ਪੁਲਿਸ ਦੇ ਡਰੋਂ ਲੁਕਦੇ ਫਿਰਦੇ ਗੱਭਰੂ ਦਾ ਕਰ ਦਿੱਤਾ ਕਤਲ

ਪੁਲਿਸ ਦੇ ਡਰੋਂ ਲੁਕਦੇ ਫਿਰਦੇ ਗੱਭਰੂ ਦਾ ਕਰ ਦਿੱਤਾ ਕਤਲ

ਕਪੂਰਥਲਾ : ਕਪੂਰਥਲਾ ਦੀ ਢਿਲਵਾਂ ਤਹਿਸੀਲ ‘ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਨੌਜਵਾਨ ਦਾ ਤਲਵਾਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਥਾਣਾ ਢਿਲਵਾਂ ਦੀ ਪੁਲੀਸ ਨੇ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਵਾਸੀ ਢਿਲਵਾਂ ਪੱਤੀ ਲੱਧੂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਲੜਕਾ ਹਰਦੀਪ ਸਿੰਘ ਉਰਫ਼ ਦੀਪਾ ਖੇਤੀ ਦਾ ਕੰਮ ਕਰਦਾ ਸੀ। ਲੜਕੇ ਦਾ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਢਿਲਵਾਂ ਪੱਤੀ ਲੱਧੂ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਇਸ ਲੜਾਈ ਕਾਰਨ ਉਸ ਦੇ ਲੜਕੇ ਖ਼ਿਲਾਫ਼ ਪਹਿਲਾਂ ਵੀ ਥਾਣਾ ਢਿਲਵਾਂ ਵਿੱਚ ਕੇਸ ਦਰਜ ਸੀ।

ਗ੍ਰਿਫ਼ਤਾਰੀ ਦੇ ਡਰ ਕਾਰਨ ਉਸ ਦਾ ਲੜਕਾ ਕਈ ਦਿਨਾਂ ਤੋਂ ਘਰੋਂ ਬਾਹਰ ਰਹਿ ਰਿਹਾ ਸੀ ਪਰ 19 ਸਤੰਬਰ ਦੀ ਸ਼ਾਮ ਨੂੰ ਉਸ ਦਾ ਲੜਕਾ ਘਰ ਆਇਆ। ਉਹ ਬੈਂਕ ਦੀ ਪਾਸਬੁੱਕ ਲੈ ਕੇ ਘਰੋਂ ਨਿਕਲਿਆ। ਰਾਤ ਕਰੀਬ 10.30 ਵਜੇ ਕਿਸੇ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਗਲੀ ’ਚ ਜਾ ਕੇ ਦੇਖਿਆ ਤਾਂ ਹਰਦੀਪ ਸਿੰਘ ਉਰਫ਼ ਦੀਪਾ ਤੜਫ ਰਿਹਾ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਤੇ ਹੈਪੀ ਦੋਵਾਂ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਵਿੱਚ ਕਈ ਕੇਸ ਦਰਜ ਹਨ। ਇਸ ਮਾਮਲੇ ਵਿੱਚ ਵੀ ਹੈਪੀ ਅਤੇ ਉਸ ਦੇ ਪੰਜ ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Related post

ਲੁਧਿਆਣਾ ਵਿਚ ਸਕੇ ਭਰਾਵਾਂ ’ਤੇ ਹਮਲਾ, ਇੱਕ ਦੀ ਮੌਤ

ਲੁਧਿਆਣਾ ਵਿਚ ਸਕੇ ਭਰਾਵਾਂ ’ਤੇ ਹਮਲਾ, ਇੱਕ ਦੀ ਮੌਤ

ਲੁਧਿਆਣਾ, 16 ਮਈ, ਨਿਰਮਲ : ਲੁਧਿਆਣਾ ਵਿੱਚ ਆਪਣੇ ਦੋਸਤ ਨੂੰ ਘਰ ਵਿੱਚ ਲੁਕਾਾਉਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਹਮਲਾਵਰਾਂ ਤੋਂ ਆਪਣੇ…
ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ

ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ

ਦਸੂਹਾ, 9 ਮਈ, ਨਿਰਮਲ : ਦਸੂਹਾ ਦੇ ਪਿੰਡ ਕੋਲੀਆਂ ’ਚ ਮੰਗਲਵਾਰ ਨੂੰ ਪਤੀ ਬੂਟੀ ਰਾਮ ਪਤਨੀ ਦੇ ਪਿਆਰ ’ਚ ਕੰਡਾ ਬਣ…
ਆਸਟੇ੍ਰਲੀਆ ਵਿਚ ਭਾਰਤੀ ਵਿਦਿਆਰਥੀ ਦੀ ਹੱਤਿਆ ਮਾਮਲੇ ਵਿਚ 2 ਜਣੇ ਗ੍ਰਿਫਤਾਰ

ਆਸਟੇ੍ਰਲੀਆ ਵਿਚ ਭਾਰਤੀ ਵਿਦਿਆਰਥੀ ਦੀ ਹੱਤਿਆ ਮਾਮਲੇ ਵਿਚ 2…

ਮੈਲਬੌਰਨ, 9 ਮਈ, ਨਿਰਮਲ : ਆਸਟ੍ਰੇਲੀਆ ’ਚ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ’ਤੇ ਐਮਟੈਕ ਦੀ ਪੜ੍ਹਾਈ ਕਰ…