ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ’ਤੇ ਹਮਲਿਆਂ ਦੀ ਪੜਤਾਲ ਲਈ ਕੌਮੀ ਟੀਮ ਗਠਤ

ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ’ਤੇ ਹਮਲਿਆਂ ਦੀ ਪੜਤਾਲ ਲਈ ਕੌਮੀ ਟੀਮ ਗਠਤ

ਐਡਮਿੰਟਨ, 15 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ’ਤੇ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਇਕ ਕੌਮੀ ਟੀਮ ਗਠਤ ਕੀਤੀ ਗਈ ਹੈ ਜੋ ਬੀ.ਸੀ., ਉਨਟਾਰੀਓ ਅਤੇ ਐਲਬਰਟਾ ਵਿਚ ਹੋਈਆਂ ਵਾਰਦਾਤਾਂ ਦੀ ਪੜਤਾਲ ਵਿਚ ਮਦਦ ਕਰੇਗੀ। ਆਰ.ਸੀ.ਐਮ.ਪੀ. ਵੱਲੋਂ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਟੀਮ ਦਾ ਐਲਾਨ ਕੀਤਾ ਗਿਆ ਅਤੇ ਟੀਮ ਦੇ ਆਗੂ ਐਡਮ ਮੈਕਨਟੌਸ਼ ਨੇ ਕਿਹਾ ਕਿ ਜਬਰੀ ਵਸੂਲੀ ਦੇ ਮਕਸਦ ਨਾਲ ਤਿੰਨੋ ਰਾਜਾਂ ਵਿਚ ਧਮਕੀਆਂ ਦੇਣ ਵਾਲਿਆਂ ਦੀ ਜੜ ਤੱਕ ਪਹੁੰਚਣ ਦੇ ਯਤਨ ਕੀਤੇ ਜਾਣਗੇ। ਐਡਮਿੰਟਨ, ਬਰੈਂਪਟਨ ਅਤੇ ਸਰੀ ਵਰਗੇ ਸ਼ਹਿਰਾਂ ਵਿਚ ਜਬਰੀ ਵਸੂਲੀ ਦੇ 100 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਕਈ ਕਾਰੋਬਾਰੀਆਂ ਵੱਲੋਂ ਗੈਂਗਸਟਰਾਂ ਦੇ ਡਰੋਂ ਪੁਲਿਸ ਕੋਲ ਸ਼ਿਕਾਇਤ ਹੀ ਨਹੀਂ ਕੀਤੀ ਗਈ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ 20 ਲੱਖ ਡਾਲਰ ਮੰਗੇ ਗਏ।

ਬੀ.ਸੀ., ਉਨਟਾਰੀਓ ਅਤੇ ਐਲਬਰਟਾ ਦੀਆਂ ਪੁਲਿਸ ਟੀਮਾਂ ਨੂੰ ਮਿਲੇਗੀ ਮਦਦ

ਕਿਸੇ ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚੱਲਣ ਦਾ ਪਹਿਲਾ ਮਾਮਲਾ 4 ਦਸੰਬਰ ਨੂੰ ਵਾਈਟ ਰੌਕ ਵਿਖੇ ਸਾਹਮਣੇ ਆਇਆ। ਇਸ ਮਗਰੋਂ ਐਬਟਸਫੋਰਡ ਵਿਖੇ ਦੋ ਪਰਵਾਰਾਂ ਅਤੇ ਇਕ ਕਾਰੋਬਾਰੀ ਅਦਾਰੇ ’ਤੇ ਗੋਲੀਬਾਰੀ ਮਗਰੋਂ ਇਕ ਪਰਚਾ ਜਾਰੀ ਕੀਤਾ ਗਿਆ ਜਿਸ ਵਿਚ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਵੱਲੋਂ ਸੰਭਾਵਤ ਤੌਰ ’ਤੇ ਵਾਰਦਾਤ ਨੂੰ ਅੰਜਾਮ ਦਿਤੇ ਜਾਣ ਦਾ ਜ਼ਿਕਰ ਸੀ। 27 ਦਸੰਬਰ ਨੂੰ ਸਰੀ ਦੇ ਹਿੰਦੂ ਮੰਦਰ ਦੇ ਪ੍ਰਧਾਨ ਦੇ ਬੇਟੇ ਦਾ ਘਰ ਗੋਲੀਆਂ ਨਾਲ ਵਿੰਨ੍ਹ ਦਿਤਾ ਗਿਆ। ਇਕੱਲੇ ਐਡਮਿੰਟਨ ਸ਼ਹਿਰ ਵਿਚ 34 ਧਮਕੀਆਂ ਦਿਤੇ ਜਾਣ ਦੀ ਰਿਪੋਰਟ ਹੈ ਅਤੇ ਕਈ ਉਸਾਰੀ ਅਧੀਨ ਘਰ ਸਾੜਨ ਤੋਂ ਇਲਾਵਾ ਸਾਊਥ ਏਸ਼ੀਅਨ ਪਰਵਾਰਾਂ ਦੇ ਘਰਾਂ ਉਤੇ ਗੋਲੀਬਾਰੀ ਹੋ ਚੁੱਕੀ ਹੈ। ਉਨਟਾਰੀਓ ਵਿਚ ਪੰਜ ਜਣਿਆਂ ਦੀ ਗ੍ਰਿਫ਼ਤਾਰੀ ਪਿਛਲੇ ਦਿਨੀਂ ਹੋਈ ਜਦਕਿ ਐਡਮਿੰਟਨ ਪੁਲਿਸ ਇਕ ਨਾਬਾਲਗ ਸਣੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਨਟਾਰੀਓ ਵਿਚ ਹੋਈਆਂ ਗ੍ਰਿਫ਼ਤਾਰੀਆਂ ਦੌਰਾਨ 50 ਸੈਲਫੋਨ, 11 ਲੈਪਟੌਪ, ਹਥਿਆਰ, ਨਕਦੀ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ। ਨਵੀਂ ਬਣੀ ਨੈਸ਼ਨਲ ਕੋਆਰਡੀਨੇਸ਼ਨ ਐਂਡ ਸਪੋਰਟ ਟੀਮ ਵੱਲੋਂ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਸੱਦਾ ਦਿਤਾ ਗਿਆ ਹੈ ਕਿ ਜਬਰੀ ਵਸੂਲੀ ਦੀ ਧਮਕੀ ਆਉਣ ਦੀ ਸੂਰਤ ਵਿਚ ਘਬਰਾਉਣ ਦੀ ਜ਼ਰੂਰਤ ਨਹੀਂ ਅਤੇ ਤੁਰਤ ਸਥਾਨਕ ਪੁਲਿਸ ਨੂੰ ਇਤਲਾਹ ਦਿਤੀ ਜਾਵੇ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…
ਕੈਨੇਡਾ ਵੱਲੋਂ ਟਿਕਟੌਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ

ਕੈਨੇਡਾ ਵੱਲੋਂ ਟਿਕਟੌਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ

ਵਿੰਨੀਪੈਗ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਟਿਕਟੌਕ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ, ਪ੍ਰਧਾਨ…