ਕਈ ਘੰਟੇ ਰੋਂਦੀ ਰਹੀ ਫਰਾਹ ਖਾਨ! ਕੋਰੀਓਗ੍ਰਾਫਰ ਨਾਲ ਵਾਪਰਿਆ ਭਾਣਾ

ਕਈ ਘੰਟੇ ਰੋਂਦੀ ਰਹੀ ਫਰਾਹ ਖਾਨ! ਕੋਰੀਓਗ੍ਰਾਫਰ ਨਾਲ ਵਾਪਰਿਆ ਭਾਣਾ

ਮੁੰਬਈ,27 ਮਾਰਚ (ਸ਼ਿਖਾ )..
ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਦੀ ਹੋਈ ਸੀ ਬੁਰੀ ਹਾਲ…
ਪ੍ਰੈਗਨੈਂਸੀ ਦੀ ਸਮੱਸਿਆ ਕਾਰਨ ਟੁੱਟ ਗਈ ਕੋਰੀਓਗ੍ਰਾਫਰ..
ਇੰਟਰਵਿਊ ‘ਚ ਫਰਾਹ ਨੇ ਪ੍ਰੈਗਨੈਂਸੀ ਦਾ ਕੀਤਾ ਖੁਲਾਸਾ…


ਫਰਾਹ ਖਾਨ ਇੰਡਸਟਰੀ ਦੀ ਮਸ਼ਹੂਰ ਕੋਰੀਓਗ੍ਰਾਫਰ ਹੋਣ ਦੇ ਨਾਲ-ਨਾਲ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਵੀ ਹੈ। ਫਰਾਹ ਨੇ ਆਪਣੇ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਸ਼ਾਹਰੁਖ ਖਾਨ ਨਾਲ ਫਿਲਮ ‘ਮੈਂ ਹੂੰ ਨਾ’ ਨਾਲ ਕੀਤੀ ਸੀ। ਫਰਾਹ ਅਤੇ ਸ਼ਾਹਰੁਖ ਦੀ ਦੋਸਤੀ ਵੀ ਮਸ਼ਹੂਰ ਹੈ। ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਫਰਾਹ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਆਈਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਉਸ ਘਟਨਾ ਦਾ ਵੀ ਜ਼ਿਕਰ ਕੀਤਾ ਜਦੋਂ ਉਹ ਸ਼ਾਹਰੁਖ ਖਾਨ ਦੇ ਸਾਹਮਣੇ ਘੰਟਿਆਂ ਬੱਧੀ ਰੋਈ।

ਇੰਟਰਵਿਊ ‘ਚ ਫਰਾਹ ਨੇ ਦੱਸਿਆ ਕਿ ਉਸ ਨੂੰ ਆਪਣੀ ਪ੍ਰੈਗਨੈਂਸੀ ਲਈ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ। ਫਿਲਮ ‘ਓਮ ਸ਼ਾਂਤੀ ਓਮ’ ਦੀ ਸ਼ੂਟਿੰਗ ਦੌਰਾਨ ਵਾਪਰੀ ਘਟਨਾ ਨੂੰ ਯਾਦ ਕਰਦੇ ਹੋਏ ਫਰਾਹ ਨੇ ਕਿਹਾ, ਬਹੁਤ ਮੁਸ਼ਕਲ ਸਮਾਂ ਸੀ,ਜਦੋਂ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ ਗਰਭਵਤੀ ਨਹੀਂ ਹੋ ਸਕਦੀ, ਤਾਂ ਮੇਰਾ ਦਿਲ ਟੁੱਟ ਗਿਆ।

ਫਰਾਹ ਨੇ ਕਿਹਾ, ‘ਅਸੀਂ ਓਮ ਸ਼ਾਂਤੀ ਓਮ ਦੀ ਸ਼ੂਟਿੰਗ ਕਰ ਰਹੇ ਸੀ, ਲੰਚ ਬ੍ਰੇਕ ਦੌਰਾਨ ਮੈਨੂੰ ਡਾਕਟਰ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਮੈਨੂੰ ਇਸ ਬਾਰੇ ਦੱਸਿਆ। ਕਾਲ ਕੱਟਣ ਤੋਂ ਬਾਅਦ ਜਦੋਂ ਮੈਂ ਅੰਦਰ ਗਈ ਤਾਂ ਸ਼ਾਹਰੁਖ ਨੂੰ ਪਤਾ ਸੀ ਕਿ ਕੁਝ ਗਲਤ ਹੋਇਆਂ ਕਿਉਂਕਿ ਮੈਂ ਬਹੁਤ ਭਾਵੁਕ ਸੀ। ਸ਼ਾਹਰੁਖ ਨੇ ਸਾਰੇ ਕਰੂ ਨੂੰ ਬ੍ਰੇਕ ਲੈਣ ਲਈ ਕਿਹਾ ਅਤੇ ਮੈਨੂੰ ਆਪਣੀ ਵੈਨਿਟੀ ਵੈਨ ‘ਚ ਲੈ ਗਏ, ਜਿੱਥੇ ਮੈਂ ਫੁੱਟ-ਫੁੱਟ ਕੇ ਰੋਣ ਲੱਗੀ , ਮੈਂ ਕਰੀਬ ਇਕ ਘੰਟੇ ਤੱਕ ਸ਼ਾਹਰੁਖ ਦੇ ਸਾਹਮਣੇ ਰੋਂਦੀ ਰਹੀ ।

ਫਰਾਹ ਨੇ ਅੱਗੇ ਕਿਹਾ, ‘ਹਾਲਾਂਕਿ, ਕੁਝ ਸਮੇਂ ਬਾਅਦ, ਜਦੋਂ ਮੈਨੂੰ ਆਪਣੀ ਪ੍ਰੈਗਨੈਂਸੀ ਦੀ ਖਬਰ ਮਿਲੀ ਤਾਂ ਮੇਰੀ ਮਾਂ ਤੋਂ ਬਾਅਦ ਸ਼ਾਹਰੁਖ ਦੂਜੇ ਵਿਅਕਤੀ ਸਨ, ਜਿਨ੍ਹਾਂ ਨੂੰ ਮੈਂ ਇਸ ਦੀ ਜਾਣਕਾਰੀ ਦਿੱਤੀ। ਇਸ ਔਖੀ ਘੜੀ ਵਿੱਚ ਸ਼ਾਹਰੁਖ ਹਮੇਸ਼ਾ ਮੇਰੇ ਨਾਲ ਖੜੇ ਰਹੇ ਹਨ। ਸ਼ਾਹਰੁਖ ਦੀ ਪਤਨੀ ਗੌਰੀ ਨੇ ਵੀ ਮੇਰੇ ਲਈ ਬੇਬੀ ਸ਼ਾਵਰ ਦਾ ਆਯੋਜਨ ਕੀਤਾ ਸੀ।

ਫਰਾਹ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਜਨਮ ਦਿੱਤਾ ਤਾਂ ਉਸੇ ਦਿਨ ਸ਼ਾਹਰੁਖ ਉਸ ਨੂੰ ਮਿਲਣ ਹਸਪਤਾਲ ਪਹੁੰਚੇ ਸਨ। ਇਸ ਦੌਰਾਨ ਹਸਪਤਾਲ ਵਿੱਚ ਭਗਦੜ ਮੱਚ ਗਈ। ਸ਼ਾਹਰੁਖ ਦੀ ਇੱਕ ਝਲਕ ਦੇਖਣ ਲਈ ਆਪਣੇ IV ਡ੍ਰਿੱਪਾਂ ਨਾਲ ਬਾਹਰ ਆਏ ਸੀ ।

ਜ਼ਿਕਰਯੋਗ ਹੈ ਕਿ ਫਰਾਹ ਖਾਨ ਨੇ ਸਾਲ 2004 ‘ਚ ਨਿਰਦੇਸ਼ਕ ਸ਼ਿਰੀਸ਼ ਕੁੰਦਰ ਨਾਲ ਵਿਆਹ ਕੀਤਾ ਸੀ ਅਤੇ ਸਾਲ 2008 ‘ਚ ਉਸ ਨੇ ਇਕੱਠੇ ਆਪਣੇ ਤਿੰਨ ਬੱਚਿਆਂ ਜ਼ਾਰ, ਅਨਿਆ ਅਤੇ ਦੀਵਾ ਨੂੰ ਜਨਮ ਦਿੱਤਾ ਸੀ।

Related post

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਹੈਲੀਕਾਪਟਰ ’ਚ ਚੜ੍ਹਦੇ ਸਮੇਂ ਮਮਤਾ ਬੈਨਰਜੀ ਡਿੱਗੀ

ਦੁਰਗਾਪੁਰ, 27 ਅਪ੍ਰੈਲ, ਨਿਰਮਲ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨਿੱਚਰਵਾਰ ਨੂੰ ਹੈਲੀਕਾਪਟਰ ਵਿਚ ਚੜ੍ਹਨ ਦੌਰਾਨ ਡਿੱਗ ਗਈ। ਇਹ…
ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…