ਅਮਰੀਕਾ ਵਿਚ ਭਾਰਤੀ ਨੇ ਘੜੀ ਜਾਅਲੀ ਡਾਕੇ ਦੀ ਸਾਜ਼ਿਸ਼

ਅਮਰੀਕਾ ਵਿਚ ਭਾਰਤੀ ਨੇ ਘੜੀ ਜਾਅਲੀ ਡਾਕੇ ਦੀ ਸਾਜ਼ਿਸ਼

ਜਾਰਜੀਆ, 13 ਮਾਰਚ (ਰਾਜ ਗੋਗਨਾ, ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਗੈਸ ਸਟੇਸ਼ਨ ’ਤੇ ਕੰਮ ਕਰਦੇ ਰਾਜ ਪਟੇਲ ਅਤੇ ਉਸ ਦੇ ਸਾਥੀ ਨੂੰ ਜਾਅਲੀ ਡਾਕੇ ਦੀ ਸਾਜ਼ਿਸ਼ ਘੜਨ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜ ਪਟੇਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੋਈ ਅਣਪਛਾਤਾ ਸ਼ਖਸ ਗੈਸ ਸਟੇਸ਼ਨ ਤੋਂ 5 ਹਜ਼ਾਰ ਡਾਲਰ ਖੋਹ ਕੇ ਲੈ ਗਿਆ ਪਰ ਪੜਤਾਲ ਦੌਰਾਨ ਸਭ ਝੂਠ ਨਿਕਲਿਆ। ਡੁਲੂਥ ਸ਼ਹਿਰ ਦੀ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੀ ਪੜਤਾਲ ਕੀਤੀ ਤਾਂ ਮਹਿਸੂਸ ਹੋਇਆ ਕਿ ਸਭ ਨਾਟਕ ਚੱਲ ਰਿਹਾ ਹੈ। ਵੀਡੀਓ ਵਿਚ ਇਕ ਲੁਟੇਰਾ ਗੈਸ ਸਟੇਸ਼ਨ ਦੇ ਕਨਵੀਨੀਐਂਸ ਸਟੋਰ ਵਿਚ ਦਾਖਲ ਹੁੰਦਾ ਹੈ ਅਤੇ ਰਾਜ ਪਟੇਲ ’ਤੇ ਹਮਲਾ ਕਰ ਦਿੰਦਾ ਹੈ।

ਸਾਥੀ ਸਮੇਤ ਰਾਜ ਪਟੇਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਸ ਮਗਰੋਂ ਰਾਜ ਪਟੇਲ ਧਰਤੀ ’ਤੇ ਡਿੱਗ ਪੈਂਦਾ ਹੈ। ਆਪਣੇ ਸ਼ਿਕਾਇਤ ਵਿਚ ਰਾਜ ਪਟੇਲ ਨੇ ਦਾਅਵਾ ਕੀਤਾ ਸੀ ਕਿ ਲੁਟੇਰੇ ਨਾਲ ਛੁਰੇ ਨਾਲ ਹਮਲਾ ਕੀਤਾ ਪਰ ਪੁਲਿਸ ਨੂੰ ਰਾਜ ਪਟੇਲ ਦੇ ਚਿਹਰੇ ’ਤੇ ਕੋਈ ਨਿਸ਼ਾਨ ਨਹੀਂ ਮਿਲਿਆ। ਪਟੇਲ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਲੁਟੇਰੇ ਨਾਲ ਫਰਾਰ ਹੋਣ ਲਈ ਗੈਸ ਸਟੇਸ਼ਨ ਦੇ ਵੱਖਰੇ ਦਰਵਾਜ਼ੇ ਦੀ ਵਰਤੋਂ ਕੀਤੀ ਜਿਥੇ ਕਰਟਿਸ ਕੰਮ ਕਰਦਾ ਸੀ ਪਰ ਕਰਟਿਸ ਨੇ ਪੁਲਿਸ ਅਧਿਕਾਰੀਆਂ ਨੂੰ ਦੱਕ ਉਸ ਨੇ ਹਮਲਾਵਰ ਨੂੰ ਨਹੀਂ ਦੇਖਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਇਹ ਵੀ ਆ ਗਿਆ ਕਿ ਅਣਪਛਾਤਾ ਸ਼ਖਸ ਬਾਹਰ ਨਿਕਲਣ ਮਗਰੋਂ ਇਕ ਡੰਪਰ ਕੋਲ ਦੋ ਵਾਰ ਕੱਪੜੇ ਬਦਲਦਾ ਹੈ। ਕਰਟਿਸ ਨੇ ਪੁਲਿਸ ਨੂੰ ਦੱਸਿਆ ਕਿ ਸਾਰੀ ਯੋਜਨਾ ਰਾਜ ਪਟੇਲ ਨੇ ਘੜੀ ਸੀ ਅਤੇ ਚੋਰੀ ਦੇ ਇਵਜ਼ ਵਿਚ ਬੀਮੇ ਦੀ ਰਕਮ ਲੈਣ ਦੀ ਯੋਜਨਾ ਵੀ ਤਿਆਰ ਕੀਤੀ ਗਈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…