ਬੀਜੇਪੀ ਵਲੋਂ ਚੋਣ ਕਮਿਸ਼ਨ ਕੋਲ ਕਾਂਗਰਸ ਦੀ ਸ਼ਿਕਾਇਤ

ਬੀਜੇਪੀ ਵਲੋਂ ਚੋਣ ਕਮਿਸ਼ਨ ਕੋਲ ਕਾਂਗਰਸ ਦੀ ਸ਼ਿਕਾਇਤ


ਜਲੰਧਰ, 1 ਅਪ੍ਰੈਲ,ਨਿਰਮਲ : ਜਲੰਧਰ ਵਿਚ ਬੀਜੇਪੀ ਨੇਤਾਵਾਂ ਦੁਆਰਾ ਸਾਬਕਾ ਕਾਂਗਰਸੀ ਕੌਂਸਲਰ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਬੀਜੇਪੀ ਦੁਆਰ ਦਿੱਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸਾਬਕਾ ਕੌਂਸਲਰ ਜਗਦੀਸ਼ ਰਾਮ ਨੇ ਚੋਣ ਜ਼ਾਬਤੇ ਦੌਰਾਨ ਸੋਸ਼ਲ ਮੀਡੀਆ ਗਰੁੱਪ ਵਿਚ ਲੋਕਾਂ ਨੂੰ ਵਰਗਲਾਉਣ ਦੇ ਸੰਦੇਸ਼ ਪਾਏ ਹਨ ਅਜਿਹਾ ਕਰਕੇ ਜਗਦੀਸ਼ ਰਾਮ ਨੇ ਗਲਤ ਢੰਗ ਨਾਲ ਅਪਣੀ ਪਾਰਟੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ।

ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਜਗਦੀਸ਼ ਰਾਮ ਨੇ ਗਰੁੱਪ ਵਿਚ ਸ਼ੇਅਰ ਕੀਤੇ ਗਏ ਪੋਸਟਰ ਵਿਚ ਕਿਹਾ ਕਿ ਉਨ੍ਹਾਂ ਦਾ ਮੁਹੱਲਾ ਰਤਨ ਨਗਰ ਵਿਚ ਆਯੂਸ਼ਮਾਨ ਕਾਰਡ, ਆਭਾ ਕਾਰਡ, ਜ਼ੀਰੋ ਬੈਲੰਸ ਬੈਂਕ ਖਾਤਾ, ਐਲਆਈਸੀ ਪਾਲਿਸੀ, ਵੋਟਰ ਵਾਰਡ, ਆਧਾਰ ਕਾਰਡ ਸਮੇਤ ਹੋਰ ਕੰਮ ਕਰਾਉਣ ਲਈ ਕੈਂਪ ਲਗਾਇਆ ਜਾ ਰਿਹਾ ਹੈ। ਜੋ ਕਿ ਸਵੇਰੇ ਦਸ ਵਜੇ ਸ਼ੁਰੂ ਹੋ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਇਹ ਸ਼ਿਕਾਇਤ ਜਲੰਧਰ ਦੇ ਚੋਣ ਅਧਿਕਾਰੀ ਕਮ ਡੀਸੀ ਹਿਮਾਂਸ਼ੁ ਅਗਰਵਾਲ ਨੂੰ ਦਿੱਤੀ ਗਈ ਹੈ।
ਬੀਜੇਪੀ ਨੇ ਕਿਹਾ ਕਿ ਇਹ ਜਨਤਾ ਨੂੰ ਸਿੱਧੇ ਤੌਰ ’ਤੇ ਪ੍ਰਭਾਵਤ ਕਰਨ ਵਾਲੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ। ਜਿਸ ਦੇ ਚਲਦਿਆਂ ਸਮਰਾਏ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਹ ਕੰਪਿਊਟਰ ਵੀ ਜ਼ਬਤ ਕੀਤਾ ਜਾਵੇ ਜਿਸ ਦੇ ਜ਼ਰੀਏ ਉਕਤ ਸਰਕਾਰੀ ਦਸਤਾਵੇਜ਼ ਨਿੱਜੀ ਵਿਅਕਤੀਆਂ ਦੁਆਰਾ ਬਗੈਰ ਆਗਿਆ ਦੇ ਨਾਜਾਇਜ਼ ਢੰਗ ਨਾਲ ਤਿਆਰ ਕੀਤੇ ਜਾ ਰਹੇ ਹਨ। ਤਾਂ ਹੀ ਨਿਰਪੱਖ ਚੋਣਾਂ ਹੋ ਸਕਣਗੀਆਂ।

ਇਹ ਖ਼ਬਰ ਵੀ ਪੜ੍ਹੋ

ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਸ਼ਰਾਬ ਨੀਤੀ ਕੇਸ ਵਿਚ 21 ਮਾਰਚ ਤੋਂ ਈਡੀ ਵਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੁੜੇ ਦੋ ਮਾਮਲਿਆਂ ’ਤੇ ਅਲੱਗ ਅਲੱਗ ਕੋਰਟ ਵਿਚ ਸੁਣਵਾਈ ਹੋਈ।

ਰਿਮਾਂਡ ਖਤਮ ਹੋਣ ਤੋਂ ਬਾਅਦ ਉਨ੍ਹਾਂ ਰਾਊਜ ਐਵਨਿਊ ਕੋਰਟ ਵਿਚ ਪੇਸ਼ ਕੀਤਾ। ਈਡੀ ਵਲੋਂ ਏਐਸਜੀ ਰਾਜੂ ਅਤੇ ਕੇਜਰੀਵਾਲ ਵਲੋਂ ਰਮੇਸ਼ ਗੁਪਤਾ ਨੇ ਪੈਰਵੀ ਕੀਤੀ।

ਈਡੀ ਨੇ ਕਿਹਾ ਕਿ ਕੇਜਰੀਵਾਲ ਸਾਨੂੰ ਸਹਿਯੋਗ ਨਹੀਂ ਕਰ ਰਹੇ। ਉਹ ਸਾਨੂੰ ਗੁੰਮਰਾਹ ਕਰ ਰਹੇ ਹਨ। ਇਸ ’ਤੇ ਕੋਰਟ ਨੇ ਪੁਛਿਆ ਕਿ ਜੁਡੀਸ਼ੀਅਲ ਹਿਰਾਸਤ ਲਈ ਇਹ ਦਲੀਲਾਂ ਕਿੰਨੀਆਂ ਸਹੀ ਹਨ।

ਏਐਸਜੀ ਰਾਜੂ ਨੇ ਕਿਹਾ ਕਿ ਕੇਜਰੀਵਾਲ ਅਪਣੇ ਫੋਨ ਦਾ ਪਾਸਵਰਡ ਨਹੀਂ ਸ਼ੇਅਰ ਕਰ ਰਹੇ। ਅਸੀਂ ਬਾਅਦ ਵਿਚ ਇਨ੍ਹਾਂ ਦੀ ਹਿਰਾਸਤ ਦੀ ਮੰਗ ਕਰਾਂਗੇ। ਇਹ ਸਾਡਾ ਅਧਿਕਾਰ ਹੈ। ਇਸ ਤੋਂ ਬਾਅਦ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ।

ਪਹਿਲਾ ਮਾਮਲਾ ਕੇਜਰੀਵਾਲ ਦੇ ਜੇਲ੍ਹ ਤੋਂ ਸਰਕਾਰੀ ਆਦੇਸ਼ ਖ਼ਿਲਾਫ਼ ਸੀ। ਸੁਰਜੀਤ ਸਿੰਘ ਯਾਦਵ ਨੇ ਪੀਆਈਐਲ ਦਾਖ਼ਲ ਕਰਕੇ ਜੇਲ੍ਹ ਤੋਂ ਸਰਕਾਰੀ ਆਦੇਸ਼ ਦੇਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਇਸ ’ਤੇ ਐਕਟਿੰਗ ਚੀਫ ਮਨਮੋਹਨ ਅਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੀ ਬੈਂਚ ਨੇ ਸੁਣਵਾਈ ਕਰਦਿਆਂ ਕਿਹਾ ਕਿ ਪਟੀਸ਼ਨ ਖਾਰਜ ਕਰ ਦਿੱਤੀ।
ਦੂਜੇ ਮਾਮਲਾ ਕੇਜਰੀਵਾਲ ਦੇ ਰਿਮਾਂਡ ਦਾ ਹੈ। 1 ਅਪ੍ਰੈਲ ਨੂੰ ਉਨ੍ਹਾਂ ਦਾ ਰਿਮਾਂਡ ਖਤਮ ਹੋ ਗਿਆ। ਈਡੀ ਨੇ ਅੱਜ ਉਨ੍ਹਾਂ ਰਾਊਜ ਐਵਨਿਊ ਕੋਰਟ ਵਿਚ ਪੇਸ਼ ਕੀਤਾ। ਕੋਰਟ ਦੇ ਬਾਹਰ ਕੇਜਰੀਵਾਲ ਨੇ ਮੀਡੀਆ ਨੂੰ ਕਿਹਾ ਕਿ ਇਹ ਜੋ ਕਰ ਰਹੇ ਹਨ, ਦੇਸ਼ ਲਈ ਚੰਗਾ ਨਹੀਂ ਹੈ। ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰਟ ਵਿਚ ਮੌਜੂਦ ਰਹੀ। ਸਾਰੀ ਦਲੀਲਾਂ ਸੁਣਦੇ ਹੋਏ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਇਸ ਤੋਂ ਬਾਅਦ ਕੇਜਰੀਵਾਲ ਨੂੰ ਅਦਾਲਤ ਤੋਂ ਸਿੱਧਾ ਤਿਹਾੜ ਜੇਲ੍ਹ ਲਿਜਾਇਆ ਜਾ ਰਿਹਾ। ਈਡੀ ਨੇ ਅਦਾਲਤ ਤੋਂ ਮੁੱਖ ਮੰਤਰੀ ਕੇਜਰੀਵਾਲ ਦਾ ਰਿਮਾਂਡ ਨਾ ਵਧਾਉਣ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ। ਈਡੀ ਨੇ ਅਦਾਲਤ ਨੂੰ ਕਿਹਾ ਕਿ ਜੇਕਰ ਲੋੜ ਪਈ ਤਾਂ ਬਾਅਦ ਵਿਚ ਰਿਮਾਂਡ ਲਿਆ ਜਾਵੇਗਾ।

Related post

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ…
ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ

ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50…

ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ…
ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਦਾ ਅਖਾੜਾ ਭਖਣਾ ਸ਼ੁਰੂ ਹੋ ਗਿਆ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਅਤੇ…