ਸਾਊਦੀ ਰੇਗਿਸਤਾਨ ’ਚ ਭਾਰਤੀ ਸਮੇਤ ਦੋ ਨੌਜਵਾਨਾਂ ਦੀ ਮੌਤ
ਸਾਊਦੀ ਅਰਬ ਵਿਚ ਇਕ ਭਾਰਤੀ ਨੌਜਵਾਨ ਸਮੇਤ ਦੋ ਜਣਿਆਂ ਦੀ ਭੁੱਖ ਅਤੇ ਪਿਆਸ ਦੇ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਐ। ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ’ਤੇ ਰੇਗਿਸਤਾਨ ਵਿਚ ਘੁੰਮਣ ਲਈ ਗਿਆ ਸੀ ਜੋ ਬਹੁਤ ਜ਼ਿਆਦਾ ਅੱਗੇ ਚਲਾ ਗਿਆ, ਜਿੱਥੇ ਉਸ ਦੇ ਬਾਈਕ ਦਾ ਤੇਲ ਖ਼ਤਮ ਹੋ ਗਿਆ।
ਰਿਆਦ : ਸਾਊਦੀ ਅਰਬ ਵਿਚ ਇਕ ਭਾਰਤੀ ਨੌਜਵਾਨ ਸਮੇਤ ਦੋ ਜਣਿਆਂ ਦੀ ਭੁੱਖ ਅਤੇ ਪਿਆਸ ਦੇ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਐ। ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ’ਤੇ ਰੇਗਿਸਤਾਨ ਵਿਚ ਘੁੰਮਣ ਲਈ ਗਿਆ ਸੀ ਜੋ ਬਹੁਤ ਜ਼ਿਆਦਾ ਅੱਗੇ ਚਲਾ ਗਿਆ, ਜਿੱਥੇ ਉਸ ਦੇ ਬਾਈਕ ਦਾ ਤੇਲ ਖ਼ਤਮ ਹੋ ਗਿਆ। ਚਾਰ ਦਿਨਾਂ ਮਗਰੋਂ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਰੇਗਿਸਤਾਨ ਵਿਚੋਂ ਬਰਾਮਦ ਹੋਈਆਂ।
ਸਾਊਦੀ ਅਰਬ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ 27 ਸਾਲਾਂ ਦੇ ਇਕ ਭਾਰਤੀ ਨੌਜਵਾਨ ਮੁਹੰਮਦ ਸ਼ਹਿਜ਼ਾਦ ਖ਼ਾਨ ਅਤੇ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ। ਸ਼ਹਿਜ਼ਾਦ ਤੇਲੰਗਾਨਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਸ਼ਹਿਜ਼ਾਦ ਸਾਊਦੀ ਦੇ ਅਰਬ ਦੇ ਰੇਗਿਸਤਾਨ ਰੂਬ ਅਲ ਖਾਲੀ ਵਿਚ ਫਸ ਗਿਆ ਸੀ, ਜਿੱਥੇ ਉਸ ਦੇ ਮੋਟਰਸਾਈਕਲ ਦਾ ਤੇਲ ਖ਼ਤਮ ਹੋ ਗਿਆ। ਇਸ ਤੋਂ ਬਾਅਦ ਸ਼ਹਿਜ਼ਾਦ ਦੀ ਭੁੱਖ ਅਤੇ ਪਿਆਸ ਦੀ ਵਜ੍ਹਾ ਨਾਲ ਮੌਤ ਹੋ ਗਈ, ਜਿਸ ਦੀ ਲਾਸ਼ ਚਾਰ ਦਿਨਾਂ ਮਗਰੋਂ ਬਰਾਮਦ ਹੋਈ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਹਿਜ਼ਾਦ ਸੂਡਾਨ ਦੇ ਰਹਿਣ ਵਾਲੇ ਆਪਣੇ ਇਕ ਦੋਸਤ ਦੇ ਨਾਲ ਇਸ ਇਲਾਕੇ ਤੋਂ ਲੰਘ ਰਿਹਾ ਸੀ। ਰਸਤੇ ਵਿਚ ਉਸ ਦਾ ਜੀਪੀਐਸ ਸਿਗਨਲ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਉਸ ਦੀ ਬਾਈਕ ਵਿਚ ਤੇਲ ਖ਼ਤਮ ਹੋ ਗਿਆ। ਇਸ ਤੋਂ ਪਹਿਲਾਂ ਕਿ ਉਹ ਕਿਸੇ ਤੋਂ ਮਦਦ ਮੰਗਦਾ, ਉਸ ਦੇ ਫ਼ੋਨ ਦੀ ਬੈਟਰੀ ਵੀ ਖ਼ਤਮ ਹੋ ਗਈ, ਜਿਸ ਕਰਕੇ ਉਹ ਰੇਗਿਸਤਾਨ ਦੇ ਇਸ ਇਲਾਕੇ ਵਿਚ ਬੁਰੀ ਤਰ੍ਹਾਂ ਫਸ ਗਿਆ। ਸ਼ਹਿਜ਼ਾਦ ਅਤੇ ਉਸ ਦਾ ਦੋਸਤ ਲੰਬੇ ਸਮੇਂ ਤੱਕ ਰੇਗਿਸਤਾਨ ਦੀ ਕੜਕਦੀ ਗਰਮੀ ਵਿਚ ਬਿਨਾਂ ਪਾਣੀ, ਖਾਣੇ ਦੇ ਫਸੇ ਰਹੇ। ਭੁੱਖ ਪਿਆਸ ਦੇ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਬਾਅਦ ਵਿਚ ਦੋਵਾਂ ਦੀ ਮੌਤ ਹੋ ਗਈ। ਸ਼ਹਿਜ਼ਾਦ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸਾਊਦੀ ਅਰਬ ਦੀ ਇਕ ਟੈਲੀ ਕਮਿਊਨੀਕੇਸ਼ਨਜ਼ ਕੰਪਨੀ ਵਿਚ ਕੰਮ ਕਰ ਰਿਹਾ ਸੀ।
ਦੱਸ ਦਈਏ ਕਿ ਰੂਬ ਅਲ ਖਾਲੀ ਰੇਗਿਸਤਾਨ ਦੁਨੀਆ ਦੇ ਸਭ ਤੋਂ ਸੁੱਕੇ ਇਲਾਕਿਆਂ ਵਿਚੋਂ ਇਕ ਐ। ਇਸ ਦੇ ਇਕ ਵੱਡੇ ਹਿੱਸੇ ਨੂੰ ਹਾਲੇ ਤੱਕ ਐਕਸਪਲੋਰ ਨਹੀਂ ਕੀਤਾ ਜਾ ਸਕਿਆ। ਇਸ ਨੂੰ ਐਂਪਟੀ ਡਿਜ਼ਰਟ ਵੀ ਕਿਹਾ ਜਾਂਦਾ ਏ। ਇਹ ਅਰਬ ਰੇਗਿਸਤਾਨ ਦਾ ਸਭ ਤੋਂ ਵੱਡਾ ਹਿੱਸਾ ਏ ਜੋ ਸਾਊਦੀ ਦੇ ਕੁੱਲ ਖੇਤਰਫ਼ਲ ਦਾ ਇਕ ਚੌਥਾਈ ਐ ਅਤੇ ਇਹ 650 ਕਿਲੋਮੀਟਰ ਵਿਚ ਫੈਲਿਆ ਹੋਇਆ ਏ। ਇਸ ਦੇ ਦੱਖਣੀ ਇੱਸੇ ਅਤੇ ਗੁਆਂਢੀ ਦੇਸ਼ਾਂ ਵਿਚ ਓਮਾਨ, ਯੂਏਈ, ਅਤੇ ਯਮਨ ਲਗਦੇ ਨੇ। ਸਭ ਤੋਂ ਖ਼ਾਸ ਗੱਲ ਇਹ ਐ ਕਿ ਇਸ ਰੇਗਿਸਤਾਨ ਦੀ ਰੇਤ ਹੇਠਾਂ ਪੈਟਰੌਲੀਅਮ ਦਾ ਵਿਸ਼ਾਲ ਭੰਡਾਰ ਮੌਜੂਦ ਐ।