Begin typing your search above and press return to search.

ਪੰਜਾਬੀ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਵਿਚ ਮਦਦ ਕਰਨ ਵਾਲੇ ਸ਼ੱਕੀ ਨੂੰ ਸਜ਼ਾ

ਕੈਲੀਫੋਰਨੀਆ , 16 ਫਰਵਰੀ (ਰਾਜ ਗੋਗਨਾ)- ਕੈਲੀਫੋਰਨੀਆ ਸੂਬੇ ਦੀ ਮਰਸੀਡ ਕਾਉਂਟੀ ਦੇ ਇਕ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਅਗਵਾ ਅਤੇ ਉਹਨਾਂ ਦੀ ਮੌਤ ਦੇ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ’ਤੇ ਜਿਸ ਵਿੱਚ ਇਕ ਇਸ ਨੇ ਅਤੇ ਇਸ ਦੇ ਭਰਾ ਨੇ ਇਕ ਪੰਜਾਬੀ ਪਰਿਵਾਰ ਨੂੰ ਅਕਤੂਬਰ 2022 ਵਿੱਚ ਅਗਵਾ ਕਰਨ ਦੇ ਵਿੱਚ ਹਿੱਸਾ ਲੈਣ ਲਈ […]

ਪੰਜਾਬੀ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਵਿਚ ਮਦਦ ਕਰਨ ਵਾਲੇ ਸ਼ੱਕੀ ਨੂੰ ਸਜ਼ਾ

Editor EditorBy : Editor Editor

  |  16 Feb 2024 4:30 AM GMT

  • whatsapp
  • Telegram


ਕੈਲੀਫੋਰਨੀਆ , 16 ਫਰਵਰੀ (ਰਾਜ ਗੋਗਨਾ)- ਕੈਲੀਫੋਰਨੀਆ ਸੂਬੇ ਦੀ ਮਰਸੀਡ ਕਾਉਂਟੀ ਦੇ ਇਕ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਅਗਵਾ ਅਤੇ ਉਹਨਾਂ ਦੀ ਮੌਤ ਦੇ ਅਦਾਲਤ ਵਿੱਚ ਚੱਲ ਰਹੇ ਮੁਕੱਦਮੇ ’ਤੇ ਜਿਸ ਵਿੱਚ ਇਕ ਇਸ ਨੇ ਅਤੇ ਇਸ ਦੇ ਭਰਾ ਨੇ ਇਕ ਪੰਜਾਬੀ ਪਰਿਵਾਰ ਨੂੰ ਅਕਤੂਬਰ 2022 ਵਿੱਚ ਅਗਵਾ ਕਰਨ ਦੇ ਵਿੱਚ ਹਿੱਸਾ ਲੈਣ ਲਈ ਸਜ਼ਾ ਸੁਣਾਈ ਗਈ ਸੀ। ਐਲਬਰਟੋ ਸਲਗਾਡੋ, ਉੱਤੇ ਅਦਾਲਤ ਵੱਲੋ ਅਪਰਾਧਿਕ ਸਾਜ਼ਿਸ਼ ਰਚਣ, ਅਪਰਾਧ ਲਈ ਸਹਾਇਕ, ਅਤੇ ਸਬੂਤ ਨਸ਼ਟ ਕਰਨ ਦਾ ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਸੀ। ਅਲਬਰਟੋ ਸਲਗਾਡੋ ਨੂੰ ਤਿੰਨ ਸਾਲ ਅਤੇ ਅੱਠ ਮਹੀਨਿਆਂ ਦੀ ਅਦਾਲਤ ਨੇ ਸਜ਼ਾ ਸੁਣਾਈ ਹੈ।

ਜਾਂਚਕਰਤਾਵਾਂ ਨੇ ਦੱਸਿਆ ਕਿ ਇਹਨਾਂ ਵੱਲੋ ਇਕ ਪੰਜਾਬੀ ਪਰਿਵਾਰ ਦੀ ਇੱਕ 8ਮਹੀਨਿਆਂ ਦੀ ਬੱਚੀ ਜਿਸ ਦਾ ਨਾਂ ਆਰੋਹੀ, ਉਸ ਦੀ ਮਾਂ ਜਸਲੀਨ ਕੌਰ, ਪਿਤਾ ਜਸਦੀਪ ਸਿੰਘ ਅਤੇ ਚਾਚਾ ਅਮਨਦੀਪ ਸਿੰਘ ਨੂੰ ਉਹਨਾਂ ਦੀ ਟਰੱਕਿੰਗ ਕੰਪਨੀ ਦੇ ਕਾਰੋਬਾਰ ਤੋ ਅਗਵਾ ਕਰਕੇ ਅਤੇ ਉਹਨਾਂ ਦਾ ਕਤਲ ਕਰਨ ਦੇ ਮਾਮਲੇ ਵਿੱਚ ਇਸ ਦੌਸ਼ੀ ਦੇ ਭਰਾ ਜੀਸਸ ਮੈਨੂਅਲ ਸਲਗਾਡੋ ਦੀ ਪਛਾਣ ਇੱਕ ਸ਼ੱਕੀ ਵਜੋਂ ਹੋਈ ਸੀ।ਜੋ ਇੰਨਾਂ ਦੀ ਟਰੱਕਿੰਗ ਕੰਪਨੀ ਵਿੱਚ ਸਾਬਕਾ ਮੁਲਾਜ਼ਮ ਵੀ ਸੀ।

ਜਾਂਚਕਰਤਾਵਾਂ ਨੇ ਦੱਸਿਆ ਕਿ ਜੀਸਸ ਮੈਨੂਅਲ ਸਲਗਾਡੋ ਨੇ ਲੰਘੀ 3 ਅਕਤੂਬਰ, 2022 ਨੂੰ ਹਾਈਵੇਅ 59 ਅਤੇ 8ਵੀਂ ਸਟਰੀਟ ਦੇ ਨੇੜੇ ਉਨ੍ਹਾਂ ਦੇ ਟਰੱਕਿੰਗ ਕਾਰੋਬਾਰ ਕੰਪਨੀ ਤੋਂ ਬੰਦੂਕ ਦੀ ਨੋਕ ’ਤੇ ਇਸ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰ ਲਿਆ ਸੀ। ਜਿੰਨਾਂ ਦੀਆਂ ਲਾਸ਼ਾਂ ਮਰਸਡ ਕਾਉਟੀ ਦੇ ਇਕ ਪੇੰਡੂ ਖੇਤਰ ਵਿੱਚ ਤਿੰਨ ਦਿਨ ਬਾਅਦ ਮਿਲਿਆ ਸਨ।ਅਦਾਲਤ ਨੇ ਜੀਸਸ ਮੈਨੂਅਲ ਸਾਲਗਾਡੋ ਜੋ ਸ਼ਜਾ ਭੁਗਤ ਰਹੇ ਅਲਬਰਟੋ ਸਾਲਗਾਡੋ ਦਾ ਭਰਾ ਹੈ ਉਸ ਤੇ ਅਦਾਲਤ ਵੱਲੋ ਪਹਿਲੇ ਦਰਜੇ ਦੇ ਕਤਲ ਦੇ ਚਾਰ ਮਾਮਲਿਆਂ ਲਈ ਉਸ ਨੂੰ ਦੋਸ਼ੀ ਮੰਨਿਆ ਹੈ।ਦੋਸ਼ ਸਾਬਤ ਹੋਣ ਤੇ ਮੋਤ ਦੀ ਸ਼ਜਾ ਦੀ ਸੰਭਾਵਨਾ ਤੋ ਬਿਨਾ ਉਸ ਨੂੰ ਉਮਰ ਕੈਦ ਦੀ ਸ਼ਜਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀਸਸ ਮੈਨੁਅਲ ਸਲਗਾਡੋ 4 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਵਾਲਾ ਹੈ।

Next Story
ਤਾਜ਼ਾ ਖਬਰਾਂ
Share it