ਲੋਕਾਂ ਦੀਆਂ ਦੁਆਵਾਂ ਸਦਕਾ ਵਾਪਸ ਆਇਆ ‘ਸਾਡਾ ਸਿੱਧੂ’

ਲੋਕਾਂ ਦੀਆਂ ਦੁਆਵਾਂ ਸਦਕਾ ਵਾਪਸ ਆਇਆ ‘ਸਾਡਾ ਸਿੱਧੂ’

ਮਾਨਸਾ : ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਦੇ ਘਰ ਪੁੱਤਰ ਪੈਦਾ ਹੋਣ ਨਾਲ ਸਿੱਧੂ ਮੂਸੇਵਾਲੇ ਦੀ ਹਵੇਲੀ ਵਿਚ ਫਿਰ ਤੋਂ ਖ਼ੁਸ਼ੀਆਂ ਪਰਤ ਆਈਆਂ ਨੇ। ਵੱਡੀ ਗਿਣਤੀ ਵਿਚ ਪ੍ਰਸੰਸ਼ਕਾਂ ਵੱਲੋਂ ਹਵੇਲੀ ਵਿਚ ਭੰਗੜੇ ਅਤੇ ਗਿੱਧਾ ਪਾ ਕੇ ਖ਼ੁਸ਼ੀ ਮਨਾਈ ਜਾ ਰਹੀ ਐ। ਇਸੇ ਤਰ੍ਹਾਂ ਬਲਕੌਰ ਸਿੰਘ ਵੱਲੋਂ ਵੀ ਵਾਰ ਵਾਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਏ, ਜਿਸ ਨੇ ਉਨ੍ਹਾਂ ਦਾ ਪੁੱਤਰ ਦੁਬਾਰਾ ਵਾਪਸ ਕਰ ਦਿੱਤਾ।

ਪਿੰਡ ਮੂਸਾ ਵਿਖੇ ਸਿੱਧੂ ਮੂਸੇਵਾਲੇ ਦੀ ਹਵੇਲੀ ਵਿਚ ਛੋਟੇ ਸਿੱਧੂ ਦੇ ਆਉਣ ਦੀ ਖ਼ੁਸ਼ੀ ਵਿਚ ਭੰਗੜੇ ਗਿੱਧੇ ਪਾਏ ਜਾ ਰਹੇ ਨੇ। ਹਜ਼ਾਰਾਂ ਲੋਕ ਹਵੇਲੀ ਵਿਚ ਪਹੁੰਚ ਕੇ ਇਨ੍ਹਾਂ ਖ਼ੁਸ਼ੀਆਂ ਵਿਚ ਸ਼ਰੀਕ ਹੋ ਰਹੇ ਨੇ। ਇਸ ਮੌਕੇ ਗੱਲਬਾਤ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਆਖਿਆ ਕਿ ਦੁਖੀ ਮਾਪਿਆਂ ਦੀ ਅਰਦਾਸ ਅਤੇ ਲੋਕਾਂ ਦੀਆਂ ਦੁਆਵਾਂ ਅੱਗੇ ਵਾਹਿਗੁਰੂ ਨੂੰ ਵੀ ਆਪਣਾ ਫ਼ੈਸਲਾ ਬਦਲਣਾ ਪਿਆ, ਜਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਦੁਬਾਰਾ ਵਾਪਸ ਕਰ ਦਿੱਤਾ ਏ।

ਉਨ੍ਹਾਂ ਆਖਿਆ ਕਿ ਸਾਨੂੰ ਉਸ ਵਿਚੋਂ ਸ਼ੁਭਦੀਪ ਦਾ ਹੀ ਰੂਪ ਦਿਖਾਈ ਦਿੰਦਾ ਏ, ਜਿਸ ਕਰਕੇ ਉਹ ਵਾਹਿਗੁਰੂ ਦਾ ਕੋਟਿਨ ਕੋਟਿ ਧੰਨਵਾਦ ਕਰਦੇ ਨੇ। ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਦੇ ਕਾਤਲਾਂ ਨੂੰ ਵੀ ਜਮ ਕੇ ਲਾਹਣਤਾਂ ਪਾਈਆਂ।

ਇਸ ਦੇ ਨਾਲ ਹੀ ਬਲਕੌਰ ਸਿੰਘ ਨੇ ਆਖਿਆ ਕਿ ਸ਼ੁਭਦੀਪ ਦੇ ਜਾਣ ’ਤੇ ਦੁਨੀਆ ਭਰ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਉਨ੍ਹਾਂ ਕੋਲ ਅਫ਼ਸੋਸ ਪ੍ਰਗਟ ਕਰਨ ਲਈ ਪੁੱਜੇ ਸੀ, ਉਨ੍ਹਾਂ ਸਾਰਿਆਂ ਦੀ ਇਹੀ ਇੱਛਾ ਸੀ ਕਿ ਸਿੱਧੂ ਦੁਬਾਰਾ ਵਾਪਸ ਆਵੇ, ਇਸ ਕਰਕੇ ਸੰਗਤ ਦੀ ਗੱਲ ਕਦੇ ਰੱਬ ਵੀ ਨਹੀਂ ਮੋੜ ਸਕਦਾ।

ਦੱਸ ਦਈਏ ਕਿ ਪਿੰਡ ਮੂਸਾ ਸਥਿਤ ਸਿੱਧੂ ਦੀ ਹਵੇਲੀ ਵਿਖੇ ਬੀਤੇ ਕੱਲ੍ਹ ਤੋਂ ਹੀ ਜਸ਼ਨ ਦੇ ਮਾਹੌਲ ਚੱਲ ਰਹੇ ਨੇ, ਲੋਕਾਂ ਵੱਲੋਂ ਰਾਤ ਦੇ ਸਮੇਂ ਜਿੱਥੇ ਆਤਿਸ਼ਬਾਜ਼ੀ ਚਲਾਈ ਗਈ, ਉਥੇ ਹੀ ਦਿਨ ਵਿਚ ਰੰਗਾਂ ਨਾਲ ਹੋਲੀ ਖੇਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ :

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਵਿੱਚ ਐਲਾਨੇ ਸਾਰੇ ਅੱਠ ਉਮੀਦਵਾਰਾਂ ਨੂੰ ਬਦਲ ਸਕਦੀ ਹੈ। ਇਹ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਂਗਰਸ ਅਤੇ ‘ਆਪ’ ਵਿਚਾਲੇ ਅੰਦਰੂਨੀ ਗੱਲਬਾਤ ਚੱਲ ਰਹੀ ਹੈ। ਦਿੱਲੀ ਵਿੱਚ ਮੀਟਿੰਗ ਹੋਈ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੂੰ ਧੋਖਾ ਦਿੱਤਾ ਹੈ। ਪੰਜਾਬ ਵਿੱਚ ਲੋਕਾਂ ਦੇ ਹੱਕਾਂ ਲਈ ਭਾਜਪਾ ਹੀ ਲੜ ਸਕਦੀ ਹੈ। ਇਸ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀਆਂ ਸਮੇਤ ਅੱਠ ਲੋਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਕਸ਼ਮੀਰ ਸਿੰਘ, ਰਾਕੇਸ਼ ਪਰਾਸ਼ਰ ਅਤੇ ਸੇਵਾਮੁਕਤ ਏਡੀਸੀ ਰਣਵੀਰ ਸਿੰਘ ਸਮੇਤ ਕਈ ਨਾਂ ਸ਼ਾਮਲ ਹਨ।

ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬੀਤੀ ਰਾਤ ਦਿੱਲੀ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ‘ਆਪ’ ਵੱਲੋਂ ਮੈਦਾਨ ਵਿੱਚ ਉਤਾਰੇ ਗਏ ਅੱਠ ਉਮੀਦਵਾਰਾਂ ਦੀਆਂ ਗਰਾਊਂਡ ਰਿਪੋਰਟਾਂ ਬਹੁਤੀਆਂ ਚੰਗੀਆਂ ਨਹੀਂ ਹਨ। ਲੋਕਾਂ ਨੇ ਉਸ ਨੂੰ ਨਕਾਰ ਦਿੱਤਾ ਹੈ।

ਅਜਿਹੇ ‘ਚ ਚਿਹਰੇ ਬਦਲੇ ਜਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਸੂਚੀ ਅਜੇ ਫਾਈਨਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਕਾਂਗਰਸ ਅਤੇ ‘ਆਪ’ ਆਪਸ ਵਿੱਚ ਮਿਲ ਕੇ ਲੜ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਦੋਵੇਂ ਅੱਗੇ ਆ ਕੇ ਲੜ ਸਕਦੇ ਹਨ।

Related post

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਭੇਜਿਆ ਸਨੇਹਾ, ਜਾਣੋ ਕੀ ਕਿਹਾ

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ…

ਨਵੀਂ ਦਿੱਲੀ, 29 ਅਪ੍ਰੈਲ, ਪਰਦੀਪ ਸਿੰਘ : ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ…
ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ, ਜਾਣੋ ਇਸ ਦੇ ਜ਼ਬਰਦਸਤ ਫਾਇਦੇ

ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ,…

ਚੰਡੀਗੜ੍ਹ, 29 ਅਪ੍ਰੈਲ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਅਸੀਂ ਸਾਰੇ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਾਂ। ਠੰਡਾ ਪਾਣੀ ਵੀ ਸਿਹਤ…
ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ ਮਹਿੰਦੀ ਤੋਂ ਅੱਕ ਚੁੱਕੇ ਹੋ ਤਾਂ ਅਪਣਾਓ ਇਹ ਟਿੱਪਸ, ਹੋ ਜਾਣਗੇ ਵਾਲ ਕਾਲੇ

ਚਿੱਟੇ ਵਾਲਾਂ ਨੂੰ ਕਾਲੇ ਕਰਨ ਲਈ ਮਹਿੰਦੀ ਤੋਂ ਅੱਕ…

ਚੰਡੀਗੜ੍ਹ, 29 ਅਪ੍ਰੈਲ, ਪਰਦੀਪ ਸਿੰਘ: ਕੀ ਤੁਸੀਂ ਆਪਣੇ ਵਾਲਾਂ ਨੂੰ ਕਾਲੇ ਕਰਨ ਲਈ ਮਹਿੰਦੀ ਦੀ ਵਰਤੋਂ ਕਰ ਰਹੇ ਹੋ ਅਤੇ ਹਰ…