ਹਰਿਆਣਾ ‘ਚ ਵੱਡਾ ਹਾਦਸਾ, ਫੈਕਟਰੀ ਦਾ ਬਾਇਲਰ ਫਟਿਆ

ਚੰਡੀਗੜ੍ਹ : ਹਰਿਆਣਾ ਦੇ ਰੇਵਾੜੀ ‘ਚ ਸ਼ਨੀਵਾਰ ਸ਼ਾਮ ਨੂੰ ਬਾਇਲਰ ਫਟਣ ਦੀ ਖਬਰ ਹੈ। ਰਿਪੋਰਟ ਮੁਤਾਬਕ ਇਸ ਹਾਦਸੇ ‘ਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਇੱਕ ਫੈਕਟਰੀ ਦੇ ਕਰਮਚਾਰੀ ਸਨ। ਜ਼ਖਮੀਆਂ ਨੂੰ ਸਿਵਲ ਸਰਜਨ ਡਾ.ਸੁਰੇਂਦਰ ਯਾਦਵ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਹਿਰ ਦੇ ਧਾਰੂਹੇੜਾ ਇਲਾਕੇ ਦੀ ਹੈ। ਯਾਦਵ ਨੇ ਕਿਹਾ, ‘ਅਸੀਂ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਹੈ ਅਤੇ ਫੈਕਟਰੀ ਲਈ ਐਂਬੂਲੈਂਸ ਭੇਜ ਦਿੱਤੀ ਗਈ ਹੈ। ਕਰੀਬ 40 ਲੋਕ ਜ਼ਖਮੀ ਹੋਏ ਹਨ ਅਤੇ ਇਕ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਰੋਹਤਕ ਰੈਫਰ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਲਾਈਫ-ਲੌਂਗ ਫੈਕਟਰੀ ਵਿੱਚ ਧਮਾਕਾ ਸ਼ਾਮ ਕਰੀਬ 7 ਵਜੇ ਹੋਇਆ।

Related post

ਜੰਮੂ ਕਸ਼ਮੀਰ : ਪੁੰਛ ਵਿਚ ਗੁਰਦੁਆਰੇ ਦੇ ਬਾਹਰ ਧਮਾਕਾ

ਜੰਮੂ ਕਸ਼ਮੀਰ : ਪੁੰਛ ਵਿਚ ਗੁਰਦੁਆਰੇ ਦੇ ਬਾਹਰ ਧਮਾਕਾ

ਪੁੰਛ, 27 ਮਾਰਚ, ਨਿਰਮਲ : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਮੰਗਲਵਾਰ ਦੇਰ ਰਾਤ ਧਮਾਕਾ ਹੋਇਆ ਪਰ ਕਿਸੇ ਦੇ ਜ਼ਖਮੀ ਹੋਣ ਦੀ…
ਬੈਂਗਲੁਰੂ ਧਮਾਕੇ ਦਾ ਸ਼ੱਕੀ NIA ਨੇ ਕੀਤਾ ਕਾਬੂ

ਬੈਂਗਲੁਰੂ ਧਮਾਕੇ ਦਾ ਸ਼ੱਕੀ NIA ਨੇ ਕੀਤਾ ਕਾਬੂ

ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਸਥਿਤ ਰਾਮੇਸ਼ਵਰਮ ਕੈਫੇ ‘ਚ ਹੋਏ ਬਲਾਸਟ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ…
ਬੰਬ ਲਗਾ ਕੇ ਮਸਜਿਦ ‘ਚ ਨਮਾਜ਼ ਅਦਾ ਕਰਨ ਗਿਆ ਸੀ ਬੇਂਗਲੁਰੂ ਧਮਾਕੇ ਦਾ ਦੋਸ਼ੀ

ਬੰਬ ਲਗਾ ਕੇ ਮਸਜਿਦ ‘ਚ ਨਮਾਜ਼ ਅਦਾ ਕਰਨ ਗਿਆ…

ਬੈਂਗਲੁਰੂ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪਿਛਲੇ ਹਫ਼ਤੇ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਵਿੱਚ ਹੋਏ ਧਮਾਕੇ ਦੀ ਜਾਂਚ ਕਰ ਰਹੀ ਹੈ। ਇਸ…