People of Punjab can cast their vote till May 4:ਪੰਜਾਬ ਦੇ ਲੋਕ 4 ਮਈ ਤੱਕ ਬਣਵਾ ਸਕਦੇ ਅਪਣੀ ਵੋਟ

People of Punjab can cast their vote till May 4:ਪੰਜਾਬ ਦੇ ਲੋਕ 4 ਮਈ ਤੱਕ ਬਣਵਾ ਸਕਦੇ ਅਪਣੀ ਵੋਟ


ਚੰਡੀਗੜ੍ਹ, 19 ਅਪ੍ਰੈਲ, ਨਿਰਮਲ : ਪੰਜਾਬ ਚੀਫ ਚੋਣ ਅਧਿਕਾਰੀ ਸਿਬੀਨ ਸੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਰੂ-ਬ-ਰੂ ਹੋਏ। ਇਸ ਮੌਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ 70 ਫ਼ੀਸਟ ਵੋਟਿੰਗ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਲਈ ਵੋਟਰਾਂ ਦੀ ਸੁਵਿਧਾ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਨਾਲ-ਨਾਲ ਹੀ ਦਿੱਤੇ।

ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ ਅਜੇ ਵੀ ਆਪਣੀ ਵੋਟ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਦੀ ਆਖ਼ਰੀ ਮਿਤੀ 14 ਮਈ ਹੈ ਇਸ ਲਈ ਪੰਜਾਬ ਦੇ ਲੋਕ 4 ਮਈ ਤੱਕ ਆਪਣਾ ਵੋਟ ਬਣਵਾ ਸਕਦੇ ਹਨ। ਇਸ ਲਈ ਤੁਹਾਨੂੰ ਆਪਣੇ ਬਲਾਕ ਪੱਧਰ ਦੇ ਅਫ਼ਸਰ ਨਾਲ ਸਪੰਰਕ ਕਰਨਾ ਹੋਵੇਗਾ।

ਚੋਣ ਅਧਿਕਾਰੀ ਨੇ ਦੱਸਿਆ ਕਿ ਗਰਭਵਤੀ ਜਾਂ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਹਰ ਬੂਥ ਉੱਤੇ ਪੁਰਸ਼, ਮਹਿਲਾਵਾਂ ਤੋਂ ਇਲਾਵਾ ਤੀਜੀ ਲਾਇਨ ਵੀ ਲਾਈ ਜਾਵੇਗੀ ਜਿਸ ਵਿੱਚ ਗਰਭਵਤੀ ਜਾਂ ਛੋਟੇ ਬੱਚਿਆਂ ਨਾਲ ਆਉਣ ਵਾਲੀਆਂ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ।

ਚੋਣ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 1600 ਸ਼ਿਕਾਇਤਾਂ ਸੀ ਵਿਜੀਲ ਐਪ ਰਾਹੀਂ ਮਿਲੀਆਂ ਹਨ ਜਿਨ੍ਹਾਂ ਵਿੱਚੋਂ 99 ਫ਼ੀਸਦੀ ਦਾ ਨਿਪਟਾਰਾ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਇਸ ਐਪ ਰਾਹੀਂ ਆਪਣੇ ਲੋਕ ਸਭਾ ਹਲਕੇ ਵਿੱਚ ਹੋ ਰਹੀਆਂ ਨਿਯਮਾਂ ਦੀਆਂ ਅਣਦੇਖੀਆਂ ਦੀ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ

ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾ: ਧਰਮਵੀਰ ਗਾਂਧੀ ਨੂੰ ਟਕਸਾਲੀ ਕਾਂਗਰਸੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਡਾ: ਗਾਂਧੀ ਖ਼ਿਲਾਫ਼ ਮੋਰਚਾ ਖੋਲ੍ਹ ਰਹੇ ਹਨ।

ਪਟਿਆਲਾ ਲੋਕ ਸਭਾ ਸੀਟ ’ਤੇ ਕਾਂਗਰਸੀ ਉਮੀਦਵਾਰ ਡਾ: ਧਰਮਵੀਰ ਗਾਂਧੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲਗਾਤਾਰ ਵਿਰੋਧ ਦੇ ਬਾਵਜੂਦ ਪਾਰਟੀ ਹਾਈਕਮਾਂਡ ਵੱਲੋਂ ਡਾ: ਗਾਂਧੀ ਨੂੰ ਟਿਕਟ ਦਿੱਤੇ ਜਾਣ ਕਾਰਨ ਟਕਸਾਲੀ ਕਾਂਗਰਸੀਆਂ ਵਿੱਚ ਭਾਰੀ ਰੋਸ ਹੈ। ਅਜਿਹੇ ’ਚ ਟਕਸਾਲੀ ਕਾਂਗਰਸੀਆਂ ਨੇ ਆਪਣਾ ਬਾਗੀ ਰਵੱਈਆ ਦਿਖਾਉਂਦੇ ਹੋਏ 20 ਅਪ੍ਰੈਲ ਨੂੰ ਰਾਜਪੁਰਾ ’ਚ ਮੀਟਿੰਗ ਬੁਲਾਈ ਹੈ।

ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ: ਗਾਂਧੀ ਨੂੰ ਟਿਕਟ ਦਿੱਤੇ ਜਾਣ ਕਾਰਨ ਕਾਂਗਰਸੀਆਂ ਵਿੱਚ ਗੁੱਸਾ ਹੈ ਅਤੇ ਇਸ ਲਈ 20 ਅਪਰੈਲ ਨੂੰ ਰਾਜਪੁਰਾ ਵਿੱਚ ਸਮੂਹ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਰੱਖੀ ਗਈ ਹੈ। ਇਸ ਵਿੱਚ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾ: ਧਰਮਵੀਰ ਗਾਂਧੀ ਨੂੰ ਕਾਂਗਰਸੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਡਾ: ਗਾਂਧੀ ਖ਼ਿਲਾਫ਼ ਮੋਰਚਾ ਖੋਲ੍ਹ ਰਹੇ ਹਨ। ਟਕਸਾਲੀ ਆਗੂਆਂ ਦੀ ਨਰਾਜ਼ਗੀ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਹੁਣ ਟਕਸਾਲੀ ਆਗੂ 20 ਅਪ੍ਰੈਲ ਨੂੰ ਰਾਜਪੁਰਾ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਉਣਗੇ।

ਟਕਸਾਲੀ ਕਾਂਗਰਸੀਆਂ ਦੀ ਨਾਰਾਜ਼ਗੀ ਕਾਰਨ ਪਾਰਟੀ ਨੂੰ ਚੋਣਾਂ ਵਿੱਚ ਨੁਕਸਾਨ ਝੱਲਣਾ ਪੈ ਸਕਦਾ ਹੈ। ਅਸਲ ਵਿੱਚ ਰਾਜਪੁਰਾ ਦੇ ਵੋਟਰਾਂ ਵਿੱਚ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਮਦਨ ਲਾਲ ਜਲਾਲਪੁਰ, ਸਨੌਰ ਦੇ ਲਾਲ ਸਿੰਘ ਅਤੇ ਸਮਾਣਾ ਦੇ ਰਜਿੰਦਰ ਸਿੰਘ ਦਾ ਕਾਫੀ ਪ੍ਰਭਾਵ ਹੈ। ਰਾਜਪੁਰਾ, ਘਨੌਰ ਅਤੇ ਸਨੌਰ ਵਿਧਾਨ ਸਭਾ ਹਲਕਿਆਂ ਵਿੱਚ ਵੀ ਕੰਬੋਜ ਬਰਾਦਰੀ ਦਾ ਦਬਦਬਾ ਹੈ ਅਤੇ ਹਰਦਿਆਲ ਸਿੰਘ ਅਤੇ ਲਾਲ ਸਿੰਘ ਇਸੇ ਭਾਈਚਾਰੇ ਵਿੱਚੋਂ ਹਨ। ਅਜਿਹੇ ਵਿੱਚ ਇਨ੍ਹਾਂ ਆਗੂਆਂ ਦਾ ਸਮਰਥਨ ਨਾ ਕਰਨਾ ਕਾਂਗਰਸ ਲਈ ਮਹਿੰਗਾ ਸਾਬਤ ਹੋ ਸਕਦਾ ਹੈ।

Related post

ਭਾਰਤ ਜੋੜੋ ਯਾਤਰਾ ਦਾ ਚਾਰ ਜੂਨ ਨੂੰ ਕਾਂਗਰਸ ਲੱਭੋ ਯਾਤਰਾ ਨਾਲ ਹੋਵੇਗਾ ਅੰਤ: ਅਮਿਤ ਸ਼ਾਹ

ਭਾਰਤ ਜੋੜੋ ਯਾਤਰਾ ਦਾ ਚਾਰ ਜੂਨ ਨੂੰ ਕਾਂਗਰਸ ਲੱਭੋ…

ਬਰੇਲੀ, 2 ਮਈ, ਪਰਦੀਪ ਸਿੰਘ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਰੇਲੀ ਵਿੱਚ ਰੈਲੀ ਕੀਤੀ ਇਸ ਦੌਰਾਨ ਉਨ੍ਹਾਂ ਨੇ ਕਾਂਗਰਸ…
ਇਹ ਅਚਾਨਕ ਕਿਵੇਂ ਵੱਧ ਗਿਆ? ਵੋਟਿੰਗ ਦੇ ਅੰਕੜਿਆਂ ਨੂੰ ਲੈ ਕੇ ਮਮਤਾ ਬੈਨਰਜੀ ਨੇ ਚੁੱਕੇ ਸਵਾਲ

ਇਹ ਅਚਾਨਕ ਕਿਵੇਂ ਵੱਧ ਗਿਆ? ਵੋਟਿੰਗ ਦੇ ਅੰਕੜਿਆਂ ਨੂੰ…

ਨਵੀਂ ਦਿੱਲੀ, 2 ਮਈ, ਪਰਦੀਪ ਸਿੰਘ: ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੂਜੇ ਚਰਨ ਦੀ ਵੋਟਿੰਗ ਦੇ ਚਾਰ ਦਿਨ ਬਾਅਦ…
ਜਾਣੋ ਕਿਵੇਂ ਬਣੀ ‘ਅੰਬੈਸਡਰ’ ਭਾਰਤ ਦੀ ਕਾਰ?, 60 ਸਾਲਾਂ ਤੱਕ ਕਾਰ ਬਜ਼ਾਰ ’ਤੇ ਕੀਤਾ ਰਾਜ, ਜਲਦ ਲਾਂਚ ਹੋਵੇਗਾ ਨਵਾਂ ਮਾਡਲ

ਜਾਣੋ ਕਿਵੇਂ ਬਣੀ ‘ਅੰਬੈਸਡਰ’ ਭਾਰਤ ਦੀ ਕਾਰ?, 60 ਸਾਲਾਂ…

ਚੰਡੀਗੜ੍ਹ, 2 ਮਈ, ਪਰਦੀਪ ਸਿੰਘ : ਮੌਜੂਦਾ ਸਮੇਂ ਦੇਸ਼ ਦੇ ਨੇਤਾਵਾਂ ਕੋਲ ਇਕ ਤੋਂ ਬਾਅਦ ਇਕ ਲਗਜ਼ਰੀ ਸਰਕਾਰੀ ਗੱਡੀਆਂ ਮੌਜੂਦ ਹਨ।…