ਪੰਜਾਬ ਬਚਾਓ ਯਾਤਰਾ ਨੇ ਸੁਕਾਏ ਵਿਰੋਧੀਆਂ ਦੇ ਸਾਹ!

ਪੰਜਾਬ ਬਚਾਓ ਯਾਤਰਾ ਨੇ ਸੁਕਾਏ ਵਿਰੋਧੀਆਂ ਦੇ ਸਾਹ!

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਪੰਜਾਬ ਭਰ ਵਿਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਏ, ਜਿਸ ਦੇ ਚਲਦਿਆਂ ਯਾਤਰਾ ਦਾ ਕਾਫ਼ਲਾ ਹੋਰ ਮਜ਼ਬੂਤ ਅਤੇ ਲੰਬਾ ਹੁੰਦਾ ਜਾ ਰਿਹਾ ਏ। ਅੱਜ ਪੰਜਾਬ ਬਚਾਓ ਯਾਤਰਾ ਬੱਲੂਆਣੇ ਤੋਂ ਮਲੋਟ ਵਿਖੇ ਪੁੱਜੀ, ਜਿੱਥੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਯਾਤਰਾ ਵਿਚ ਇੰਨੇ ਜ਼ਿਆਦਾ ਟਰੈਕਟਰ ਅਤੇ ਹੋਰ ਵਾਹਨ ਮੌਜੂਦ ਸਨ ਕਿ ਕਿਤੇ ਵੀ ਤਿਲ ਸੁੱਟਣ ਦੀ ਥਾਂ ਦਿਖਾਈ ਨਹੀਂ ਸੀ ਦੇ ਰਹੀ।

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਹਲਕਾ ਬੱਲੂਆਣਾ ਤੋਂ ਬਾਅਦ ਹਲਕਾ ਮਲੋਟ ਵਿਖੇ ਪੁੱਜੀ। ਦੋਵੇਂ ਹਲਕਿਆਂ ਵਿਚ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਬਚਾਓ ਯਾਤਰਾ ਵਿਚ ਲੋਕ ਸੈਂਕੜਿਆਂ ਦੀ ਗਿਣਤੀ ਟਰੈਕਟਰ, ਕਾਰਾਂ ਅਤੇ ਮੋਟਰਸਾਈਕਲ ਲੈ ਕੇ ਪੁੱਜੇ ਹੋਏ।

ਇਕੱਠ ਇੰਨਾ ਜ਼ਿਆਦਾ ਸੀ ਕਿ ਹਰ ਪਾਸੇ ਅਕਾਲੀ ਦਲ ਦੀਆਂ ਝੰਡੀਆਂ ਵਾਲੇ ਟਰੈਕਟਰ ਹੀ ਟਰੈਕਟਰ ਦਿਖਾਈ ਦੇ ਰਹੇ ਸੀ ਅਤੇ ਇਹ ਕਾਫ਼ਲਾ ਕਈ ਕਿਲੋਮੀਟਰ ਤੱਕ ਲੰਬਾ ਸੀ। ਯਾਤਰਾ ਦੌਰਾਨ ਇੰਨਾ ਭਾਰੀ ਇਕੱਠ ਦੇਖ ਕੇ ਜਿੱਥੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ, ਉਥੇ ਹੀ ਸੁਖਬੀਰ ਬਾਦਲ ਵੀ ਕਾਫ਼ੀ ਖ਼ੁਸ਼ ਦਿਖਾਈ ਦੇ ਰਹੇ ਸਨ।

ਹਲਕਾ ਬੱਲੂਆਣਾ ਵਿਖੇ ਯਾਤਰਾ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਅੱਜ ਜੇਕਰ ਆਪਾਂ ਇਕੱਠੇ ਨਾ ਹੋਏ ਤਾਂ ਸਾਰਾ ਪੰਜਾਬ ਬਰਬਾਦ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੋ ਤੁਹਾਡੀ ਆਪਣੀ ਪਾਰਟੀ ਐ ਅਤੇ ਕਿਸਾਨਾਂ ਦੀ ਪਾਰਟੀ ਐ।

ਦੱਸ ਦਈਏ ਕਿ ਪਿਛਲੇ ਦਿਨੀਂ ਸੁਖਦੇਵ ਸਿੰਘ ਢੀਂਡਸਾ ਅਤੇ ਫਿਰ ਬੀਬੀ ਜਗੀਰ ਕੌਰ ਦੇ ਪਾਰਟੀ ਵਿਚ ਵਾਪਸ ਆ ਜਾਣ ’ਤੇ ਅਕਾਲੀ ਦਲ ਨੂੰ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਮਜ਼ਬੂਤੀ ਮਿਲ ਚੁੱਕੀ ਐ। ਇਸ ਤੋਂ ਇਲਾਵਾ ਧਾਕੜ ਅਫ਼ਸਰ ਦੇ ਨਾਲ ਮਸ਼ਹੂਰ ਡਾ. ਲਖਬੀਰ ਸਿੰਘ ਨੇ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕੇ ਨੇ। ਅਕਾਲੀ ਵਰਕਰਾਂ ਅਤੇ ਆਗੂਆਂ ਵਿਚ ਇੰਨਾ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਏ ਕਿ ਉਨ੍ਹਾਂ ਨੂੰ ਪੂਰੀ ਉਮੀਦ ਐ ਕਿ ਇਸ ਵਾਰ ਪਾਰਟੀ ਲੋਕ ਸਭਾ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਵੇਗੀ ਅਤੇ 13 ਦੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ।

Related post

ਕੀ ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ ਸ਼ੋਅ?

ਕੀ ਨੈਟਫਲਿਕਸ ਤੋਂ ਬੰਦ ਹੋ ਰਿਹਾ ਕਪਿਲ ਦਾ ਕਮੇਡੀ…

ਚੰਡੀਗੜ੍ਹ, 20 ਮਈ, (ਲੇਖਕ-ਪ੍ਰੋ. ਕੁਲਬੀਰ ਸਿੰਘ): ਟੈਲੀਵਿਜ਼ਨ ਉਦਯੋਗ ਵਿਚ ਬੜੀ ਤੇਜ਼ੀ ਨਾਲ ਬੜੇ ਵੱਡੇ ਬਦਲਾਅ ਵਾਪਰ ਰਹੇ ਹਨ।  ਅਜੇ ਕੁਝ ਮਹੀਨੇ…
ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ ਰੁਝਾਨ

ਮਹਿਲਾਵਾਂ ਸਥਾਈ ਨੌਕਰੀਆਂ ਤੋਂ ਅੱਕੀਆ, ਹੁਣ ਬਿਜਨਸ ਵੱਲ ਵਧਿਆ…

ਚੰਡੀਗੜ੍ਹ, 20 ਮਈ, ਪਰਦੀਪ ਸਿੰਘ: ਵਿੱਤੀ ਸਾਲ 2024 ਦੀ ਮਾਰਚ ਤਿਮਾਹੀ ਵਿੱਚ ਸ਼ਹਿਰੀ ਇਲਾਕਿਆ ਵਿੱਚ ਨਿਯਮਤ ਵੇਤਨ ਉੱਤੇ ਨੌਕਰੀ ਕਰਨ ਵਾਲੀਆਂ…
ਦੋ ਔਰਤਾਂ ਵਿਚਾਲੇ ਬਹਿਸ ਦੌਰਾਨ ਹੋਈ ਗੋਲ਼ੀਬਾਰੀ, ਹਮਲੇ ‘ਚ 11 ਲੋਕ ਜ਼ਖ਼ਮੀ

ਦੋ ਔਰਤਾਂ ਵਿਚਾਲੇ ਬਹਿਸ ਦੌਰਾਨ ਹੋਈ ਗੋਲ਼ੀਬਾਰੀ, ਹਮਲੇ ‘ਚ…

ਨਿਊਯਾਰਕ, 20 ਮਈ, ਪਰਦੀਪ ਸਿੰਘ : ਅਮਰੀਕਾ ਦੇ ਜਾਰਜੀਆ ਸੂਬੇ ਦੇ ਸਵਾਨਾ ‘ਚ ਦੋ ਔਰਤਾਂ ਵਿਚਾਲੇ ਬਹਿਸ ਤੋਂ ਬਾਅਦ ਗੋਲੀਬਾਰੀ ਦੀ…