ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਏ 14 ਹਜ਼ਾਰ ਭਾਰਤੀ

ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਏ 14 ਹਜ਼ਾਰ ਭਾਰਤੀ

ਨਿਊ ਯਾਰਕ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਰਸਤੇ ਅਮਰੀਕਾ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਕਤੂਬਰ ਤੋਂ ਫਰਵਰੀ ਦਰਮਿਆਨ 14 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਰੋਕਿਆ ਜੋ ਕੈਨੇਡਾ ਦੇ ਵੱਖ ਵੱਖ ਇਲਾਕਿਆਂ ਰਾਹੀਂ ਆ ਰਹੇ ਸਨ। ਇਕ ਅੰਦਾਜ਼ੇ ਮੁਤਾਬਕ ਅਮਰੀਕਾ ਦੀ ਉਤਰੀ ਸਰਹੱਦ ’ਤੇ ਰੋਜ਼ਾਨਾ 100 ਭਾਰਤੀਆਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਚੋਣਾਂ ਤੋਂ ਪਹਿਲਾਂ ਇਹ ਸਿਲਸਿਲਾ ਹੋਰ ਰਫਤਾਰ ਫੜ ਸਕਦਾ ਹੈ।

ਬਾਰਡਰ ਏਜੰਟਾਂ ਨੇ 1 ਲੱਖ 90 ਹਜ਼ਾਰ ਪ੍ਰਵਾਸੀਆਂ ਨੂੰ ਉਤਰੀ ਸਰਹੱਦ ’ਤੇ ਰੋਕਿਆ

ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੀ ਉਤਰੀ ਸਰਹੱਦ ਰਾਹੀਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ 2021 ਮਗਰੋਂ ਛੇ ਗੁਣਾ ਵਧ ਚੁੱਕੀ ਹੈ। ਅਸਾਇਲਮ ਕੇਸ ਸੰਭਾਲਣ ਵਾਲੇ ਮੈਰੀਲੈਂਡ ਦੇ ਇੰਮੀਗ੍ਰੇਸ਼ਨ ਵਕੀਲ ਚਿਰਾਗ ਪਟੇਲ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਤੱਕ ਭਾਰਤ ਸਣੇ ਦੁਨੀਆਂ ਦੇ ਕੋਨੇ ਕੋਨੇ ਤੋਂ ਆਏ ਪ੍ਰਵਾਸੀਆਂ ਵੱਲੋਂ ਬਾਰਡਰ ਪਾਰ ਕਰਨ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਵਾਸ਼ਿੰਗਟਨ ਡੀ.ਸੀ. ਦੇ ਮਾਇਗ੍ਰੇਸ਼ਨ ਪੌਲਿਸੀ ਇੰਸਟੀਚਿਊਟ ਦੇ ਰਿਸਰਚਰ ਮੁਜ਼ੱਫਰ ਚਿਸ਼ਤੀ ਦਾ ਕਹਿਣਾ ਸੀ ਕਿ ਨਵੰਬਰ ਤੱਕ ਨਾਜਾਇਜ਼ ਪ੍ਰਵਾਸੀਆਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੋ ਸਕਦੀ ਹੈ। ਇਸੇ ਦੌਰਾਨ ਬੈਲਟੀਮੋਰ ਦੀ ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਵਿਚ ਏਸ਼ੀਅਨ ਸਟੱਡੀਜ਼ ਦੇ ਪ੍ਰੋਫੈਸਰ ਦੇਵੇਸ਼ ਕਪੂਰ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਅਨਪੜ੍ਹ ਲੋਕ ਅਮਰੀਕਾ ਆ ਰਹੇ ਹਨ। ਇਨ੍ਹਾਂ ਵਿਚੋਂ ਗਿਣੇ-ਚੁਣਿਆਂ ਕੋਲ ਹੀ ਪੇਸ਼ੇਵਰ ਮੁਹਾਰਤ ਹੋਣ ਦੇ ਆਸਾਰ ਨਜ਼ਰ ਆਉਂਦੇ ਹਨ।

ਨਵੰਬਰ ਵਿਚ ਚੋਣਾਂ ਤੱਕ ਹੋਰ ਵਧ ਸਕਦੈ ਪ੍ਰਵਾਸੀਆਂ ਦਾ ਅੰਕੜਾ

ਅਮਰੀਕਾ ਪਹੁੰਚਣ ਦਾ ਕੋਈ ਹੋਰ ਤਰੀਕਾ ਨਾ ਹੋਣ ਕਰ ਕੇ ਉਹ ਨਾਜਾਇਜ਼ ਤਰੀਕੇ ਨਾਲ ਦੱਖਣੀ ਜਾਂ ਉਤਰੀ ਬਾਰਡਰ ਪਾਰ ਕਰ ਰਹੇ ਹਨ। ਉਧਰ ਬੀ.ਸੀ. ਦੀ ਕਵੈਂਟਲੈਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਪ੍ਰੋ. ਸ਼ਿੰਦਰ ਪੁਰੇਵਾਲ ਨੇ ਕਿਹਾ ਕਿ ਭਾਰਤੀ ਲੋਕਾਂ ਵਾਸਤੇ ਪਾਕਿਸਤਾਨ ਦੇ ਵੀਜ਼ੇ ਤੋਂ ਕੈਨੇਡਾ ਦੀ ਵੀਜ਼ਾ ਲੈਣਾ ਸੌਖਾ ਹੈ। ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਉਣ ਵਾਲਿਆਂ ਵਿਚੋਂ ਹਜ਼ਾਰਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਮਕਸਦ ਸਿਰਫ ਅਤੇ ਸਿਰਫ ਅਮਰੀਕਾ ਪੁੱਜਣਾ ਹੁੰਦਾ ਹੈ। ਇਸ ਰੁਝਾਨ ਬਾਰੇ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਨੀਤੀ ਦੀ ਸਮੀਖਿਆ ਕੀਤਾ ਜਾ ਰਹੀ ਹੈ। ਮੈਸਾਚਿਊਸੈਟਸ ਦੇ ਐਮਹਰਸਟ ਕਾਲਜ ਵਿਚ ਪੜ੍ਹਾ ਰਹੇ ਪਵਨ ਢੀਂਗਰਾ ਨੇ ਕਿਹਾ ਕਿ ਭਾਰਤ ਤੋਂ ਅਮਰੀਕਾ ਆਉਣ ਵਾਲਿਆਂ ਵਿਚੋਂ ਜ਼ਿਆਦਾਤਰ ਇਥੇ ਕਿਸੇ ਨਾ ਕਿਸੇ ਰਿਸ਼ਤੇਦਾਰ ਜਾਂ ਦੋਸਤ ਕੋਲ ਆਉਂਦੇ ਹਨ। ਜੇ ਉਹ ਸਿਰਫ ਭਾਰਤ ਛੱਡ ਕੇ ਦੌੜ ਰਹੇ ਹੁੰਦੇ ਤਾਂ ਦੁਨੀਆਂ ਦੇ ਕਿਸੇ ਵੀ ਮੁਲਕ ਵੱਲ ਜਾ ਸਕਦੇ ਸਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਜਾਂਚਕਰਤਾਵਾਂ ਵੱਲੋਂ ਹਾਲ ਹੀ ਵਿਚ ਭਾਰਤ ਦੇ ਗੁਜਰਾਤ ਸੂਬੇ ਨਾਲ ਸਬੰਧਤ ਮਨੁੱਖੀ ਤਸਕਰਾਂ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ। ਨਾਜਾਇਜ਼ ਤਰੀਕੇ ਨਾਲ ਅਮਰੀਕਾ ਆਉਣ ਵਾਲਿਆਂ ਤੋਂ ਸ਼ਿਕਾਗੋ ਦੇ ਸਟੋਰਾਂ ਵਿਚ ਕੰਮ ਕਰਵਾਇਆ ਜਾ ਰਿਹਾ ਸੀ ਜਦਕਿ ਕਈਆਂ ਨੂੰ ਬੰਧੂਆ ਮਜ਼ਦੂਰ ਬਣਾਉਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ।

Related post

Elon Musk ਨੇ X ਵੈੱਬਸਾਈਟ ‘ਤੇ ਵੱਡਾ ਬਦਲਾਅ, ਵੈੱਬਸਾਈਟ ਦਾ URL ਬਦਲਿਆ

Elon Musk ਨੇ X ਵੈੱਬਸਾਈਟ ‘ਤੇ ਵੱਡਾ ਬਦਲਾਅ, ਵੈੱਬਸਾਈਟ…

ਨਵੀਂ ਦਿੱਲੀ, 17 ਮਈ, ਪਰਦੀਪ ਸਿੰਘ: ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਟਵਿੱਟਰ (ਐਕਸ) ‘ਤੇ ਵੱਡਾ ਫੇਰਬਦਲ ਦੇਖਿਆ ਗਿਆ ਹੈ। ਇਸ ਵੈੱਬਸਾਈਟ ਦਾ URL…
ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ, ਤਸਵੀਰਾਂ ਵਾਇਰਲ

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ,…

ਮੁੰਬਈ, 17 ਮਈ, ਪਰਦੀਪ ਸਿੰਘ: ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ,…
ਕੈਨੇਡਾ ਵਿਚ 25 ਸਾਲ ਬਾਅਦ ਖਸਰੇ ਕਾਰਨ ਹੋਈ ਮੌਤ

ਕੈਨੇਡਾ ਵਿਚ 25 ਸਾਲ ਬਾਅਦ ਖਸਰੇ ਕਾਰਨ ਹੋਈ ਮੌਤ

ਟੋਰਾਂਟੋ, 17 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਖਸਰੇ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਹੋਣ ਦੀ…