ਅਮਰੀਕਾ ਦੇ ‘ਯੂ ਵੀਜ਼ਾ’ ਲਈ ਮਾਰੇ ਡਾਕੇ, 2 ਭਾਰਤੀ ਗ੍ਰਿਫ਼ਤਾਰ

ਅਮਰੀਕਾ ਦੇ ‘ਯੂ ਵੀਜ਼ਾ’ ਲਈ ਮਾਰੇ ਡਾਕੇ, 2 ਭਾਰਤੀ ਗ੍ਰਿਫ਼ਤਾਰ

ਨਿਊ ਯਾਰਕ, 4 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਫਰਜ਼ੀ ਡਾਕੇ ਮਾਰਨ ਅਤੇ ਇੰਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿਚ ਦੋ ਭਾਰਤੀਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਵਿਚ ਦੋਹਾਂ ਦੀ ਸ਼ਨਾਖਤ 36 ਸਾਲ ਦੇ ਰਾਮਭਾਈ ਪਟੇਲ ਅਤੇ 39 ਸਾਲ ਦੇ ਬਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਸਰਕਾਰੀ ਵਕੀਲਾਂ ਮੁਤਾਬਕ ਰਾਮਭਾਈ ਪਟੇਲ ਅਤੇ ਬਲਵਿੰਦਰ ਨੇ ਕਥਿਤ ਤੌਰ ’ਤੇ ਸਟੋਰ ਮਾਲਕਾਂ ਦੀ ਮਿਲੀਭੁਗਤ ਨਾਲ 8 ਡਾਕੇ ਮਾਰੇ। ਮੈਸਾਚਿਊਸੈਟਸ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਡਾਕੇ ਦੀਆਂ ਵਾਰਦਾਤਾਂ 2023 ਵਿਚ ਸ਼ੁਰੂ ਹੋਈਆਂ ਅਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ ਪੰਜ ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ।
ਅਸਲ ਵਿਚ ਇਨ੍ਹਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ‘ਯੂ ਵੀਜ਼ਾ’ ਦਿਵਾਉਣ ਲਈ ਘੜੀ ਗਈ। ਅਮਰੀਕਾ ਦੇ ਇੰਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ’ਤੇ ਡਾਕਾ ਪੈਣ ਦੀ ਸੂਰਤ ਵਿਚ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਪੀੜਤ ਮੰਨਿਆ ਜਾਂਦਾ ਹੈ ਅਤੇ ਚਾਰ ਸਾਲ ਤੱਕ ਮੁਲਕ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਸਟੋਰ ’ਤੇ ਫਰਜ਼ੀ ਡਾਕੇ ਮਗਰੋਂ ਰਾਮਭਾਈ ਪਟੇਲ ਅਤੇ ਉਸ ਦੇ ਸਾਥਕੀ ਨੂੰ ਕਥਿਤ ਤੌਰ ’ਤੇ ਤੈਅਸ਼ੁਦਾ ਰਕਮ ਅਦਾ ਕੀਤੀ ਜਾਂਦੀ। ਫਰਜ਼ੀ ਡਾਕੇ ਵਾਸਤੇ ਸਟੋਰ ਵਰਤਣ ਦੇ ਇਵਜ਼ ਵਿਚ ਰਾਮਭਾਈ ਪਟੇਲ ਵੱਲੋਂ ਸਟੋਰ ਮਾਲਕ ਨੂੰ ਅਦਾਇਗੀ ਕੀਤੀ ਜਾਂਦੀ ਹੈ ਅਤੇ ਮੁਲਾਜ਼ਮ ‘ਯੂ ਵੀਜ਼ਾ’ ਵਾਸਤੇ ਅਰਜ਼ੀ ਦਾਇਰ ਕਰ ਦਿੰਦੇ।
ਰਾਮਭਾਈ ਪਟੇਲ ਅਤੇ ਬਲਵਿੰਦਰ ਸਿੰਘ ਨੂੰ ਕੁਈਨਜ਼ ਅਤੇ ਸਿਐਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਰੁੱਧ ਬੋਸਟਨ ਦੀ ਅਦਾਲਤ ਵਿਚ ਮੁਕੱਦਮਾ ਚੱਲ ਰਿਹਾ ਹੈ ਅਤੇ ਦੋਸ਼ੀ ਕਰਾਰ ਦਿਤੇ ਜਾਣ ਦੀ ਸੂਰਤ ਵਿਚ ਪੰਜ ਸਾਲ ਤੱਕ ਦੀ ਸਜ਼ਾ ਅਤੇ ਢਾਈ ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ।

Related post

ਅਮਰੀਕਾ ਦੇ 3 ਰਾਜਾਂ ਵਿਚ ਵਾ-ਵਰੋਲਿਆਂ ਨੇ ਮਚਾਈ ਤਬਾਹੀ, 2 ਮੌਤਾਂ

ਅਮਰੀਕਾ ਦੇ 3 ਰਾਜਾਂ ਵਿਚ ਵਾ-ਵਰੋਲਿਆਂ ਨੇ ਮਚਾਈ ਤਬਾਹੀ,…

ਇੰਡਿਆਨਾ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਤਿੰਨ ਰਾਜਾਂ ਵਿਚ ਆਏ ਵਾ-ਵਰੋਲਿਆਂ ਨੇ ਤਬਾਹੀ ਮਚਾ ਦਿਤੀ ਅਤੇ ਘੱਟੋ ਘੱਟ ਸਵਾ…
ਬਿੱਲੀ ਤੋਂ ਸਾਵਧਾਨ !ਮੁੜ ਆ ਗਈ ਜਾਨਲੇਵਾ ਬਿਮਾਰੀ,ਯੂਰਪ ‘ਚ ਮ.ਰੇ ਸੀ ਕਰੋੜਾਂ ਲੋਕ

ਬਿੱਲੀ ਤੋਂ ਸਾਵਧਾਨ !ਮੁੜ ਆ ਗਈ ਜਾਨਲੇਵਾ ਬਿਮਾਰੀ,ਯੂਰਪ ‘ਚ…

ਵਾਸ਼ਿੰਗਟਨ, ਡੀ.ਸੀ.(ਸ਼ਿਖਾ) ਹਰ ਪਰਿਵਾਰ ਵਿੱਚੋ ਹੁੰਦੀ ਸੀ ਇਕ ਦੀ ਮੌਤਕੀ ਅੱਜ ਵੀ ਘਾਤਕ ਹੈ ਬੁਬੋਨਿਕ ਪਲੇਗ ?7 ਸਾਲਾਂ ‘ਚ 5 ਕਰੋੜ…
ਅਮਰੀਕਾ ਵਿਚ ਭਾਰਤੀ ਮੂਲ ਦੇ ਵਿਵੇਕ ਤਨੇਜਾ ਦੀ ਕੁੱਟ ਕੁੱਟ ਹਤਿਆ

ਅਮਰੀਕਾ ਵਿਚ ਭਾਰਤੀ ਮੂਲ ਦੇ ਵਿਵੇਕ ਤਨੇਜਾ ਦੀ ਕੁੱਟ…

ਵਾਸ਼ਿੰਗਟਨ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇ ਭਾਰਤੀ ਮੂਲ ਦੇ ਵਿਵੇਕ ਤਨੇਜਾ ਦਾ ਕਥਿਤ ਤੌਰ ’ਤੇ ਕਤਲ…