Rahul Gandhi On BJP : ਬੀਜੀਪੀ ਨੂੰ ਕਿੰਨੀਆਂ ਮਿਲਣਗੀਆਂ ਸੀਟਾਂ? ਰਾਹੁਲ ਗਾਂਧੀ ਨੇ ਕੀਤੀ ਭਵਿੱਖਬਾਣੀ, ਹੈਰਾਨ ਕਰ ਦੇਣਗੇ ਅੰਕੜੇ

Rahul Gandhi On BJP : ਬੀਜੀਪੀ ਨੂੰ ਕਿੰਨੀਆਂ ਮਿਲਣਗੀਆਂ ਸੀਟਾਂ? ਰਾਹੁਲ ਗਾਂਧੀ ਨੇ ਕੀਤੀ ਭਵਿੱਖਬਾਣੀ, ਹੈਰਾਨ ਕਰ ਦੇਣਗੇ ਅੰਕੜੇ

ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ :  ਲੋਕ ਸਭਾ ਚੋਣਾਂ (Lok Sabha Elections 2024) ਦੀਆਂ ਸਰਗਰਮੀਆਂ ਦੇ ਵਿਚਕਾਰ ਇੱਕ ਪਾਸੇ ਬੀਜੇਪੀ ( BJP) ਨੇ ਦਾਅਵਾ ਕੀਤਾ ਹੈ ਕਿ ਐਨਡੀਏ 400 ਤੋਂ ਵੱਧ ਸੀਟਾਂ ਜਿੱਤੇਗਾ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਲੋਕ ਸਭਾ ਚੋਣਾਂ ਸਮੇਂ ਸੀਟਾਂ ਦੀ ਗਿਣਤੀ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ। ਬੁੱਧਵਾਰ (17 ਅਪ੍ਰੈਲ) ਨੂੰ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਭਾਜਪਾ ਨੂੰ ਸਿਰਫ਼ 150 ਸੀਟਾਂ ਮਿਲਣਗੀਆਂ।

ਰਾਹੁਲ ਗਾਂਧੀ ਨੇ ਗਾਜ਼ੀਆਬਾਦ ‘ਚ ਅਖਿਲੇਸ਼ ਯਾਦਵ ਦੇ ਨਾਲ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਪੂਰੇ ਦੇਸ਼ ‘ਚ ਜ਼ਬਰਦਸਤ ਹਲਚਲ ਹੈ। ਉਨ੍ਹਾਂ ਕਿਹਾ, “ਮੈਂ ਸੀਟਾਂ ਦੀ ਭਵਿੱਖਬਾਣੀ ਨਹੀਂ ਕਰਦਾ। 15-20 ਦਿਨ ਪਹਿਲਾਂ ਮੈਂ ਸੋਚ ਰਿਹਾ ਸੀ ਕਿ ਭਾਜਪਾ 180 ਦੇ ਕਰੀਬ ਸੀਟਾਂ ਜਿੱਤੇਗੀ, ਪਰ ਹੁਣ ਮੈਨੂੰ ਲੱਗਦਾ ਹੈ ਕਿ ਉਹ 150 ਸੀਟਾਂ ਹਾਸਲ ਕਰ ਲਵੇਗੀ। ਸਾਨੂੰ ਹਰ ਸੂਬੇ ਤੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਅਸੀਂ ਸੁਧਾਰ ਕਰ ਰਹੇ ਹਾਂ। ਉੱਤਰ ਪ੍ਰਦੇਸ਼ ਵਿੱਚ ਸਾਡਾ ਗਠਜੋੜ ਬਹੁਤ ਮਜ਼ਬੂਤ ​​ਹੈ ਅਤੇ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕਰਾਂਗੇ।  

ਬੀਜੇਪੀ ਕਰ ਰਹੀ ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ – ਰਾਹੁਲ ਗਾਂਧੀ

ਰਾਹੁਲ ਗਾਂਧੀ ਨੇ ਕਿਹਾ, ਇਹ ਚੋਣਾਂ ਵਿਧਾਰਧਾਰਾ ਦੀ ਚੋਣ ਹੈ। ਇੱਕ ਪਾਸੇ ਆਰਐਸਐਸ ਤੇ ਬੀਜੇਪੀ ਸੰਵਿਧਾਨ ਤੇ ਲੋਕਤੰਤਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ INDIA ਗਠਜੋੜ ਤੇ ਕਾਂਗਰਸ ਪਾਰਟੀ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੋਣ ਵਿੱਚ 2-3 ਵੱਡੇ ਮੁੱਦੇ ਹਨ। ਬੇਰੁਜ਼ਗਾਰੀ ਤੇ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਹੈ। ਪਰ ਬੀਜੇਪੀ ਧਿਆਨ ਭਟਕਾਉਣ ਵਿੱਚ ਲੱਗੀ ਹੋਈ ਹੈ, ਨਾ ਤਾਂ ਪ੍ਰਧਾਨ ਮੰਤਰੀ ਤੇ ਨਾ ਹੀ ਬੀਜੇਪੀ ਮੁੱਦਿਆਂ ਦੀ ਗੱਲ ਕਰਦੀ ਹੈ।

Related post

ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਹਾਦਸਾ, ਕਾਰ ‘ਤੇ ਟਰੱਕ ਪਲਟਣ ਕਾਰਨ 6 ਲੋਕਾਂ ਦੀ ਮੌਤ

ਤੇਜ਼ ਰਫ਼ਤਾਰ ਕਾਰਨ ਵਾਪਰਿਆ ਭਿਆਨਕ ਹਾਦਸਾ, ਕਾਰ ‘ਤੇ ਟਰੱਕ…

ਬਿਹਾਰ, 30 ਅਪ੍ਰੈਲ, ਪਰਦੀਪ ਸਿੰਘ: ਬਿਹਾਰ ਦੇ ਭਾਗਲਪੁਰ ਜ਼ਿਲੇ ਦੇ ਘੋਘਾ ਥਾਣੇ ਅਧੀਨ ਪੈਂਦੇ ਪਿੰਡ ਅਮਾਪੁਰ ਨੇੜੇ ਸੋਮਵਾਰ ਅਤੇ ਮੰਗਲਵਾਰ ਦੀ…
ਪਤੰਜਲੀ ਆਯੁਰਵੇਦ ਨੂੰ ਸਰਕਾਰ ਵਲੋ ਝਟਕਾ

ਪਤੰਜਲੀ ਆਯੁਰਵੇਦ ਨੂੰ ਸਰਕਾਰ ਵਲੋ ਝਟਕਾ

ਉਤਰਾਖੰਡ, 30 ਅਪੈ੍ਰਲ, ਨਿਰਮਲ : ਪਤੰਜਲੀ ਆਯੁਰਵੇਦ ਨੂੰ ਉਤਰਾਖੰਡ ਸਰਕਾਰ ਨੇ ਝਟਕਾ ਦਿੱਤਾ ਹੈ। ਉੱਤਰਾਖੰਡ ਸਰਕਾਰ ਨੇ ਬਾਬਾ ਰਾਮਦੇਵ ਦੀ ਪਤੰਜਲੀ…
CM Mann ਕੇਜਰੀਵਾਲ ਨਾਲ ਸੀਐਮ ਮਾਨ ਦੀ ਮੁਲਾਕਾਤ ਅੱਜ

CM Mann ਕੇਜਰੀਵਾਲ ਨਾਲ ਸੀਐਮ ਮਾਨ ਦੀ ਮੁਲਾਕਾਤ ਅੱਜ

ਨਵੀਂ ਦਿੱਲੀ, 30 ਅਪੈ੍ਰਲ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ…