ਅਮਰੀਕਾ ਵਿਚ ਹਵਾਈ ਸਫਰ ਦੌਰਾਨ ਔਰਤ ਨਾਲ ਸਰੀਰਕ ਛੇੜਛਾੜ

ਅਮਰੀਕਾ ਵਿਚ ਹਵਾਈ ਸਫਰ ਦੌਰਾਨ ਔਰਤ ਨਾਲ ਸਰੀਰਕ ਛੇੜਛਾੜ

ਸੈਨ ਫਰਾਂਸਿਸਕੋ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੇ ਰਾਜੇਸ਼ ਕੁਮਾਰ ਕਪੂਰ ਨੂੰ ਹਵਾਈ ਸਫਰ ਦੌਰਾਨ ਇਕ ਔਰਤ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਸੈਕਰਾਮੈਂਟੋ ਨਾਲ ਸਬੰਧਤ 56 ਸਾਲ ਦੇ ਰਾਜੇਸ਼ ਕੁਮਾਰ ਕਪੂਰ ਨੂੰ ਦੱਖਣੀ ਕੋਰੀਆ ਤੋਂ ਸੈਨ ਫਰਾਂਸਿਸਕੋ ਪੁੱਜ ਰਹੀ ਫਲਾਈਟ ਵਿਚ ਅਸ਼ਲੀਲ ਹਰਕਤ ਦੇ ਦੋਸ਼ ਹੇਠ ਕਾਬੂ ਕੀਤਾ ਗਿਆ। ਅਮਰੀਕਾ ਦੇ ਨਿਆਂ ਵਿਭਾਗ ਦੀ ਵੈਬਸਾਈਟ ’ਤੇ ਮੁਹੱਈਆ ਜਾਣਕਾਰੀ ਮੁਤਾਬਕ ਘਟਨਾ 16 ਜਨਵਰੀ ਨੂੰ ਸਾਹਮਣੇ ਆਈ ਜਦੋਂ ਹਵਾਈ ਜਹਾਜ਼ ਵਿਚ ਸਵਾਰ ਇਕ ਪੁਰਸ਼ ਮੁਸਾਫਰ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਇਕ ਔਰਤ ਮੁਸਾਫਰ ਨਾਲ ਸਰੀਰਕ ਛੇੜਛਾੜ ਕੀਤੀ।

ਭਾਰਤ ਦੇ ਰਾਜੇਸ਼ ਕੁਮਾਰ ਕਪੂਰ ਵਿਰੁੱਧ ਮੁਕੱਦਮਾ ਦਾਇਰ

ਔਰਤ ਦੀ ਸ਼ਿਕਾਇਤ ’ਤੇ ਪੜਤਾਲ ਆਰੰਭੀ ਗਈ ਅਤੇ ਮਾਰਚ ਦੇ ਦੂਜੇ ਹਫਤੇ ਰਾਜੇਸ਼ ਕੁਮਾਰ ਕਪੂਰ ਵਿਰੁੱਧ ਅਦਾਲਤ ਵਿਚ ਮੁਕੱਦਮਾ ਦਾਇਰ ਕਰ ਦਿਤਾ ਗਿਆ। ਬੀਤੇ ਸੋਮਵਾਰ ਨੂੰ ਰਾਜੇਸ਼ ਕੁਮਾਰ ਕਪੂਰ ਦੀ ਅਦਾਲਤ ਵਿਚ ਪਹਿਲੀ ਪੇਸ਼ੀ ਦੌਰਾਨ ਉਸ ਨੂੰ ਜ਼ਮਾਨਤ ਮਿਲ ਗਈ। ਅਗਲੀ ਪੇਸ਼ੀ 9 ਮਈ ਨੂੰ ਹੋਵੇਗੀ। ਅਦਾਲਤ ਵੱਲੋਂ ਰਾਜੇਸ਼ ਕੁਮਾਰ ਕਪੂਰ ਨੂੰ ਦੋਸ਼ੀ ਕਰਾਰ ਦਿਤੇ ਜਾਣ ਦੀ ਸੂਰਤ ਵਿਚ ਦੋ ਸਾਲ ਤੱਕ ਦੀ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਯੂ.ਐਸ. ਅਟਾਰਨੀ ਇਸਮਾਈਲ ਰਾਮਜ਼ੇ ਵੱਲੋਂ ਇਸ ਮਾਮਲੇ ਦੀ ਵਿਸਤਾਰਤ ਜਾਣਕਾਰੀ ਮੀਡੀਆ ਨੂੰ ਦਿਤੀ ਗਈ ਜੋ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਵਿਚ ਸਾਹਮਣੇ ਆਇਆ। ਇਹ ਏਅਰਲਾਈਨ ਪਿਛਲੇ ਕੁਝ ਹਫਤਿਆਂ ਤੋਂ ਐਮਰਜੰਸੀ ਲੈਂਡਿੰਗਜ਼ ਅਤੇ ਹੋਰ ਕਈ ਕਾਰਨਾਂ ਕਰ ਕੇ ਚਰਚਾ ਵਿਚ ਹੈ।

Related post

ਬਠਿੰਡਾ ਵਿਚ ਖਾਲਿਤਸਾਨ ਦੇ ਨਾਅਰੇ ਲਿਖੇ

ਬਠਿੰਡਾ, 27 ਅਪ੍ਰੈਲ, ਨਿਰਮਲ : ਬਠਿੰਡਾ ਦੇ ਮਿੰਨੀ ਸਕੱਤਰੇਤ ਦੀ ਸੁਰੱਖਿਆ ਵਿਚ ਵੱਡੀ ਲਾਪਰਵਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ। ਅਣਪਛਾਤੇ ਲੋਕਾਂ…
ਭਾਰਤ ਆ ਰਹੇ ਜਹਾਜ਼ ’ਤੇ ਹੂਤੀ ਬਾਗੀਆਂ ਵਲੋਂ ਹਮਲਾ

ਭਾਰਤ ਆ ਰਹੇ ਜਹਾਜ਼ ’ਤੇ ਹੂਤੀ ਬਾਗੀਆਂ ਵਲੋਂ ਹਮਲਾ

ਲੰਡਨ, 27 ਅਪ੍ਰੈਲ, ਨਿਰਮਲ : ਹੂਤੀ ਬਾਗੀ ਪਿਛਲੇ ਕਈ ਮਹੀਨਿਆਂ ਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਤੋਂ ਲੰਘਣ ਵਾਲੇ ਜਹਾਜ਼ਾਂ…
4 ਹਵਾਈ ਅੱਡਿਆਂ ’ਤੇ ਬੰਬ ਲਗਾਏ ਜਾਣ ਦੀ ਮਿਲੀ ਧਮਕੀ

4 ਹਵਾਈ ਅੱਡਿਆਂ ’ਤੇ ਬੰਬ ਲਗਾਏ ਜਾਣ ਦੀ ਮਿਲੀ…

ਮੁੰਬਈ, 27 ਅਪ੍ਰੈਲ, ਨਿਰਮਲ : ਸੀਆਈਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 26 ਅਪ੍ਰੈਲ ਨੂੰ ਇੱਕ ਈਮੇਲ ਮਿਲੀ ਸੀ, ਜਿਸ…