ਇਸਰੋ ਨੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ, ਜ਼ੀਰੋ ਆਰਬਿਟਲ ਮਲਬਾ ਮਿਸ਼ਨ ਪੂਰਾ

ਇਸਰੋ ਨੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ, ਜ਼ੀਰੋ ਆਰਬਿਟਲ ਮਲਬਾ ਮਿਸ਼ਨ ਪੂਰਾ

ਨਵੀਂ ਦਿੱਲੀ : ਦੁਨੀਆ ਦੀਆਂ ਪ੍ਰਮੁੱਖ ਪੁਲਾੜ ਕੰਪਨੀਆਂ ਵਿੱਚ ਆਪਣੀ ਥਾਂ ਬਣਾਉਣ ਵਾਲੇ ਇਸਰੋ ਨੇ ਇੱਕ ਹੋਰ ਮੀਲ ਪੱਥਰ ਹਾਸਲ ਕਰ ਲਿਆ ਹੈ। ਭਾਰਤ ਦੇ ਉਪਗ੍ਰਹਿ PSLV ਨੇ ਜ਼ੀਰੋ ਆਰਬਿਟਲ ਮਲਬਾ ਮਿਸ਼ਨ ਨੂੰ ਪੂਰਾ ਕੀਤਾ। ਇਹ ਮਿਸ਼ਨ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਹੁਣ ਇਸਰੋ ਕਿਸੇ ਨਵੇਂ ਮਿਸ਼ਨ ਲਈ ਜੋ ਵੀ ਰਾਕੇਟ ਲਾਂਚ ਕਰੇਗਾ, ਉਸ ਦਾ ਮਲਬਾ ਪੁਲਾੜ ਵਿੱਚ ਨਹੀਂ ਖਿਲਰੇਗਾ। ਇਸਰੋ ਨੇ ਇਹ ਮਿਸ਼ਨ ਅਜਿਹੇ ਸਮੇਂ ਪੂਰਾ ਕੀਤਾ ਹੈ ਜਦੋਂ ਪੁਲਾੜ ਦਾ ਮਲਬਾ ਦੁਨੀਆ ਭਰ ਦੇ ਵਿਗਿਆਨੀਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਇਸਰੋ ਨੇ ਸੋਮਵਾਰ ਨੂੰ ਸੂਚਿਤ ਕੀਤਾ ਕਿ ਉਸਦੇ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ) ਨੇ ਜ਼ੀਰੋ ਆਰਬਿਟਲ ਮਲਬੇ ਮਿਸ਼ਨ ਨੂੰ ਪੂਰਾ ਕਰ ਲਿਆ ਹੈ। ਇਹ ਉਪਲਬਧੀ 21 ਮਾਰਚ ਨੂੰ ਪ੍ਰਾਪਤ ਕੀਤੀ ਗਈ ਸੀ ਜਦੋਂ ਪੀਐਸਐਲਵੀ ਓਰਬਿਟਲ ਪ੍ਰਯੋਗਾਤਮਕ ਮੋਡੀਊਲ-3 (ਪੀਓਈਐਮ-3) ਨੇ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕੀਤਾ ਅਤੇ ਆਪਣਾ ਮਿਸ਼ਨ ਪੂਰਾ ਕੀਤਾ। ਪੁਲਾੜ ਏਜੰਸੀ ਇਸਰੋ ਨੇ ਕਿਹਾ, “ਪੀਐਸਐਲਵੀ-ਸੀ58/ਐਕਸਪੋਸੈਟ ਮਿਸ਼ਨ ਨੇ ਔਰਬਿਟ ਵਿੱਚ ਅਮਲੀ ਤੌਰ ‘ਤੇ ਜ਼ੀਰੋ ਮਲਬਾ ਛੱਡ ਦਿੱਤਾ ਹੈ।”

Related post

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਦੁਰਗਾਪੁਰ, 27 ਅਪ੍ਰੈਲ, ਨਿਰਮਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…