ਸੱਤਾ-ਸਰਦਾਰੀ-ਅਕਾਲੀ ਦਲ ਮਾਰੂ ਬੀਮਾਰੀ

ਸੱਤਾ-ਸਰਦਾਰੀ-ਅਕਾਲੀ ਦਲ ਮਾਰੂ ਬੀਮਾਰੀ

ਦਰਬਾਰਾ ਸਿੰਘ ਕਾਹਲੋਂ
ਅਜੋਕੇ ਲੋਕਤੰਤਰੀ ਯੁੱਗ ਵਿਚ ਰਾਜਨੀਤਕ ਪਾਰਟੀਆਂ ਇਸ ਵਿਵਸਥਾ ਨੂੰ ਕਾਇਮ ਰੱਖਣ ਅਤੇ ਲੋਕ ਰਾਇ ਅਨੁਸਾਰ ਲੋਕਾਂ ਨੂੰ ਵਧੀਆ, ਤਸੱਲੀਬਖਸ਼, ਵਿਕਾਸਮਈ, ਇਨਸਾਫ ਪਸੰਦ ਸਾਸ਼ਨ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਲੇਕਿਨ ਜੇਕਰ ਰਾਜਨੀਤਕ ਪਾਰਟੀਆਂ ਦੀ ਵਿਚਾਰਧਾਰਾ, ਸਿਧਾਂਤਕ ਅਸੂਲਾਂ, ਪ੍ਰਤੀਬੱਧਤਾਵਾਂ, ਅੰਦਰੂਨੀ ਕਾਡਰ ਅਧਾਰਿਤ ਪਿਰਾਮਿਡ ਤੇ ਏਕਾਧਿਕਾਰਵਾਦੀ ਸਰਦਾਰੀ, ਕੁਨੰਬਾਪ੍ਰਸਤੀ ਅਤੇ ਸੱਤਾ ਮੋਹ ਭੋਗ ਭਾਰੂ ਪੈ ਜਾਣ ਤਾਂ ਇਹ ਉਨ੍ਹਾਂ ਦੀ ਸੰਗਠਨਾਤਮਿਕ ਹੋਂਦ ਦੇ ਖਾਤਮੇ ਦੀ ਇਬਾਰਤ ਲਿਖਣੀ ਸ਼ੁਰੂ ਕਰ ਦਿੰਦੇ ਹਨ। ਇਸ ਮੰਦ ਪ੍ਰਭਾਵ ਰਾਜ, ਸਰਕਾਰ ਅਤੇ ਪ੍ਰਸਾਸ਼ਨਿਕ ਸੰਸਥਾਵਾਂ ’ਤੇ ਪੈਣਾ ਲਾਜ਼ਮੀ ਹੁੰਦਾ ਹੈ।

ਇਹ ਵੀ ਪੜ੍ਹੋ : ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (18 ਅਪ੍ਰੈਲ 2024)

ਬਹੁਤ ਸਾਰੇ ਪੱਛਮੀ ਦੇਸ਼ਾਂ ਅੰਦਰ ਲੋਕਤੰਤਰ ਵਿਵਸਥਾ ਦੀ ਖੂਬਸੂਰਤੀ ਅਤੇ ਮਜ਼ਬੂਤੀ ਦਾ ਰਾਜ਼ ਰਾਜਨੀਤਕ ਪਾਰਟੀਆਂ ਦੇ ਅੰਦਰੂਨੀ ਲੋਕਤੰਤਰ, ਵਿਚਾਰਧਾਰਾ ਪ੍ਰਭੀਬੱਧਤਾਵਾਂ ਨੂੰ ਕਾਇਮ ਰੱਖਣਾ ਹੈ।

ਕਈ ਹੋਰ ਦੇਸ਼ਾਂ ਵਾਂਗ ਭਾਰਤ ਅੰਦਰ ਰਾਜਨੀਤਕ ਪਾਰਟੀਆਂ ਤੇ ਸੱਤਾ, ਕੁਨੰਬਾਪ੍ਰਸਤ ਮੋਹ ਕਰਕੇ ਏਕਾਧਿਕਾਰਵਾਦੀ ਸਰਦਾਰੀ ਕਾਇਮ ਰੱਖਣ ਦੀ ਗੈਰ ਲੋਕਤੰਤਰੀ ਜ਼ਿੱਦ ਕਰਕੇ ਉਨ੍ਹਾਂ ਦੇ ਪਤਨ ਅਤੇ ਕਮਜ਼ੋਰੀ ਦਾ ਕਾਰਣ ਬਣੀ। ਨਹਿਰੂ ਗਾਂਧੀ ਪਰਿਵਾਰ ਦੇ ਕਾਂਗਰਸ, ਚੌਟਾਲਿਆਂ ਦੇ ਇਨੈਲੋ (ਹਰਿਆਣਾ), ਅਬਦੁੱਲਿਆਂ ਦੇ ਨੈਸ਼ਨਲ ਕਾਨਫਰੰਸ (ਜੰਮੂਕਸ਼ਮੀਰ), ਯਾਦਵਾਂ ਦੇ ਆਰ. ਜੇ. ਡੀ. (ਬਿਹਾਰ), ਸਪਾ (ਉੱਤਰ ਪ੍ਰਦੇਸ਼), ਗੌੜਿਆਂ ਦੇ ਜੇ. ਡੀ ਐਸ (ਕਰਨਾਟਕ), ਨਾਇਡੂਆਂ ਦੇ ਤੇਲਗੂ ਦੇਸ਼ਮ (ਆਂਧਰਾ ਪ੍ਰਦੇਸ਼) ਰਾਓਆਂ ਦੇ ਬੀ. ਆਰ. ਐੱਸ. (ਤੇਲੰਗਾਨਾ) ਮਾਇਆਵਤੀ ਦੇ ਬਸਪਾ (ਯੂ. ਪੀ.) ਆਦਿ ਤੇ ਸੱਤਾ ਅਤੇ ਕੁਨੰਬਾਪ੍ਰਸਤ ਏਕਾਧਿਕਾਰਵਾਦੀ ਜ਼ਿਦ ਨੇ ਇਨ੍ਹਾਂ ਨੂੰ ਰਾਜਨੀਤਕ ਪਤਨ ਅਤੇ ਕਮਜ਼ੋਰ ਸੰਗਠਨ ਵਿਵਸਥਾ ਵੱਲ ਧਕੇਲਿਆ। ਇਹੋ ਕੁਝ ਬਾਦਲਾਂ ਵੱਲੋਂ ਸਿਧਾਂਤਕ, ਵਿਚਾਰਧਾਰਕ ਅਤੇ ਕੁਰਬਾਨੀਆਂ ਲਈ ਦ੍ਰਿੜ ਸੰਕਲਪ ਰਾਜਨੀਤਕ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਸੱਤਾ ਅਤੇ ਕੁਨੰਬਾਪ੍ਰਸਤ ਮੋਹ ਕਰਕੇ ਏਕਾਧਿਕਾਰਵਾਦੀ ਸਰਦਾਰੀ ਕਾਇਮ ਰੱਖਣ ਦੀ ਜ਼ਿੱਦ ਕਰਕੇ ਵਾਪਰ ਰਿਹਾ ਹੈ।

ਸਮਝੌਤੇ : ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾ ਖਾਤਰ ਭਾਰਤੀ ਕੇਂਦਰੀ ਸਰਕਾਰਾਂ ਨਾਲ ਸਿਧਾਂਤਾਂ, ਵਿਚਾਰਧਾਰਾ, ਸਿੱਖ ਘੱਟ ਗਿਣਤੀ ਦੀ ਰਾਖੀ ਨੂੰ ਤਿਲਾਂਜਲੀ ਦੇ ਕਰਨ ਦੇ ਲਗਾਤਾਰ ਸਿਲਸਿਲੇ ਨੇ ਇਸ ਨੂੰ ਰਾਜਨੀਤਕ ਖੋਖਲੇਪਣ ਅਤੇ ਏਕਾਧਿਕਾਰ ਵੱਲ ਧਕੇਲਿਆ। ਪੰਚ ਪ੍ਰਧਾਨੀ ਸ਼ਕਤੀ ਦਾ ਭੋਗ ਪਾਇਆ। ਸੱਤਾ ਖਾਤਰ ਪੰਜਾਬੀ ਸੂਬਾ ਸਮਝੌਤੇ ਵੇਲੇ ਰਾਜਧਾਨੀ, ਪਾਣੀਆਂ, ਹੈੱਡਵਰਕਸਾਂ ’ਤੇ ਕੰਟਰੋਲ, ਨਾਗਾਲੈਂਡ, ਮਿਜ਼ੋਰਾਮ, ਮਨੀਪੁਰ ਵਾਂਗ ਪੰਜਾਬ ਜਿਹੇ ਸਰਹੱਦੀ, ਸੰਵੇਦਨਸ਼ੀਲ, ਸਿੱਖ ਬਹੁਗਿਣਤੀ ਵਾਲੇ ਰਾਜ ਲਈ ਸੰਵਿਧਾਨਿਕ ਵਿਸ਼ੇਸ਼ ਵਿਵਸਥਾ ਪ੍ਰਾਪਤ ਕਰਨ ਦੇ ਅਹਿਮ ਮੁੱਦੇ ਅਣਗੌਲੇ ਕੀਤਾ। ਰਾਜੀਵ-ਲੌਂਗੋਵਾਲ ਸਮਝੌਤੇ 1985 ਵਿਚ ਫਿਰ ਐਸੇ ਮੁੱਦੇ ਸਹਿਜ਼ ਸੱਤਾ ਖਾਤਰ ਵਿਸਾਰ ਦਿੱਤੇ। ਸੰਨ 1996 ਵਿਚ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਭਾਜਪਾ ਦੀ ਸ਼੍ਰੀ ਅਟਲ ਬਿਹਾਰੀ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਅਤੇ ਅਕਾਲੀ ਭਾਜਪਾ ਰਾਜਨੀਤਕ ਗਠਜੋੜ ਵੇਲੇ ਇਹ ਮੁੱਦੇ ਹੱਲ ਕਰਨ ਨੂੰ ਨਕਾਰ ਦਿੱਤਾ। ਸਿਰਫ ਪੰਜਾਬ ਅੰਦਰ ਸੱਤਾ ਖਾਤਰ ਪੰਜਾਬ, ਸਿੱਖ ਘੱਟ ਗਿਣਤੀ ਅਤੇ ਆੱਲ ਇੰਡੀਆ ਸਿੱਖ ਗੁਰਦਵਾਰਾ ਐਕਟ ਰਾਹੀਂ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨੋਂ ਮੂੰਹ ਫੇਰ ਲਿਆ।

ਗੁਨਾਹ : ਅਕਾਲੀ ਆਗੂਆਂ ਸੱਤਾ ਖਾਤਰ ਉਹੀ ਗੁਨਾਹ ਕੀਤੇ ਜੋ ਅੰਗਰੇਜ਼, ਭਾਰਤੀ ਅਤੇ ਹੋਰ ਸਰਕਾਰਾਂ ਕਰਦੀਆਂ ਹਨ। ਪੰਜਾਬੀਆਂ ਅਤੇ ਸਿੱਖ ਘੱਟ ਗਿਣਤੀਆਂ ਵਿਰੁੱਧ ‘ਪੁਲਿਸ’ ਦੀ ਵਰਤੋਂ। ਮਹਾਰਾਜਾ ਰਣਜੀਤ ਸਿੰਘ ਨੇਕ ਦੇ ਐਸਾ ਨਹੀਂ ਸੀ ਕੀਤਾ। ਅਕਾਲੀ ਸਰਾਕਰ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਕਾਲਾਂ ਵੇਲੇ। 1. ਨਕਸਲੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ 2. 13 ਅਪ੍ਰੈਲ 1978 ਨਿਰੰਕਾਰੀ ਸੰਮੇਲਨ ਵੇਲੇ ਸਿੱਖਾਂ ਦਾ ਖੂਨੀ ਘਾਣ 3. ਸੰਨ 1997 ਵਿਚ ‘ਸੱਚ ਅਤੇ ਸੁਲ੍ਹਾ’ ਕਮਿਸ਼ਨ ਤੋਂ ਭੱਜਣਾ 4 ਬੰਦੀ ਸਿੱਖਾਂ ਦੀ ਰਿਹਾਈ 5. ਝੂਠੇ ਪੁਲਿਸ ਮੁਕਾਬਲੇ ਅਤੇ ਅਣਮਨੁੱਖੀ ਤਸੀਹੇ ਸਿੱਖ ਨੌਜਵਾਨਾਂ ਨੂੰ ਦੇਣ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਅਤੇ ਮਲਾਈਦਾਰ ਨਿਯੁਕਤੀਆਂ 6. ਜੇ ਕੇਂਦਰੀ ਭਾਜਪਾ ਆਕਾਵਾਂ ਦੇ ਨਿਰਦੇਸ਼ਾਂ ’ਤੇ ਸੁਮੇਧੀ ਸੈਣੀ ਡੀ. ਜੀ. ਪੀ. ਨਿਯੁਕਤ ਨਾ ਕੀਤਾ ਹੁੰਦਾ ਤਾਂ ਮਿੰਨੀ ਜ਼ਲ੍ਹਿਆਂ ਵਾਲਾ ਬਰਗਾੜੀ ਕਾਂਡ ਨਾ ਵਾਪਰਦਾ 7. ਬੇਅਦਬੀ ਕਾਂਡ 8. ਸੌਦਾ ਸਾਧ ਨਾਲ ਸੱਤਾ ਖਾਤਰ ਯਾਰੀ 9. ਕਿਸਾਨੀ ਵਿਰੋਧੀ ਤਿੰਨ ਕੇਂਦਰੀ ਕਾਨੂੰਨਾਂ ਦੀ ਹਮਾਇਤ (ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਅਸਤੀਫਾ, ਹਮਾਇਤ ਵਾਪਸੀ ਉਦੋਂ ਕੀਤੀ ਜਦੋਂ ਕਿਸਾਨੀ ਨੇ ਬਾਦਲ ਪਿੰਡ ਵਾਲੀ ਰਿਹਾਇਸ਼ ਘੇਰੀ) 10. ਸਿੱਖ ਸੰਸਥਾਵਾਂ ਜਿਵੇਂ ਸ਼੍ਰੋਮਣੀ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਆਦਿ ਸਭ ਬਾਦਲ ਕੁਨੰਬੇ ਦੀਆਂ ਬਾਦੀਆਂ ਬਣਾ ਲਈਆਂ। ਹਜ਼ੂਰ ਸਾਹਿਬ ਨੰਦੇੜ, ਪਟਨਾ ਸਾਹਿਬ ਬੋਰਡ, ਦਿੱਲੀ ਅਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਿਚ ਆਰ. ਐੱਸ. ਐੱਸ. ਹਵਾਲੇ। ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਕੇਂਦਰੀ ਕਾਂਗਰਸ ਪਾਰਟੀ ਰਾਜੀਵ ਗਾਂਧੀ ਸਰਕਾਰ ਨਾਲ ਸਮਝੌਤੇ ਤਹਿਤ ਬਣਿਆ। ਨੀਲਾ ਤਾਰਾ ਆਪਰੇਸ਼ਨ ਅਤੇ ਫੌਜੀ ਦਖਲ ਜਾਇਜ਼ ਠਹਿਰਾਉਣ ਲਈ ਉਸ ਦੀ ਨਿਰੋਲ ਅਕਾਲੀ ਸਰਕਾਰ ਨੇ ਅਪਰੇਸ਼ਨ ਕਾਲੀ ਗੁਰਜ ਅੰਜ਼ਾਮ ਦਿੱਤਾ। 26 ਜਨਵਰੀ, 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇਣ ਤੋਂ ਰਾਜੀਵ ਗਾਂਧੀ ਸਰਕਾਰ ਵੱਲੋਂ ਮੁਨੱਕਰ ਹੋਣ ਦੇ ਬਾਵਜੂਦ ਅਸਤੀਫਾ ਨਾ ਦੇ ਸੱਤਾ ਖਾਤਰ ਕੁਰਸੀ ਨਾਲ ਚੰਬੜਿਆ ਰਿਹਾ।

ਏਨੇ ਗੁਨਾਹਾਂ ਦੀ ਸਜ਼ਾ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ2022 ਵਿਚ ਸ਼ਰਮਨਾਕ ਤਿੰਨ ਸੀਟਾਂ ਦੇਣਾ ਸੀ। ਅਸਤੀਫਾ ਦੇਣ ਦੀ ਥਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਸਰਦਾਰੀ ਅਤੇ ਏਕਾਧਿਕਾਰੀ ਕਾਲੀ ਵਿਚਾਰਧਾਰਾ ਸਿਧਾਂਤਾਂ, ਲੋਕਤੰਤਰੀ ਪ੍ਰੰਪਰਾਵਾਂ ਦਾ ਚਿੱਟੇ ਦਿਨ ਬਲਾਤਕਾਰ ਹੈ। ਚੱਪਣੀ ਵਿਚ ਨੱਕ ਡੋਰ ਕੇ ਕਿਉਂ ਨਾ ਮਰ ਗਿਆ ਸਾਰੇ ਦਾ ਸਾਰਾ ਕੁਨੰਬਾ ਜਿਸ ਨੂੰ ਪੰਥ, ਪੰਜਾਬੀਆਂ ਬੁਰੀ ਤਰ੍ਹਾਂ ਰਾਜਨੀਤਕ ਤੌਰ ’ਤੇ ਛੇਕਦਿਆਂ ਹਰਾਇਆ।

ਬਦਲਾਖੋਰੀ : ਸਿੱਖ ਪੰਥ ਵਿਚ ਬਦਲਾਖੋਰੀ ਦੀ ਕੋਈ ਥਾਂ ਨਹੀਂ ਪਰ ਸੱਤਾ, ਸਰਦਾਰੀ ਅਤੇ ਏਕਾਧਿਕਾਰ ਖਾਤਰ ਸੁਖਬੀਰ ਸਿੰਘ ਬਾਦਲ ਅਤਿ ਨਿਵਾਣਾਂ ਵੱਲ ਚਲ ਪਿਆ। ਸ: ਪ੍ਰਕਾਸ਼ ਸਿੰਘ ਬਾਦਲ ਨੇ ਦੂਰਅੰਦੇਸ਼ੀ ਰਾਹੀਂ ਵਿਰੋਧੀ ਅਕਾਲੀ ਆਗੂ ਕਮਜ਼ੋਰ ਕੀਤੇ ਪਰ ਬਦਲਾਖੋਰ ਰਾਜਨੀਤੀ ਤੋਂ ਗੁਰੇਜ਼ ਕੀਤਾ। ਕੁਲਦੀਪ ਸਿੰਘ ਵਡਾਲਾ ਪਰਿਵਾਰ ਨੂੰ ਕਮਜ਼ੋਰ ਕੀਤਾ ਪਰ ਕੰਠ ਲਾ ਕੇ ਰੱਖਿਆ। ਪੁੱਤਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਅਕਾਲੀ ਮੁੱਖ ਧਾਰਾ ਵਿਚ ਕਾਇਮ ਰੱਖਿਆ। ਜੱਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਬੀਬੀ ਜਗੀਰ ਕੌਰ, ਰਣਜੀਤ ਸਿੰਘ ਬ੍ਰਹਮਪੁਰਾ ਆਦਿ ਨੂੰ ਰਾਜਨੀਤਕ ਤੌਰ ’ਤੇ ਹਾਸ਼ੀਏ ’ਤੇ ਪਹੁੰਚਾ ਕੇ ਮੁੜ੍ਹ ਸਰਦਾਰੀਆਂ ਬਖਸ਼ੀਆਂ। ਪਰ ਬਾਦਲ ਸਾਹਿਬ ਵਰਗੀ ਪ੍ਰੋਢ ਸਖਸ਼ੀਅਤ ਨੇ ਜੋ ਇੱਕ ਮੀਡੀਆ ਸ਼ਕਤੀ ਅਤੇ ਗੁੰਡਾਗਰਦ ਗ੍ਰੋਹ ਹੱਥੇ ਚੜ੍ਹ ਕੇ ਜੋ ਸ਼੍ਰੀ ਅਕਾਲ ਸਾਹਿਬ ਦੀ ਬੇਹੁਰਮਤੀ ਕੀਤੀ, ਜੱਥੇਦਾਰ ਮਨਜੀਤ ਸਿੰਘ ਨੂੰ ਵਾੱਸ਼ਰੂਮ ਵਿਚ ਲੁੱਕ ਕੇ ਜਾਨ ਬਚਾਉਣ ਲਈ ਮਜ਼ਬੂਰ ਕੀਤਾ, ਖਾਲਸ ਪੰਥਕ ਸਫਾ ਵਿਚ ਉਸ ਦਾ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਪੱਤਨ ਉਸੇ ਘੜੀ ਤੋਂ ਸ਼ੁਰੂ ਹੋ ਗਿਆ ਸੀ ਜਿਸ ਦਾ ਰਹਿੰਦੀ ਕਸਰ ਸੱਤਾ ਮੋਹ ਅਤੇ ਕੁਨੰਬੇ ਦੇ ਦਬਾਅ ਹੇਠ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਸਿੰਘ ਸਹਿਬਾਨਾਂ ਨੂੰ ਕੋਠੀ ਤਲਬ ਕੇ ਸੌਦਾ ਸਾਧ ਨੂੰ ਮੁਆਫ ਕਰਨ ਲਈ ਮਜ਼ਬੂਰ ਕਰਨ ਨਾਲ ਪੂਰੀ ਹੋ ਗਈ ਸੀ।

ਮੂਰਖ ਲੱਕੜਹਾਰਾ ਪ੍ਰਧਾਨ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਅਦ ਮੂਰਖ ਲੱਕੜਹਾਰੇ ਵਾਂਗ ਪਾਰਟੀ ਦੀ ਸਾਖ਼ ’ਤੇ ਬੈਠ ਉਸ ’ਤੇ ਆਰਾ ਚਲਾ ਕੇ ਆਪਣੀ ਅਤੇ ਪਾਰਟੀ ਦੀ ਬਰਬਾਦੀ ਦਾ ਖਲਨਾਇਕ ਬਣ ਰਿਹਾ ਹੈ। ਝੂਠੀ ਮੁਆਫੀ ਨਾਲ ਪਾਪ ਨਹੀਂ ਧੁੱਲਦੇ ਨਾ ਸੋਚ ਪਵਿੱਤਰ ਹੁੰਦੀ ਹੈ। ਉਸ ਨੇ ਪਾਰਟੀ ਪੁਨਰ ਜੀਵਨ ਵਾਲੀ ਇਕਬਾਲ ਸਿੰਘ ਝੂੰਦਾ ਰਿਪੋਰਟ ਪੈਰਾਂ ਵਿਚ ਮਸਲ ਦਿੱਤੀ। ਦਰਅਸਲ ਸਮੇਂਸਮੇਂ ਅਕਾਲੀ ਦਲ ਨੂੰ ਉਸਦੇ ਵਤੀਰੇ ਤੋਂ ਤੰਗ ਹੋ ਕੇ ਅਲਵਿਦਾ ਕਹਿਣ ਵਾਲੇ ਵੀ ਉਨ੍ਹਾਂ ਸਭ ਗੁਨਾਹਾਂ ਵਿਚ ਸ਼ਾਮਿਲ ਸਨ ਜੋ ਅਕਾਲੀ ਸਰਕਾਰਾਂ ਕੀਤੇ। ਜਦੋਂ ਪੰਥ ਤੇ ਪੰਜਾਬੀਆਂ ਮੂੰਹ ਨਾ ਲਗਾਏ ਤਾਂ ਆਪਣੀ ਕੁਨੰਬਾ ਪ੍ਰਸਤੀ ਲਈ ਮੁੜ੍ਹ ਪੱਥਰ ਚੱਟ ਕੇ ਪਾਰਟੀ ਸਫਾ ਵਿਚ ਪਰਤੇ ਜਿਵੇਂ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਆਦਿ। ਲੇਕਿਨ ਸ: ਪ੍ਰਕਾਸ਼ ਸਿੰਘ ਬਾਦਲ ਉਲਟ 2017 ਅਸੈਂਬਲੀ ਚੋਣਾਂ ਵਿਚ ਹਾਰ ਕਰਕੇ ਉਸ ਤੋਂ ਅਸਤੀਫਾ ਮੰਗਣ ਵਾਲੇ ਢੀਂਡਸਾ ਅਤੇ ਪਰਿਵਾਰ ਨੂੰ ਉਸ ਨੇ ਬਦਲਾਖੋਰੀ ਸਬੱਬ ਕੰਠ ਨਹੀਂ ਲਾਇਆ। ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਲਈ ਪੁੱਛਣਾ ਤਾਂ ਕੀ ਸੀ, ਸੰਗਰੂਰ ਤੋਂ ਪਰਮਿੰਦਰ ਢੀਂਡਸਾ ਦੀ ਥਾਂ ਇਕਬਾਲ ਸਿੰਘ ਝੂੰਦਾ ਐਲਾਨ ਦਿੱਤਾ। ਬੀਬੀ ਜਗੀਰ ਕੌਰ ਨੂੰ ਮੁੜ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਉਣ ਪ੍ਰਤੀ ਚੁੱਪ ਸਾਧ ਲਈ। ਮਾਝੇ ਅੰਦਰ ਦਿਉਕੱਦ ਮਰਹੂਮ ਅਕਾਲੀ ਆਗੂ ਸ: ਨਿਰਮਲ ਸਿੰਘ ਕਾਹਲੋਂ ਦੇ ਹੋਣਹਾਰ ਪੁੱਤਰ ਰਵੀਕਰਨ ਸਿੰਘ ਕਾਹਲੋਂ ਜੋ ਮਹਿਜ਼ 300 ਵੋਟਾਂ ਨਾਲ ਅਸੈਂਬਲੀ ਚੋਣਾਂ ਵੇਲੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਤੋਂ ਹਾਰਿਆ ਸੀ, ਨੂੰ ਗੁਰਦਾਸਪੁਰ ਤੋਂ ਉਮੀਦਵਾਰ ਬਣਾਉਣ ਵੱਲ ਮੂਰਖਾਨਾ ਸੋਚ ਅਧੀਨ ਤਵੱਜੋਂ ਨਾ ਦਿੱਤੀ। ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਚਾਹਵਾਨ ਸਾਬਕਾ ਮੰਤਰੀ ਡਾੱ. ਦਲਜੀਤ ਚੀਮਾ ਜੋ ਰੋਪੜ ਤੋਂ ਚੁਣੇ ਗਏ ਸਨ, ਨੂੰ ਪ੍ਰੇਮ ਸਿੰਘ ਚੰਦੂਮਾਜਰਾ ਦੇ ਦਬਾਅ ਹੇਠ ਗੁਰਦਾਸਪੁਰ ਭੇਜ ਦਿੱਤਾ।

ਦਲਬਦਲੂ ਗੜ੍ਹ ਜਲੰਧਰ ਵਿੱਚੋਂ ਦਲਿਤ ਆਗੂ ਪਵਨ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਆਮ ਆਦਮੀ ਪਾਰਟੀ ਦੀ ਕਿਸ਼ਤੀ ਵਿਚ ਸਵਾਰ ਹੋ ਗਏ। ਮੌੜ ਹਲਕਾ ਅਸੈਂਬਲੀ ਚੋਣਾਂ ਵੇਲੇ ਖੋਹਣ ਦਾ ਬਦਲਾ ਅਹਿਸਾਨ ਫਰਾਮੋਸ਼ ਸਿੰਕਦਰ ਸਿੰਘ ਮਲੂਕਾ ਪਰਿਵਾਰ ਦੀ ਨੂੰਹ ਬੀ. ਡੀ. ਪੀ. ਓ. ਤੋਂ ਆਈ. ਏ. ਐੱਸ. ਬਣਾਈ ਪਰਮਪਾਲ ਕੌਰ ਪਤੀ ਸਮੇਤ ਭਾਜਪਾ ਵਿਚ ਜਾ ਮਿਲੀ ਵੀ. ਆਰ. ਐੱਸ. ਲੈ ਕੇ। ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਹੋਣ ਕਰਕੇ ਬਾਦਲਾਂ ਨੂੰ ਕਾਂਬਾ ਛੇੜ ਦਿੱਤਾ। ਇਵੇਂ ਬੀ. ਡੀ. ਪੀ. ਓ. ਤੋਂ ਹੀ ਆਈ. ਏ. ਐੱਸ ਅਤੇ ਪੀ. ਪੀ. ਐੱਮ. ਸੀ. ਦਾ ਚੇਅਰਮੈਨ ਬਣਾਏ ਮਰਹੂਮ ਭੁਪਿੰਦਰ ਸਿੰਘ ਸਿੱਧੂ ਦਾ ਪੁੱਤਰ ਜੀਤ ਮਹਿੰਦਰ ਧੋਖੇਬਾਜ਼ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਚਲਾ ਗਿਆ ਜੋ ਬਠਿੰਡਾ ਤੋਂ ਉਮੀਦਵਾਰ ਬਣਾ ਦਿੱਤਾ ਹੈ।

‘ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।’ ਮੂਰਖ ਲੱਕੜਹਾਰੇ ਵਰਗੇ ਅਕਾਲੀ ਪ੍ਰਧਾਨ ਨੂੰ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਸੀ। ਪਰ ਜਿੰਨਾ ਚਿਰ ਰਾਜਨੀਤਕ, ਧਾਰਮਿਕ, ਸਮਾਜਿਕ, ਆਰਥਿਕ ਗੁਨਾਹਾਂ ਦੀ ਸਜ਼ਾ ਪੂਰੀ ਨਹੀਂ ਹੁੰਦੀ ਸੱਤਾ ਮੋਹ ਸਰਦਾਰੀ, ਕੁਨੰਬਾਪ੍ਰਸਤੀ ਅਤੇ ਏਕਾਧਿਕਾਰਵਾਦ ਦਾ ਸਰਸਾਮ ਖਹਿੜਾ ਛੱਡਣ ਵਾਲਾ ਨਹੀਂ। ਚੰਗਾ ਹੋਵੇ ਜੇ ਦੇਸ਼ਵਿਦੇਸ਼ ਬੈਠੇ ਸੁਹਿਰਦ, ਚੇਤੰਨ, ਪ੍ਰਬੁੱਧ ਅਕਾਲੀ ਆਗੂ ਇਕ ਜਨਰਲ ਇਜਲਾਸ ਬੁਲਾ ਕੇ ਨਵੀਂ ਲੀਡਰਸ਼ਿਪ ਚੁਣ ਲੈਣ।

ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ,
ਕਿੰਗਸਟਨ-ਕੈਨੇਡਾ।
+12898292929

Related post

MBA ਪਾਸ ਮੁੰਡੇ ਨੇ ਲਾਇਆ ਕੜ੍ਹੀ ਚੌਲ ਦਾ ਸਟਾਲ, ਛੱਡੀ ਬੈਂਕ ਦੀ ਨੌਕਰੀ, “ਗ਼ੁਲਾਮਾਂ ਦੀ ਤਰ੍ਹਾਂ ਕੰਮ ਲੈਂਦੀਆਂ ਨੇ ਕੰਪਨੀਆਂ”

MBA ਪਾਸ ਮੁੰਡੇ ਨੇ ਲਾਇਆ ਕੜ੍ਹੀ ਚੌਲ ਦਾ ਸਟਾਲ,…

ਪਟਿਆਲਾ, 1 ਮਈ (ਰਣਦੀਪ ਸਿੰਘ) : ਪਟਿਆਲਾ ਵਿੱਚ ਐਮਬੀਏ ਪਾਸ ਨੌਜਵਾਨ ਨੇ ਬੈਂਕ ਦੀ ਨੌਕਰੀ ਛੱਡ ਕੜ੍ਹੀ ਚੌਲ ਦਾ ਸਟਾਲ ਲਗਾ…
ਮੂਸੇਵਾਲੇ ਦਾ ਦੋਸ਼ੀ ਮਾਰਿਆ ਗਿਆ ਗੋਲਡੀ ਬਰਾੜ? ਜਾਣੋ ਕਿਹੜੇ ਗੈਂਗ ਨੇ ਲਈ ਜ਼ਿੰਮੇਵਾਰੀ

ਮੂਸੇਵਾਲੇ ਦਾ ਦੋਸ਼ੀ ਮਾਰਿਆ ਗਿਆ ਗੋਲਡੀ ਬਰਾੜ? ਜਾਣੋ ਕਿਹੜੇ…

ਚੰਡੀਗੜ੍ਹ ਬਿਊਰੋ, 1 ਮਈ, ਪਰਦੀਪ ਸਿੰਘ: ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੂੰ ਕਥਿਤ ਤੌਰ ਉੱਤੇ ਅਮਰੀਕਾ…
ਅਮਰੀਕਾ: ਮੈਟਰੋ ਟਰੇਨ ਤੇ ਬੱਸ ਵਿਚਾਲੇ ਟੱਕਰ, 55 ਜ਼ਖ਼ਮੀ

ਅਮਰੀਕਾ: ਮੈਟਰੋ ਟਰੇਨ ਤੇ ਬੱਸ ਵਿਚਾਲੇ ਟੱਕਰ, 55 ਜ਼ਖ਼ਮੀ

ਲਾਸ ਏਂਜਲਸ, 1 ਮਈ, ਨਿਰਮਲ : ਅਮਰੀਕਾ ਦੇ ਲਾਸ ਏਂਜਲਸ ’ਚ ਮੰਗਲਵਾਰ ਨੂੰ ਮੈਟਰੋ ਟਰੇਨ ਅਤੇ ਬੱਸ ਵਿਚਾਲੇ ਹੋਈ ਟੱਕਰ ’ਚ…