ਅਮਰੀਕਾ : 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਮੌਤ

ਅਮਰੀਕਾ : 2 ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਮੌਤ

ਐਰੀਜ਼ੋਨਾ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਲੇਕ ਪਲੈਜ਼ੈਂਟ ਨੇੜੇ ਪਿਓਰੀਆ ਵਿਖੇ ਵਾਪਰਿਆ ਜਿਥੇ ਅਣਦੱਸੇ ਕਾਰਨਾਂ ਕਰ ਕੇ ਦੋ ਗੱਡੀਆਂ ਦੇ ਆਹਮੋ ਸਾਹਮਣੀ ਟੱਕਰ ਹੋ ਗਈ। ਪੁਲਿਸ ਨੇ ਦੱਸਿਆ ਕਿ ਕੈਸਲ ਹੌਟ ਸਪ੍ਰਿੰਗਜ਼ ਰੋਡ ’ਤੇ ਫੌਰਡ ਐਫ 150 ਪਿਕਅੱਪ ਟਰੱਕ ਉਤਰ ਵੱਲ ਜਾ ਰਿਹਾ ਸੀ ਜਦੋਂ ਸਾਹਮਣੇ ਤੋਂ ਆ ਰਹੀ ਸਫੈਦ ਰੰਗ ਦੀ ਕੀਆ ਫੋਰਟ ਨਾਲ ਇਸ ਦੀ ਟੱਕਰ ਹੋਈ।

ਐਰੀਜ਼ੋਨਾ ਸੂਬੇ ਦੀ ਲੇਕ ਪਲੈਜ਼ੈਂਟ ਨੇੜੇ ਹੋਈ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ

ਕੀਆ ਫੋਰਟ ਵਿਚ ਸਵਾਰ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀ ਸ਼ਨਾਖਤ 19 ਸਾਲ ਦੇ ਨਿਵੇਸ਼ ਮੁੱਕਾ ਅਤੇ 19 ਸਾਲ ਦੇ ਹੀ ਗੋਦਨ ਪਾਰਸੀ ਵਜੋਂ ਕੀਤੀ ਗਈ। ਕੀਆ ਦੇ ਡਰਾਈਵਰ ਅਤੇ ਫੌਰਡ ਪਿਕਅੱਪ ਟਰੱਕ ਦੇ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਦੋਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਬਾਰੇ ਤਸਦੀਕ ਨਹੀਂ ਕੀਤੀ ਗਈ। ਪਿਓਰੀਆ ਪੁਲਿਸ ਨੇ ਕਿਹਾ ਕਿ ਉਨ੍ਹਾਂ ਲੋਕਾਂ ਦਾ ਦਿਲੋਂ ਧੰਨਵਾਦ ਜੋ ਹਾਦਸੇ ਮਗਰੋਂ ਉਥੇ ਰੁਕੇ ਅਤੇ ਜ਼ਖਮੀਆਂ ਦੀ ਮਦਦ ਕੀਤੀ।

ਤੇਲੰਗਾਨਾ ਸੂਬੇ ਨਾਲ ਸਬੰਧਤ ਸਨ ਦੋਵੇਂ ਦੋਸਤ

ਇਸ ਤੋਂ ਇਲਾਵਾ ਹਾਦਸੇ ਮਗਰੋਂ ਪੜਤਾਲ ਦੇ ਮੱਦੇਨਜ਼ਰ ਸੜਕ ਬੰਦ ਹੋਣ ਦੇ ਬਾਵਜੂਦ ਸਬਰ ਦਿਖਾਉਣ ਵਾਲਿਆਂ ਦਾ ਵੀ ਸ਼ੁਕਰੀਆ। ਨਿਵੇਸ਼ ਅਤੇ ਗੋਦਨ ਨਾਲ ਵਾਪਰੀ ਤਰਾਸਦੀ ’ਤੇ ਅਫਸੋਸ ਜ਼ਾਹਰ ਕਰਦਿਆਂ ਦੋਹਾਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਥੇ ਦਸਣਾ ਬਣਦਾ ਹੈ ਕਿ ਨਿਵੇਸ਼ ਮੁੱਕਾ ਤੇਲੰਗਾਲਾਂ ਸੂਬੇ ਦੇ ਕਰੀਮਨਗਰ ਜ਼ਿਲ੍ਹੇ ਵਿਚ ਆਉਂਦੇ ਹਜ਼ੂਰਾਬਾਦ ਕਸਬੇ ਨਾਲ ਸਬੰਧਤ ਸੀ ਜਦਕਿ ਗੋਦਨ ਪਾਰਸੀ ਦੇ ਮਾਪੇ ਜਨਗਾਉਂ ਜ਼ਿਲ੍ਹੇ ਦੇ ਘਾਨਪੁਰ ਕਸਬੇ ਵਿਚ ਰਹਿੰਦੇ ਹਨ।

Related post

ਕੈਨੇਡਾ ਦੇ ਮੁਸਲਿਮ ਐੱਮਪੀ ਨੇ ਮਨਾਇਆ ਸਿੱਖ ਹੈਰੀਟੇਜ਼ ਮੰਥ

ਕੈਨੇਡਾ ਦੇ ਮੁਸਲਿਮ ਐੱਮਪੀ ਨੇ ਮਨਾਇਆ ਸਿੱਖ ਹੈਰੀਟੇਜ਼ ਮੰਥ

ਕੈਨੇਡਾ ‘ਚ ਅਪ੍ਰੈਲ ਮਹੀਨਾ ਸਿੱਖ ਹੈਰੀਟੇਜ਼ ਮੰਥ ਨੂੰ ਸਮਰਪਿਤ ਹੁੰਦਾ ਹੈ। ਵੱਖ-ਵੱਖ ਥਾਵਾਂ ‘ਤੇ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਸਿੱਖ ਹੈਰੀਟੇਜ਼ ਮੰਥ…
ਵੈਨਕੂਵਰ ‘ਚ ਨਿੱਝਰ ਦੇ ਕਤਲ ਮਾਮਲੇ ‘ਚ ਕਈ ਜਣੇ ਗ੍ਰਿਫ਼ਤਾਰ

ਵੈਨਕੂਵਰ ‘ਚ ਨਿੱਝਰ ਦੇ ਕਤਲ ਮਾਮਲੇ ‘ਚ ਕਈ ਜਣੇ…

3 ਮਈ (ਗੁਰਜੀਤ ਕੌਰ)- ਕੈਨੇਡੀਅਨ ਪੁਲਿਸ ਨੇ ਇੱਕ ਕਥਿਤ ਹਿੱਟ ਸਕੁਐਡ ਜਾਂਚਕਰਤਾਵਾਂ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਮੰਨਦੇ ਹਨ…
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ ਹੈ ਵਜ੍ਹਾ

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ…

ਮੁੰਬਈ, 3 ਮਈ, ਪਰਦੀਪ ਸਿੰਘ: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੀ ਕਮਾਲ ਦੀ ਕਮੇਡੀ ਅਤੇ ਜ਼ਬਰਦਸਤ ਸ਼ੋਅ ਹੋਸਟਿੰਗ ਦੇ ਲਈ ਜਾਣੀ ਜਾਂਦੀ…