ਕੈਨੇਡਾ ’ਚ ਫੈਮਿਲੀ ਡਾਕਟਰ ਲਈ ਲੱਗੀਆਂ ਲੰਮੀਆਂ ਕਤਾਰਾਂ

ਕੈਨੇਡਾ ’ਚ ਫੈਮਿਲੀ ਡਾਕਟਰ ਲਈ ਲੱਗੀਆਂ ਲੰਮੀਆਂ ਕਤਾਰਾਂ

ਕਿੰਗਸਟਨ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹੈਲਥ ਕੇਅਰ ਸੈਕਟਰ ਵਿਚ ਆ ਰਹੇ ਨਿਘਾਰ ਦੀ ਤਾਜ਼ਾ ਮਿਸਾਲ ਕਿੰਗਸਟਨ ਸ਼ਹਿਰ ਵਿਚ ਦੇਖਣ ਨੂੰ ਮਿਲੀ ਜਿਥੇ ਫੈਮਿਲੀ ਡਾਕਟਰ ਦੀ ਭਾਲ ਵਿਚ ਲੋਕ ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਖੁੱਲ੍ਹੇ ਅਸਮਾਨ ਹੇਠ ਖੜ੍ਹੇ ਰਹੇ। ਉਨਟਾਰੀਓ ਦੇ ਕਿੰਗਸਟਨ ਸ਼ਹਿਰ ਵਿਚ ਲਗਾਤਾਰ ਤੀਜੇ ਦਿਨ ਸੀ.ਡੀ.ਕੇ. ਫੈਮਿਲੀ ਮੈਡੀਸਨ ਐਂਡ ਵਾਕ ਇਨ ਕਲੀਨਿਕ ਦੇ ਬਾਹਰ ਦਰਜਨਾਂ ਲੋਕ ਦੇਖੇ ਗਏ ਅਤੇ ਕਈ ਵਿਚਾਰਿਆਂ ਨੇ ਪੂਰੀ ਰਾਤ ਕਲੀਨਿਕ ਦੇ ਬਾਹਰ ਕੱਟੀ।

ਮੀਂਹ ਅਤੇ ਠੰਢ ਦੇ ਬਾਵਜੂਦ ਖੁੱਲ੍ਹੇ ਅਸਮਾਨ ਹੇਠ ਬੈਠੇ ਰਹੇ ਲੋਕ

‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਸੋਮਵਾਰ ਤੋਂ ਸੱਦਣਾ ਸ਼ੁਰੂ ਕੀਤਾ ਗਿਆ ਪਰ ਲੋਕਾਂ ਦੀ ਕਤਾਰ ਹੈਰਾਨਕੁੰਨ ਤਰੀਕੇ ਨਾਲ ਕਈ ਬਲਾਕ ਪਾਰ ਕਰ ਗਈ। ਬੁੱਧਵਾਰ ਸਵੇਰੇ ਕਲੀਨਿਕ ਦੇ ਬਾਹਰ ਖੜ੍ਹੀ ਨਜ਼ਰ ਆਈ 19 ਸਾਲਾ ਮੁਟਿਆਰ ਨੇ ਦੱਸਿਆ ਕਿ ਉਹ ਮੰਗਲਵਾਰ ਸ਼ਾਮ 7.45 ਵਜੇ ਆਈ ਸੀ ਅਤੇ ਪੂਰੀ ਰਾਤ ਕਲੀਨਿਕ ਦੇ ਬਾਹਰ ਕੱਟੀ। ਉਹ ਪਿਛਲੇ ਇਕ ਸਾਲ ਤੋਂ ਫੈਮਿਲੀ ਡਾਕਟਰ ਦੀ ਭਾਲ ਕਰ ਰਹੀ ਹੈ ਪਰ ਸਿਹਤ ਮਾਹਰਾਂ ਦੀ ਕਮੀ ਕਾਰਨ ਪ੍ਰੇਸ਼ਾਨੀਆਂ ਤੋਂ ਸਿਵਾਏ ਕੁਝ ਨਾ ਮਿਲ ਸਕਿਆ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਮਈ ਵਿਚ ਹਾਲਾਤ ਗੁੰਝਲਦਾਰ ਬਣ ਗਏ ਜਦੋਂ ਕਿੰਗਸਟਨ ਸ਼ਹਿਰ ਵਿਚ ਪ੍ਰੈਕਟਿਸ ਕਰ ਰਹੇ 6 ਡਾਕਟਰ ਸੇਵਾ ਮੁਕਤ ਹੋਏ। ਸੀ.ਡੀ.ਕੇ. ਦੀ ਵੈਬਸਾਈਟ ਮੁਤਾਬਕ ਕਲੀਨਿਕ ਵਿਚ ਚਾਰ ਡਾਕਟਰ ਉਪਲਬਧ ਹਨ ਅਤੇ ਮਾਰਚ ਵਿਚ ਨਵੀਂ ਮਰੀਜ਼ਾਂ ਦਾ ਇਲਾਜ ਆਰੰਭਿਆ ਜਾਵੇਗਾ।

ਸਵੇਰੇ ਕਤਾਰ ਵਿਚ ਲੱਗੇ ਲੋਕਾਂ ਦੀ ਵਾਰੀ ਸ਼ਾਮ ਤੱਕ ਆਈ

ਵੈਬਸਾਈਟ ’ਤੇ ਇਹ ਵੀ ਲਿਖਿਆ ਗਿਆ ਕਿ ਪਹਿਲਾਂ ਆਉ ਪਹਿਲਾਂ ਪਾਉ ਦੇ ਆਧਾਰ ’ਤੇ ਦਰਵਾਜ਼ੇ ਦੇ ਬਾਹਰ ਖੜੇ 100 ਲੋਕਾਂ ਨੂੰ ਹੀ ਕਲੀਨਿਕ ਖੁੱਲ੍ਹਣ ’ਤੇ ਅੰਦਰ ਸੱਦਿਆ ਜਾਵੇਗਾ। ਕਿੰਗਸਟਨ ਦੇ ਹਾਲਾਤ ਬਾਰੇ ਜਦੋਂ ਸੂਬਾ ਸਰਕਾਰ ਤੋਂ ਪੁੱਛਿਆ ਗਿਆ ਤਾਂ ਸਿਹਤ ਮੰਤਰੀ ਸਿਲਵੀਆ ਜੋਨਜ਼ ਦੇ ਇਕ ਬੁਲਾਰੇ ਨੇ ਅਤੀਤ ਵਿਚ ਕੀਤੇ ਐਲਾਨ ਗਿਨਾਉਣੇ ਸ਼ੁਰੂ ਕਰਦਿਤੇ। ਬੁਲਾਰੇ ਨੇ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਹੇਠ ਸੂਬਾ ਸਰਕਾਰ 2018 ਤੋਂ ਹੁਣ ਤੱਕ 10,400 ਨਵੇਂ ਡਾਕਟਰਾਂ ਦੀ ਭਰਤੀ ਕਰ ਚੁੱਕੀ ਹੈ।

Related post

ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਹੰਸਰਾਜ ਹੰਸ ਦਾ ਮੋਗਾ ਵਿਚ ਮੁੜ ਵਿਰੋਧ

ਮੋਗਾ, 20 ਮਈ, ਨਿਰਮਲ : ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਇੱਕ ਵਾਰ ਮੁੜ ਤੋਂ ਮੋਗਾ ਵਿਚ ਵਿਰੋਧ ਦਾ ਸਾਹਮਣਾ…
ਫੋਨ ਕਰ ਦਿੱਤਾ ਫਾਰਮੈਟ !, ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ‘ਤੇ ਸਬੂਤ ਮਿਟਾਉਣ ਦੇ ਲੱਗੇ ਇਲਜ਼ਾਮ

ਫੋਨ ਕਰ ਦਿੱਤਾ ਫਾਰਮੈਟ !, ਕੇਜਰੀਵਾਲ ਦੇ ਪੀਏ ਬਿਭਵ…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਪੀਏ ਰਿਸ਼ਵ ਕੁਮਾਰ ਨੂੰ ਸ਼ਨੀਵਾਰ, 18 ਮਈ…
ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਤਹਿਰਾਨ, 20 ਮਈ, ਪਰਦੀਪ ਸਿੰਘ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਰਕੇ ਮੌਤ ਹੋ ਗਈ। ਇਬਰਾਹਿਮ ਰਾਇਸੀ ਦੀ…