ਸਾਡੇ ਮਾਪਿਆਂ ਨੇ ਸਾਨੂੰ ਭਗਵਾਨ ’ਤੇ ਭਰੋਸਾ ਕਰਨਾ ਸਿਖਾਇਆ : ਰਾਮਾਸਵਾਮੀ

ਸਾਡੇ ਮਾਪਿਆਂ ਨੇ ਸਾਨੂੰ ਭਗਵਾਨ ’ਤੇ ਭਰੋਸਾ ਕਰਨਾ ਸਿਖਾਇਆ : ਰਾਮਾਸਵਾਮੀ


ਵਾਸ਼ਿੰਗਟਨ, 20 ਨਵੰਬਰ, ਨਿਰਮਲ : ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜ ਰਹੇ ਵਿਵੇਕ ਰਾਮਾਸਵਾਮੀ ਨੇ ਆਪਣੇ ਵਿਆਹ ਦੀ ਇੱਕ ਮਜ਼ਾਕੀਆ ਕਿੱਸਾ ਸੁਣਾਇਆ। ਦਰਅਸਲ ਵਿਵੇਕ ਰਾਮਾਸਵਾਮੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਵਿਵੇਕ ਦੀ ਪਤਨੀ ਅਪੂਰਵਾ ਦੱਸ ਰਹੀ ਹੈ ਕਿ ਕਿਵੇਂ ਇਕ ਪਾਰਟੀ ਦੌਰਾਨ ਦੋਵੇਂ ਮਿਲੇ ਸਨ ਅਤੇ ਪਹਿਲੀ ਮੁਲਾਕਾਤ ’ਚ ਵਿਵੇਕ ਅਪੂਰਵਾ ਜ਼ਿਆਦਾ ਗੱਲ ਕਰਨ ਨੂੰ ਤਿਆਰ ਨਹੀਂ ਸਨ।

ਵਿਵੇਕ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਇਕ ਪੋਸਟ ’ਚ ਲਿਖਿਆ, ‘ਜੇਕਰ ਆਇਓਵਾ ਦੇ ਵੋਟਰ ਇਹ ਜਾਣਨਾ ਚਾਹੁੰਦੇ ਹਨ ਕਿ ਮੈਂ ਅਤੇ ਅਪੂਰਵਾ ਕਿਵੇਂ ਮਿਲੇ, ਤਾਂ ਇਹ ਜਵਾਬ ਹੈ।’ ਵੀਡੀਓ ’ਚ ਅਪੂਰਵਾ ਕੁਝ ਲੋਕਾਂ ਨੂੰ ਆਪਣੀ ਮੁਲਾਕਾਤ ਦੀ ਕਹਾਣੀ ਦੱਸ ਰਹੀ ਹੈ ਅਤੇ ਵਿਵੇਕ ਵੀ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਵੀਡੀਓ ’ਚ ਅਪੂਰਵਾ ਨੇ ਦੱਸਿਆ ਕਿ ਵਿਵੇਕ ਅਤੇ ਮੇਰੀ ਮੁਲਾਕਾਤ ਇਕ ਪਾਰਟੀ ਦੌਰਾਨ ਹੋਈ ਸੀ। ਵਿਵੇਕ ਉਸ ਸਮੇਂ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਮੈਂ ਡਾਕਟਰੀ ਦੀ ਪੜ੍ਹਾਈ ਕਰ ਰਹੀ ਸੀ। ਅਪੂਰਵਾ ਨੇ ਮਜ਼ਾਕ ਵਿਚ ਕਿਹਾ ਕਿ ਸ਼ਾਇਦ ਇਹ ਉਨ੍ਹਾਂ ਦੀ ਆਖਰੀ ਪਾਰਟੀ ਸੀ, ਜਿਸ ਤੋਂ ਬਾਅਦ ਉਥੇ ਮੌਜੂਦ ਲੋਕ ਵੀ ਹੱਸ ਪਏ। ਅਪੂਰਵਾ ਨੇ ਦੱਸਿਆ ਕਿ ਪਾਰਟੀ ਦੌਰਾਨ ਉਸ ਨੂੰ ਵਿਵੇਕ ਸਭ ਤੋਂ ਜ਼ਿਆਦਾ ਮਜ਼ੇਦਾਰ ਲੱਗਿਆ। ਜਿਸ ਤੋਂ ਬਾਅਦ ਉਹ ਉਸ ਕੋਲ ਗਈ ਅਤੇ ਦੋਵਾਂ ਦੀ ਗੱਲਬਾਤ ਹੋਈ।

ਅਪੂਰਵਾ ਨੇ ਦੱਸਿਆ ਕਿ ‘ਗੱਲਬਾਤ ਦੌਰਾਨ ਮੈਂ ਕਿਹਾ ਕਿ ਮੈਂ ਪਹਿਲਾਂ ਹੀ ਵਿਵੇਕ ਨਾਂ ਦੇ ਇਕ ਹੋਰ ਨੌਜਵਾਨ ਨੂੰ ਮਿਲ ਚੁੱਕੀ ਹਾਂ। ਇਸ ਤੋਂ ਬਾਅਦ ਵਿਵੇਕ ਜ਼ਿਆਦਾ ਗੱਲ ਕਰਨ ਲਈ ਤਿਆਰ ਨਹੀਂ ਹੋਇਆ ਅਤੇ ਉਹ ਉਥੋਂ ਚਲਾ ਗਿਆ। ਹਾਲਾਂਕਿ, ਪਾਰਟੀ ਦੇ ਅੰਤ ਵਿੱਚ ਅਸੀਂ ਦੁਬਾਰਾ ਗੱਲ ਕੀਤੀ ਅਤੇ ਉਸ ਮੁਲਾਕਾਤ ਵਿੱਚ ਸਾਨੂੰ ਪਤਾ ਲੱਗਿਆ ਕਿ ਸਾਡੇ ਵਿੱਚ ਕਿੰਨੀ ਸਾਂਝ ਸੀ। ਉਦੋਂ ਤੋਂ ਅਸੀਂ ਦੋਵੇਂ ਇਕੱਠੇ ਹਾਂ।’ ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਅਪੂਰਵਾ ਤੋਂ ਬਾਅਦ ਵਿਵੇਕ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਹਮੇਸ਼ਾ ਕਹਿੰਦੇ ਸਨ ਕਿ ਤੁਸੀਂ ਜਿਸ ਵਿਅਕਤੀ ਨਾਲ ਵਿਆਹ ਕਰੋਗੇ, ਉਹ ਅਹਿਮ ਹੋਵੇਗਾ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ’ਚ ਦੱਸਣਗੇ। ਵਿਵੇਕ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਅਤੇ ਰੱਬ ’ਤੇ ਵਿਸ਼ਵਾਸ ਕਰਨਾ ਸਿਖਾਇਆ ਅਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

Related post

ਕੈਨੇਡਾ ਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਦੇ ਮਨਸੂਬੇ ਘੜ ਰਹੇ ਰਿਪਬਲਿਕਨ

ਕੈਨੇਡਾ ਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਦੇ ਮਨਸੂਬੇ…

ਮਿਆਮੀ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮੈਕਸੀਕੋ ਦੇ ਬਾਰਡਰ ’ਤੇ ਕੰਧ ਖੜੀ ਕਰਨ ਵਿਚ ਅਸਫ਼ਲ ਰਹੇ ਰਿਪਬਲਿਕਨ ਪਾਰਟੀ ਦੇ ਆਗੂ ਹੁਣ…
ਇਜ਼ਰਾਈਲ ਦੇ ਮੁੱਦੇ ’ਤੇ ਰਾਮਾਸਵਾਮੀ ਨਾਲ ਭਿੜੇ ਪਾਕਿਸਤਾਨੀ ਸੰਸਦ ਮੈਂਬਰ

ਇਜ਼ਰਾਈਲ ਦੇ ਮੁੱਦੇ ’ਤੇ ਰਾਮਾਸਵਾਮੀ ਨਾਲ ਭਿੜੇ ਪਾਕਿਸਤਾਨੀ ਸੰਸਦ…

ਵਾਸ਼ਿੰਗਟਨ, 30 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਇਜ਼ਰਾਈਲ ਅਤੇ ਹਮਾਸ ਦਰਮਿਆਨ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਇੱਛਕ ਵਿਵੇਕ ਰਾਮਾਸਵਾਮੀ…
ਅਮਰੀਕਾ : ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਅੱਗੇ ਵੱਧ ਰਹੇ ਰਾਮਾਸਵਾਮੀ

ਅਮਰੀਕਾ : ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਅੱਗੇ ਵੱਧ…

ਵਾਸ਼ਿੰਗਟਨ : ਅਮਰੀਕਾ ‘ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਭਾਰਤੀ ਮੂਲ ਦੇ ਕਈ ਨੇਤਾ ਵੀ ਆਪਣੀ ਕਿਸਮਤ ਅਜ਼ਮਾ ਰਹੇ…