‘‘ਲੋਕਤੰਤਰ ਨੂੰ ਖ਼ਤਮ ਕਰਨ ’ਤੇ ਤੁਲੀ ਕੇਂਦਰ ਦੀ ਭਾਜਪਾ ਸਰਕਾਰ’’

‘‘ਲੋਕਤੰਤਰ ਨੂੰ ਖ਼ਤਮ ਕਰਨ ’ਤੇ ਤੁਲੀ ਕੇਂਦਰ ਦੀ ਭਾਜਪਾ ਸਰਕਾਰ’’

Highlights : ‘‘ਲੋਕਤੰਤਰ ਨੂੰ ਖ਼ਤਮ ਕਰਨ ’ਤੇ ਤੁਲੀ ਕੇਂਦਰ ਦੀ ਭਾਜਪਾ ਸਰਕਾਰ’’
ਖਟਕੜ ਕਲਾਂ ’ਚ ਸੀਐਮ ਮਾਨ ਦਾ ਕੇਂਦਰ ’ਤੇ ਤਿੱਖਾ ਨਿਸ਼ਾਨਾ
ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਕੀਤੀ ਭੁੱਖ ਹੜਤਾਲ
ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ’ਤੇ ਵੀ ਸਾਧਿਆ ਨਿਸ਼ਾਨਾ
ਕਿਹਾ-ਜਿਹੜੇ ਬੰਦੇ ਦਾ ਸਟੈਂਡ ਨਹੀਂ, ਸਾਨੂੰ ਉਹਦੀ ਲੋੜ ਨਹੀਂ
ਖਟਕੜ ਕਲਾਂ :
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਸੀਐਮ ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਕਈ ਵੱਡੇ ਆਗੂਆਂ ਵੱਲੋਂ ਖਟਕੜ ਕਲਾਂ ਵਿਖੇ ਇਕ ਦਿਨਾ ਸਮੂਹਿਕ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਸੀਐਮ ਭਗਵੰਤ ਮਾਨ ਖਟਕੜ ਕਲਾਂ ਵਿਖੇ ਸ਼ਹੀਦਾਂ ਦੇ ਅਸਥਾਨ ’ਤੇ ਨਤਮਸਤਕ ਹੋਏ, ਉਨ੍ਹਾਂ ਦੇ ਨਾਲ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੀ ਮੌਜੂਦ ਸਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਖਟਕੜ ਕਲਾਂ ਵਿਖੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਸਮੂਹਿਕ ਤੌਰ ’ਤੇ ਇਕ ਦਿਨਾ ਭੁੱਖ ਹੜਤਾਲ ਕੀਤੀ ਗਈ ਜੋ ਸ਼ਾਮ ਪੰਜ ਵਜੇ ਤੱਕ ਚੱਲੇਗੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਅੱਜ ਲੋਕਾਂ ਨੂੰ ਇਹ ਡਰ ਸਤਾ ਰਿਹਾ ਏ ਕਿ ਲੋਕਤੰਤਰ ਦਾ ਕੀ ਬਣੇਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਲੋਕਤੰਤਰ ਨੂੰ ਖ਼ਤਮ ਕਰਨ ਵਾਲੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਆਖਿਆ ਕਿ ਦੇਸ਼ ਦੇ ਸ਼ਹੀਦਾਂ ਨੂੰ ਵੀ ਇਹੀ ਡਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਵਿਚ ਜਾਵੇਗਾ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਸ਼ੀਲ ਰਿੰਕੂ ’ਤੇ ਵੀ ਬਿਨਾਂ ਨਾਮ ਲਏ ਤਿੱਖਾ ਨਿਸ਼ਾਨਾ ਸਾਧਿਆ ਅਤੇ ਆਖਿਆ ਕਿ ਜਿਹੜੇ ਬੰਦੇ ਦਾ ਕੋਈ ਸਟੈਂਡ ਨਹੀਂ, ਸਾਨੂੰ ਅਜਿਹੇ ਬੰਦੇ ਦੀ ਲੋੜ ਨਹੀਂ, ਸਾਨੂੰ ਤਾਂ ਸਿਰਫ਼ ਪੰਜਾਬ ਦੇ ਹੱਕ ਵਿਚ ਖੜ੍ਹਨ ਵਾਲੇ ਲੋਕ ਚਾਹੀਦੇ ਨੇ।

ਦੱਸ ਦਈਏ ਕਿ ਖਟਕੜ ਕਲਾਂ ਤੋਂ ਇਲਾਵਾ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰੀ ’ਤੇ ਵੀ ਆਪ ਦੇ ਵਰਕਰਾਂ ਵੱਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਸਮੂਹਿਕ ਭੁੱਖ ਹੜਤਾਲ ਕੀਤੀ ਜਾ ਰਹੀ ਐ।
ਬਿਊਰੋ ਰਿਪੋਰਟ, ਹਮਦਰਦ ਟੀਵੀ

Related post

ਵਾਲ-ਵਾਲ ਬਚੇ ਚਿਰਾਗ ਪਾਸਵਾਨ, ਹੈਲੀਪੈਡ ‘ਤੇ ਹੈਲੀਕਾਪਟਰ ਦਾ ਪਹੀਆ ਧਸਿਆ, ਸਾਹਮਣੇ ਆਈਆਂ ਤਸਵੀਰਾਂ

ਵਾਲ-ਵਾਲ ਬਚੇ ਚਿਰਾਗ ਪਾਸਵਾਨ, ਹੈਲੀਪੈਡ ‘ਤੇ ਹੈਲੀਕਾਪਟਰ ਦਾ ਪਹੀਆ…

Chirag Paswan Helicopter : ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਵੀਰਵਾਰ ਨੂੰ ਵਾਲ-ਵਾਲ ਬਚ ਗਏ। ਉਸ ਦਾ ਹੈਲੀਕਾਪਟਰ ਹੈਲੀਪੈਡ ‘ਤੇ ਹੀ…
ਡੀਸੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ

ਡੀਸੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ…

ਸੰਗਰੂਰ, 9 ਮਈ, ਪਰਦੀਪ ਸਿੰਘ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ…
ਏਅਰ ਫੋਰਸ ‘ਚ ਏਅਰਮੈਨ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਜਲਦ ਅਪਲਾਈ

ਏਅਰ ਫੋਰਸ ‘ਚ ਏਅਰਮੈਨ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ…

ਨਵੀਂ ਦਿੱਲੀ, 9ਮਈ, ਪਰਦੀਪ ਸਿੰਘ: ਭਾਰਤੀ ਏਅਰ ਫੋਰਸ ਵੱਲੋਂ ਏਅਰਮੈਨ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਉਮੀਦਵਾਰ ਭਾਰਤੀ ਹਵਾਈ ਸੈਨਾ…