ਗੁਰਵਿੰਦਰ ਨਾਥ ਕਤਲ ਮਾਮਲੇ ਵਿਚ ਪੀਲ ਪੁਲਿਸ ਵੱਲੋਂ ਇਕ ਹੋਰ ਕਾਬੂ

ਗੁਰਵਿੰਦਰ ਨਾਥ ਕਤਲ ਮਾਮਲੇ ਵਿਚ ਪੀਲ ਪੁਲਿਸ ਵੱਲੋਂ ਇਕ ਹੋਰ ਕਾਬੂ

ਮਿਸੀਸਾਗਾ, 19 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪਿਛਲੇ ਸਾਲ ਕਾਰਜੈਕਿੰਗ ਦੌਰਾਨ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਦੂਜਾ ਸ਼ੱਕੀ ਵੀ ਕਾਬੂ ਕਰ ਲਿਆ ਹੈ ਜਿਸ ਵਿਚ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪੀਲ ਰੀਜਨਲ ਪੁਲਿਸ ਵੱਲੋਂ ਨਵੰਬਰ 2023 ਵਿਚ ਪਹਿਲਾ ਸ਼ੱਕੀ ਕਾਬੂ ਕੀਤਾ ਗਿਆ ਸੀ। 24 ਸਾਲ ਦਾ ਗੁਰਵਿੰਦਰ ਨਾਥ 9 ਜੁਲਾਈ 2023 ਨੂੰ ਮਿਸੀਸਾਗਾ ਦੇ ਬ੍ਰਿਟੈਨੀਆ ਰੋਡ ਅਤੇ ਕ੍ਰੈਡਿਟਵਿਊ ਰੋਡ ਇਲਾਕੇ ਵਿਚ ਪਿਜ਼ਾ ਡਿਲੀਵਰੀ ਕਰਨ ਪੁੱਜਾ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਖੋਹਣ ਲਈ ਹਮਲਾ ਕਰ ਦਿਤਾ।

ਮਿਸੀਸਾਗਾ ਵਿਚ ਕਾਰਜੈਕਿੰਗ ਦੌਰਾਨ ਹੋਇਆ ਸੀ ਪੰਜਾਬੀ ਨੌਜਵਾਨ ਦਾ ਕਤਲ

ਗੁਰਵਿੰਦਰ ਨਾਥ ਨੂੰ ਲਹੂ ਲੁਹਾਨ ਹਾਲਤ ਵਿਚ ਸੜਕ ’ਤੇ ਸੁੱਟ ਕੇ ਹਮਲਾਵਰ ਉਸ ਦੀ ਗੱਡੀ ਲੈ ਗਏ। ਉਥੋਂ ਲੰਘ ਰਹੇ ਕੁਝ ਲੋਕਾਂ ਨੇ ਐਮਰਜੰਸੀ ਕਾਮਿਆਂ ਨੂੰ ਸੱਦਿਆ ਅਤੇ ਗੁਰਵਿੰਦਰ ਨਾਥ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਪਰ ਹਮਲੇ ਤੋਂ ਪੰਜ ਦਿਨ ਬਾਅਦ ਉਸ ਦੀ ਮੌਤ ਹੋ ਗਈ। ਇਧਰ ਪੰਜਾਬ ਵਿਚ ਮੌਜੂਦ ਗੁਰਵਿੰਦਰ ਨਾਥ ਦੀ ਮਾਂ ਆਪਣੇ ਪੁੱਤ ਦਾ ਵਿਛੋੜਾ ਬਰਦਾਸ਼ਤ ਨਾ ਕਰ ਸਕੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ। ਇਸੇ ਦੌਰਾਨ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਸ਼ੱਕੀ ਦੀ ਸ਼ਨਾਖਤ ਬਰੈਂਪਟਨ ਦੇ 21 ਸਾਲਾ ਜੈਜ਼ੇਨ ਕਰ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਤੋਂ ਇਲਾਵਾ ਗੈਰਕਾਨੂੰਨ ਹਥਿਆਰ ਰੱਖਣ ਅਤੇ ਲਾਪ੍ਰਵਾਹੀ ਨਾਲ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਹਾਲੇ ਵੀ ਚੱਲ ਰਹੀ ਹੈ ਅਤੇ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚਕਰਤਾਵਾਂ ਨਾਲ ਸਾਂਝੀ ਕਰ ਸਕਦਾ ਹੈ।

Related post

ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਤਹਿਰਾਨ, 20 ਮਈ, ਪਰਦੀਪ ਸਿੰਘ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਰਕੇ ਮੌਤ ਹੋ ਗਈ। ਇਬਰਾਹਿਮ ਰਾਇਸੀ ਦੀ…
ਮੰਤਰੀ ਆਤਿਸ਼ੀ ਦਾ ਵੱਡਾ ਦਾਅਵਾ, “ਭਾਜਪਾ ਕਰਵਾ ਸਕਦੀ ਹੈ ਅਰਵਿੰਦ ਕੇਜਰੀਵਾਲ ‘ਤੇ ਹਮਲਾ “

ਮੰਤਰੀ ਆਤਿਸ਼ੀ ਦਾ ਵੱਡਾ ਦਾਅਵਾ, “ਭਾਜਪਾ ਕਰਵਾ ਸਕਦੀ ਹੈ…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ : ਦਿੱਲੀ ਸਰਕਾਰ ‘ਚ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਤਿਸ਼ੀ ਨੇ…
ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਜਲੰਧਰ, 20 ਮਈ, ਨਿਰਮਲ : ਜਲੰਧਰ ਵਿਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਨੇ ਸੋਮਵਾਰ ਨੂੰ ਅਰੋੜਾ ਮਹਾਸਭਾ ਦੇ ਸਾਰੇ ਅਧਿਕਾਰੀਆਂ…