ਲੁਧਿਆਣਾ ਪੁਲਿਸ ਨੇ 9 ਬਦਮਾਸ਼ਾਂ ਨੂੰ ਕਾਬੂ ਕੀਤਾ

ਲੁਧਿਆਣਾ ਪੁਲਿਸ ਨੇ 9 ਬਦਮਾਸ਼ਾਂ ਨੂੰ ਕਾਬੂ ਕੀਤਾ

ਲੁਧਿਆਣਾ, 14 ਮਾਰਚ, ਨਿਰਮਲ : ਲੁਧਿਆਣਾ ਵਿਚ ਮੰਗਲਵਾਰ 20 ਫਰਵਰੀ ਨੂੰ ਦੇਰ ਰਾਤ 12 ਵਜੇ ਅੰਕੁਰ ਅਤੇ ਸ਼ੁਭਮ ਅਰੋੜਾ ਉਰਫ ਮੋਟਾ ਗੈਂਗ ਆਪਸ ਵਿਚ ਲੜ ਪਏ ਸੀ। ਪੁਲਿਸ ਨੇ ਇਸ ਮਾਮਲੇ ਵਿਚ 9 ਬਦਮਾਸ਼ਾਂ ਨੂੰ ਸਹਾਰਨਪੁਰ ਤੋਂ ਕਾਬੂ ਕੀਤਾ। ਬਦਮਾਸ਼ਾਂ ਨੂੰ ਪੁਲਿਸ ਨੇ ਸੇਫ ਸਿਟੀ ਕੈਮਰੇ ਅਤੇ ਕਾਲ ਲੋਕੇਟ ਤੋਂ ਕਾਬੂ ਕੀਤਾ ਹੈ। ਇਸ ਮਾਮਲੇ ਵਿਚ ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਗੈਂਗ ਦੇ ਸ਼ੂਟਰ ਸਹਾਰਨਪੁਰ ਵਿਚ ਇੱਕ ਹੀ ਕਮਰੇ ਵਿਚ ਰਹਿ ਰਹੇ ਸੀ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਬਦਮਾਸ਼ਾਂ ਵਿਚ ਭਗਦੜ ਮਚ ਗਈ। ਲੇਕਿਨ ਪੁਲਿਸ ਨੇ ਬਿਲਡਿੰਗ ਨੁੂੰ ਚਾਰੇ ਪਾਸੇ ਤੋਂ ਘੇਰ ਕੇ ਫਿਲਮੀ ਅੰਦਾਜ਼ ਵਿਚ ਕਾਬੂ ਕਰ ਲਿਆ।

21 ਫਰਵਰੀ ਨੂੰ ਗੁੰਡਾਗਰਦੀ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ। ਬਦਮਾਸ਼ ਇੱਕ ਦੂਜੇ ’ਤੇ ਗੋਲੀਆਂ ਚਲਾਉਣ ਦੇ ਨਾਲ ਹੀ ਬੋਤਲਾਂ ਅਤੇ ਇੱਟਾ ਵਰ੍ਹਾਉਂਦੇ ਨਜ਼ਰ ਆਏ ਸੀ। ਇਹ ਗੈਂਗਵਾਰ ਨਵਾਂ ਮੁਹੱਲਾ ਸੁਭਾਨੀ ਬਿਲਡਿੰਗ ਖੇਤਰ ਵਿਚ ਹੋਈ ਸੀ। ਗੈਂਗਵਾਰ ਦੌਰਾਨ ਗੈਂਗਸਟਰ ਸ਼ੁਭਮ ਮੋਟਾ ਨੂੰ ਗੋਲੀ ਲੱਗੀ ਸੀ ਅਤੇ ਸਾਥੀ ਨਦੀਮ ਵੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਅਮਰਜੋਤ ਸਿੰਘ ਉਰਫ ਗੋਲਡੀ, ਕੁਲਪ੍ਰੀਤ ਸਿੰਘ ਉਰਫ ਰੂਬਲ, ਲਭੀ ਸਿੰਘ, ਗੁਰਕਮਲ ਸਿੰਘ, ਇਸਾਨਪ੍ਰੀਤ ਸਿੰਘ, ਮÇਨੰਦਰ ਸਿੰਘ, ਅੰਕੁਸ਼ ਕਨੌਜੀਆ, ਹੇਮੰਤ ਸਲੂਜਾ, ਸੌਰਵ ਕੁਮਾਰ, ਨਦੀਮ, ਅਕਬਰ ਅਲੀ ਅਤੇ ਸ਼ੁਭਮ ਅਰੋੜਾ ਉਰਫ ਮੋਟਾ ਦੇ ਰੂਪ ਵਿਚ ਹੋਈ ਹੈ।

ਸ਼ੁਭਮ ਅਰੋੜਾ ’ਤੇ ਪਹਿਲਾਂ 17 ਮਾਮਲੇ ਦਰਜ ਹਨ। ਬਦਮਾਸ਼ਾਂ ਤੋਂ ਕੁਲ 3 ਰਿਵਾਲਵਰ, 1 ਪਿਸਟਲ, 12 ਰੌਂਦ 32 ਬੋਰ, 3 ਖੋਲ ਕਾਰਤੂਸ ਅਤੇ 2 ਕਾਰਾਂ ਕਰੇਟਾ ਬਰਾਮਦ ਹੋਈਆਂ ਹਨ। ਫਿਲਹਾਲ ਹਾਲੇ 9-10 ਲੋਕਾਂ ਨੂੰ ਨਾਮਜ਼ਦ ਕਰਨਾ ਬਾਕੀ ਹੈ।

ਇਹ ਵੀ ਪੜ੍ਹੋ
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪੰਜਾਬ ਵਿਚ ਲੋਕ ਸਭਾ ਹਲਕੇ ਦੀਆਂ 13 ਸੀਟਾਂ ਹਨ । ਪਰ ‘ਆਪ’ ਨੇ 8 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਪਹਿਲੀ ਲਿਸਟ ਵਿਚ 5 ਮੰਤਰੀਆਂ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਧਾਲੀਵਾਲ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਪਟਿਆਲਾ ਤੋਂ ਮੰਤਰੀ ਡਾ. ਬਲਬੀਰ ਸਿੰਘ ਸ਼ਾਮਲ ਹਨ।
ਜਲੰਧਰ (ਰਾਖਵਾਂ) ਤੋਂ ਮੌਜੂਦਾ ਸਾਂਸਦ ਸੁਸ਼ੀਲ ਰਿੰਕੂ ’ਤੇ ਆਪ ਨੇ ਮੁੜ ਤੋਂ ਭਰੋਸਾ ਜਤਾਇਆ ਹੈ। ਉਹ ਜਲੰਧਰ ਤੋਂ ਆਪ ਦੇ ਹੀ ਸਾਂਸਦ ਹਨ। ਜਲੰਧਰ ਤੋਂ ਕਾਂਗਰਸ ਦੇ ਸਾਂਸਦ ਰਹੇ ਸੰਤੋਖ ਚੌਧਰੀ ਦੇ ਦੇਹਾਂਤ ਤੋਂ ਬਾਅਦ ਰਿੰਕੂ ਨੇ ਕਾਂਗਰਸ ਛੱਡ ਕੇ ਆਪ ਵਲੋਂ ਇੱਥੇ ਜ਼ਿਮਨੀ ਚੋਣ ਲੜੀ ਅਤੇ ਜਿੱਤੀ ਸੀ।

ਫਤਿਹਗੜ੍ਹ ਸਾਹਿਬ (ਰਾਖਵਾਂ) ਤੋਂ 5 ਦਿਨ ਪਹਿਲਾਂ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਟਿਕਟ ਦਿੱਤੀ ਗਈ ਹੈ। ਉਨ੍ਹਾਂ ਨੇ ਕਾਂਗਰਸ ਵਿਚ ਅਨੁਸ਼ਾਸਨ ਨਾ ਹੋਣ ਅਤੇ ਪਰਿਵਾਰਵਾਦ ਦੇ ਦੋਸ਼ ਲਗਾ ਕੇ ਪਾਰਟੀ ਬਦਲੀ ਸੀ। ਉਸੇ ਸਮੇਂ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ।
ਸਭ ਤੋਂ ਦਿਲਚਸਪ ਫਰੀਦਕੋਟ (ਰਾਖਵਾਂ) ਤੋਂ ਉਮੀਦਵਾਰ ਬਣਾਏ ਕਰਮਜੀਤ ਅਨਮੋਲ ਹਨ। ਦੱਸ ਦੇਈਏ ਕਿ ਕਰਮਜੀਤ ਅਨਮੋਲ ਪੰਜਾਬੀ ਐਕਟਰ ਹਨ। ਉਨ੍ਹਾਂ ਨੂੰ ਸੀਐਮ ਮਾਨ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਸ਼ੁਰੂ ਵਿਚ ਚਰਚਾ ਸੀ ਕਿ ਉਨ੍ਹਾਂ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਸੀਟ ਆਪ ਦੇ ਲਈ ਸੇਫ ਮੰਨੀ ਜਾ ਰਹੀ ਸੀ। ਹਾਲਾਂਕਿ ਉਨ੍ਹਾਂ ਨੂੰ ਦੂਜੇ ਖੇਤਰ ਤੋਂ ਟਿਕਟ ਦਿੱਤੀ ਗਈ।

ਪੰਜਾਬ ਵਿਚ ਕੁੱਲ 13 ਲੋਕ ਸਭਾ ਸੀਟਾਂ ਹਨ। ਇਨ੍ਹਾਂ ਵਿਚੋਂ 5 ’ਤੇ ਹਾਲੇ ‘ਆਪ’ ਨੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਇਨ੍ਹਾਂ ਵਿਚ ਗੁਰਦਾਸਪੁਰ, ਹੁਸ਼ਿਆਰਪੁਰ (ਰਾਖਵਾਂ), ਆਨੰਦਪੁਰ ਸਾਹਿਬ, ਲੁਧਿਆਣਾ ਅਤੇ ਫਿਰੋਜ਼ਪੁਰ ਸ਼ਾਮਲ ਹਨ।

ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਨ ਕਿ ਆਪ ਨੇ ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਫਰੀਦਕੋਟ (ਰਾਖਵਾਂ) ਤੋਂ ਕਰਮਜੀਤ ਅਨਮੋਲ, ਜਲੰਧਰ (ਰਾਖਵਾਂ) ਸੁਸ਼ੀਲ ਕੁਮਾਰ ਰਿੰਕੂ, ਫਤਿਹਗੜ੍ਹ ਸਾਹਿਬ (ਰਾਖਵਾਂ) ਗੁਰਪ੍ਰੀਤ ਸਿੰਘ ਜੀਪੀ, ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਮੇਅਰ, ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ, ਪਟਿਆਲਾ ਤੋਂ ਡਾ. ਬਲਵੀਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

Related post

15 ਕਿਲੋ ਅਫੀਮ ਮਾਮਲੇ ਵਿਚ 3 ਜਣਿਆਂ ਨੂੰ ਹੋਈ ਸਜ਼ਾ

15 ਕਿਲੋ ਅਫੀਮ ਮਾਮਲੇ ਵਿਚ 3 ਜਣਿਆਂ ਨੂੰ ਹੋਈ…

ਮੁਹਾਲੀ, 24 ਅਪ੍ਰੈਲ, ਨਿਰਮਲ : 15 ਕਿਲੋ ਅਫੀਮ ਮਾਮਲੇ ਵਿਚ ਸਾਬਕਾ ਡੀਐਸਪੀ ਸਣੇ 3 ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ। ਦੱਸਦੇ…
ਪੁਲਿਸ ਵਲੋਂ ਫਰਜ਼ੀ ਵਿਜੀਲੈਂਸ ਇੰਸਪੈਕਟਰ ਗ੍ਰਿਫਤਾਰ

ਪੁਲਿਸ ਵਲੋਂ ਫਰਜ਼ੀ ਵਿਜੀਲੈਂਸ ਇੰਸਪੈਕਟਰ ਗ੍ਰਿਫਤਾਰ

ਲੁਧਿਆਣਾ, 22 ਮਾਰਚ, ਨਿਰਮਲ : ਲੁਧਿਆਣਾ ਵਿਚ ਪੁਲਿਸ ਨੇ ਇੱਕ ਸ਼ਾਤਿਰ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਖੁਦ ਨੂੰ ਵਿਜੀਲੈਂਸ ਦਾ…
ਕੈਨੇਡੀਅਨ ਨਾਗਰਿਕਤਾ ਲੈਣ ਲਈ ਲੋਕਾਂ ਦੀ ਦਿਲਚਸਪੀ ਘਟੀ

ਕੈਨੇਡੀਅਨ ਨਾਗਰਿਕਤਾ ਲੈਣ ਲਈ ਲੋਕਾਂ ਦੀ ਦਿਲਚਸਪੀ ਘਟੀ

ਨਿਰਮਲਔਟਵਾ , 20 ਮਾਰਚ (ਰਾਜ ਗੋਗਨਾ )-ਕਈ ਸਾਲ ਪਹਿਲਾਂ ਲੋਕਾਂ ਵਿੱਚ ਕੈਨੇਡਾ ਦਾ ਨਾਗਰਿਕ ਬਣਨ ਦਾ ਹੁਣ ਕ੍ਰੇਜ਼ ਘੱਟ ਗਿਆ ਹੈ।…