ਗਾਜ਼ਾ : ਹਸਪਤਾਲ ਤੋਂ ਬਾਅਦ ਗਿਰਜਾ ਘਰ ’ਤੇ ਹਮਲਾ, ਕਈ ਮੌਤਾਂ

ਗਾਜ਼ਾ : ਹਸਪਤਾਲ ਤੋਂ ਬਾਅਦ ਗਿਰਜਾ ਘਰ ’ਤੇ ਹਮਲਾ, ਕਈ ਮੌਤਾਂ


ਯੇਰੂਸ਼ਲਮ, 20 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਲੜਾਈ ਵਿਚ ਤਕਰੀਬਨ ਪੰਜ ਹਜ਼ਾਰ ਲੋਕ ਮਾਰੇ ਗਏ ਸਨ। ਇਸ ਦੌਰਾਨ ਮੰਗਲਵਾਰ ਨੂੰ ਗਾਜ਼ਾ ਦੇ ਅਲ-ਅਹਲੀ ਹਸਪਤਾਲ ’ਚ ਧਮਾਕਾ ਹੋਇਆ, ਜਿਸ ’ਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ। ਹਮਾਸ ਅਤੇ ਇਜ਼ਰਾਈਲ ਇਸ ਹਮਲੇ ਲਈ ਇਕ ਦੂਜੇ ’ਤੇ ਦੋਸ਼ ਲਗਾ ਰਹੇ ਹਨ। ਇਸ ਦੌਰਾਨ ਹਮਾਸ ਨੇ ਇਜ਼ਰਾਈਲ ’ਤੇ ਇਕ ਹੋਰ ਇਲਜ਼ਾਮ ਲਗਾਇਆ ਹੈ। ਉਸ ਨੇ ਇਜ਼ਰਾਈਲ ’ਤੇ ਗਿਰਜਾ ਘਰ ’ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।

ਹਮਾਸ ਦੇ ਕੰਟਰੋਲ ਵਾਲੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਦੇ ਇੱਕ ਚਰਚ ਵਿੱਚ ਸ਼ਰਨ ਲੈਣ ਵਾਲੇ ਕਈ ਲੋਕ ਵੀਰਵਾਰ ਦੇਰ ਰਾਤ ਹੋਏ ਹਮਲੇ ਵਿੱਚ ਮਾਰੇ ਗਏ। ਮੰਤਰਾਲੇ ਨੇ ਕਿਹਾ ਕਿ ਗ੍ਰੀਕ ਆਰਥੋਡਾਕਸ ਚਰਚ ਦੇ ਅਹਾਤੇ ’ਤੇ ਹੋਏ ਹਮਲੇ ’ਚ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਸਨ। ਕਈ ਜ਼ਖਮੀ ਵੀ ਹੋਏ ਹਨ।

ਚਸ਼ਮਦੀਦਾਂ ਨੇ ਦੱਸਿਆ ਕਿ ਫਲਸਤੀਨੀ ਖੇਤਰ ਵਿੱਚ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਦੇ ਬਹੁਤ ਸਾਰੇ ਨਿਵਾਸੀਆਂ ਨੇ ਚਰਚ ਵਿੱਚ ਸ਼ਰਨ ਲਈ ਸੀ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਇਹ ਹਮਲਾ ਕਿਸੇ ਧਾਰਮਿਕ ਸਥਾਨ ਦੇ ਕੋਲ ਕੀਤਾ ਗਿਆ ਹੋਵੇ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਕਥਿਤ ਹਮਲੇ ਦੀ ਜਾਂਚ ਕਰ ਰਹੀ ਹੈ।

ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ਸ਼ੁਰੂ ਹੋਏ ਨੂੰ ਹੁਣ 14 ਦਿਨ ਹੋ ਗਏ ਹਨ। ਦੋਵਾਂ ਪਾਸਿਆਂ ਤੋਂ ਹੋ ਰਹੇ ਹਮਲਿਆਂ ਵਿੱਚ ਹੁਣ ਤੱਕ ਕਰੀਬ ਪੰਜ ਹਜ਼ਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਨ੍ਹਾਂ ’ਚੋਂ ਇਕ ਵੱਡਾ ਅੰਕੜਾ ਮੰਗਲਵਾਰ ਨੂੰ ਹਸਪਤਾਲ ’ਚ ਹੋਏ ਧਮਾਕੇ ’ਚ ਮਰਨ ਵਾਲਿਆਂ ਦਾ ਹੈ। ਇਸ ਦੌਰਾਨ ਵੀਰਵਾਰ ਨੂੰ ਵੈਸਟ ਬੈਂਕ ’ਚ ਇਜ਼ਰਾਇਲੀ ਬਲਾਂ ਅਤੇ ਫਲਸਤੀਨੀਆਂ ਵਿਚਾਲੇ ਝੜਪ ਹੋਈ। ਇਸ ਦੌਰਾਨ ਇਜ਼ਰਾਈਲ ਦੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ। ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਹਮਾਸ ਨੇ ਘੱਟੋ-ਘੱਟ 100 ਲੋਕਾਂ ਨੂੰ ਬੰਧਕ ਬਣਾ ਲਿਆ।

Related post

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ…
ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ

ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50…

ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ…
ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਦਾ ਅਖਾੜਾ ਭਖਣਾ ਸ਼ੁਰੂ ਹੋ ਗਿਆ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਅਤੇ…