ਪਰਾਲੀ ਦੇ ਧੂੰਏ ਨਾਲ ਪ੍ਰਦੂਸ਼ਿਤ ਵਾਤਾਵਰਣ ਦਾ ਦਿੱਲੀ ਸਰਕਾਰ ਕਰੇਗੀ ਹੱਲ

ਪਰਾਲੀ ਦੇ ਧੂੰਏ ਨਾਲ ਪ੍ਰਦੂਸ਼ਿਤ ਵਾਤਾਵਰਣ ਦਾ ਦਿੱਲੀ ਸਰਕਾਰ ਕਰੇਗੀ ਹੱਲ

ਚੰਡੀਗੜ੍ਹ, 25 ਅਕਤੂਬਰ (ਪ੍ਰਵੀਨ ਕੁਮਾਰ) : ਬੀਤੇ ਸਾਲਾਂ ਦੌਰਾਨ ਦਿੱਲੀ, ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਧੂੰਏ ਨੂੰ ਲੈ ਕੇ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਲੈ ਕੇ ਦਿੱਲੀ ਸਰਕਾਰ ਇਸ ਦਾ ਹੱਲ ਕਰਨ ਜਾ ਰਹੀ ਹੈ। ਜਿਸ ਨਾਲ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੋਂ ਬਚਿਆ ਜਾ ਸਕੇ।  ਇਸ ਤੋਂ ਇਲਾਵਾ ਧੂੰਏ ਦੇ ਚਲਦਿਆਂ ਸੜਕਾਂ ਤੋ ਹੋ ਰਹੇ ਹਾਦਸਿਆਂ ਤੋਂ ਬਚਾਅ ਹੋ ਸਕੇਗਾ। ਇਸ ਦੇ ਨਾਲ ਹੀ ਜੋ ਲੋਕ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੀ ਕੋਸ਼ਿਸ਼ਿ ਕਰ ਰਹੇ ਨੇ ਉਨ੍ਹਾਂ ’ਤੇ ਵੀ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ। ਸਰਕਾਰਾਂ ਪਿਛਲੇ ਲੰਮੇ ਸਮੇਂ ਤੋਂ ਵਾਤਾਵਰਣ ਨੂੰ ਲੈ ਕੇ ਕਈ ਉਪਰਾਲੇ ਕਰ ਰਹੀਆਂ ਸਨ ਪਰ ਅਜੇ ਤਕ ਇਸ ਦਾ ਕੋਈ ਠੋਸ ਨਤੀਜਾ ਸਾਹਮਣੇ ਨਹੀ ਆਇਆ।

ਦੇਸ਼ ਦੀ ਰਾਜਧਾਨੀ ਦੇ ਵਾਤਾਵਰਣ ਦੀ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਲੈ ਕੇ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਕਿਹਾ ਹੈ ਕਿ ਸਰਕਾਰ ਪ੍ਰਦੂਸ਼ਣ ਨਾਲ ਨੱਜਿਠਣ ਲਈ ਠੋਸ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦਿੱਲੀ ਸਰਕਾਰ ਵੱਲੋਂ ‘ਵਿੰਟਰ ਐਕਸ਼ਨ ਪਲਾਨ’ ਲੈ ਕੇ ਆਉਣ ਦੀ ਤਿਆਰੀ ਕਰ ਰਹੀ ਹੈ।

ਕੀ ਹੈ ਸਰਕਾਰ ਦਾ  ਮਾਸਟਰ ਪਲਾਨ ?

ਪਰਾਲੀ ਦੇ ਨੂੰ ਕੇ ਸਰਕਾਰ ਪੰਜਾਬ ’ਚ 200 ਤੇ ਹਰਿਆਣਾ ’ਚ 120 ਦੇ ਕਰੀਬ ਬਾਇਓ ਗੈਸ ਪਲਾਂਟ ਲਗਾਏ ਜਾਣੇ ਹਨ। ਇਹ ਪਲਾਂਟ ਇਸ ਦੇ ਆਲੇ-ਦੁਆਲੇ 10 ਕਿਲੋਮੀਟਰ ਦੇ ਖ਼ੇਤਰ ਨੂੰ ਕਵਰ ਕਰਨਗੇ। ਇਨ੍ਹਾਂ ਵਿਚ 300 ਟ ਪਰਾਲੀ ਦੀ ਖ਼ਪਤ ਕਰਨ ਦੀ ਯੋਜਨਾ ਹੈ। ਇਸ ਨਾਲ 200 ਟਨ ਕੋਲਾ ਤੇ 250 ਟਨ ਪਸ਼ੂ ਚਾਰਾ ਪੈਦਾ ਹੋਵੇਗਾ। ਪਲਾਂਟ ਦੇ ਕਵਰ ਏਰੀਏ ’ਚ ਪਰਾਲੀ ਨੂੰ ਗੰਢਾ ਬਣਾ ਉੱਥੇ ਲਿਆਂਦਾ ਜਾਵੇਗਾ। ਇਸ ਤੋਂ ਬਾਇਓ ਗੈਸ ਬਣਾਈ ਜਾਵੇਗੀ। ਇਸ ਦੇ ਬਦਲੇ ਕਿਸਾਨਾਂ ਨੰ ਨਕਦ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ।

ਮੰਤਰੀ ਗੋਪਾਲ ਰਾਏ ਨੇ ਕਿਹਾ ਕਿ “ਦੀਵਾਲੀ ਦੀ ਤਿਉਹਾਰ ਨੇੜੇ ਹੈ, ਇਸ ਨੂੰ ਲੈ ਕੇ ਦਿੱਲੀ ਸਰਕਾਰ ਪ੍ਰਦੂਸ਼ਣ ਨਾਲ ਨਜਿੱਠਣ ਲਈ ਹਰ ਪਾਸਿਓ ਤਿਆਰੀ ਕਰ ਰਹੀ ਹੈ। ਅਸੀ ਜਾਂਚ ਕਰ ਰਹੇ ਹਾਂ ਕਿ ਜੋ ਦਿੱਲੀ ’ਚ ਪ੍ਰਦੂਸ਼ਣ ਵਧਾਉਣ ’ਚ ਮਦਦ ਕਰ ਰਿਹਾ ਹੈ ਅਸੀਂ ਉਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਤਿਆਰ ਹਾਂ ਅਤੇ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਸਰਕਾਰ ਉਨ੍ਹਾਂ ਲਈ ‘ਵਿੰਟਰ ਐਕਸ਼ਨ ਪਲਾਨ’ ਤਿਆਰ ਕਰ ਰਹੇ ਹਾਂ।

Related post