ਬਰਤਾਨੀਆ ਚੋਣਾਂ : ਰਿਸ਼ੀ ਸੁਨਕ ਦੇ ਸਿਆਸੀ ਭਵਿੱਖ ਦਾ ਫੈਸਲਾ

ਬਰਤਾਨੀਆ ਵਿਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਸਿਆਸੀ ਭਵਿੱਖ ਬਾਰੇ ਵੋਟਰਾਂ ਨੇ ਫੈਸਲਾ ਕਰ ਦਿਤਾ ਹੈ ਅਤੇ ਜਲਦ ਹੀ ਚੋਣ ਨਤੀਜੇ ਦੁਨੀਆਂ ਸਾਹਮਣੇ ਹੋਣਗੇ।

Update: 2024-07-04 11:29 GMT

ਲੰਡਨ : ਬਰਤਾਨੀਆ ਵਿਚ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਸਿਆਸੀ ਭਵਿੱਖ ਬਾਰੇ ਵੋਟਰਾਂ ਨੇ ਫੈਸਲਾ ਕਰ ਦਿਤਾ ਹੈ ਅਤੇ ਜਲਦ ਹੀ ਚੋਣ ਨਤੀਜੇ ਦੁਨੀਆਂ ਸਾਹਮਣੇ ਹੋਣਗੇ। 14 ਸਾਲ ਤੋਂ ਸੱਤਾ ’ਤੇ ਕਾਬਜ਼ ਕੰਜ਼ਰਵੇਟਿਵ ਪਾਰਟੀ ਨੇ 2019 ਵਿਚ 365 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਚੋਣ ਸਰਵੇਖਣਾਂ ਮੁਤਾਬਕ ਰਿਸ਼ੀ ਸੁਨਕ ਦੀ ਪਾਰਟੀ ਨੂੰ 53 ਤੋਂ 150 ਸੀਟਾਂ ਮਿਲਣ ਦੇ ਆਸਾਰ ਹਨ। ਬਰਤਾਨੀਆ ਵਿਚ ਭਾਰਤੀ ਮੂਲ ਦੇ 18 ਲੱਖ ਵੋਟਰ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਰਿਸ਼ੀ ਸੁਨਕ ਦੇ ਵਿਰੁੱਧ ਭੁਗਤੇ। ਲੇਬਰ ਪਾਰਟੀ ਦੇ ਆਗੂ ਕਿਅਰ ਸਟਾਰਮਰ ਨੂੰ ਬਰਤਾਨੀਆ ਦਾ ਅਗਲਾ ਪ੍ਰਧਾਨ ਮੰਤਰੀ ਮੰਨਿਆ ਜਾ ਰਿਹਾ ਹੈ ਪਰ ਵੋਟਿੰਗ ਤੋਂ ਐਨ ਪਹਿਲਾਂ ਮੁਲਕ ਨੂੰ ਲੋਕਾਂ ਨੂੰ ਕੀਤੀ ਅਪੀਲ ਵਿਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਕਿ ਬਹੁਮਤ ਮਿਲਣ ਦੀ ਸੂਰਤ ਵਿਚ ਲੇਬਰ ਪਾਰਟੀ ਬਰਤਾਨੀਆ ਵਾਸੀਆਂ ’ਤੇ ਟੈਕਸਾਂ ਦਾ ਬੋਝ ਲੱਦ ਦੇਵੇਗੀ।

ਲੇਬਰ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ

ਚੋਣ ਕਰਵਾਉਣ ਲਈ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕੋਲ ਜਨਵਰੀ 2025 ਤੱਕ ਦਾ ਸਮਾਂ ਸੀ ਪਰ ਉਨ੍ਹਾਂ ਵੱਲੋਂ ਤੈਅਸ਼ੁਦਾ ਸਮੇਂ ਤੋਂ ਕੁਝ ਪਹਿਲਾਂ ਹੀ ਵੋਟਾਂ ਪਵਾਉਣ ਦਾ ਫੈਸਲਾ ਲਿਆ ਗਿਆ। ਪੂਰੇ ਮੁਲਕ ਵਿਚ 40 ਹਜ਼ਾਰ ਪੋÇਲੰਗ ਬੂਥ ਬਣਾਏ ਗਏ ਅਤੇ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਵੋਟਾਂ ਪੈਣ ਦਾ ਸਿਲਸਿਲਾ ਆਰੰਭ ਹੋ ਗਿਆ। ਰਿਸ਼ੀ ਸੁਨਕ ਆਪਣੀ ਪਤਨੀ ਅਕਸ਼ਤਾ ਮੂਰਤੀ ਨਾਲ ਕਰਬੀ ਸਿਗਜ਼ਟਨ ਵਿਲੇਜ ਹਾਲ ਵਿਖੇ ਵੋਟ ਪਾਉਣ ਪੁੱਜੇ ਅਤੇ ਲੋਕਾਂ ਨੂੰ ਵਧ ਚੜ੍ਹ ਕੇ ਵੋਟਾਂ ਪਾਉਣ ਦਾ ਸੱਦਾ ਦਿਤਾ। ਬਰਤਾਨੀਆ ਵਿਚ ਰਾਤ 10 ਵਜੇ ਤੱਕ ਵੋਟਾਂ ਪਾਈਆਂ ਜਾ ਸਕਦੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਬਰਤਾਨੀਆਂ ਦੀਆਂ ਆਮ ਚੋਣਾਂ ਵਿਚ ਪੰਜਾਬੀ ਮੂਲ ਦੇ ਪੰਜ ਉਮੀਦਵਾਰ ਚੋਣ ਮੈਦਾਨ ਵਿਚ ਹਨ।

ਭਾਰਤੀ ਮੂਲ ਦੇ 18 ਲੱਖ ਵੋਟਰਾਂ ਵਿਚੋਂ ਜ਼ਿਆਦਾਤਰ ਰਿਸ਼ੀ ਸੁਨਕ ਦੇ ਵਿਰੁੱਧ

ਕੰਜ਼ਰਵੇਟਿਵ ਪਾਰਟੀ ਵੱਲੋਂ ਪਹਿਲੀ ਵਾਰ ਡੇਵਿਡ ਕੈਮਰਨ ਦੀ ਅਗਵਾਈ ਹੇਠ 17 ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ। ਡੇਵਿਡ ਕੈਮਰਨ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ 2010 ਵਿਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਦੀਵਾਲੀ ਦਾ ਤਿਉਹਾਰ ਮਨਾਇਆ। ਫੀ ਸਦੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 2010 ਵਿਚ 61 ਫੀ ਸਦੀ ਭਾਰਤੀ ਮੂਲ ਦੇ ਵੋਟਰਾਂ ਨੇ ਲੇਬਰ ਪਾਰਟੀ ਨੂੰ ਵੋਟ ਪਾਈ।

Tags:    

Similar News