IPS ਅਫਸਰ ਨੂੰ ਮੰਤਰੀ ਦੇ ਕਾਫਲੇ ਦੀ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਵੀਡੀਓ

IPS ਅਫਸਰ ਨੂੰ ਮੰਤਰੀ ਦੇ ਕਾਫਲੇ ਦੀ ਕਾਰ ਨੇ ਮਾਰੀ ਜ਼ਬਰਦਸਤ ਟੱਕਰ, ਵੀਡੀਓ

ਹੈਦਰਾਬਾਦ: ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਆਈਪੀਐਸ ਅਧਿਕਾਰੀ ਨੂੰ ਮੰਤਰੀ ਦੇ ਕਾਫ਼ਲੇ ਦੀ ਕਾਰ ਨੇ ਟੱਕਰ ਮਾਰ ਦਿੱਤੀ ਜਦੋਂ ਉਹ ਡਿਊਟੀ ‘ਤੇ ਸੀ। ਇਸ ਟੱਕਰ ‘ਚ ਅਧਿਕਾਰੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਇੱਥੇ ਉਨ੍ਹਾਂ ਦੀ ਸਰਜਰੀ ਵੀ ਹੋਈ ਸੀ।

ਆਈਪੀਐਸ ਪਰਿਤੋਸ਼ ਪੰਕਜ ਭਦਰਚਲਮ ਦੇ ਏਐਸਪੀ ਹਨ ਅਤੇ ਸੋਮਵਾਰ ਨੂੰ ਮੁੱਖ ਮੰਤਰੀ ਏ ਰੇਵੰਤ ਰੈੱਡੀ ਦੇ ਸ਼ਹਿਰ ਦੇ ਦੌਰੇ ਦੌਰਾਨ ਡਿਊਟੀ ‘ਤੇ ਸਨ। ਡਿਊਟੀ ਦੌਰਾਨ ਪਰਿਤੋਸ਼ ਪੰਕਜ ਨੂੰ ਮੰਤਰੀ ਦੇ ਕਾਫਲੇ ਦੀ ਕਾਰ ਨੇ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਈਪੀਐਸ ਅਧਿਕਾਰੀ ਪਰੀਤੋਸ਼ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਏ। ਜਾਣਕਾਰੀ ਮਿਲੀ ਹੈ ਕਿ ਪਰਿਤੋਸ਼ ਦੀ ਖੱਬੀ ਅੱਖ ਦੇ ਕੋਲ ਛੋਟਾ ਫਰੈਕਚਰ ਸੀ। ਜਿਸ ਤੋਂ ਬਾਅਦ ਉਸ ਦੀ ਸਰਜਰੀ ਵੀ ਕੀਤੀ ਗਈ। ਇਸ ਸਮੇਂ ਉਹ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਹਨ।

Related post

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ ਮੌਤ

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ…

ਨਿਰਮਲ ਨਿਊਯਾਰਕ ,18 ਮਈ (ਰਾਜ ਗੋਗਨਾ )- ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ…
ਅਮਰੀਕਾ ਦੇ ਜਾਰਜੀਆ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕਾ ਦੇ ਜਾਰਜੀਆ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਤਿੰਨ…

ਨਿਰਮਲ ਨਿਊਯਾਰਕ, 16 ਮਈ (ਰਾਜ ਗੋਗਨਾ)- ਬੀਤੇਂ ਦਿਨ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ…
ਇੰਦੌਰ ਵਿਚ ਖੜ੍ਹੇ ਟਰੱਕ ’ਚ ਟਕਰਾਈ ਕਾਰ, 8 ਮੌਤਾਂ

ਇੰਦੌਰ ਵਿਚ ਖੜ੍ਹੇ ਟਰੱਕ ’ਚ ਟਕਰਾਈ ਕਾਰ, 8 ਮੌਤਾਂ

ਬੇਟਮਾ, 16 ਮਈ, ਨਿਰਮਲ : ਇੰਦੌਰ ਨੇੜੇ ਬੇਟਮਾ ’ਚ ਵੱਡਾ ਸੜਕ ਹਾਦਸਾ ਵਾਪਰਿਆ। ਇੰਦੌਰ-ਅਹਿਮਦਾਬਾਦ ਫੋਰ ਲੇਨ ’ਤੇ ਇਕ ਕਾਰ ਖੜ੍ਹੇ ਟਰੱਕ…