ਕੈਲਗਰੀ ਦੇ ਹੋਟਲ ਵਿਚ ਕਤਲ ਸ਼ਖਸ ਦੀ ਪਛਾਣ ਜਨਤਕ

ਕੈਲਗਰੀ ਦੇ ਹੋਟਲ ਵਿਚ ਕਤਲ ਸ਼ਖਸ ਦੀ ਪਛਾਣ ਜਨਤਕ

ਕੈਲਗਰੀ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਦੇ ਹੋਟਲ ਵਿਚ ਜਨਮ ਦਿਨ ਪਾਰਟੀ ਦੌਰਾਨ ਗੋਲੀਆਂ ਮਾਰ ਕੇ ਹਲਾਕ ਕੀਤੇ ਸ਼ਖਸ ਦੀ ਪਛਾਣ ਜਨਤਕ ਕਰ ਦਿਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ ਸੋਮਵਾਰ ਨੂੰ ਹਿਰਾਸਤ ਵਿਚ ਲਏ ਸ਼ਖਸ ਨੂੰ ਛੱਡ ਦਿਤਾ ਗਿਆ ਹੈ। ਕੈਲਗਰੀ ਦੇ ਦੱਖਣ ਪੂਰਬੀ ਇਲਾਕੇ ਵਿਚ ਹੋਈ ਵਾਰਦਾਤ ਸ਼ਹਿਰ ਦਾ ਚੌਥਾ ਕਤਲ ਦੱਸੀ ਜਾ ਰਹੀ ਹੈ ਅਤੇ ਮਰਨ ਵਾਲੇ ਸ਼ਖਸ ਦਾ ਨਾਂ ਲੀਬਾਨ ਅਬਦੀ ਰਹਿਮਾਨ ਸੀ।

ਪੁਲਿਸ ਨੇ ਹਿਰਾਸਤ ਵਿਚ ਲਏ ਸ਼ੱਕੀ ਨੂੰ ਕੀਤਾ ਰਿਹਾਅ

ਪੋਸਟਮਾਰਟਮ ਮਗਰੋਂ ਪੁਲਿਸ ਨੇ ਦੱਸਿਆ ਕਿ ਹੌਮੀਸਾਈਡ ਯੂਨਿਟ ਮੌਕੇ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਸ਼ੱਕੀ ਦਾ ਹੁਲੀਆ ਜਾਂ ਹੋਰ ਵੇਰਵੇ ਇਕੱਤਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਸ਼ੌਅਵਿਲ ਰੋਡ ਸਾਊਥ ਈਸਟ ਇਲਾਕੇ ਵਿਚ ਗੋਲੀਕਾਂਡ ਮਗਰੋਂ ਪੁੱਜੀ ਪੁਲਿਸ ਨੂੰ ਇਕ ਜਣਾ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 403 266 1234 ’ਤੇ ਸੰਪਰਕ ਕਰੇ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…