ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ 2 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ

ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ 2 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ

ਪਠਾਨਕੋਟ, 30 ਦਸੰਬਰ, ਨਿਰਮਲ : ਨਜਾਇਜ਼ ਮਾਈਨਿੰਗ ਮਾਮਲੇ ’ਚ ਗ੍ਰਿਫ਼ਤਾਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਦੋ ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਜੋਗਿੰਦਰ ਪਾਲ ਦੇ ਵਕੀਲ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਮੌਜੂਦਗੀ ਕਾਰਨ ਉਸ ਨੂੰ ਜੱਜ ਦੀ ਰਿਹਾਇਸ਼ ’ਤੇ ਪੇਸ਼ ਕੀਤਾ ਗਿਆ ਜਿਸ ਨੇ ਜੋਗਿੰਦਰ ਪਾਲ ਨੂੰ ਦੋ ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਣ ਦੇ ਹੁਕਮ ਦਿੱਤੇ ਹਨ। ਵਿਧਾਨ ਸਭਾ ਹਲਕਾ ਭੋਆ ਦੇ ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਜੋਗਿੰਦਰ ਪਾਲ ਤੇ ਉਸ ਦੇ ਹੋਰ ਸਾਥੀਆਂ ਨੂੰ ਤਾਰਾਗੜ੍ਹ ਥਾਣੇ ਦੀ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਜੋਗਿੰਦਰ ਪਾਲ ਤੇ ਉਸੇ ਦੇ ਸਾਥੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਤਾਰਾਗੜ੍ਹ ਥਾਣਾ ਇੰਚਾਰਜ ਨਵਦੀਪ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਿਸ ਨੇ ਜੋਗਿੰਦਰ ਤੇ ਉਸ ਦੇ ਸਾਥੀ ਖਿਲਾਫ ਨਾਜਾਇਜ਼ ਮਾਈਨਿੰਗ ਤੇ ਮਾਈਨਿੰਗ ਅਧਿਕਾਰੀਆਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਮੌਕੇ ਤੋਂ ਇਕ ਟਿੱਪਰ ਤੇ ਇਕ ਪੋਕਲੇਨ ਮਸ਼ੀਨ ਵੀ ਬਰਾਮਦ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ
ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਵਿਚਕਾਰ ਰਵਾਨਾ ਹੋ ਗਈ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਸਮਾਗਮ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਹਰ ਪਾਸੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਦੇਸ਼ ਭਰ ਵਿੱਚ ਅੱਠ ਟਰੇਨਾਂ ਚੱਲੀਆਂ ਹਨ। ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਬਹੁਤ ਵੱਡਾ ਤੋਹਫਾ ਮਿਲਿਆ ਹੈ ਜਿਸ ਦਾ ਸਮਾਜ ਦੇ ਹਰ ਵਰਗ ਨੂੰ ਫਾਇਦਾ ਹੋਵੇਗਾ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਹਰਿਆਣਾ-ਪੰਜਾਬ ਨੂੰ 2 ਵੰਦੇ ਭਾਰਤ ਟਰੇਨਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜੰਮੂ-ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ਤੋਂ ਹਰਿਆਣਾ-ਪੰਜਾਬ ਦੇ ਰਸਤੇ ਚੱਲੇਗੀ। ਦੂਜੀ ਵੰਦੇ ਭਾਰਤ ਟਰੇਨ ਅੰਮ੍ਰਿਤਸਰ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲੇਗੀ।
ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 5.45 ਘੰਟੇ ਦਾ ਸਫ਼ਰ ਤੈਅ ਕਰੇਗੀ। ਵੰਦੇ ਭਾਰਤ ਪਹਿਲੇ ਦਿਨ ਸਵੇਰੇ 11.45 ਵਜੇ ਰਵਾਨਾ ਹੋਵੇਗਾ ਅਤੇ ਸ਼ਾਮ 5 ਵਜੇ ਦਿੱਲੀ ਪਹੁੰਚੇਗਾ। ਰੁਟੀਨ ਅਨੁਸਾਰ ਇਹ ਟਰੇਨ ਅੰਮ੍ਰਿਤਸਰ ਤੋਂ 8.05 ਵਜੇ ਚੱਲੇਗੀ ਅਤੇ 1.30 ਵਜੇ ਦਿੱਲੀ ਪਹੁੰਚੇਗੀ। ਵੰਦੇ ਭਾਰਤ ਰੇਲ ਗੱਡੀ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਣ ਲਈ 5.45 ਘੰਟੇ ਦਾ ਸਫ਼ਰ ਤੈਅ ਕਰੇਗੀ।
ਇਸ ਦੇ ਰੁਕਣ ਵਾਲੇ ਸਥਾਨ ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਅਤੇ ਅੰਬਾਲਾ ਕੈਂਟ ਹੋਣਗੇ। ਵੰਦੇ ਭਾਰਤ ਟਰੇਨ ਦਾ ਕਿਰਾਇਆ ਸਵਰਨ ਸ਼ਤਾਬਦੀ ਨਾਲੋਂ ਵੱਧ ਹੈ ਜਦਕਿ ਸਮੇਂ ਦਾ ਅੰਤਰ ਸਿਰਫ਼ 25 ਮਿੰਟ ਹੈ। ਸਵਰਨ ਸ਼ਤਾਬਦੀ ਵੀ ਅੰਮ੍ਰਿਤਸਰ ਤੋਂ ਦਿੱਲੀ ਦੀ ਪਸੰਦੀਦਾ ਟਰੇਨ ਹੈ। ਜਿਸ ਵਿੱਚ ਆਮ ਲੋਕਾਂ ਦੇ ਨਾਲ ਵਪਾਰੀ ਵਰਗ ਵੀ ਸਫਰ ਕਰਦਾ ਹੈ। ਇਹ ਟਰੇਨ ਅੰਮ੍ਰਿਤਸਰ ਤੋਂ ਹਫ਼ਤੇ ਦੇ ਸਾਰੇ ਦਿਨ ਸ਼ਾਮ 4.50 ਵਜੇ ਰਵਾਨਾ ਹੁੰਦੀ ਹੈ ਅਤੇ ਰਾਤ 11.50 ਵਜੇ ਦਿੱਲੀ ਪਹੁੰਚਦੀ ਹੈ। ਜਦਕਿ ਵੰਦੇ ਭਾਰਤ ਟ੍ਰੇਨ ਸਵੇਰੇ 8.05 ਵਜੇ ਰਵਾਨਾ ਹੋਵੇਗੀ ਅਤੇ 1.30 ਵਜੇ ਦਿੱਲੀ ਪਹੁੰਚੇਗੀ। ਸ਼ਾਮ ਨੂੰ ਦਿੱਲੀ ਪਹੁੰਚਣ ਲਈ ਰੇਲਗੱਡੀ ਦੀ ਉਡੀਕ ਕਰ ਰਹੇ ਲੋਕਾਂ ਨੂੰ ਮਦਦ ਮਿਲੇਗੀ ਪਰ ਚੇਅਰ ਕਾਰ ਲਈ 1.4 ਗੁਣਾ ਵੱਧ ਕਿਰਾਇਆ ਅਤੇ ਐਗਜ਼ੀਕਿਊਟਿਵ ਕਲਾਸ ਲਈ 1.3 ਗੁਣਾ ਵੱਧ ਕਿਰਾਇਆ ਲੋਕਾਂ ਨੂੰ ਨਿਰਾਸ਼ ਕਰ ਸਕਦਾ ਹੈ।

Related post

700 ਕਰੋੜ ਦੀ ਹੈਰੋਇਨ ਦਾ ਮਾਮਲਾ : ਅੰਮ੍ਰਿਤਪਾਲ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿਚ ਭੇਜਿਆ

700 ਕਰੋੜ ਦੀ ਹੈਰੋਇਨ ਦਾ ਮਾਮਲਾ : ਅੰਮ੍ਰਿਤਪਾਲ ਨੂੰ…

ਅੰਮ੍ਰਿਤਸਰ, 30 ਦਸੰਬਰ, ਨਿਰਮਲ : ਅਪ੍ਰੈਲ 2022 ਵਿੱਚ ਕਸਟਮ ਵਿਭਾਗ ਨੇ ਅੰਮ੍ਰਿਤਸਰ ਵਿੱਚ 102 ਕਿਲੋ ਹੈਰੋਇਨ ਦੀ ਇੱਕ ਖੇਪ ਜ਼ਬਤ ਕੀਤੀ…