ਕੈਨੇਡਾ ਦੀ ਰਾਜਧਾਨੀ ’ਚ ਵਿਆਹ ਦੇ ਜਸ਼ਨਾਂ ਦੌਰਾਨ ਖੂਨ-ਖਰਾਬਾ, 2 ਹਲਾਕ

ਕੈਨੇਡਾ ਦੀ ਰਾਜਧਾਨੀ ’ਚ ਵਿਆਹ ਦੇ ਜਸ਼ਨਾਂ ਦੌਰਾਨ ਖੂਨ-ਖਰਾਬਾ, 2 ਹਲਾਕ

ਔਟਵਾ, 4 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੀ ਰਾਜਧਾਨੀ ਵਿਚ ਵਿਆਹ ਦੇ ਜਸ਼ਨਾਂ ਦੌਰਾਨ ਖੂਨ-ਖਰਾਬਾ ਹੋ ਗਿਆ ਅਤੇ ਦੋ ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਔਟਵਾ ਦੇ ਇਨਫਿਨੀਟੀ ਕਨਵੈਨਸ਼ਨ ਸੈਂਟਰ ਵਿਚ ਸ਼ਨਿੱਚਰਵਾਰ ਰਾਤ ਤਕਰੀਬਨ 10.30 ਵਜੇ ਗੋਲੀਆਂ ਚੱਲੀਆਂ ਅਤੇ ਵਿਆਹ ਵਿਚ ਸ਼ਾਮਲ ਮਹਿਮਾਨ ਆਪਣੇ ਜਾਨ ਬਚਾਉਣ ਲਈ ਇਧਰ-ਉਧਰ ਦੌੜਨ ਲੱਗੇ। ਔਟਵਾ ਪੁਲਿਸ ਦੀ ਕਾਰਜਕਾਰੀ ਇੰਸਪੈਕਟਰ ਐਮੀ ਬੌਂਡ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਕਨਵੈਨਸ਼ਨ ਸੈਂਟਰ ਦੇ ਬਾਹਰ ਵਾਪਰੀ ਪਰ ਗੋਲੀਆਂ ਦਾ ਸ਼ਿਕਾਰ ਬਣੇ ਸਾਰੇ ਜਣੇ ਵਿਆਹ ਵਿਚ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮੀ ਬੌਂਡ ਨੇ ਕਿਹਾ ਕਿ ਅਜਿਹੀਆਂ ਹਿੰਸਕ ਵਾਰਦਾਤਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਐਤਵਾਰ ਸਵੇਰੇ ਲੋਕਾਂ ਦੀ ਭੀੜ ਕਨਵੈਨਸ਼ਨ ਸੈਂਟਰ ਨੇੜੇ ਇਕੱਠੀ ਹੋ ਗਈ ਜੋ ਡੂੰਘੀ ਚਿੰਤਾ ਵਿਚ ਡੁੱਬੇ ਹੋਏ ਸਨ। ਐਤਵਾਰ ਬਾਅਦ ਦੁਪਹਿਰ ਤੱਕ ਭੀੜ ਖਿੰਡ ਗਈ ਪਰ ਪੁਲਿਸ ਅਫਸਰ ਜਾਂਚ ਵਿਚ ਜੁਟੇ ਰਹੇ। ਗੋਲੀਬਾਰੀ ਦੌਰਾਨ ਮਰਨ ਵਾਲਿਆਂ ਦੀ ਸ਼ਨਾਖਤ 26 ਸਾਲ ਦੇ ਸਈਦ ਮੁਹੰਮਦ ਅਲੀ ਅਤੇ 29 ਸਾਲ ਦੇ ਅਬਦੀਸ਼ਕੂਰ ਅਬਦੀ-ਦਾਹਿਰ ਵਜੋਂ ਕੀਤੀ ਗਈ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…