ਪੰਜਾਬ ਪੁਲਿਸ ਦੀ ਬੱਸ ਸ਼ਰਾਬ ਦੇ ਠੇਕੇ ਵਿਚ ਜਾ ਵੜੀ, ਕਈ ਮੁਲਾਜ਼ਮ ਜ਼ਖ਼ਮੀ

ਪੰਜਾਬ ਪੁਲਿਸ ਦੀ ਬੱਸ ਸ਼ਰਾਬ ਦੇ ਠੇਕੇ ਵਿਚ ਜਾ ਵੜੀ, ਕਈ ਮੁਲਾਜ਼ਮ ਜ਼ਖ਼ਮੀ

ਲੁਧਿਆਣਾ : ਬੱਸ ਸਟੈਂਡ ਨੇੜੇ ਪੰਜਾਬ ਪੁਲਿਸ ਦੀ ਬੱਸ ਬਰੇਕ ਫੇਲ ਹੋਣ ਕਾਰਨ ਹਾਦਸਾਗ੍ਰਸਤ ਹੋ ਗਈ। ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਸ਼ਰਾਬ ਦੇ ਠੇਕੇ ਨਾਲ ਟਕਰਾ ਕੇ ਨੁਕਸਾਨੀ ਗਈ। ਇਸ ਦੇ ਨਾਲ ਹੀ ਸ਼ਰਾਬ ਦੇ ਠੇਕੇ ਦਾ ਸ਼ਟਰ ਵੀ ਤੋੜ ਦਿੱਤਾ ਗਿਆ। ਬੱਸ ਵਿੱਚ 13 ਤੋਂ ਵੱਧ ਪੁਲੀਸ ਮੁਲਾਜ਼ਮ ਸਵਾਰ ਸਨ। ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿੱਚ 4 ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਇਲਾਜ ਵੀ ਕਰਵਾਇਆ।

ਹਾਦਸਾ ਰਾਤ ਸਾਢੇ 9 ਵਜੇ ਦੇ ਕਰੀਬ ਵਾਪਰਿਆ। ਪੁਲੀਸ ਮੁਲਾਜ਼ਮ ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਡਿਊਟੀ ਲਈ ਜਾ ਰਹੇ ਸਨ। ਦੱਸ ਦੇਈਏ ਕਿ ਇਸ ਹਾਦਸੇ ਵਿੱਚ ਇੱਕ ਬਾਈਕ ਵੀ ਨੁਕਸਾਨੀ ਗਈ ਹੈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੰਜਾਬ ਪੁਲਿਸ ਦੀ ਸੁਰੱਖਿਆ ਵਾਲੀ ਬੱਸ ਦਾ ਅਗਲਾ ਹਿੱਸਾ ਟੁੱਟ ਗਿਆ। ਠੇਕਾ ਅਪਰੇਟਰ ਨੇ ਦੇਰ ਰਾਤ ਸ਼ਟਰ ਦੀ ਮੁਰੰਮਤ ਕਰਵਾਈ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…
ਕੈਨੇਡਾ ਵੱਲੋਂ ਟਿਕਟੌਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ

ਕੈਨੇਡਾ ਵੱਲੋਂ ਟਿਕਟੌਕ ’ਤੇ ਮੁਕੰਮਲ ਪਾਬੰਦੀ ਦੀ ਤਿਆਰੀ

ਵਿੰਨੀਪੈਗ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਟਿਕਟੌਕ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ, ਪ੍ਰਧਾਨ…