ਇਕ ਇਮਾਰਤ ’ਚ ਵਸਿਆ ਅਮਰੀਕਾ ਦਾ ‘ਅਨੋਖਾ ਸ਼ਹਿਰ’
ਕੀ ਤੁਸੀਂ ਕਦੇ ਅਜਿਹੇ ਸ਼ਹਿਰ ਬਾਰੇ ਸੁਣਿਆ ਏ ਜੋ ਸਿਰਫ਼ ਇਕ ਇਮਾਰਤ ਵਿਚ ਵਸਿਆ ਹੋਵੇ, ਪੁਲਿਸ ਸਟੇਸ਼ਨ, ਡਾਕਖ਼ਾਨਾ, ਹਸਪਤਾਲ ਤੇ ਸਕੂਲ ਸਭ ਕੁੱਝ ਇਕ ਹੀ ਇਮਾਰਤ ਵਿਚ ਹੋਵੇ। ਸੁਣਨ ਵਿਚ ਇਹ ਗੱਲ ਭਾਵੇਂ ਬਹੁਤ ਹੈਰਾਨੀਜਨਕ ਲਗਦੀ ਐ ਪਰ ਉਤਰੀ ਅਮਰੀਕਾ ਵਿਚ ਪੈਂਦੇ ਸਟੇਟ ਅਲਾਸਕਾ ਵਿਚ ਇਕ ਅਜਿਹਾ ਹੀ ਸ਼ਹਿਰ ਮੌਜੂਦ ਐ ਜੋ ਸਿਰਫ਼ ਇਕ ਇਮਾਰਤ ਵਿਚ ਵਸਿਆ ਹੋਇਆ ਏ।;
ਅਲਾਸਕਾ : ਕੀ ਤੁਸੀਂ ਕਦੇ ਅਜਿਹੇ ਸ਼ਹਿਰ ਬਾਰੇ ਸੁਣਿਆ ਏ ਜੋ ਸਿਰਫ਼ ਇਕ ਇਮਾਰਤ ਵਿਚ ਵਸਿਆ ਹੋਵੇ, ਪੁਲਿਸ ਸਟੇਸ਼ਨ, ਡਾਕਖ਼ਾਨਾ, ਹਸਪਤਾਲ ਤੇ ਸਕੂਲ ਸਭ ਕੁੱਝ ਇਕ ਹੀ ਇਮਾਰਤ ਵਿਚ ਹੋਵੇ। ਸੁਣਨ ਵਿਚ ਇਹ ਗੱਲ ਭਾਵੇਂ ਬਹੁਤ ਹੈਰਾਨੀਜਨਕ ਲਗਦੀ ਐ ਪਰ ਉਤਰੀ ਅਮਰੀਕਾ ਵਿਚ ਪੈਂਦੇ ਸਟੇਟ ਅਲਾਸਕਾ ਵਿਚ ਇਕ ਅਜਿਹਾ ਹੀ ਸ਼ਹਿਰ ਮੌਜੂਦ ਐ ਜੋ ਸਿਰਫ਼ ਇਕ ਇਮਾਰਤ ਵਿਚ ਵਸਿਆ ਹੋਇਆ ਏ। ਬਰਫੀਲੇ ਇਲਾਕੇ ਵਿਚ ਵਸੇ ਇਸ ਅਨੋਖੇ ਸ਼ਹਿਰ ਦੀ ਕਹਾਣੀ ਵੀ ਕਾਫ਼ੀ ਦਿਲਚਸਪ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕੀ ਐ ਇਸ ਅਨੋਖੇ ਸ਼ਹਿਰ ਦਾ ਨਾਮ ਅਤੇ ਕੀ ਐ ਇਸ ਦਾ ਇਤਿਹਾਸ?
ਉਤਰੀ ਅਮਰੀਕਾ ਦੇ ਵੀ ਉੱਤਰ ਵਿਚ ਸੰਯੁਕਤ ਰਾਜ ਅਮਰੀਕਾ ਦਾ ਇਕ ਰਾਜ ਐ, ਜਿਸ ਦਾ ਨਾਮ ਐ ਅਲਾਸਕਾ। ਇਸ ਸਟੇਟ ਦੀ ਕਹਾਣੀ ਵੀ ਵੱਖਰੀ ਹੀ ਐ। ਕਰੀਬ 17 ਲੱਖ ਵਰਗ ਕਿਲੋਮੀਟਰ ਦਾ ਇਹ ਇਲਾਕਾ ਜ਼ਿਆਦਾਤਰ ਬਰਫ਼ ਨਾਲ ਢਕਿਆ ਰਹਿੰਦਾ ਏ ਪਰ ਇਸ ਨੂੰ ਵੱਖਰਾ ਬਣਾਉਣ ਵਾਲੀ ਗੱਲ ਇਹ ਨਹੀਂ ਐ। ਇਸ ਵੱਖਰਾ ਬਣਾਉਣ ਵਾਲੀ ਗੱਲ ਇਹ ਐ ਕਿ ਇਸ ਇਲਾਕੇ ਨੂੰ ਸੰਨ 1867 ਵਿਚ ਯੂਐਸਏ ਨੇ ਸੋਵੀਅਤ ਸੰਘ ਤੋਂ ਖ਼ਰੀਦ ਲਿਆ ਸੀ, ਉਹ ਵੀ ਸਮੇਂ ਦੇ ਹਿਸਾਬ ਨਾਲ 72 ਲੱਖ ਡਾਲਰ ਦੇ ਬਰਾਬਰ ਕੀਮਤ ਦੇ ਸੋਨੇ ਬਦਲੇ। ਅੱਜ ਦੇ ਹਿਸਾਬ ਨਾਲ ਇਸ ਨੂੰ ਰੁਪਈਆਂ ਵਿਚ ਬਦਲੀਏ ਤਾਂ ਇਹ ਰਕਮ ਬਹੁਤ ਜ਼ਿਆਦਾ ਹੋ ਜਾਵੇਗੀ।
ਸੰਨ 1872 ਵਿਚ ਇੱਥੇ ਸੋਨਾ ਵੀ ਖੋਜ ਲਿਆ ਗਿਆ ਅਤੇ ਫਿਰ 1888 ਤੱਕ ਕਰੀਬ 60 ਹਜ਼ਾਰ ਲੋਕ ਸੋਨੇ ਦੀ ਖੋਜ ਵਿਚ ਅਲਾਸਕਾ ਜਾ ਪਹੁੰਚੇ। ਬਾਅਦ ਵਿਚ ਹੋਰ ਵੀ ਲੋਕ ਵੀ ਇੱਥੇ ਆਉਂਦੇ ਰਹੇ। ਅਮਰੀਕਾ ਨੇ ਫ਼ੌਜੀ ਬੇਸ ਵੀ ਇੱਥੇ ਬਣਾ ਲਏ ਪਰ ਇਸ ਜਗ੍ਹਾ ਵਿਚ ਇਹ ਸਭ ਵੀ ਇੰਨਾ ਖ਼ਾਸ ਨਹੀਂ ਐ, ਜਿੰਨਾ ਕਿ ਇੱਥੇ ਮੌਜੂਦ ਇਕ ਅਨੋਖਾ ਸ਼ਹਿਰ ਐ, ਜਿੱਥੇ ਕਦੇ ਸੋਨਾ ਖੋਜਣ ਵਾਲੇ ਲੋਕ ਆਪਣਾ ਟਿਕਾਣਾ ਬਣਾਇਆ ਕਰਦੇ ਸੀ।
ਹੁਣ ਇਸ ਨੂੰ ਸ਼ਹਿਰ ਕਹੀਏ, ਕਸਬਾ ਕਹੀਏ ਜਾਂ ਫਿਰ ਕੁੱਝ ਹੋਰ? ਇਹ ਸਮਝਣਾ ਥੋੜ੍ਹਾ ਮੁਸ਼ਕਲ ਕੰਮ ਐ ਕਿਉਂਕਿ ਛੋਟੇ ਸ਼ਹਿਰ ਦਾ ਨਾਮ ਸੁਣ ਕੇ ਸਾਰਿਆਂ ਦੇ ਦਿਮਾਗ਼ ਵਿਚ ਇਹੀ ਆਉਂਦਾ ਹੋਵੇਗਾ ਕਿ ਜਿਵੇਂ ਦੂਜੇ ਛੋਟੇ ਸ਼ਹਿਰ ਹੁੰਦੇ ਨੇ, ਓਵੇਂ ਹੀ ਇਹ ਵੀ ਹੋਵੇਗਾ,,, ਪਰ ਅਜਿਹਾ ਬਿਲਕੁਲ ਵੀ ਨਹੀਂ। ਇਹ ਸਾਡੀ ਇਸ ਕਲਪਨਾ ਤੋਂ ਪਰੇ ਐ। ਇਸ ਸ਼ਹਿਰ ਦੀ ਖ਼ਾਸੀਅਤ ਇਹ ਐ ਕਿ ਇਹ ਇਕ ਇਮਾਰਤ ਦਾ ਸ਼ਹਿਰ ਐ,,, ਜਾਂ ਇਹ ਕਹਿ ਲਈਏ ਕਿ ਇਸ ਸ਼ਹਿਰ ਵਿਚ ਰਹਿਣ ਵਾਲੇ ਸਾਰੇ ਲੋਕ ਇਕ ਹੀ ਇਮਾਰਤ ਵਿਚ ਰਹਿੰਦੇ ਨੇ। ਇਸ ਸ਼ਹਿਰ ਦਾ ਵਿਟਰ ਐ ਜੋ ਅਮਰੀਕੀ ਕਵੀ ਜੌਨ ਗ੍ਰੀਨ ਲੀਫ ਵਿਟਰ ਦੇ ਨਾਂਅ ’ਤੇ ਰੱਖਿਆ ਗਿਆ ਸੀ।
ਇਹੀ ਨਾਮ ਬਾਅਦ ਵਿਚ ਇਸ ਸ਼ਹਿਰ ਨੇ ਲੈ ਲਿਆ। ਇਕ ਅਜਿਹੀ ਜਗ੍ਹਾ,,, ਜੋ ਚਾਰੇ ਪਾਸੇ ਤੋਂ ਪਹਾੜਾਂ ਦੇ ਨਾਲ ਘਿਰੀ ਹੋਈ ਐ,,, ਬਰਫ਼ ਦੇ ਨਾਲ ਢਕੀ ਹੋਈ ਐ। 14 ਮੰਜ਼ਿਲਾ ਇਕਲੌਤੀ ਇਮਾਰਤ ਵਾਲਾ ਸ਼ਹਿਰ। ਇਸ ਇਮਾਰਤ ਦਾ ਨਾਮ ਬੇਗਿਚ ਟਾਵਰ ਐ,,, ਇੱਥੇ ਹੀ ਇਸ ਸ਼ਹਿਰ ਦੇ ਕਰੀਬ 200 ਨਿਵਾਸੀ ਰਹਿੰਦੇ ਨੇ।
ਦਰਅਸਲ ਇੱਥੇ 96 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸਰਦ ਹਵਾਵਾਂ ਚਲਦੀਆਂ ਰਹਿੰਦੀਆਂ ਨੇ,,, ਹੁਣ ਤੁਸੀਂ ਖ਼ੁਦ ਹੀ ਅੰਦਾਜ਼ਾ ਲਗਾ ਲਓ ਕਿ ਇੰਨੀ ਤੇਜ਼ ਅਤੇ ਸਰਦ ਹਵਾ ਵਿਚ ਕੌਣ ਹਿੰਮਤ ਕਰੇਗਾ ਵੱਖ ਵੱਖ ਥਾਵਾਂਾ ’ਤੇ ਜਾਣ ਦੀ? ਇਸ ਕਰਕੇ ਇੱਥੇ ਲੋਕਾਂ ਨੇ ਮਿਲ ਕੇ ਤੋੜ ਕੱਢਿਆ ਕਿ ਇਕ ਹੀ ਇਮਾਰਤ ਸਾਰਾ ਮਾਮਲਾ ਫਿੱਟ ਕਰ ਦਿੱਤਾ। ਇਸ ਇਮਾਰਤ ਦੇ ਅੰਦਰ ਹੀ ਛੋਟਾ ਜਿਹਾ ਬਜ਼ਾਰ ਐ, ਇਕ ਛੋਟਾ ਜਿਹਾ ਕਲੀਨਿਕ। ਹੋਰ ਤਾਂ ਹੋਰ ਇਮਾਰਤ ਦੇ ਅੰਦਰ ਹੀ ਡਾਕਖ਼ਾਨਾ ਅਤੇ ਪੁਲਿਸ ਸਟੇਸ਼ਨ ਵੀ ਬਣਾਏ ਹੋਏ ਨੇ,,, ਯਾਨੀ ਜੇਕਰ ਰਿਪੋਰਟ ਲਿਖਵਾਉਣੀ ਹੋਵੇ ਜਾਂ ਚਿੱਠੀ ਪੱਤਰ ਭੇਜਣਾ ਹੋਵੇਗਾ,,, ਸਾਰਾ ਇੰਤਜ਼ਾਮ ਇਸ ਇਮਾਰਤ ਵਿਚ ਹੀ ਕੀਤਾ ਹੋਇਆ ਏ। ਇਸ ਤੋਂ ਇਲਾਵਾ ਇਮਾਰਤ ਦੇ ਬੇਸਮੇਂਟ ਵਿਚ ਇਕ ਚਰਚ ਵੀ ਬਣਾਇਆ ਗਿਆ ਏ।
ਇੱਥੋਂ ਦੇ 200 ਨਿਵਾਸੀਆਂ ਦੇ 200 ਵੱਖ ਵੱਖ ਕਾਰਨ ਨੇ ਜੋ ਇਨ੍ਹਾਂ ਨੂੰ ਇੱਥੋਂ ਤੱਕ ਲੈ ਕੇ ਆ ਗਏ। ਕੁੱਝ ਦਾ ਕਹਿਣਾ ਏ ਕਿ ਉਹ ਲੋਕਾਂ ਦੇ ਜ਼ਿਆਦਾ ਨੇੜੇ ਆਉਣ ਲਈ ਇੱਥੇ ਆ ਕੇ ਵਸੇ। ਕੁੱਝ ਕਹਿੰਦੇ ਨੇ ਕਿ ਦੁਨੀਆ ਤੋਂ ਦੂਰ ਰਹਿਣ ਦੇ ਲਈ ਉਨ੍ਹਾਂ ਨੇ ਇਸ ਜਗ੍ਹਾ ਨੂੰ ਚੁਣਿਆ। ਉਂਝ ਇਕ ਗੱਲ ਜ਼ਰੂਰ ਐ ਕਿ ਭਲੇ ਹੀ ਇਹ ਲੋਕ ਇੱਥੇ ਆਰਾਮ ਨਾਲ ਰਹਿ ਰਹੇ ਹੋਣ ਪਰ ਇੱਥੇ ਪਹੁੰਚਣਾ ਆਰਾਮ ਦਾ ਕੰਮ ਨਹੀਂ। ਇਕ ਜਾਣਕਾਰੀ ਅਨੁਸਾਰ ਇੱਥੇ ਆਉਣ ਦੇ ਲਈ ਬੇਹੱਦ ਔਖਿਆਈ ਭਰੇ ਰਸਤਿਆਂ ਵਿਚੋਂ ਗੁਜ਼ਰ ਕੇ ਆਉਣਾ ਪੈਂਦਾ ਏ ਅਤੇ ਰਾਤ ਦੇ ਸਮੇਂ ਇੱਥੇ ਪਹੁੰਚਣ ਦੀ ਸੁਰੰਗ ਬੰਦ ਕਰ ਦਿੱਤੀ ਜਾਂਦੀ ਐ ਤਾਂ ਜੋ ਰਾਤ ਸਮੇਂ ਕੋਈ ਇਸ ਸ਼ਹਿਰ ਵੱਲ ਨਾ ਆ ਸਕੇ।
ਭਾਵੇਂ ਕਿ ਵੱਡੇ ਹਸਪਤਾਲ ਦੀ ਸਹੂਲਤ ਤਾਂ ਇੱਥੇ ਮੌਜੂਦ ਨਹੀਂ ਪਰ ਛੋਟੇ ਕਲੀਨਿਕ ਵਿਚ ਛੋਟੀਆਂ ਮੋਟੀਆਂ ਸਮੱਸਿਆਵਾਂ ਨਾਲ ਤਾਂ ਆਸਾਨੀ ਨਾਲ ਨਿਪਟਿਆ ਜਾ ਸਕਦਾ ਏ। ਉਂਝ ਰੋਜ਼ਾਨਾ ਹੋਰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਇੱਥੋਂ ਆਰਾਮ ਨਾਲ ਮਿਲ ਜਾਂਦੀਆਂ ਨੇ। ਅਮਰੀਕੀ ਰਾਜਧਾਨੀ ਤੋਂ 2300 ਕਿਲੋਮੀਟਰ ਦੂਰ ਇਸ ਬਰਫ਼ੀਲੇ ਇਲਾਕੇ ਦੇ ਟਾਊਨ ਵਿਚ ਇੰਨੀਆਂ ਸਹੂਲਤਾਂ ਮਿਲਣੀਆਂ ਕਾਫ਼ੀ ਵੱਡੀ ਗੱਲ ਮੰਨੀ ਜਾ ਸਕਦੀ ਐ।
ਦਰਅਸਲ ਦੂਜੇ ਵਿਸ਼ਵ ਯੁੱਧ ਵੇਲੇ ਅਮਰੀਕੀ ਫ਼ੌਜ ਨੇ ਇੱਥੇ ਇਕ ਮਿਲਟਰੀ ਬੇਸ ਬਣਾਇਆ ਸੀ, ਜਿਸ ਵਿਚ ਇਕ ਬੰਦਰਗਾਹ ਅਤੇ ਰੇਲ ਰੋਡ ਵੀ ਸ਼ਾਮਲ ਸੀ। ਇਸ ਨੂੰ ਕੈਂਪ ਸੁਲਿਵਨ ਦਾ ਨਾਮ ਦਿੱਤਾ ਗਿਆ ਸੀ, ਜਿੱਥੇ ਅਲਾਸਕਾ ਰੇਲ ਰੋਡ ਸਾਲ 1943 ਵਿਚ ਬਣ ਕੇ ਤਿਆਰ ਹੋਇਆ। ਇੱਥੋਂ ਦੀ ਬੰਦਰਗਾਹ ਅਮਰੀਕੀ ਫ਼ੌਜੀਆਂ ਦੇ ਲਈ ਅਲਾਸਕਾ ਆਉਣ ਜਾਣ ਦਾ ਰਸਤਾ ਬਣਿਆ। ਉਸ ਸਮੇਂ ਇੱਥੇ ਦੋ ਵੱਡੀਆਂ ਇਮਾਰਤਾਂ ਬਣਾਈਆਂ ਗਈਆਂ ਸੀ,,, ਇਕ ਸੀ ਹੌਗ ਬਿਲਡਿੰਗ, ਜਿਸ ਦਾ ਨਾਮ ਬਦਲ ਕੇ ਬੇਗਿਚ ਟਾਵਰ ਰੱਖ ਦਿੱਤਾ ਗਿਆ ਅਤੇ ਦੂਜੀ ਇਮਾਰਤ ਇਕ ਸਕੂਲ ਦੀ ਸੀ, ਜਿਸ ਨੂੰ ਮੇਨ ਟਾਵਰ ਤੋਂ ਇਕ ਸੁਰੰਗ ਜ਼ਰੀਹੇ ਜੋੜਿਆ ਗਿਆ ਸੀ। ਉਦੋਂ ਇੱਥੇ ਸਿਵਲ ਸਰਵੈਂਟ ਅਤੇ ਉਨ੍ਹਾਂ ਦੇ ਪਰਿਵਾਰ ਰੁਕਿਆ ਕਰਦੇ ਸੀ। ਇਕ ਹੋਰ ਇਮਾਰਤ ਸੀ, ਜਿਸ ਦਾ ਨਾਮ ਬਨਕਰ ਬਿਲਡਿੰਗ ਸੀ ਪਰ ਸਮੇਂ ਦੇ ਨਾਲ ਉਸ ਨੂੰ ਖਾਲੀ ਛੱਡ ਦਿੱਤਾ ਗਿਆ ਸੀ।
ਇਸ ਛੋਟੇ ਜਿਹੇ ਸ਼ਹਿਰ ਨੇ ਕਈ ਭੂਚਾਲ ਵੀ ਦੇਖੇ, ਕਾਫ਼ੀ ਕੁੱਝ ਬਣਿਆ ਅਤੇ ਕਾਫ਼ੀ ਕੁੱਝ ਵਿਗੜਿਆ,, ਪਰ ਹੁਣ ਇੱਥੇ ਸਿਰਫ਼ ਇਕ ਹੀ ਇਮਾਰਤ ਐ,,,, ਇਸ ਸ਼ਹਿਰ ਨੂੰ ਇਕ ਛੱਤ ਵਾਲੇ ਸ਼ਹਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਏ। ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ