ਬਠਿੰਡਾ ਵਿਚ ਖਾਲਿਤਸਾਨ ਦੇ ਨਾਅਰੇ ਲਿਖੇ

ਬਠਿੰਡਾ ਵਿਚ ਖਾਲਿਤਸਾਨ ਦੇ ਨਾਅਰੇ ਲਿਖੇ


ਬਠਿੰਡਾ, 27 ਅਪ੍ਰੈਲ, ਨਿਰਮਲ : ਬਠਿੰਡਾ ਦੇ ਮਿੰਨੀ ਸਕੱਤਰੇਤ ਦੀ ਸੁਰੱਖਿਆ ਵਿਚ ਵੱਡੀ ਲਾਪਰਵਾਹੀ ਹੋਣ ਦਾ ਮਾਮਲਾ ਸਾਹਮਣੇ ਆਇਆ। ਅਣਪਛਾਤੇ ਲੋਕਾਂ ਨੇ ਸ਼ਨਿੱਚਰਵਾਰ ਸਵੇਰੇ ਮਿੰਨੀ ਸਕੱਤਰੇਤ ਅਤੇ ਅਦਾਲਤੀ ਕੰਪਲੈਕਸ ਦੀ ਕੰਧਾਂ ’ਤੇ ਕਾਲੀ ਸਿਆਹੀ ਨਾਲ ਖਾਲਿਸਤਾਨ ਦੇ ਨਾਅਰੇ ਲਿਖ ਦਿੱਤੇ। ਜਿਵੇਂ ਹੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਚਲਿਆ ਤਾਂ ਸੀਆਈਏ ਸਟਾਫ ਅਤੇ ਡੀਐਸਪੀ ਡੀ, ਐਸਪੀ ਸਿਟੀ ਸਮੇਤ ਸੀਆਈਡੀ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ। ਪੁਲਿਸ ਪ੍ਰਸ਼ਾਸਨ ਨੇ ਲਿਖੇ ਨਾਅਰਿਆਂ ’ਤੇ ਹੋਰ ਰੰਗ ਮਲ਼ ਦਿੱਤਾ।

ਮੌਕੇ ਤੇ ਪੁੱਜੀ ਪੁਲਿਸ ਨੇ ਆਸ ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਚੈਕ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਅਦਾਲਤ ਦੀ ਜਿਸ ਕੰਧ ਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਹਨ ਉਥੋਂ ਐਸਐਸਪੀ ਦਫ਼ਤਰ ਵੀ ਕੁਝ ਕਦਮਾਂ ਤੇ ਹੈ। ਜਿੱਥੇ ਹਰ ਸਮੇਂ ਪੁਲਿਸ ਰਹਿੰਦੀ ਹੈ। ਮਿੰਨੀ ਸਕੱਤਰੇਤ ਦੀ ਜਿਸ ਕੰਧ ’ਤੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਉਹ ਬਿਲਕੁਲ ਮਹਿਲਾ ਥਾਣੇ ਕੋਲ ਹੈ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਲਿਸਤਾਨ ਦੇ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਵਿਦੇਸ਼ ਵਿਚ ਬੈਠੇ ਗੁਰਪਤਵੰਤ ਪਨੂੰ ਨੇ ਵੀਡੀਓ ਜਾਰੀ ਕਰਕੇ ਲਈ ਹੈ।

ਇਹ ਵੀ ਪੜ੍ਹੋ

ਸੜਕ ਹਾਦਸਿਆਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ । ਇਸੇ ਤਰ੍ਹਾਂ ਪੰਜਾਬ ਵਿਚ ਇੱਕ ਹੋਰ ਭਿਆਨਕ ਹਾਦਸਾ ਵਾਪਰ ਗਿਆ।
ਕਸਬਾ ਗੋਇੰਦਵਾਲ ਸਾਹਿਬ ਦੇ ਬਾਹਰਵਾਰ ਤੇਜ ਰਫ਼ਤਾਰ ਕਾਰ ਦੇ ਰੁੱਖ ’ਚ ਵੱਜਣ ਕਾਰਨ ਹੋਏ ਹਾਦਸੇ ਵਿਚ 4 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਨੂੰ ਹਸਪਤਾਲ ਲਿਜਾਇਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਨੇੜੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਡੀਐਲ 8 ਸੀ ਏਏ 5117 ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ।

ਕਸਬਾ ਗੋਇੰਦਵਾਲ ਸਾਹਿਬ ਦੇ ਬਾਹਰਵਾਰ ਤੇਜ ਰਫ਼ਤਾਰ ਕਾਰ ਦੇ ਰੁੱਖ ’ਚ ਵੱਜਣ ਕਾਰਨ ਹੋਏ ਹਾਦਸੇ ਵਿਚ 4 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਗੰਭੀਰ ਨੂੰ ਹਸਪਤਾਲ ਲਿਜਾਇਆ ਗਿਆ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਨੇੜੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਡੀਐੱਲ 8 ਸੀ ਏਏ 5117 ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ।

ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮੌਕੇ ’ਤੇ ਗੱਡੀ ਸਵਾਰ 5 ਨੌਜਵਾਨਾਂ ਵਿੱਚੋਂ 4 ਨੌਜਵਾਨਾ ਦੀ ਮੌਤ ਹੋ ਗਈ ਤੇ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਸਥਾਨਕ ਲੋਕਾ ਵੱਲੋਂ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੰਜੇ ਨੌਜਵਾਨ. ਤਰਨਤਾਰਨ ਦੇ ਨਜ਼ਦੀਕੀ ਪਿੰਡ ਪੰਡੋਰੀ ਰਣ ਸਿੰਘ ਦੇ ਵਸਨੀਕ ਹਨ । ਪ੍ਰਤੱਖ ਦਰਸ਼ੀਆਂ ਅਨੁਸਾਰ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚਰਨ ਬਾਗ਼ ਦੇ ਨਜ਼ਦੀਕ ਪੈਂਦੇ ਮੌੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ । ਜਿਸਦੇ ਚਲਦੇ ਤੇਜ਼ ਰਫਤਾਰ ਗੱਡੀ ਰੁੱਖ ਨੂੰ ਪੁੱਟਦੇ ਹੋਏ ਟ੍ਰਾਂਸਫਾਰਮਰ ਨਾਲ ਟਕਰਾਅ ਗਈ । ਹਾਦਸੇ ”ਚ 4 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਦੀ ਕਿ ਗੱਡੀ ਦੇ ਪਰਖੱਚੇ ਉੱਡ ਗਏ।

Related post

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ ਰਾਹੀਂ ਹੋਣਗੀਆਂ ਦਰਜ

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ…

ਸੰਗਰੂਰ, 8 ਮਈ, ਪਰਦੀਪ ਸਿੰਘ: ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਲੋਕ ਸਭਾ ਚੋਣਾਂ ਸਬੰਧੀ ਸ਼ਿਕਾਇਤ…
ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਰੱਦ

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ…
ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…