ਕੈਨੇਡਾ ’ਚ ਜਲਦੀ ਹੀ ਰੇਨ ਟੈਕਸ ਸ਼ੁਰੂ ਕੀਤਾ ਜਾਵੇਗਾ

ਕੈਨੇਡਾ ’ਚ ਜਲਦੀ ਹੀ ਰੇਨ ਟੈਕਸ ਸ਼ੁਰੂ ਕੀਤਾ ਜਾਵੇਗਾ

ਨਿਰਮਲ

ਟੋਰਾਂਟੋ , 29 ਮਾਰਚ (ਰਾਜ ਗੋਗਨਾ)- ਕੈਨੇਡਾ ਵਿੱਚ ਰੇਨ ਟੈਕਸ ਲਗਾਇਆ ਜਾਵੇਗਾ, ਸਰਕਾਰ ਵੱਲੋਂ ਇਸ ਟੈਕਸ ਦੇ ਐਲਾਨ ਤੋਂ ਬਾਅਦ ਇੱਥੋਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਿੰਨਾ ਵੀ ਜ਼ਿਆਦਾ ਬਰਸਾਤੀ ਪਾਣੀ ਡਰੇਨ ਵਿੱਚ ਜਾਵੇਗਾ, ਉਹਨਾਂ ਹੀ ਜ਼ਿਆਦਾ ਟੈਕਸ ਲੋਕਾਂ ਨੂੰ ਅਦਾ ਕਰਨਾ ਪਵੇਗਾ। ਕੈਨੇਡੀਅਨ ਨਾਗਰਿਕ ਅਜੇ ਵੀ ਪਾਣੀ ’ਤੇ ਟੈਕਸ ਅਦਾ ਕਰਦੇ ਹਨ। ਬਰਸਾਤ ਟੈਕਸ ਦੇ ਐਲਾਨ ਨਾਲ ਲੋਕਾਂ ’ਤੇ ਭਾਰੀ ਵਿੱਤੀ ਬੋਝ ਪਵੇਗਾ। ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਟੈਕਸ ਕਦੋਂ ਸ਼ੁਰੂ ਹੋਵੇਗਾ।ਪਰ ਇਸ ਬਾਰੇ ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ। ਟੋਰਾਂਟੋ ਅਤੇ ਓਟਾਵਾ ਸਮੇਤ ਜ਼ਿਆਦਾਤਰ ਕੈਨੇਡੀਅਨ ਸ਼ਹਿਰਾਂ ਵਿੱਚ ਸਟੋਰਮ ਵਾਟਰ ਪ੍ਰਬੰਧਨ ਇੱਕ ਵੱਡੀ ਸਮੱਸਿਆ ਹੈ। ਬਰਸਾਤ ਦਾ ਪਾਣੀ ਨਾਲਿਆਂ ਵਿੱਚ ਵਹਿੰਦਾ ਹੈ, ਪਰ ਇਸ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ, ਜਿਸ ਕਾਰਨ ਸੜਕਾਂ ਵਿੱਚ ਪਾਣੀ ਭਰ ਜਾਂਦਾ ਹੈ। ਬਰਸਾਤਾਂ ਵਿੱਚ ਸੜਕਾਂ ਜਾਮ ਹੋ ਜਾਂਦੀਆਂ ਹਨ ਕਿਉਂਕਿ ਥਾਂ-ਥਾਂ ਪਾਣੀ ਭਰ ਜਾਂਦਾ ਹੈ।

ਰਾਜਧਾਨੀ ਓਟਾਵਾ ’ਚ ਅਜਿਹੀ ਸਮੱਸਿਆ ਪੈਦਾ ਹੋਣ ’ਤੇ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਭਾਰੀ ਸਾਹਮਣਾ ਕਰਨਾ ਪਿਆ। ਇਹ ਸਥਿਤੀ ਵਾਰ-ਵਾਰ ਵਾਪਰਨ ਕਾਰਨ ਹੁਣ ਸਰਕਾਰ ਨੇ ‘ਰੇਨ ਟੈਕਸ’ ਲਾਉਣ ਦਾ ਫੈਸਲਾ ਕੀਤਾ ਹੈ। ਇਸ ਮੁਤਾਬਕ ਜਿਨ੍ਹਾਂ ਦੇ ਘਰ ਸਭ ਤੋਂ ਜ਼ਿਆਦਾ ਪਾਣੀ ਦਾ ਵਹਾਅ ਹੋਵੇਗਾ, ਉਨ੍ਹਾਂ ਨੂੰ ਜ਼ਿਆਦਾ ਟੈਕਸ ਦੇਣਾ ਪਵੇਗਾ।ਇਸ ਅਜੀਬੋ-ਗਰੀਬ ਟੈਕਸ ਦੀ ਚਰਚਾ ਕੈਨੇਡਾ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੋਈ ਹੈ। ਕੈਨੇਡਾ ’ਚ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਕੈਨੇਡਾ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਟੈਕਸ ਜ਼ਿਆਦਾ ਹਨ। ਨਿੱਜੀ ਟੈਕਸ ਤੋਂ ਲੈ ਕੇ ਪ੍ਰਾਪਰਟੀ ਟੈਕਸ, ਵਾਟਰ ਟੈਕਸ ਆਦਿ ਤੱਕ ਬਹੁਤ ਸਾਰੇ ਉੱਚ ਟੈਕਸ ਕੈਨੇਡਾ ਦੇ ਨਾਗਰਿਕਾਂ ਦੁਆਰਾ ਅਦਾ ਕੀਤੇ ਜਾਂਦੇ ਹਨ। ਹੁਣ ਇਸ ਵਿੱਚ ਮੀਂਹ ਦਾ ਟੈਕਸ ਜੋੜ ਦਿੱਤੇ ਜਾਣ ਨੂੰ ਲੈ ਕੇ ਸ਼ਹਿਰੀਆਂ ਵਿੱਚ ਕਾਫੀ ਰੋਸ ਹੈ।ਜ਼ਮੀਨ ਵਿੱਚ ਡੁੱਬਣ ਵਾਲੇ ਪਾਣੀ ’ਤੇ ਟੈਕਸ ਨਹੀਂ ਲਗਾਇਆ ਜਾਵੇਗਾ। ਪਰ ਸਟੋਰਮ ਡਰੇਨੇਜ ਸਿਸਟਮ ਤੱਕ ਪਹੁੰਚਣ ਵਾਲੇ ਪਾਣੀ ਦੀ ਮਾਤਰਾ ’ਤੇ ਟੈਕਸ ਲਗਾਇਆ ਜਾਵੇਗਾ। ਇਹ ਟੈਕਸ ਕਿਵੇਂ ਲਗਾਇਆ ਜਾਵੇਗਾ, ਇਸ ਬਾਰੇ ਅਜੇ ਸਪੱਸ਼ਟ ਨਹੀਂ ਕੀਤਾ ਗਿਆ ਹੈ, ਪਰ ਇਸ ਦੇ ਮੀਟਰ ਕੀਤੇ ਜਾਣ ਦੀ ਸੰਭਾਵਨਾ ਹੈ। ਜਿਨ੍ਹਾਂ ਘਰਾਂ ਦਾ ਮੀਂਹ ਦਾ ਪਾਣੀ ਜ਼ਮੀਨ ਵਿੱਚ ਚਲਾ ਜਾਵੇਗਾ ਜਾਂ ਪਾਣੀ ਸਟੋਰੇਜ ਵਿੱਚ ਰਹਿ ਜਾਵੇਗਾ, ਉਨ੍ਹਾਂ ’ਤੇ ਟੈਕਸ ਨਹੀਂ ਲਗਾਇਆ ਜਾਵੇਗਾ। ਜਿਨ੍ਹਾਂ ਲੋਕਾਂ ਦੇ ਘਰਾਂ ਦਾ ਪਾਣੀ ਜ਼ਮੀਨ ਵਿੱਚ ਨਹੀਂ ਜਾਵੇਗਾ ਸਗੋਂ ਸਿੱਧਾ ਡਰੇਨ ਵਿੱਚ ਜਾਵੇਗਾ, ਉਨ੍ਹਾਂ ਨੂੰ ਟੈਕਸ ਦੇਣਾ ਪਵੇਗਾ। ਦੁਨੀਆ ਭਰ ਵਿੱਚ ਇਹ ਇੱਕ ਅਜੀਬ ਕਿਸਮ ਦਾ ਹੀ ਟੈਕਸ ਹੈ।

Related post

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਦੁਰਗਾਪੁਰ, 27 ਅਪ੍ਰੈਲ, ਨਿਰਮਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…