ਸ੍ਰੀ ਹਰਿਮੰਦਰ ਸਾਹਿਬ ’ਚ ਸੋਨੇ ਦੀ ਸਫ਼ਾਈ ਦੀ ਸੇਵਾ ਸ਼ੁਰੂ

ਸ੍ਰੀ ਹਰਿਮੰਦਰ ਸਾਹਿਬ ’ਚ ਸੋਨੇ ਦੀ ਸਫ਼ਾਈ ਦੀ ਸੇਵਾ ਸ਼ੁਰੂ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁੰਬਦਾਂ ’ਤੇ ਲੱਗੇ ਸੋਨੇ ਦੀ ਸਾਫ਼ ਸਫ਼ਾਈ ਦੀ ਸੇਵਾ ਦੀ ਸ਼ੁਰੂਆਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਮਹਿੰਦਰ ਸਿੰਘ ਬਰਮਿੰਘਮ ਯੂਕੇ ਵਾਲਿਆਂ ਵੱਲੋਂ ਆਪਣੇ 25 ਮੈਂਬਰਾਂ ਦੇ ਜਥੇ ਨਾਲ ਸ਼ੁਰੂ ਕੀਤੀ ਗਈ ਜੋ ਕਰੀਬ 10 ਦਿਨਾਂ ਤੱਕ ਜਾਰੀ ਰਹੇਗੀ।

ਬਾਬਾ ਮਹਿੰਦਰ ਸਿੰਘ ਬਰਮਿੰਘਮ ਯੂਕੇ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦਾਂ ’ਤੇ ਲੱਗੇ ਸੋਨੇ ਦੀ ਸਾਫ਼ ਸਫ਼ਾਈ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ। ਕਰੀਬ 25 ਸੇਵਾਦਾਰਾਂ ਵੱਲੋਂ ਇਹ ਮਹਾਨ ਸੇਵਾ ਕੀਤੀ ਜਾ ਰਹੀ ਐ। ਇਸ ਦੌਰਾਨ ਸੋਨੇ ਦੀ ਸਾਫ਼ ਸਫ਼ਾਈ ਲਈ ਕਿਸੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਇਸ ਨੂੰ ਕੁਦਰਤੀ ਤਰੀਕੇ ਨਾਲ ਬਣਾਏ ਗਏ ਖ਼ਾਸ ਘੋਲ ਰਾਹੀਂ ਸਾਫ਼ ਕੀਤਾ ਜਾਂਦਾ ਏ।

ਇਸ ਸਬੰਧੀ ਗੱਲਬਾਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਬਾਬਾ ਮਹਿੰਦਰ ਸਿੰਘ ਯੂਕੇ ਵਾਲਿਆਂ ਵੱਲੋਂ ਕੀਤੀ ਜਾਂਦੀ ਐ, ਇਸ ਵਾਰ ਵੀ ਉਨ੍ਹਾਂ ਵੱਲੋਂ 25 ਮੈਂਬਰਾਂ ਦੇ ਨਾਲ ਇਹ ਸੇਵਾ ਸ਼ੁਰੂ ਕੀਤੀ ਗਈ ਐ।

ਇਸੇ ਤਰ੍ਹਾਂ ਬਾਬਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਹ ਸੇਵਾ 1995 ਤੋਂ ਚਲਦੀ ਆ ਰਹੀ ਐ। ਉਨ੍ਹਾਂ ਦੱਸਿਆ ਕਿ ਸੋਨੇ ਦੀ ਧੁਆਈ ਰੀਠਿਆਂ ਦੇ ਪਾਣੀ ਨਾਲ ਕੀਤੀ ਜਾਂਦੀ ਐ। ਉਨ੍ਹਾਂ ਆਖਿਆ ਕਿ ਪ੍ਰਦੂਸ਼ਣ ਕਾਰਨ ਸੋਨੇ ’ਤੇ ਕਾਲਖ਼ ਜੰਮ ਜਾਂਦੀ ਐ, ਜਿਸ ਦੀ ਸਾਫ਼ ਸਫ਼ਾਈ ਕੀਤੀ ਜਾਂਦੀ ਐ।

ਦੱਸ ਦਈਏ ਕਿ ਸਾਫ਼ ਸਫ਼ਾਈ ਕਰਨ ਤੋਂ ਬਾਅਦ ਸੋਨੇ ਵਿਚ ਬੇਹੱਦ ਚਮਕ ਆ ਜਾਂਦੀ ਐ ਜੋ ਦੇਖਣ ਵਿਚ ਹੋਰ ਵੀ ਜ਼ਿਆਦਾ ਆਕਰਸ਼ਤ ਅਤੇ ਖ਼ੂਬਸੂਰਤ ਲਗਦਾ ਏ।

Related post

ਭਾਰਤ ਆ ਰਹੇ ਜਹਾਜ਼ ’ਤੇ ਹੂਤੀ ਬਾਗੀਆਂ ਵਲੋਂ ਹਮਲਾ

ਭਾਰਤ ਆ ਰਹੇ ਜਹਾਜ਼ ’ਤੇ ਹੂਤੀ ਬਾਗੀਆਂ ਵਲੋਂ ਹਮਲਾ

ਲੰਡਨ, 27 ਅਪ੍ਰੈਲ, ਨਿਰਮਲ : ਹੂਤੀ ਬਾਗੀ ਪਿਛਲੇ ਕਈ ਮਹੀਨਿਆਂ ਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਤੋਂ ਲੰਘਣ ਵਾਲੇ ਜਹਾਜ਼ਾਂ…
ਅਮਰੀਕਾ : ਪੁਲਿਸ ਨੇ ‘ਕਾਲੇ’ ਵਿਅਕਤੀ ਦੀ ਧੌਣ ’ਤੇ ਰੱਖਿਆ ਗੋਡਾ, ਹੋਈ ਮੌਤ

ਅਮਰੀਕਾ : ਪੁਲਿਸ ਨੇ ‘ਕਾਲੇ’ ਵਿਅਕਤੀ ਦੀ ਧੌਣ ’ਤੇ…

ਜੌਰਜ ਫਲਾਇਡ ਦੀਆਂ ਯਾਦਾਂ ਮੁੜ ਹੋਈਆਂ ਤਾਜ਼ਾ ਉਹਾਇਓ, 27 ਅਪ੍ਰੈਲ, ਨਿਰਮਲ : ਅਮਰੀਕਾ ਦੇ ਉਹਾਇਓ ਰਾਜ ਵਿਚ ਇੱਕ ‘ਕਾਲੇ’ ਵਿਅਕਤੀ ਦੀ…
ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਵਿਜੇ ਮਾਲਿਆ ਨੂੰ ਫਰਾਂਸ ਜ਼ਰੀਏ ਵਾਪਸ ਲਿਆਉਣ ਦੀ ਤਿਆਰੀ

ਨਵੀਂ ਦਿੱਲੀ, 27 ਅਪ੍ਰੈਲ, ਨਿਰਮਲ : ਭਾਰਤ ਸਰਕਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।…