ਪੰਜਾਬ ’ਚ ਖ਼ੂਬਸੂਰਤ ਨੇਪਾਲਣ ਨੇ ਚਾੜ੍ਹਤਾ ਚੰਦ

ਪੰਜਾਬ ’ਚ ਖ਼ੂਬਸੂਰਤ ਨੇਪਾਲਣ ਨੇ ਚਾੜ੍ਹਤਾ ਚੰਦ

ਲੁਧਿਆਣਾ, 13 ਸਤੰਬਰ (ਸ਼ਾਹ) : ਅਕਸਰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਨੌਕਰ ਰੱਕਦੇ ਹਾਂ ਪਰ ਕੀ ਹੋਵੇ ਜੇਕਰ ਤੁਹਾਡਾ ਨੌਕਰ ਹੀ ਤੁਹਾਡਾ ਸਭ ਕੁਝ ਲੁੱਟ ਕੇ ਰਫੂਚੱਕਰ ਹੋ ਜਾਵੇ, ਅਜਿਹਾ ਹੀ ਘਟਨਾਕ੍ਰਮ ਸਾਹਮਣੇ ਆਇਆ ਹੈ ਲੁਧਿਆਣਾ ਤੋਂ, ਜਿੱਥੇ ਇੱਕ ਨੇਪਾਲੀ ਨੌਕਰਾਣੀ ਨੇ ਅਜਿਹੀ ਵੱਡੀ ਵਾਰਦਾਤ ਅੰਜ਼ਾਮ ਦਿੱਤਾ ਏ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਜੇਕਰ ਤੁਹਾਡੇ ਘਰ ਵੀ ਕੋਈ ਨੇਪਾਲੀ ਨੌਕਰਾਣੀ ਰੱਖੀ ਹੋਈ ਐ ਤਾਂ ਇਕ ਵਾਰ ਇਹ ਖ਼ਬਰ ਜ਼ਰੂਰ ਦੇਖ ਲਓ।

ਖ਼ਬਰ ਦਰਅਸਲ ਲੁਧਿਆਣਾ ਦੇ ਅਰਬਨ ਅਸਟੇਟ 2 ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਇੱਕ ਨੇਪਾਲੀ ਨੌਕਰਾਣੀ ਨੇ ਘਰ ਦੇ ਵੱਡੇ ਕਾਰੋਬਾਰੀ ਮਾਲਕ ਦੀ ਪਤਨੀ ਨੂੰ ਦੁੱਧ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ, ਜਿਸ ਮਗਰੋਂ ਉਹ ਬੇਹੋਸ਼ ਹੋ ਗਈ।

ਇਸ ਤੋਂ ਬਾਅਦ ਇਸ ਖ਼ੂਬਸੂਰਤ ਨੇਪਾਲਣ ਨੇ ਘਰ ਵਿਚੋਂ ਸਾਢੇ 7 ਲੱਖ ਰੁਪਏ ਦੀ ਨਕਦੀ ਅਤੇ 22 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਅਤੇ ਸਾਥੀਆਂ ਸਮੇਤ ਫ਼ਰਾਰ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ, ਜਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਜਿਸ ਕਾਰੋਬਾਰੀ ਭਗਵੰਤ ਸਿੰਘ ਦੇ ਘਰ ਵਿਚ ਇਹ ਚੋਰੀ ਦੀ ਵਾਰਦਾਤ ਹੋਈ ਐ, ਉਹ ਚੇਤਕ ਟੂਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਦਾ ਮਾਲਕ ਐ ਅਤੇ ਉਸ ਦਾ ਲੜਕਾ ਅਤੇ ਨੂੰਹ ਵਿਦੇਸ਼ ਵਿਚ ਰਹਿੰਦੇ ਨੇ। ਜਦੋਂ ਇਹ ਵੱਡੀ ਵਾਰਦਾਤ ਵਾਪਰੀ ਉਸ ਸਮੇਂ ਘਰ ਵਿਚ ਸਿਰਫ਼ ਭਗਵੰਤ ਸਿੰਘ ਤੇ ਉਸ ਦੀ ਪਤਨੀ ਨਰਿੰਦਰ ਕੌਰ ਹੀ ਮੌਜੂਦ ਸਨ। ਉਨ੍ਹਾਂ ਨੇ ਕਰੀਬ ਡੇਢ ਮਹੀਨਾ ਪਹਿਲਾਂ ਨੇਪਾਲ ਦੇ ਸੁਨਸਾਰੀ ਜ਼ਿਲ੍ਹੇ ਦੇ ਪਿੰਡ ਬਕਲੋਰੀ ਦੀ ਰਹਿਣ ਵਾਲੀ ਸਸਮਿਤਾ ਰਾਏ ਨੂੰ ਘਰ ਵਿੱਚ ਨੌਕਰਾਣੀ ਰੱਖਿਆ ਗਿਆ ਸੀ।

ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਭਗਵੰਤ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਨਾਲ ਸਵੇਰੇ 3 ਵਜੇ ਉੱਠ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗਏ। ਕਰੀਬ 7 ਵਜੇ ਉਥੋਂ ਵਾਪਸ ਆਏ। ਉਸਨੇ ਰੋਜ਼ਾਨਾ ਦੀ ਤਰ੍ਹਾਂ ਨੌਕਰਾਣੀ ਤੋਂ ਦੁੱਧ ਮੰਗਵਾਇਆ ਪਰ ਜਿਵੇਂ ਹੀ ਉਨ੍ਹਾਂ ਨੇ ਦੁੱਧ ਪੀਤਾ ਤਾਂ ਉਨ੍ਹਾਂ ਦੀਆਂ ਅੱਖਾਂ ਅੱਗੇ ਨ੍ਹੇਰਾ ਆ ਗਿਆ ਅਤੇ ਉਹ ਬੇਹੋਸ਼ ਹੋ ਗਏ। ਇਸ ਮਗਰੋਂ ਨੇਪਾਲਣ ਨੌਕਰਾਣੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤੁਰੰਤ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਦੱਸ ਦਈਏ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਿਚ ਨੇਪਾਲਣ ਔਰਤ ਦੇ ਨਾਲ ਨਾਲ ਉਸ ਦੇ ਦੋ ਹੋਰ ਸਾਥੀ ਵੀ ਸ਼ਾਮਲ ਸਨ। ਇਹ ਵੀ ਪਤਾ ਚੱਲਿਆ ਏ ਕਿ ਚੋਰੀ ਤੋਂ ਪਹਿਲਾਂ ਹੀ ਉਨ੍ਹਾ ਨੇ ਸੀਸੀਟੀਵੀ ਦੀਆਂ ਤਾਰਾਂ ਕੱਟ ਦਿੱਤੀਆਂ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਐ ਅਤੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਨੇ ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ।

Related post

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੈਂਪ ਲਗਾਕੇ ਝੋਨੇ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਬਾਰੇ ਕੀਤਾ ਜਾਗਰੂਕ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਕੈਂਪ ਲਗਾਕੇ ਝੋਨੇ ਦੀਆਂ ਘੱਟ…

ਸੰਗਰੂਰ,14 ਮਈ, ਪਰਦੀਪ ਸਿੰਘ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਜ਼ਿਲੇ ਵਿੱਚ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ…