ਹਮਸ ਲੜਾਕੂਆਂ ਦਾ ਇਸਰਾਈਲ ਵਿਰੁੱਧ ਬੇਮਿਸਾਲ ਮਾਰੂ ਹਮਲਾ

ਹਮਸ ਲੜਾਕੂਆਂ ਦਾ ਇਸਰਾਈਲ ਵਿਰੁੱਧ ਬੇਮਿਸਾਲ ਮਾਰੂ ਹਮਲਾ

‘ਦਰਬਾਰਾ ਸਿੰਘ ਕਾਹਲੋਂ’ 

 ਸ਼ਨੀਵਾਰ 7 ਅਕਤੂਬਰ, 2023 ਦੀ ਸਵੇਰ ਵਿਸ਼ਵ ਅੰਦਰ ਖੂੰਖਾਰ ਜੰਗਜੂ ਰਾਸ਼ਟਰ ਵਜੋਂ ਜਾਣੇ ਜਾਂਦੇ ਇਸਰਾਈਲ ਲਈ ਅਤਿ ਘਾਤਿਕ, ਅਤਿ ਅਪਮਾਨਜਨਕ, ਚੌਕਸੀ ਅਤੇ ਸੁਰਖਿਆ ਪੱਖੋਂ ਨੱਕ ਵੱਢੇ ਜਾਣ ਵਜੋਂ ਸਾਬਤ ਹੋਈ। ਖੁਦ ਇਸਰਾਈਲ ਹੀ ਨਹੀਂ ਪੂਰਾ ਵਿਸ਼ਵ ਗਾਜ਼ਾਪੱਟੀ ਤੇ ਸੰਨ 2007 ਤੋਂ ਕਾਬਜ਼ ਹਮਸ ਲੜਾਕੂਆਂ ਦੇ ਅਚਾਨਕ ਚੁੱਪਚਾਪ ਇਸਰਾਈਲ ਵਿਰੁੱਧ ਤਾਬੜਤੋੜ ਮਾਰੂ ‘ਅਪਰੇਸ਼ਨ ਅਲ-ਅਕਸਾ ਫਲੱਡ’ ਹਮਲੇ ਤੋਂ ਹੈਰਾਨ ਹੋਕੇ ਰਹਿ ਗਿਆ।

            ਸੈਂਕੜੇ ਸਵੇਚਾਲਕ ਹਥਿਆਰਾਂ ਨਾਲ ਲੈਸ, ਬਿਜਲਈ ਤੇਜ਼ੀ ਵਾਂਗ ਟ੍ਰੇਂਡ ਅਤੇ ਸਿਰਲੱਥ ਹਮਸ ਲੜਾ ਕੇ ਮਿੰਟਾਂ-ਸਕਿੰਟਾਂ ਵਿਚ ਇਸਰਾਈਲ ਵੱਲੋਂ ਗਾਜ਼ਾ ਪੱਟੀ ਨਾਲ-ਨਾਲ ਸੁਰਖਿਆ ਪੱਖੋਂ ਕੰਕ੍ਰੀਟ ਦੀਆਂ ਦੀਵਾਰਾਂ ਬੁਲਡੋਜ਼ਰਾਂ ਦੀ ਮਦਦ ਨਾਲ ਢਾਹ ਕੇ, ਕੰਡਿਆਲੀਆਂ ਤਾਰਾਂ ਕੱਟ ਕੇ 24 ਕਿਲੋਮੀਟਰ ਅੰਦਰ ‘ਅੱਲਾ-ਹੂੰ-ਅਕਬਰ’ ਦੇ ਨਾਅਰੇ ਗੂੰਜਾਉਂਦੇ ਨੇਵਿਟ ਹਾਆਸਰਾ, ਸਡਰੋਟ ਥਾਣੇ, ਕਫਾਰਅਜ਼ਾ, ਨਾਹਲ, ਬੇਰੀ, ਰੀਅਮ, ਨੀਰ, ਸੀਫਾ, ਓਟਾਕਿਮ ਆਦਿ ਸ਼ਹਿਰਾਂ ਅਤੇ ਇਲਾਕਿਆਂ ਵਿਚ ਘੁੱਸ ਗਏ। ਇਨ੍ਹਾਂ ਦੇ ਸੁਰਖਿਅਤ ਲਾਂਘੇ ਲਈ ਯੋਜਨਾਬੱਧ 7000 ਦੇ ਕਰੀਬ ਰਾਕੇਟ 20 ਮਿੰਟਾਂ ਵਿਚ ਦਾਗੇ ਗਏ। ਹਮਸ ਲੜਾਕੇ ਸਮੁੰਦਰ, ਪਾਰਾਗਲਾਈਡਰਾਂ ਅਤੇ ਜ਼ਮੀਨੀ ਰਸਤੇ ਦੱਖਣੀ ਇਸਰਾਈਲ ਖੇਤਰਾਂ ਵਿਚ ਘੁੱਸੇ।

 ਇਸਰਾਈਲ ਦੀਆਂ ਸਰਹੱਦਾਂ ਤੇ ਡਰੋਨ ਤਾਇਨਾਤੀ, ਚਾਕ ਚੌਬੰਦ ਜ਼ਮੀਨੀ ਸੁਰਖਿਆ, ਕੰਡਿਆਲੀ ਤਾਰ, ਕੰਕ੍ਰੀਟ ਦੀਵਾਰ, ਗਰਾਊਂਡ ਮੋਸ਼ਨ ਸੈਂਸਰ, ਸੈਨਿਕਾਂ ਵਲੋਂ ਲਗਾਤਾਰ ਗਸ਼ਤ, ਭੇਦੀ ਯੰਤਰ ਆਦਿ ਸਭ ਠੁੱਸ ਹੋ ਕੇ ਰਹਿ ਗਏ। ਈਸਰਾਈਲ ਦੀ     ਘਰੇਲੂ ਜਾਂਚ ਏਜੰਸੀ ਸ਼ਿਨ ਬੇਤ, ਖੁਫੀਆ ਏਜੰਸੀ ਮੋਸਾਦ, ਇਸਰਾਈਲ ਚੌਕਸ ਮਿਲਟਰੀ ਏਜੰਸੀ ਆਦਿ ਨੂੰ ਇਸ ਅਪਰੇਸ਼ਨ ਦੀ ਜ਼ਰਾ ਭਿਸਕ ਨਾ ਲਗੀ। ਇਸ ਦੇ ਮਿੱਤਰ ਪੱਛਮੀ ‘ਪੰਜ ਅੱਖਾਂ’ ਵਾਲੇ ਦੇਸ਼ ਅਮਰੀਕਾ, ਬ੍ਰਿਟੇਨ, ਕੈਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ ਜਿਨ੍ਹਾਂ ਕੈਨੇਡਾ ਨੂੰ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਨੂੰ ਮਾਰੇ ਜਾਣ ਬਾਰੇ ਜਾਣਕਾਰੀ ਪ੍ਰਦਾਨ ਕਰਾਈ ਸੀ, ਵੀ ਇਸ ਗੁੱਪਤਅਪਰੇਸ਼ਨ ਬਾਰੇ ਕੋਈ ਟੋਹ ਨਾ ਲਗਾ ਸਕੇ।

ਵਿਉਂਤਬੰਦੀ:

            ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਅਪਰੇਸ਼ਨ ਦੀ ਵਿਉਂਤਬੰਦੀ ਮੁਕੱਦਸ ਅਲ-ਅਕਸਾ ਮਸਜਿਦ ਜੋ ਪਵਿੱਤਰ ਸ਼ਹਿਰ ਯੈਰੋਸ਼ਲਮ ਵਿਚ ਹੈ, ਦੀ ਇਸਰਾਈਲ ਫੌਜ ਵੱਲੋਂ ਬੇਅਦਬੀ, 16 ਸਾਲਾਂ ਤੋਂ ਗਾਜ਼ਾਪੱਟੀ ਦੀ ਲਗਾਤਾਰ ਨਾਕਾਬੰਦੀ ਰਾਹੀਂ 2.3 ਮਿਲੀਅਨ ਫਲਸਤੀਨੀਆਂ ਦੀ ਘੇਰਾਬੰਦੀ, ਜ਼ਬਰੀ ਕਬਜ਼ੇ ਵਿਚ ਗਾਜ਼ਾਪੱਟੀ ਅਤੇ ਪੱਛਮੀ ਕਿਨਾਰੇ ਦੇ ਇਲਾਕੇ ਕਰਕੇ ਕੀਤੀ ਗਈ। ਦੋ ਦਹਾਕੇ ਇਸਰਾਈਲ ਜ਼ੇਲ੍ਹ ਵਿਚ ਕੈਦ ਕੀਤਾ ਹਮਸ ਆਗੂ ਯਾਹਾ ਅਲ ਸਿਨਵਾਰ ਪਿੱਛੇ ਜਿਹੇ ਛੱਡਿਆ ਗਿਆ ਸੀ। ਹਮਸ ਦੇ ਮਿਲਟਰੀ ਚੀਫ ਮੁਹੰਮਦ ਡੀਫ ਦੀ ਪਤਨੀ, ਕੁੱਛੜ ਲੜਕਾ ਅਤੇ ਤਿੰਨ ਸਾਲਾਂ ਬੇਟੀ ਹੋਰ ਫਲਸਤੀਨੀਆਂ ਵਾਂਗ ਇਸਰਾਈਲੀ ਫ਼ੌਜ ਨੇ ਮਾਰ ਮੁਕਾਏ ਸਨ। ਇਨ੍ਹਾਂ ਸਭ ਘਟਨਾਵਾਂ ਦੀ ਅੱਗ ਹਮਸ ਲੜਾਕੂਆਂ ਦੇ ਦਿਲਾਂ ਅੰਦਰ ਬੁਰੀ ਤਰ੍ਹਾਂ ਸੁੱਲਘ ਰਹੀ ਸੀ। ਇਨ੍ਹਾਂ ਦਾ ਇਸਰਾਈਲ ਤੋਂ ਇੱਕ ਡਰਾਉਣੇ ਅਤੇ ਭਿਆਨਕ ਸਬਕ ਵਜੋਂ ਬਦਲਾ ਲੈਣ ਲਈ ਹਮਸ ਲੀਡਰਸ਼ਿਪ ਨੇ ਅਕਤੂਬਰ, 1973 ਵਿਚ ਸ਼ਹੀਦ ਮਾਰੂ ਯੋਮ ਕਿਪੁਰ ਯੁੱਧ ਦੀ 50ਵੀਂ ਇਤਿਹਾਸਿਕ ਵਰ੍ਹੇ ਗੰਢ ਦੇ ਮੌਕੇ ਤੇ ‘ਅਪਰੇਸ਼ਨ ਅਲ-ਅਕਸਾ ਫਲੱਡ’ ਦੇ ਨਾਮ ਅਧੀਨ ਵਿਉਂਤਿਆ।

            ਐਕਸ਼ਨ:

                        ਇਹ ਭਾਰੀ ਤਿਆਰੀ ਅਤੇ ਟ੍ਰੇਨਿੰਗ ਨਾਲ ਬੁਲੇਟ ਟ੍ਰੇਨ ਤੇਜ਼ੀ ਨਾਲ ਕੀਤਾ ਅਪਰੇਸ਼ਨ ਸੀ। ਇਸਰਾਈਲ ਵਰਗਾ ਦੇਸ਼ ਜੋ ਮਿਲਟਰੀ ਸ਼ਕਤੀ ਵੱਜੋਂ ਅਮਰੀਕੀ ਸੀਲਜ਼ ਦੀ ਟੱਕਰ ਵਾਲਾ ਦੇਸ਼ ਕਹਾਉਂਦਾ ਹੈ, ਦਾ ਸੁਰਖਿਆ ਚੱਕਰਵਿਊ ਤੋੜ ਜਿਵੇਂ ਹਮਸ ਲੜਾਕੂ 24 ਕਿਲੋਮੀਟਰ ਅੰਦਰ ਘੁੱਸੇ ਇਹ ‘ਸੈਨਿਕ ਵੰਡਰ’ ਸੀ। ਇਨ੍ਹਾਂ 10 ਘੰਟੇ ਦੀ ਅੰਧਾਧੁੰਦ ਕਾਰਵਾਈ ਵਿਚ ਇਸਰਾਈਲ ਦਾ ਅੱਜ ਸਭ ਤੋਂ ਵੱਡਾ ਨੁਕਸਾਨ ਕੀਤਾ।

ਕਾਨ ਪਬਲਿਕ ਬਰਾਡਕਾਸਟਰ, ਚੈਨਲ-12, ਹਾਰੇਟਜ਼ ਅਤੇ ਟਾਈਮਜ਼ ਆਫ ਇਸਰਾਈਲ ਅਖਬਾਰਾਂ ਦੀਆਂ ਰਿਪੋਟਰਾਂ ਅਨੁਸਾਰ ਇਸ ਅਪਰੇਸ਼ਨ ਤਹਿਤ ਹੁਣ ਤੱਕ 700 ਵੱਧ ਇਸਰਾਈਲੀ ਬਸ਼ਿੰਦੇ ਮਾਰੇ ਗਏ ਪਾਏ। ਇਨ੍ਹਾਂ ਵਿਚ 57 ਦੇ ਕਰੀਬ ਫੌਜੀ ਵੀ ਸ਼ਾਮਲ ਹਨ। ਨਾਹਲ ਬ੍ਰਿਗੇਡ ਸਬੰਧਿਤ ਕਰਨਲ ਜੋਨਾਥਨ ਸਟੀਨਬਰਗ ਮਾਰਿਆ। ਕਰੀਬ 2243 ਤੋਂ ਵੱਧ ਲੋਕ ਜ਼ਖਮੀ ਹੋਏ। 200 ਲਾਸ਼ਾਂ ਡਾਨਸ ਪਾਰਟੀ ਵਿਖੇ ਮਿਲੀਆਂ। ਕਰੀਬ 750 ਇਸਰਾਈਲੀ ਕਬਜ਼ੇ ਖੇਤਰਾਂ ਵਿਚੋਂ ਗੁੰਮ ਹਨ। ਪ੍ਰਤੱਖ ਦਰਸ਼ੀਆਂ ਅਨੁਸਾਰ ਕਫਰ ਅਜ਼ਾ ਵਿਖੇ ਘਰ, ਅਸਕਲੋਨ ਵਿਖੇ ਇਮਾਰਤਾਂ, ਵਾਹਨ, ਪਾਵਰ ਪਲਾਂਟ ਜਲਦੇ ਵੇਖੇ ਗਏ। ਹਜ਼ਾਰਾਂ ਲੋਕ ਘਰ ਛੱਡ ਕੇ ਸੁਰਖਿਅਤ ਥਾਵਾਂ ਤੇ ਭੱਜਦੇ ਵੇਖੇ ਗਏ। ਕਿੰਨੇ ਕੁ ਫੌਜੀ, ਸਿਵਲੀਅਨ, ਔਰਤਾਂ ਬੰਦੀ ਬਣਾਏ ਗਏ ਇਨ੍ਹਾਂ ਲੜਾਕੂਆਂ ਵੱਲੋਂ ਅਜੇ ਪੂਰੀ ਤਫਸੀਲ ਪ੍ਰਾਪਤ ਨਹੀਂ ਹੋ ਸਕੀ। ਇਨ੍ਹਾਂ ਬੰਦੀਆਂ ਵਿਚ 17 ਨਿਪਾਲੀ ਬੰਦੀ ਵੀ ਬਣਾਏ ਗਏ ਸਨ। ਗਾਜ਼ਾਪੱਟੀ ਨਜ਼ਦੀਕ ਇਸਰਾਈਲ ਟੈਂਕ ਅਤੇ ਫੌਜੀ ਵਾਹਨ ਵੀ ਰਾਕੇਟ ਹਮਲਿਆਂ ਵਿਚ ਨੁਕਸਾਨੇ ਗਏ।

ਇਹ ਇੱਕ ਬਹੁ-ਫਰੰਟ ਹਮਲਾ ਸੀ। ਅਤਿ ਡਰਾਉਣਾ ਤੇ ਭਿਆਨਕ ਸੀ। ਇੱਕੋ ਸਮੇਂ 22 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗਜ਼ਨ ਸ਼ਹਿਰ ਦੇ ਮਿਸਤਰ ਰਹਿਮਾਨ ਅਬ ਲੀਹਾਂ ਦਾ ਕਹਿਣਾ ਹੈ ਕਿ ‘ਇਹ ਨਿਰਣੇ ਦਾ ਦਿਨ’ The Judgement Day ਲਗਦਾ ਸੀ ਜੋ ਇੱਕ ਸੁਪਨੇ ਵਜੋਂ ਵਾਕਿਆ ਹੋਇਆ। ਅਸੀਂ ਘਰਾਂ ਵਿਚ ਬੰਧਕਾਂ ਦੀ ਤਰ੍ਹਾਂ ਬੰਦ ਸਾਂ। ਯੋਮ ਕਿੱਪਰ ਜੰਗ, ਸੰਨ 1973 ਦੀ ਤਰ੍ਹਾਂ ਕੰਡਿਆਲੀ ਤਾਰ ਅਤੇ ਢਾਹੀਆਂ ਦੀਵਾਰਾਂ ਲਾਗੇ ਲਾਸ਼ਾਂ ਦੇ ਢੇਰ ਲਗੇ ਪਏ ਸਨ।

ਇਸਰਾਈਲੀ ਚੌਕਸੀ ਏਜੰਸੀਆਂ ਦੇ ਮੂੰਹ ਸੀਤੇ ਪਏ ਸਨ। ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਇਹ ਸ਼ਬਦ ਸੁਣੇ ਗਏ ਹਨ ਅਤਿ ਸ਼ਰਮਨਾਕ ਅਤੇ ਨਮੋਸ਼ੀ ਭਰੇ, ‘ਸਾਨੂੰ ਨਹੀਂ ਪਤਾ ਇਹ ਕਿਵੇਂ ਵਾਪਰਿਆ?’ 

            ਜਵਾਬੀ ਕਾਰਵਾਈ:

                                    ਇਸਰਾਈਲ ਫੌਜ ਜੋ ਆਈ ਡੀ ਐਫ ਵੱਜੋਂ ਜਾਣੀ ਜਾਂਦੀ ਹੈ, ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਹਮਸ ਅਤੇ ਫਲਸਤੀਨ ਵਿਰੁੱਧ ਜੰਗ ਐਲਾਨਣ ਅਤੇ ਫੌਜ ਮੁੱਖੀ ਜਨਰਲ ਹਰਜੀ ਹਵੇਲੀ ਦੇ ਹੁੱਕਮਾਂ ਅਨੁਸਾਰ ਤੇਜ਼ੀ ਨਾਲ ਗਾਜ਼ਾਪੱਟੀ ਤੇ ਹਮਲਾਵਰ ਹੋਈ ਕਰੀਬ 800 ਟਿਕਾਣਿਆਂ, 4 ਹਮਸ ਫੌਜੀ ਹੈਡਕੁਆਰਟਰਾਂ, ਗਾਜ਼ਾਂ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ। ਕਰੀਬ 493 ਲੋਕ ਮਾਰੇ ਗਏ ਜਿਨ੍ਹਾਂ ਵਿਚ 20 ਬੱਚੇ ਵੀ ਸ਼ਾਮਲ ਹਨ, 2751 ਕਰੀਬ ਜਖਮੀ ਹੋਏ। ਇਲਾਕੇ ਦੇ 1 ਲੱਖ 20 ਹਜ਼ਾਰ ਲੋਕ ਰਾਤੋ-ਰਾਤ ਪਲਾਇਨ ਕਰ ਗਏ। ਗਾਜ਼ਾ ਸ਼ਹਿਰ ਦੀ ਇਮਾਰਤਾਂ, 14 ਮੰਜ਼ਿਲਾਂ ਟਾਵਰ ਜਿਸ ਵਿਚ ਹਮਸ ਦੇ ਦਫਤਰ ਵੀ ਸਨ, ਪਲਾਂ ਵਿਚ ਰਾਕੇਟ ਹਮਲਿਆਂ ਨਾਲ ਨੇਸਤੋ-ਨਾਬੂਦ ਕਰ ਦਿਤੇ ਗਏ। ਲਗਾਤਾਰ ਹਵਾਈ, ਰਾਕੇਟ ਅਤੇ ਜ਼ਮੀਨੀ ਹਮਲੇ ਜਾਰੀ ਹਨ। ਪੱਛਮੀ ਕੰਢੇ 11 ਫਲਾਸਤੀਨੀ ਮਾਰ ਮੁਕਾਏ ਹਨ।

ਪੱਛਮੀ ਕਿਨਾਰੇ ਤੇ ਗੋਲਾਬਾਰੀ ਹੁੰਦੀ ਵੇਖੀ ਗਈ ਜਿਥੇ ਪੀ.ਐਲ.ਏ. ਅਥਾਰਟੀ ਕਾਬਜ਼ ਹੈ। ਮੁਹੰਮਦ ਅਬਾਸ ਸਾਸ਼ਨ ਪ੍ਰਮੁੱਖ ਹਨ। ਓਸਲੋ ਸੰਧੀ, 1993 ਜੋ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਹਾਜ਼ਰੀ ਵਿਚ ਫਲਸਤੀਨ ਆਗੂ ਯਾਸਰ ਅਰਾਫਾਤ ਅਤੇ ਇਸਰਾਈਲ ਪ੍ਰਧਾਨ ਮੰਤਰੀ ਯਿਟ ਜੈਕ ਰਾਬਿਨ ਦਰਮਿਆਨ ਹੋਈ ਸੀ। ਫਸਲਤੀਨ ਰਾਸ਼ਟਰੀ ਅਥਾਰਟੀ ਨੂੰ ਸਵੈ-ਸਾਸ਼ਨ ਦਾ ਅਧਿਕਾਰ ਪੱਛਮੀ ਕਿਨਾਰੇ ਅਤੇ ਗਾਜ਼ਾ ਪੱਟੀ ਵਿਚ ਦਿਤਾ ਗਿਆ ਸੀ। ਹਮਸ ਲੜਾਕਿਆਂ ਸੰਨ 2007 ਵਿਚ ਗਾਜ਼ਾ ਪੱਟੀ ਤੇ ਅਧਿਕਾਰ ਜਮਾ ਲਿਆ ਸੀ। ਹਮਸ ਇਸਰਾਈਲ ਨੂੰ ਮਾਨਤਾ ਨਹੀਂ ਦਿੰਦਾ ਜਿਸ ਦੀ ਪੀ.ਐਲ.ਏ. ਨੇ ਮਾਨਤਾ ਦੇ ਦਿੱਤੀ ਸੀ। 

ਸੰਨ 1967 ਦੀ ਅਰਬ-ਇਸਰਾਈਲ ਜੰਗ ਵੇਲੇ ਇਸਰਾਈਲ ਨੇ ਸੀਰੀਆ ਤੋਂ ਹਥਿਆਇਆ ਗੋਲਾਨ ਪਹਾੜੀਆਂ, ਲੈਬਨਾਨ ਤੋਂ ਸ਼ੀਬਾਫਾਰਮ, ਕਚਾਰ ਚੌਬਾ ਪਹਾੜੀਆਂ ਇਲਾਕਾ ਨਹੀਂ ਛੱਡਿਆ। ਮਿਸਰ ਦਾ ਸੈਨਾਈ ਮਾਰੂਥਲ ਵਾਪਸ ਕਰ ਦਿਤਾ ਸੀ। ਯੈਰੋਸ਼ਲਮ ਪਵਿੱਤਰ ਸ਼ਹਿਰ ਨੂੰ ਇਸਰਾਈਲ ਆਪਣੀ ਰਾਜਧਾਨੀ ਐਲਾਨ ਚੁੱਕਾ ਹੈ ਜਿਥੇ ਅਮਰੀਕਾ ਨੇ ਮਾਨਤਾ ਦਿੰਦੇ  ਆਪਣਾ ਰਾਜਦੂਤ ਘਰ ਸਥਾਪਿਤ ਕਰ ਰਖਿਆ ਹੈ। ਇਸ ਸ਼ਹਿਰ ਵਿਚ ਈਸਾਈਆਂ, ਯਹੂਦੀਆਂ, ਫਲਸਤੀਆਂ ਦੇ ਮੁਕੱਦਸ ਸਥਾਨ ਸਥਿੱਤ ਹਨ। ਇਸ ਲਈ ਫਲਸਤੀਨੀ ਇਸ ਅੰਦਰ ਆਪਣੀ ਇਬਾਦਤਗਾਹ ਅਤੇ ਅਲ-ਅਕਸਾ ਮਸਜਿਦ ਕਿਸੇ ਵੀ ਸੂਰਤ ਵਿਚ ਛੱਡਣਾ ਨਹੀਂ ਚਾਹੁੰਦੇ।

            ਅਜੋਕੇ ਟਕਰਾਅ ਵਿਚ ਲੈਬਨਾਨ ਸਥਿਤ ਹਿਜ਼ਬੁਲਾ ਲੜਾ ਕੇ ਵੀ ਕੁੱਦ ਪਏ ਹਨ। ਉਨ੍ਹਾਂ ਅਤੇ ਇਸਰਾਇਲੀ ਫੌਜਾਂ ਵਿਚ ਰੁੱਕ-ਰੁੱਕ ਕੇ ਗੋਲਾਬਾਰੀ ਜਾਰੀ ਹੈ।

ਮਿਸਰ ਵਿਚ ਵੀ ਇਸਰਾਈਲ ਵਿਰੁੱਧ ਰੋਹ ਜਾਗ ਪਿਆ ਹੈ। ਮਿਸਰੀ ਸਿਪਾਹੀ ਨੇ ਦੇ ਇਸਰਾਈਲੀ ਯਾਤਰੂ ਅਲੈਗਜੈਂਡੀਆਂ ਵਿਖੇ ਭੁੰਨ ਸੁਟੇ ਹਨ। ਇਸ ਗੋਲੀਬਾਰੀ ਵਿਚ ਇੱਕ ਮਿਸਰੀ ਵੀ ਮਾਰਿਆ ਗਿਆ।

            ਤਾਲਿਬਾਨੀ ਲੜਾ ਕੇ ‘ਪਵਿੱਤਰ ਭੂੰ’ ਅਜ਼ਾਦ ਕਰਾਉਣ ਲਈ ਹਮਸ ਦੀ ਹਮਾਇਤ ਵਿਚ ਲੜਨ ਲਈ ਈਰਾਨ, ਈਰਾਕ ਅਤੇ ਜਾਰਡਨ ਤੋਂ ਲਾਂਘਾ ਮੰਗ ਰਹੇ ਹਨ।

ਅੰਦਰੂਨੀ ਟਕਰਾਅ:

                        ਭ੍ਰਿਸ਼ਟਾਚਾਰ ਕੇਸਾਂ ਵਿਚ ਫਸਿਆ ਪ੍ਰਧਾਨ ਮੰਤਰੀ ਨੇਤਨ ਯਾਹੂ ਨਿਆਂਪਾਲਕਾ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਹਜ਼ਾਰਾਂ ਲੋਕ ਵਿਰੋਧ ਵਿਚ ਖੜੇ ਹੋ ਗਏ। ਰਿਜ਼ਰਵ ਫੌਜੀ ਵਲੰਟੀਅਰ ਡਿਊਟੀ ਨਾ ਦੇਣ ਤੋਂ ਅੜ੍ਹ ਗਏ ਹਨ। ਹਾਦਸ਼ ਕੁਲੀਸ਼ਨ ਜਿਸ ਦੇ 4 ਸਾਂਸਦ ਹਨ ਵਿਚੋਂ ਆਫਰ ਕਾਸਿਫ, ਨੇਤਨ ਯਾਹੂ ਸਰਕਾਰ ਨੂੰ ਫਾਸ਼ੀਵਾਦੀ ਮੰਨਦਾ ਹੈ। ਉਸ ਨੇ ਚਿਤਾਵਨੀ ਦਿਤੀ ਕਿ ਫਲਸਤੀਨੀਆਂ ਤੇ ਜ਼ੁਲਮ ਬੰਦ ਕਰੋ, ਉਨ੍ਹਾਂ ਦੇ ਦੱਬੇ ਇਲਾਕੇ ਵਾਪਸ ਕਰੋ, ਨਹੀਂ ਤਾਂ ਭਿਆਨਕ ਨਤੀਜੇ ਭੁਗਤਣੇ ਪੈਣਗੇ। ਉਹੀ ਹੋਇਆ।

ਗਲੋਬਲ ਪ੍ਰਤੀਕ੍ਰਮ:

            ਯੂ.ਐਨ. ਸਕੱਤਰ ਜਨਰਲ ਐਂਟੋਨੀਓ ਬੁਟਰਸ ਨੇ ਸੁਰਖਿਆ ਕੌਂਸ਼ਲ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ, ਸ਼ਾਂਤਮਈ ਹੱਲ ਅਤੇ ਜੰਗ ਰੋਕਣ ਲਈ। ਫਰਾਂਸ, ਜਰਮਨ, ਯੂ.ਕੇ., ਆਸਟਰੇਲੀਆ, ਕੈਨੇਡਾ ਨੇ ਹਮਸ ਹਮਲਿਆਂ ਦੀ ਨਿੰਦਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਇਸ ਨੂੰ ਬੇਸਮਝ ਹਮਲਾ ਕਿਹਾ ਹੈ ਇਸਰਾਈਲ ਦੇ ਪੱਖ ਵਿਚ ਖੜੇ ਹੁੰਦੇ ਵੱਡੀ ਪੱਧਰਤੇ ਮਿਲਟਰੀ ਸਹਾਇਤਾ ਭੇਜੀ ਹੈ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਮਲੇ ਤੇ ਦੁੱਖ ਜ਼ਾਹਿਰ ਕਰਦੇ ਇਸਰਾਈਲ ਨਾਲ ਖੜ੍ਹੇ ਹੋਣ ਅਹਿਦ ਕੀਤਾ ਹੈ। ਰੂਸ, ਯੂਕ੍ਰੇਨ ਜੰਗ ਵਿਚ ਫਸਿਆ ਹੋਣ ਕਰਕੇ ਚੁੱਪ ਹੈ।

            ਈਰਾਨ, ਲਿਬੀਆ, ਇਰਾਕ, ਹਿਜ਼ਬੁਲਾ, ਤਾਲਿਬਾਨ, ਕਾਸਮ ਬ੍ਰਿਗੇਡ ਆਦਿ ਹਮਸ ਦੀ ਪਿੱਠ ਤੇ ਹਨ ਜਦ ਕਿ ਚੀਨ, ਸਾਉਦੀ ਅਰਬ, ਤੁਰਕੀ, ਜਾਰਡਨ, ਯੂ.ਏ.ਈ.,ਮਿਸਰ ਆਦਿ ਅਰਬ ਤੁਰੰਤ ਹਿੰਸਾ ਬੰਦੀ ਚਾਹੁੰਦੇ ਹਨ।

ਭਾਰਤ ਸਮੇਤ ਵੱਖ-ਵੱਖ ਦੇਸਾਂ ਨੇ ਇਸਰਾਈਲ ਵਿਖੇ ਆਪਣੇ ਨਾਗਰਿਕਾਂ ਦੀ ਸੁਰਖਿਅਤਾ ਲਈ ਐਡਵਾਈਜ਼ਰੀਆਂ ਜਾਰੀ ਕੀਤੀਆਂ ਹਨ। ਕਰੀਬ 18000 ਭਾਰਤੀ ਜਿਨ੍ਹਾਂ ਵਿਚੋਂ 6000 ਕੇਰਲ ਵਾਸੀ ਉਥੇ ਰਹਿੰਦੇ ਹਨ, 95000 ਭਾਰਤੀ ਮੂਲ ਦੇ ਯਹੂਦੀ ਵਸਦੇ ਹਨ। ਵੱਡੀ ਗਿਣਤੀ ਵਿਚ ਵਿਦਿਆਰਥੀ ਹਨ। ਭਾਰਤ ਦਾ ਸਥਿੱਤੀ ਤੇ ਪੂਰਾ ਧਿਆਨ ਹੈ।

ਆਲਮੀ ਤਪਸ਼ ਨਾਲ ਸੰਸਾਰ ਜਲ ਰਿਹਾ ਹੈ। ਇਸ ਸਾਲ ਹੜ੍ਹਾਂ, ਸੋਕੇ, ਅੱਗਾਂ, ਭੂਚਾਲਾਂ ਦਾ ਕਹਿਰ ਅਤੇ ਵਿਨਾਸ਼ ਸਭ ਨੇ ਹੰਢਾਇਆ ਹੈ। ਪੋਪ ਦਾ ਕਹਿਣਾ ਕਿ ਵੱਧਦੀ ਤਪਸ਼ ਕਰਕੇ ਮਨੁੱਖਤਾ ਉਬਲ ਕੇ ਡੱਡੂ ਬਣ ਜਾਏਗੀ। ਇਸਰਾਈਲ-ਹਮਸ ਜੰਗ ਹੀ ਨਹੀਂ, ਰੂਸ, ਯੂਕ੍ਰੇਨ, ਅਜ਼ਰਬਾਈਜਾਨ-ਆਰਮੀਨੀਅਨ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ।

                                                                        ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।

                                                                        ਕਿੰਗਸਟਨ-ਕੈਨੇਡਾ

                                                                    +12898292929

’        

Related post

ਪੀਓਕੇ ਵਿਚ ਪਾਕਿਸਤਾਨੀ ਰੇਂਜਰਸ ’ਤੇ ਪੱਥਰਾਂ ਨਾਲ ਹਮਲਾ

ਪੀਓਕੇ ਵਿਚ ਪਾਕਿਸਤਾਨੀ ਰੇਂਜਰਸ ’ਤੇ ਪੱਥਰਾਂ ਨਾਲ ਹਮਲਾ

ਸ੍ਰੀਨਗਰ, 14 ਮਈ, ਨਿਰਮਲ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਮਹਿੰਗਾਈ ਅਤੇ ਬਿਜਲੀ ਦੀਆਂ ਕੀਮਤਾਂ ਖ਼ਿਲਾਫ਼ 4 ਦਿਨਾਂ ਤੋਂ…
ਜੰਗਬੰਦੀ ਲਈ ਤਿਆਰ ਹੋਇਆ ਹਮਾਸ

ਜੰਗਬੰਦੀ ਲਈ ਤਿਆਰ ਹੋਇਆ ਹਮਾਸ

ਤੇਲ ਅਵੀਵ, 7 ਮਈ, ਨਿਰਮਲ : ਇਜ਼ਰਾਈਲ ਨਾਲ 7 ਮਹੀਨਿਆਂ ਦੀ ਲੜਾਈ ਤੋਂ ਬਾਅਦ ਹਮਾਸ ਨੇ ਮਿਸਰ ਅਤੇ ਕਤਰ ਦੇ ਜੰਗਬੰਦੀ…
ਸਮੁਰਾਈ ਤਲਵਾਰ ਨਾਲ ਹਮਲਾ ਪੰਜ ਜ਼ਖ਼ਮੀ, ਇੱਕ ਦੀ ਮੌਤ

ਸਮੁਰਾਈ ਤਲਵਾਰ ਨਾਲ ਹਮਲਾ ਪੰਜ ਜ਼ਖ਼ਮੀ, ਇੱਕ ਦੀ ਮੌਤ

ਲੰਡਨ, 1 ਮਈ, ਨਿਰਮਲ : ਲੰਡਨ ਵਿਚ ਮੰਗਲਵਾਰ ਨੂੰ ਇੱਕ ਵੱਡੀ ਘਟਨਾ ਵਾਪਰ ਗਈ। ਇਲਾਕੇ ਵਿਚ ਸਥਿਤ ਹੈਨੌਲਟ ਖੇਤਰ ਵਿਚ ਯੂਟਿਊਬ…