ਕੈਨੇਡਾ ਵਿਚ ਪੰਜਾਬੀ ਮੁਟਿਆਰ ਦਾ ਕਤਲ

ਕੈਨੇਡਾ ਵਿਚ ਪੰਜਾਬੀ ਮੁਟਿਆਰ ਦਾ ਕਤਲ

ਸਰੀ, 29 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਮੁਟਿਆਰ ਦਾ ਕਤਲ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। 28 ਸਾਲ ਦੀ ਨਵਦੀਪ ਕੌਰ ਬੀਤੀ 23 ਫਰਵਰੀ ਤੋਂ ਲਾਪਤਾ ਸੀ ਅਤੇ ਉਸ ਦੀ ਭਾਲ ਵਿਚ ਜੁਟੀ ਸਰੀ ਆਰ.ਸੀ.ਐਮ.ਪੀ. ਵੱਲੋਂ ਲੋਕਾਂ ਤੋਂ ਮਦਦ ਵੀ ਮੰਗੀ ਗਈ ਪਰ ਕੁਝ ਸਬੂਤ ਸਾਹਮਣੇ ਆਉਣ ਮਗਰੋਂ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਹੈ। ਆਈ ਹਿਟ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਭਾਵਤ ਤੌਰ ’ਤੇ ਨਵਦੀਪ ਕੌਰ ਦੀ ਹੱਤਿਆ ਕੀਤੀ ਗਈ ਅਤੇ ਇਸ ਗੁੱਥੀ ਨੂੰ ਸੁਲਝਾਉਣ ਲਈ ਆਰ.ਸੀ.ਐਮ.ਪੀ., ਬੀ.ਸੀ. ਕੌਰੋਨਰਜ਼ ਸਰਵਿਸ ਅਤੇ ਫੌਰੈਂਸਿਕ ਟੀਮਾਂ ਦੀ ਮਦਦ ਲਈ ਜਾ ਰਹੀ ਹੈ।

ਨਵਦੀਪ ਕੌਰ 23 ਫਰਵਰੀ ਤੋਂ ਸੀ ਲਾਪਤਾ

ਜਾਂਚਕਰਤਾਵਾਂ ਨੇ ਫਿਲਹਾਲ ਇਹ ਨਹੀਂ ਦੱਸਿਆ ਕਿ ਨਵਦੀਪ ਕੌਰ ਦੀ ਲਾਸ਼ ਮਿਲ ਚੁੱਕੀ ਹੈ ਜਾਂ ਨਹੀਂ। ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਸਰੀ ਦੇ ਸਟ੍ਰਾਬਰੀ ਹਿਲ ਇਲਾਕੇ ਵਿਚ 78ਵੇਂ ਐਵੇਨਿਊ ਨੇੜੇ 123 ਸਟ੍ਰੀਟ ’ਤੇ ਦੇਖਿਆ ਗਿਆ। ਜਾਂਚਕਰਤਾ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਵਾਪਰੇ ਘਟਨਾਕ੍ਰਮ ਦਾ ਸਹੀ ਅੰਦਾਜ਼ਾ ਲਾਉਣ ਦਾ ਯਤਨ ਕਰ ਰਹੇ ਹਨ ਤਾਂਕਿ ਬਿਲਕੁਲ ਸਹੀ ਨਤੀਜੇ ’ਤੇ ਪੁੱਜਿਆ ਜਾ ਸਕੇ। ਆਈ ਹਿਟ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੀਤੇ ਸਮੇਂ ਦੌਰਾਨ ਕਿਸੇ ਦਾ ਨਵਦੀਪ ਕੌਰ ਨਾਲ ਕੋਈ ਸੰਪਰਕ ਹੋਇਆ ਹੋਵੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰਤ 1877 551 ਆਈ ਹਿਟ 4448 ’ਤੇ ਸੰਪਰਕ ਕਰੇ। ਦੂਜੇ ਪਾਸੇ ਸਰੀ ਤੋਂ ਲਾਪਤਾ ਸਾਊਥ ਏਸ਼ੀਅਨ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ ਪਰ ਪੁਲਿਸ ਵੱਲੋਂ ਕਤਲ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਆਈ ਹਿਟ ਨੇ ਪੜਤਾਲ ਆਪਣੇ ਹੱਥਾਂ ਵਿਚ ਲਈ

27 ਸਾਲ ਦੇ ਨੌਜਵਾਨ ਨੂੰ ਕਲੋਵਰਡੇਲ ਵਿਖੇ 5 ਨਵੰਬਰ ਨੂੰ 171 ਏ ਸਟ੍ਰੀਟ ਦੇ 8400 ਬਲੌਕ ਵਿਚ ਆਖਰੀ ਵਾਰ ਦੇਖਿਆ ਗਿਆ ਪਰ ਇਸ ਦੌਰਾਨ ਉਸ ਦੀ ਪਰਵਾਰ ਨਾਲ ਫੋਨ ’ਤੇ ਗੱਲਬਾਤ ਹੁੰਦੀ ਰਹੀ। ਪਰਵਾਰ ਨੂੰ ਉਸਦਾ ਆਖਰੀ ਫੋਨ 20 ਨਵੰਬਰ ਨੂੰ ਆਇਆ ਅਤੇ 25 ਨਵੰਬਰ ਨੂੰ ਲਾਪਤਾ ਐਲਾਨ ਦਿਤਾ ਗਿਆ। ਪ੍ਰਾਈਵੇਸੀ ਕਾਰਨਾਂ ਕਰ ਕੇ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਰਹੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰੀ ਵਿਖੇ ਦੋ ਪੰਜਾਬੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ।

Related post

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੈਂਪ ਲਗਾਕੇ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬਾਰੇ ਕੀਤਾ ਜਾਗਰੂਕ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੈਂਪ ਲਗਾਕੇ ਝੋਨੇ ਦੀਆਂ ਘੱਟ…

ਸੰਗਰੂਰ,14 ਮਈ, ਪਰਦੀਪ ਸਿੰਘ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਜ਼ਿਲੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ…
ਸਰੀ ਦੇ ਮਕਾਨ ’ਤੇ ਚੱਲੀਆਂ ਗੋਲੀਆਂ

ਸਰੀ ਦੇ ਮਕਾਨ ’ਤੇ ਚੱਲੀਆਂ ਗੋਲੀਆਂ

ਸਰੀ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਸਰੀ ਦੇ ਮਕਾਨ ’ਤੇ ਗੋਲੀਆਂ ਚੱਲਣ ਦੀ ਵਾਰਦਾਤ ਨੇ ਇਕ ਵਾਰ ਲੋਕਾਂ ਦੀਆਂ ਚਿੰਤਾਵਾਂ ਵਧਾ…
ਬੀ.ਸੀ. ਵਿਚ ਨਾਂ ਨਹੀਂ ਬਦਲ ਸਕਣਗੇ ਅਪਰਾਧਕ ਮਾਮਲਿਆਂ ਦੇ ਦੋਸ਼ੀ

ਬੀ.ਸੀ. ਵਿਚ ਨਾਂ ਨਹੀਂ ਬਦਲ ਸਕਣਗੇ ਅਪਰਾਧਕ ਮਾਮਲਿਆਂ ਦੇ…

ਵੈਨਕੂਵਰ, 14 ਮਈ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਵਿਚ ਅਪਰਾਧੀਆਂ ਦੀ ਨਕੇਲ ਕਸਣ ਲਈ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਸ ਦੇ…