ਅੰਮ੍ਰਿਤਸਰ ਪੁਲਿਸ ਨੇ 28 ਕਰੋੜ ਦੀ ਹੈਰੋਇਨ ਫੜੀ

ਅੰਮ੍ਰਿਤਸਰ ਪੁਲਿਸ ਨੇ 28 ਕਰੋੜ ਦੀ ਹੈਰੋਇਨ ਫੜੀ


ਅਜਨਾਲਾ, 23 ਦਸੰਬਰ, ਨਿਰਮਲ : ਅਜਨਾਲਾ ਦੇ ਪਿੰਡ ਭਿੰਡੀ ਸੈਦਾ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ 28 ਕਰੋੜ ਰੁਪਏ ਦੀ ਹੈਰੋਇਨ ਅਤੇ 20 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ। ਪੁਲਸ ਨੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਿੰਡੀ ਸੈਦਾ ਥਾਣਾ ਇੰਚਾਰਜ ਅਗਿਆਪਾਲ ਸਿੰਘ ਨੇ ਦੱਸਿਆ ਕਿ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਸਬੰਧੀ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਨਾਕੇ ਲਾਏ ਗਏ ਹਨ। ਇਸੇ ਤਹਿਤ ਅੱਜ ਸਵੇਰੇ ਸ਼ਾਹਪੁਰ ਡਰੇਨ ਨੇੜੇ ਪੁਲੀਸ ਵੱਲੋਂ ਨਾਕਾਬੰਦੀ ਕੀਤੀ ਗਈ। ਨਾਕੇ ਦੌਰਾਨ ਦੇਖਿਆ ਕਿ ਇਕ ਨੌਜਵਾਨ ਬਾਈਕ ’ਤੇ ਆ ਰਿਹਾ ਸੀ, ਜੋ ਪੁਲਸ ਨੂੰ ਦੇਖ ਕੇ ਪਿੱਛੇ ਹਟ ਗਿਆ।
ਭੱਜਣ ਸਮੇਂ ਉਸ ਦੇ ਮੋਟਰਸਾਈਕਲ ਤੋਂ ਇੱਕ ਬੋਰੀ ਡਿੱਗੀ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 4 ਕਿੱਲੋ ਹੈਰੋਇਨ ਅਤੇ 20 ਜਿੰਦਾ ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਮੁਲਜ਼ਮਾਂ ਕੋਲੋਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਪਰ ਇਹ ਪਹਿਲੀ ਵਾਰ ਹੈ ਕਿ ਇਸ ਇਲਾਕੇ ਵਿੱਚੋਂ ਏਨੀ ਵੱਡੀ ਮਾਤਰਾ ਵਿੱਚ ਹੈਰੋਇਨ ਫੜੀ ਗਈ ਹੈ। ਪੁਲੀਸ ਵੱਲੋਂ ਸ਼ੱਕ ਦੇ ਆਧਾਰ ’ਤੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ
ਮੋਗਾ ਦੇ ਲੋਹਾਰਾ ਚੌਕ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਇਨੋਵਾ ਸਵਾਰ 4-5 ਲੁਟੇਰਿਆਂ ਨੇ ਇਕ ਪੁਲਸ ਮੁਲਾਜ਼ਮ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਪੁਲੀਸ ਮੁਲਾਜ਼ਮ ਦਾ ਮੋਬਾਈਲ ਫੋਨ ਅਤੇ ਸਰਕਾਰੀ ਪਿਸਤੌਲ ਲੈ ਕੇ ਫ਼ਰਾਰ ਹੋ ਗਏ। ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਤਨਾਮ ਸਿੰਘ ਕਮਾਲਕੇ ਪੁਲੀਸ ਚੌਕੀ ਵਿੱਚ ਹੈੱਡ ਕਾਂਸਟੇਬਲ ਹੈ। ਬੀਤੀ ਦੇਰ ਰਾਤ ਸਤਨਾਮ ਆਪਣੇ ਘਰ ਤੋਂ ਕਮਾਲਕੇ ਚੌਂਕੀ ਨੂੰ ਡਿਊਟੀ ਲਈ ਜਾ ਰਿਹਾ ਸੀ। ਉਸ ਦੀ ਬਰੇਜ਼ਾ ਕਾਰ ਲੋਹਾਰਾ ਚੌਕ ਨੇੜੇ ਪੰਕਚਰ ਹੋ ਗਈ। ਜਦੋਂ ਸਤਨਾਮ ਕਾਰ ਦਾ ਟਾਇਰ ਬਦਲਣ ਲੱਗਾ ਤਾਂ ਮੁਲਜ਼ਮਾਂ ਨੇ ਪਿੱਛਿਓਂ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਉਸ ਦਾ ਮੋਬਾਈਲ ਅਤੇ ਸਰਕਾਰੀ ਪਿਸਤੌਲ ਖੋਹ ਕੇ ਫ਼ਰਾਰ ਹੋ ਗਏ। ਸਤਨਾਮ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਕੋਟ ਈਸੇ ਖਾਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਤਨਾਮ ਦੇ ਸਿਰ ’ਤੇ 100 ਟਾਂਕੇ ਲੱਗੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related post

ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ

ਪੁਲਿਸ ਨੇ 4 ਕਿੱਲੋਂ ICE ਡਰੱਗ, 1 ਕਿੱਲੋ ਹੈਰੋਇਨ…

ਚੰਡੀਗੜ੍ਹ/ਅੰਮ੍ਰਿਤਸਰ, 3 ਮਈ, ਪਰਦੀਪ ਸਿੰਘ: ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਇਤਲਾਹ ’ਤੇ ਕੀਤੀ ਕਾਰਵਾਈ ਵਿੱਚ, ਕਾਊਂਟਰ…
250 ਕਰੋੜ ਦੀ ਹੈਰੋਇਨ ਬਰਾਮਦ, ਮਹਿਲਾ ਸਣੇ 3 ਨਸ਼ਾ ਤਸਕਰ ਕਾਬੂ, ਜਾਣੋ ਪੂਰਾ ਮਾਮਲਾ

250 ਕਰੋੜ ਦੀ ਹੈਰੋਇਨ ਬਰਾਮਦ, ਮਹਿਲਾ ਸਣੇ 3 ਨਸ਼ਾ…

ਜਲੰਧਰ, 29 ਅਪ੍ਰੈਲ, ਪਰਦੀਪ ਸਿੰਘ : ਜਲੰਧਰ ਪੁਲਿਸ ਨੂੰ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ ਹੈ। ਜਲੰਧਰ ਪੁਲਿਸ ਨੇ ਇਕ ਮਹਿਲਾ…
ਅੰਮ੍ਰਿਤਸਰ ਵਿਚ 35 ਕਰੋੜ ਰੁਪਏ ਦੀ ਹੈਰੋਇਨ ਫੜੀ

ਅੰਮ੍ਰਿਤਸਰ ਵਿਚ 35 ਕਰੋੜ ਰੁਪਏ ਦੀ ਹੈਰੋਇਨ ਫੜੀ

ਅੰਮ੍ਰਿਤਸਰ, 8 ਮਾਰਚ, ਨਿਰਮਲ : ਅੰਮ੍ਰਿਤਸਰ ਵਿਚ 35 ਕਰੋੜ ਰੁਪਏ ਦੀ ਹੈਰੋਇਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜੀ ਹਾਂ, ਦੱਸਦੇ…