ਜਸਟਿਨ ਟਰੂਡੋ ਦਾ ਹਵਾਈ ਜਹਾਜ਼ 4 ਮਹੀਨੇ ਵਿਚ ਦੂਜੀ ਵਾਰ ਹੋਇਆ ਖਰਾਬ

ਜਸਟਿਨ ਟਰੂਡੋ ਦਾ ਹਵਾਈ ਜਹਾਜ਼ 4 ਮਹੀਨੇ ਵਿਚ ਦੂਜੀ ਵਾਰ ਹੋਇਆ ਖਰਾਬ

ਔਟਵਾ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਵਾਈ ਜਹਾਜ਼ ਚਾਰ ਮਹੀਨੇ ਵਿਚ ਦੂਜੀ ਵਾਰ ਖਰਾਬ ਹੋ ਗਿਆ ਜਦੋਂ ਉਹ ਪਰਵਾਰ ਸਮੇਤ ਛੁੱਟੀਆਂ ਮਨਾਉਣ ਜਮਾਇਕਾ ਗਏ ਸਨ। ਨੈਸ਼ਨਲ ਡਿਫੈਂਸ ਦੀ ਤਰਜਮਾਨ ਐਂਡਰੀ ਐਨੀ ਪੂਲਿਨ ਨੇ ਦੱਸਿਆ ਕਿ ਰਾਯਲ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਵਿਚ ਨੁਕਸ ਪੈਣ ਕਾਰਨ ਪ੍ਰਧਾਨ ਮੰਤਰੀ ਨੂੰ ਜਮਾਇਕਾ ਤੋਂ ਲਿਆਉਣ ਲਈ ਦੂਜਾ ਜਹਾਜ਼ ਭੇਜਿਆ ਗਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਜਹਾਜ਼ ਵਿਚ ਪਏ ਨੁਕਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪਹਿਲਾ ਜਹਾਜ਼ ਮੰਜ਼ਿਲ ’ਤੇ ਪੁੱਜਣ ਤੋਂ ਮਗਰੋਂ ਉਡਾਣ ਭਰਨ ਦੇ ਸਮਰੱਥ ਨਾ ਰਿਹਾ ਜਿਸ ਦੇ ਮੱਦੇਨਜ਼ਰ ਮੁਰੰਮਤ ਕਰਨ ਵਾਲਿਆਂ ਦੀ ਟੀਮ ਲੈ ਕੇ ਦੂਜਾ ਜਹਾਜ਼ ਮੌਕੇ ’ਤੇ ਪੁੱਜਾ ਅਤੇ ਇਸ ਨੂੰ ਪ੍ਰਧਾਨ ਮੰਤਰੀ ਦੀ ਵਾਪਸੀ ਤੱਕ ਬਦਲਵੇਂ ਹਵਾਈ ਜਹਾਜ਼ ਵਜੋਂ ਮੌਕੇ ’ਤੇ ਹੀ ਰੱਖਣ ਦਾ ਫੈਸਲਾ ਕੀਤਾ ਗਿਆ।

ਜਮਾਇਕਾ ਵਿਚ ਛੁੱਟੀਆਂ ਮਨਾਉਣ ਗਏ ਸਨ ਕੈਨੇਡੀਅਨ ਪ੍ਰਧਾਨ ਮੰਤਰੀ

ਕੌਮੀ ਰੱਖਿਆ ਵਿਭਾਗ ਮੁਤਾਬਕ ਜਸਟਿਨ ਟਰੂਡੋ ਨੇ 4 ਜਨਵਰੀ ਨੂੰ ਕੈਨੇਡਾ ਪਰਤਣਾ ਸੀ ਅਤੇ ਜਹਾਜ਼ ਵਿਚ ਨੁਕਸ ਬਾਰੇ 2 ਜਨਵਰੀ ਨੂੰ ਪਤਾ ਲੱਗਾ। 3 ਜਨਵਰੀ ਨੂੰ ਮੁਰੰਮਤ ਕਰਨ ਵਾਲਿਆਂ ਦੀ ਟੀਮ ਪੁੱਜੀ ਅਤੇ ਚਾਰ ਜਨਵਰੀ ਨੂੰ ਦੋਵੇਂ ਜਹਾਜ਼ ਕੈਨੇਡਾ ਪਰਤ ਆਏ। ਟਰੂਡੋ ਨੂੰ ਜਮਾਇਕਾ ਲਿਜਾਣ ਲਈ ਵਰਤਿਆ ਜਹਾਜ਼ ਅਤੇ ਮੁਰੰਮਤ ਕਰਨ ਵਾਲਿਆਂ ਦੀ ਟੀਮ ਨੂੰ ਲਿਜਾਣ ਵਾਲਾ ਜਹਾਜ਼, ਦੋਵੇਂ ਇਕੋ ਕਿਸਮ ਦੇ ਸਨ ਜਿਨ੍ਹਾਂ ਨੂੰ ਸਾਲ 2020 ਵਿਚ ਖਰੀਦਿਆ ਗਿਆ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਨਵੰਬਰ ਵਿਚ ਪ੍ਰਧਾਨ ਮੰਤਰੀ ਦੇ ਸਫਰ ਵਾਸਤੇ ਕੁਵੈਤ ਏਅਰਵੇਜ਼ ਤੋਂ ਖਰੀਦੇ ਹਵਾਈ ਜਹਾਜ਼ ਦੀ ਵਰਤੋਂ ਸ਼ੁਰੂ ਹੋ ਚੁੱਕੀ ਸੀ। ਉਹ ਜਹਾਜ਼ ਜਮਾਇਕਾ ਜਾਣ ਵਾਸਤੇ ਕਿਉਂ ਨਹੀਂ ਵਰਤਿਆ, ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਏਅਰ ਬੱਸ ਏ-330 ਜਹਾਜ਼ ਨਵੀਂ ਦਿੱਲੀ ਵਿਖੇ ਵਾਪਰੀ ਘਟਨਾ ਤੋਂ ਬਾਅਦ ਨਜ਼ਰ ਵਿਚ ਆਇਆ।

Related post

ਜਹਾਜ਼ ਨੂੰ ਆਲੀਸ਼ਾਨ ਵਿਲਾ ‘ਚ ਕਰ ਦਿੱਤਾ ਤਬਦੀਲ, ਵੇਖੋ ਵੀਡੀਓ

ਜਹਾਜ਼ ਨੂੰ ਆਲੀਸ਼ਾਨ ਵਿਲਾ ‘ਚ ਕਰ ਦਿੱਤਾ ਤਬਦੀਲ, ਵੇਖੋ…

ਨਵੀਂ ਦਿੱਲੀ : ਹਰ ਕੋਈ ਜਾਣਦਾ ਹੈ ਕਿ ਜਹਾਜ਼ ਹਵਾ ਵਿਚ ਉੱਡਦਾ ਹੈ ਅਤੇ ਆਲੀਸ਼ਾਨ ਵਿਲਾ ਜ਼ਮੀਨ ‘ਤੇ ਸਥਿਤ ਹੈ ਪਰ…
ਸੱਤਾ ਵਿਚ ਆਉਣ ’ਤੇ ਕੌਮਾਂਤਰੀ ਗਿਰੋਹਾਂ ਦਾ ਲੱਕ ਤੋੜ ਦਿਆਂਗੇ : ਪਿਅਰੇ ਪੌਇਲੀਐਵ

ਸੱਤਾ ਵਿਚ ਆਉਣ ’ਤੇ ਕੌਮਾਂਤਰੀ ਗਿਰੋਹਾਂ ਦਾ ਲੱਕ ਤੋੜ…

ਵੈਨਕੂਵਰ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਟਰੂਡੋ ਸਰਕਾਰ ਦੀ ਨਾਲਾਇਕੀ ਕਰਾਰ…
ਜਸਟਿਨ ਟਰੂਡੋ ਵਿਰੁੱਧ ਉਠਣ ਲੱਗੀਆਂ ਬਾਗੀ ਸੁਰਾਂ

ਜਸਟਿਨ ਟਰੂਡੋ ਵਿਰੁੱਧ ਉਠਣ ਲੱਗੀਆਂ ਬਾਗੀ ਸੁਰਾਂ

ਔਟਵਾ, 25 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਲਿਬਰਲ ਪਾਰਟੀ ਦੇ ਇਕ ਐਮ.ਪੀ. ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੁੱਧ ਬਾਗੀ ਸੁਰਾਂ ਅਲਾਪੇ ਜਾਣ…