ਆਮ ਆਦਮੀ ਕਲੀਨਿਕਾਂ ਚ’ ਫ਼ਰਜ਼ੀ ਮਰੀਜ਼ਾਂ ਦਾ ਘਪਲਾ                   

ਆਮ ਆਦਮੀ ਕਲੀਨਿਕਾਂ ਚ’ ਫ਼ਰਜ਼ੀ ਮਰੀਜ਼ਾਂ ਦਾ ਘਪਲਾ                   

ਚੰਡੀਗੜ੍ਹ, 16 ਅਕਤੂਬਰ (ਪ੍ਰਵੀਨ ਕੁਮਾਰ) :ਪੰਜਾਬ ਵਿੱਚ ਨਿੱਤ ਦਿਨ ਫ਼ਰਜ਼ੀਵਾੜਾ ਸਾਹਮਣੇ ਆ ਜਾਂਦਾ ਹੈ। ਜਿਸ ਦੀ ਸਰਕਾਰ ਨੂੰ ਕੋਈ ਖ਼ਬਰ ਨਹੀਂ ਹੁੰਦੀ। ਇਸੇ ਤਰ੍ਹਾਂ ਪੰਜਾਬ ਵਿੱਚ ਬਣੇ ਆਮ ਆਦਮੀ ਕਲੀਨਿਕਾਂ ਮਰੀਜਾਂ ਦੀ ਫ਼ਰਜ਼ੀ ਐਂਟਰੀਆਂ ਨੂੰ ਲੈ ਕਿ ਕੁੱਝ ਘਪਲੇ ਸਾਹਮਣੇ ਆਏ ਹਨ। ਜਿਸ ਨੂੰ ਲੈ ਕੇ ਇਨ੍ਹਾਂ ਫ਼ਰਜ਼ੀ ਘਪਲਿਆਂ ਦਾ ਸੇਕ ਸਰਕਾਰ ਨੂੰ ਲੱਗਾ ਹੈ।

ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਜੋ ਕਿ ਸਾਰੇ ਪੰਜਾਬ ਵਿੱਚ ਬਣਾਏ ਸਨ ਤਾਂ ਕਿ ਮਰੀਜ਼ਾਂ ਨੂੰ ਨੇੜੇ ਲਗਦੇ ਕਲੀਨਿਕ  ਦਾ ਫਾਇਦਾ ਉਠਾ ਸਕਣ। ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਘਪਲਿਆਂ ਦੀ ਖ਼ਬਰ ਸਾਹਮਏ ਆ ਰਿਹਾ ਰਿਹੀ ਹੈ ਕਿ ਸਿਹਤ ਮਹਿਕਮੇ ਵੱਲੋਂ ਫ਼ਰਜ਼ੀ ਮਰੀਜ਼ਾ ਦੀ ਐਂਟਰੀ ਕੀਤੀ ਜਾ ਰਹੀ ਹੈ। ਜਿਸ ਵਿੱਚ ਡਾਕਟਰਾਂ ਤੇ ਫ਼ਰਜ਼ੀ ਮਰੀਜ਼ ਦੀ ਐਂਟਰੀ ਪਾਉਂਣ ਦਾ ਸ਼ੱਕ ਪੈਦਾ ਹੋ ਰਿਹਾ ਹੈ। ਜਿਸ ਨੂੰ ਲੈ ਕਿ ਸਰਕਾਰ ਚੌਕਸ ਹੋ ਗਈ ਹੈ।

ਜ਼ਿਲ੍ਹਾ ਪਟਿਆਲਾ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਪੰਜ ਆਮ ਆਦਮੀ ਕਲੀਨਿਕਾਂ ਦੇ ਵਿਸ਼ੇਸ਼ ਆਡਿਟ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100 ਨੂੰ ਪਾਰ ਕਰ ਰਿਹਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਵਿਚ 75 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿਚੋਂ ਬਹੁਤੇ ਕਨੀਨਿਕਾਂ ਵਿਚ  ਮਰੀਜ਼ਾਂ ਦੀ ਗਿਣਤੀ 200 ਤੋਂ ਵੀ ਉੱਪਰ ਹੋ ਜਾਂਦੀ ਹੈ।

ਜੇਕਰ ਡਾਕਟਰ ਦੀ ਡਿਊਟੀ ਦੀ ਗੱਲ ਕਰੀਏ ਤਾਂ ਪ੍ਰਤੀ ਦਿਨ 6 ਘੰਟੇ ਹੁੰਦੀ ਹੈ। ਜਿਸ ਵਿੱਚ ਮਰੀਜ਼ ਦਾ ਔਸਤਨ ਚੈਕਅਪ ਸਮਾਂ 5 ਮਿੰਟ ਲੱਗਦਾ ਹੈ ਇਸ ਅਨੁਸਾਰ 6 ਘੰਟਿਆਂ ਵਿੱਚ 72 ਮਰੀਜ਼ ਦਾ ਚੈੱਕਅਪ ਹੋ ਸਕਦਾ ਹਨ। ਪੰਜਾਬ ’ਚ ਇਸ ਵੇਲੇ 664 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿਚ ਕਰੀਬ 59 ਲੱਖ ਮਰੀਜ਼ਾਂ ਦੀ ਜਾਂਚ ਹੋਈ ਹੈ। ਸਿਹਤ ਮਹਿਕਮੇ ਦੀ ਸੀਨੀਅਰ ਅਧਿਕਾਰੀ ਦੇ ਕਹਿਣ ਅਨੁਸਾਰ ਪੰਜਾਬ ਦੀ ਔਸਤ ਪ੍ਰਤੀ ਕਲੀਨਿਕ 80 ਮਰੀਜ਼ਾਂ ਦੀ ਰੋਜ਼ਾਨਾ ਦੀ ਹੈ।

ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੇ ਕਿਹਾ ਸੀ ਕਿ ਜਿੱਥੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉੱਥੇ ਕਲੀਨਿਕਾਂ ਵਿਚ ਸ਼ਾਮ ਦੀ ਸ਼ਿਫ਼ਟ ਸ਼ੁਰੂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਕਲੀਨਿਕਾਂ ਵਿਚ ਮਰੀਜ਼ਾਂ ਦੀ ਰਜਿਸ਼ਟਰੇਸ਼ਨ ਆਨਲਾਈਨ ਹੁੰਦੀ ਹੈ ਅਤੇ ਮਰੀਜ਼ ਦਾ ਫ਼ੋਨ ਨੰਬਰ ਮਹਿਕਮੇ ਕੋਲ ਹੁੰਦਾ ਹੈ ਜ਼ਿਨ੍ਹਾਂ ਦੇ ਆਧਾਰ ’ਤੇ ਚੈੱਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗ਼ਲਤ ਹੋਣ ਦੀ ਸੂਰਤ ਵਿਚ ਕਾਰਵਾਈ ਵੀ ਕੀਤੀ ਜਾਂਦੀ ਹੈ।

ਇਸ ਸਬੰਧ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿਚ ਸਿਹਤ ਮਾਡਲ ਸ਼ੁਰੂ ਕਰਨ ਕਰਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸੇ ਵੱਡੇ ਘੁਟਾਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੁਹੱਲਾ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਕਥਿਤ ਘੁਟਾਲੇ ਦੀ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਾਂ ਵਿਸ਼ੇਸ਼ ਆਡਿਟ ਕੀਤਾ ਜਾਣਾ ਚਾਹੀਦਾ ਹੈ।  

ReplyForward

 

ReplyForward

Related post

ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਫਰਜ਼ੀ ਨਿਕਲੀ

ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਫਰਜ਼ੀ ਨਿਕਲੀ

ਮਰਨ ਵਾਲਾ ਅਫ਼ਰੀਕੀ ਮੂਲ ਦਾ ਜ਼ੈਵੀਅਰ ਗਲੈਡਨੇਅ ਨਵੀਂ ਦਿੱਲੀ, 2 ਮਈ, ਨਿਰਮਲ : ਅਮਰੀਕਾ ਵਿਚ ਗੋਲਡੀ ਬਰਾੜ ਦੀ ਮੌਤ ਦੀ ਖਬਰ…
ਜਾਅਲੀ ਦਸਤਾਵੇਜ਼ਾਂ ’ਤੇ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਜਾਅਲੀ ਦਸਤਾਵੇਜ਼ਾਂ ’ਤੇ ਪਾਸਪੋਰਟ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਤਰਨਤਾਰਨ,9 ਜਨਵਰੀ, ਨਿਰਮਲ : ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸਪੋਰਟ ਬਣਾ ਕੇ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਕਥਿਤ ਗਿਰੋਹ ਦਾ ਸੀਆਈਏ…
ਲੁਧਿਆਣਾ ਵਿਚ ਮਿਲੇ ਨਕਲੀ ਅੰਡੇ, ਜਾਂਚ ਸ਼ੁਰੂ

ਲੁਧਿਆਣਾ ਵਿਚ ਮਿਲੇ ਨਕਲੀ ਅੰਡੇ, ਜਾਂਚ ਸ਼ੁਰੂ

ਮਾਛੀਵਾੜਾ, 9 ਜਨਵਰੀ, ਨਿਰਮਲ : ਲੁਧਿਆਣਾ ਦੇ ਮਾਛੀਵਾੜਾ ਕਸਬੇ ’ਚ ਨਕਲੀ ਅੰਡੇ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਲੋਕ ਹੁਣ ਅੰਡੇ…