ਪਾਕਿਸਤਾਨ ਸਰਕਾਰ ਨੇ ਲਾਹੌਰ ਦੀ ਬਜਾਏ ਕਰਤਾਰਪੁਰ ਵਿਖੇ ਲਗਾਇਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਪਾਕਿਸਤਾਨ ਸਰਕਾਰ ਇੱਕ ਵਾਰ ਫਿਰ ਕੱਟੜਪੰਥੀਆਂ ਅੱਗੇ ਝੁਕ ਗਈ ਹੈ। ਪੰਜਾਬ ਦੇ ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਲਗਾਉਣ ਦੀ ਬਜਾਏ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿੱਚ ਲਗਾਇਆ ਗਿਆ ਹੈ। ਪਹਿਲਾਂ ਇਹ ਮੂਰਤੀ ਸ਼ਾਹੀ ਕਿਲ੍ਹੇ ਵਿੱਚ ਸਥਾਪਿਤ ਕੀਤੀ ਗਈ ਸੀ, ਜਿਸ ਉੱਤੇ ਹਮਲੇ ਹੁੰਦੇ ਰਹਿੰਦੇ ਸਨ।

Update: 2024-06-27 07:46 GMT

ਇਸਲਾਮਾਬਾਦ: ਪੰਜਾਬ ਦੇ ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੁੱਤ ਪਹਿਲਾ ਲਾਹੌਰ ਵਿਖੇ ਲਗਾਇਆ ਜਾਣਾ ਸੀ ਪਰ ਕੱਟੜਪੰਥੀਆਂ ਨੇ ਵਿਰੋਧ ਕੀਤਾ ਜਿਸ ਕਰਕੇ ਲਾਹੌਰ ਦੀ ਬਜਾਏ ਕਰਤਾਰਪੁਰ ਸਾਹਿਬ ਵਿਖੇ ਲਗਾਇਆ ਗਿਆ ਹੈ। ਉਥੇ ਹੀ ਸਿੱਖ ਆਗੂਆਂ ਨੇ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਉਥੇ ਹੀ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਇਹ ਬੁੱਤ ਕਰਤਾਰਪੁਰ ਸਾਹਿਬ ਸਥਾਪਿਤ ਕੀਤਾ ਗਿਆ ਹੈ ਤਾਂ ਕਿ ਕਰਤਾਰਪੁਰ ਵਿਖੇ ਦੁਨੀਆ ਭਰ ਤੋਂ ਤੀਰਥ ਯਾਤਰੀ ਆ ਰਹੇ ਹਨ ਤਾਂ ਕਿ ਉਥੇ ਮਹਾਰਾਜਾ ਰਣਜੀਤ ਸਿੰਘ ਨੂੰ ਦੇਖ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਮਕਬਰੇ ਦੀ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਹ ਬੁੱਤ ਅਸਲ ਵਿੱਚ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਸਥਾਪਿਤ ਕੀਤਾ ਗਿਆ ਸੀ। ਇਸਦੀ ਸਥਾਪਨਾ ਜੂਨ 2019 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਦੇ ਮੌਕੇ ਕੀਤੀ ਗਈ ਸੀ। ਪਰ ਇਸ ਨੂੰ ਕੱਟੜਪੰਥੀਆਂ ਦੁਆਰਾ ਤਿੰਨ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ।

ਬੁੱਤ 'ਤੇ ਹੁੰਦੇ ਰਹੇ ਹਮਲੇ

250-350 ਕਿਲੋ ਵਜ਼ਨ ਵਾਲੀ ਕਾਂਸੀ ਦੀ ਮੂਰਤੀ ਨੂੰ ਸ਼ੁਰੂ ਵਿੱਚ ਕਿਲ੍ਹੇ ਵਿੱਚ ਰਾਣੀ ਜ਼ਿੰਦਾ ਦੀ ਮਹਿਲ ਦੇ ਸਾਹਮਣੇ ਰੱਖਿਆ ਗਿਆ ਸੀ। ਇਹ ਯੂਕੇ ਦੇ ਐਸਕੇ ਫਾਊਂਡੇਸ਼ਨ ਦੇ ਚੇਅਰਮੈਨ ਇਤਿਹਾਸਕਾਰ ਬੌਬੀ ਸਿੰਘ ਬਾਂਸਲ ਵੱਲੋਂ ਤੋਹਫੇ ਵਜੋਂ ਦਿੱਤਾ ਗਿਆ। ਇਸ ਨੂੰ ਫਕੀਰ ਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸੈਫੂਦੀਨ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਸੀ। ਮੁਰੰਮਤ ਦੇ ਬਾਵਜੂਦ, ਬੁੱਤ 'ਤੇ ਵਾਰ-ਵਾਰ ਹਮਲਾ ਕੀਤਾ ਗਿਆ ਸੀ। ਸਤੰਬਰ ਅਤੇ ਦਸੰਬਰ 2020 ਵਿੱਚ, ਅਤੇ ਫਿਰ ਅਗਸਤ 2021 ਵਿੱਚ ਨੁਕਸਾਨ ਹੋਇਆ। ਦੀਵਾਰਡ ਸਿਟੀ ਆਫ਼ ਲਾਹੌਰ ਅਥਾਰਟੀ ਨੇ ਇਸ ਦੀ ਮੁਰੰਮਤ ਕੀਤੀ ਪਰ ਤੋੜ-ਫੋੜ ਦੇ ਡਰ ਕਾਰਨ ਉਹ ਇਸਨੂੰ ਦੁਬਾਰਾ ਲਗਾਉਣ ਤੋਂ ਝਿਜਕਿਆ।

Tags:    

Similar News