ਕਈ ਦੇਸ਼ਾਂ 'ਚ ਹਾਲ਼ੇ ਵੀ ਫਸੇ ਹੋਏ ਹਜ਼ਾਰਾਂ ਭਾਰਤੀ, ਈਰਾਨ 'ਚ ਬਹੁਤ ਘੱਟ ਪੰਜਾਬੀ, ਸਭ ਦਾ ਭਵਿੱਖ ਅਨਿਸ਼ਚਤਤ
ਈਰਾਨ-ਅਮਰੀਕਾ-ਇਜ਼ਰਾਈਲ ਵਿਚਕਾਰ ਤਣਾਅ ਕਾਰਣ ਮੱਧ–ਪੂਰਬੀ ਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਹੰਗਾਮੀ ਹਾਲਾਤ ਪੈਦਾ ਹੋ ਗਏ ਹਨ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਪ੍ਰਮਾਣੂ ਅਤੇ ਫੌਜੀ ਟਿਕਾਣਿਆਂ ਤੇ ਹਵਾਈ ਹਮਲਿਆਂ ਨਾਲ਼ ਜੰਗ ਦੀ ਸ਼ੁਰੂਆਤ ਹੋਈ ਸੀ
ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਫਸੇ
ਤਹਿਰਾਨ: ਈਰਾਨ-ਅਮਰੀਕਾ-ਇਜ਼ਰਾਈਲ ਵਿਚਕਾਰ ਤਣਾਅ ਕਾਰਣ ਮੱਧ–ਪੂਰਬੀ ਤੇ ਪੱਛਮੀ ਏਸ਼ੀਆ ਦੇ ਦੇਸ਼ਾਂ ਵਿੱਚ ਹੰਗਾਮੀ ਹਾਲਾਤ ਪੈਦਾ ਹੋ ਗਏ ਹਨ। 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਪ੍ਰਮਾਣੂ ਅਤੇ ਫੌਜੀ ਟਿਕਾਣਿਆਂ ਤੇ ਹਵਾਈ ਹਮਲਿਆਂ ਨਾਲ਼ ਜੰਗ ਦੀ ਸ਼ੁਰੂਆਤ ਹੋਈ ਸੀ। ਤਦ ਈਰਾਨ ਦੀ ਰਾਜਧਾਨੀ ਤਹਿਰਾਨ ਅਤੇ ਹੋਰ ਸ਼ਹਿਰਾਂ ਵਿੱਚ ਧਮਾਕੇ ਹੋਏ ਅਤੇ 1,000 ਤੋਂ ਵੱਧ ਨਾਗਰਿਕ ਮਾਰੇ ਗਏ।
ਇਸ ਤੋਂ ਬਾਅਦ ਈਰਾਨ ਦਾ ਹਵਾਈ ਖੇਤਰ ਬੰਦ ਕਰਨਾ ਪਿਆ। ਫਲਾਈਟਾਂ ਰੱਦ ਹੋ ਗਈਆਂ ਅਤੇ ਯੂਨੀਵਰਸਿਟੀਆਂ ਤੇ ਹਸਪਤਾਲ 15 ਦਿਨਾਂ ਲਈ ਬੰਦ ਕਰ ਦਿੱਤੇ ਗਏ। ਜੰਗ ਦੇ ਇਸ ਮਾਹੌਲ ਵਿੱਚ ਭਾਰਤੀ ਨਾਗਰਿਕ, ਖ਼ਾਸ ਕਰਕੇ ਵਿਦਿਆਰਥੀ ਅਤੇ ਕਾਮੇ ਫਸ ਗਏ ਹਨ। ਈਰਾਨ ਵਿੱਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਲਗਭਗ 9,000 ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ। ਪੰਜਾਬੀਆਂ ਦੀ ਗੱਲ ਕਰੀਏ ਤਾਂ ਲਗਭਗ 185 ਪੰਜਾਬੀ ਈਰਾਨ ਸਮੇਤ ਸਮੁੱਚੇ ਪੱਛਮੀ ਏਸ਼ੀਆ ਵਿੱਚ ਫਸੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਜਣੇ ਹੀ ਈਰਾਨ ਵਿੱਚ ਹਨ।
ਪਿਛਲੇ ਕੁਝ ਮਹੀਨਿਆਂ ਤੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਕਾਰਣ ਇਜ਼ਰਾਈਲ ਨਾਲ ਤਣਾਅ ਵਧ ਰਹੇ ਸਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਜੰਗ ਤੋਂ ਪਹਿਲਾਂ ਛੇ ਵਾਰ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਵਾਪਸ ਆਉਣ ਦੀ ਚੇਤਾਵਨੀ ਜਾਰੀ ਕੀਤੀ ਸੀ, ਪਰ ਬਹੁਤਿਆਂ ਨੇ ਆਪਣੇ ਖ਼ਰਚੇ 'ਤੇ ਵਾਪਸੀ ਨਾ ਕਰਨ ਕਰੇ ਰੁਕ ਗਏ। ਜੰਗ ਸ਼ੁਰੂ ਹੋਣ ਤੇ ਤਹਿਰਾਨ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਨੇ ਬੰਬ ਧਮਾਕਿਆਂ, ਇੰਟਰਨੈੱਟ ਕੱਟ ਅਤੇ ਭੋਜਨ-ਪਾਣੀ ਦੀ ਕਮੀ ਵਰਗੀਆਂ ਸਮੱਸਿਆਆਂ ਦਾ ਸਾਹਮਣਾ ਕੀਤਾ। ਈਰਾਨ ਵਿੱਚ ਸਿਰਫ਼ 100 ਕੁ ਸਿੱਖਾਂ ਸਮੇਤ ਬਹੁਤ ਥੋੜ੍ਹੇ ਪੰਜਾਬੀ ਹਨ ਪਰ ਉਹ ਸਾਰੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਦੱਸੇ ਜਾਂਦੇ ਹਨ। ਖ਼ਬਰ ਹੈ ਕਿ ਉਨ੍ਹਾਂ ਨੂੰ ਵੀ ਗੁਰਦੁਆਰਾ ਸਾਹਿਬ ਵਿੱਚ ਪਨਾਹ ਲੈਣੀ ਪੈ ਸਕਦੀ ਹੈ।
ਇਸ ਤੋਂ ਇਲਾਵਾ, ਖਾੜੀ ਦੇਸ਼ਾਂ – ਸੰਯੁਕਤ ਅਰਬ ਅਮੀਰਾਤ, ਦੁਬਈ ਵਿੱਚ ਫਸੇ ਪੰਜਾਬੀ ਕਾਮਿਆਂ ਨੂੰ ਵੀ ਈਰਾਨੀ ਜੰਗ ਕਾਰਣ ਰੱਦ ਹੋਈਆਂ ਉਡਾਣਾਂ ਨੇ ਪ੍ਰਭਾਵਿਤ ਕੀਤਾ ਹੈ।
7 ਮਾਰਚ ਤੱਕ, ਈਰਾਨ ਵਿੱਚ ਫਸੇ ਵਿਦਿਆਰਥੀਆਂ ਦੀ ਗਿਣਤੀ ਲਗਭਗ 3,000 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 1,100-1,200 ਅਜੇ ਵੀ ਤਹਿਰਾਨ ਅਤੇ ਹੋਰ ਖਤਰਨਾਕ ਖੇਤਰਾਂ ਵਿੱਚ ਹਨ। ਯੂਨੀਵਰਸਿਟੀਆਂ ਬੰਦ ਹੋਣ ਕਾਰਨ ਵਿਦਿਆਰਥੀ ਆਪਣੇ ਟਰਮ-ਐਂਡ ਪ੍ਰੀਖਿਆਵਾਂ ਲਈ ਰੁਕੇ ਹੋਏ ਹਨ, ਪਰ ਹੁਣ ਈਰਾਨ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਜ਼ਮੀਨੀ ਬਾਰਡਰ ਰਾਹੀਂ ਬਾਹਰ ਨਿਕਲਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤੀ ਐੰਬੈਸੀ ਨੇ ਤਾਜ਼ਾ ਐਲਰਟ ਜਾਰੀ ਕਰਕੇ ਨਾਗਰਿਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਸੰਭਾਵੀ ਧਮਾਕਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਉਹ ਬੰਬ ਧਮਾਕਿਆਂ (ਹਰ 15 ਮਿੰਟ ਵਿੱਚ), ਇੰਟਰਨੈੱਟ ਕੱਟ ਅਤੇ ਭੋਜਨ ਦੀ ਕਮੀ ਬਾਰੇ ਦੱਸ ਰਹੇ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਤਹਿਰਾਨ ਤੋਂ ਕੁਝ ਵਿਦਿਆਰਥੀਆਂ ਨੂੰ ਕੌਮ (Qom) ਵਰਗੇ ਸੁਰੱਖਿਅਤ ਖੇਤਰਾਂ ਵਿੱਚ ਭੇਜਿਆ ਹੈ, ਪਰ ਪੂਰੀ ਬਚਾਅ ਕਾਰਵਾਈ ਹਾਲ਼ੇ ਵੀ ਅਧੂਰੀ ਹੈ। ਗਲਫ਼ ਦੇਸ਼ਾਂ ਵਿੱਚ ਫਸੇ ਭਾਰਤੀਆਂ ਲਈ ਇੰਡੀਗੋ ਅਤੇ ਸਪਾਈਸਜੈੱਟ ਨੇ ਵਿਸ਼ੇਸ਼ ਫਲਾਈਟਾਂ ਸ਼ੁਰੂ ਕੀਤੀਆਂ ਹਨ।
ਪੰਜਾਬੀ ਭਾਈਚਾਰੇ ਲਈ ਇਹ ਸਥਿਤੀ ਵਿਸ਼ੇਸ਼ ਚੁਣੌਤੀ ਵਾਲੀ ਹੈ, ਕਿਉਂਕਿ ਬਹੁਤੇ ਪੰਜਾਬੀ ਵਿਦਿਆਰਥੀ ਅਤੇ ਕਾਮੇ ਪੱਛਮੀ ਏਸ਼ੀਆ ਵਿੱਚ ਹਨ। ਪੰਜਾਬ ਸਰਕਾਰ ਨਾਲ਼ 185 ਪੰਜਾਬੀਆਂ ਨੇ ਸੰਪਰਕ ਕੀਤਾ ਹੈ। ਇਨ੍ਹਾਂ ਵਿੱਚੋਂ 135 ਯੂਏਈ ਵਿੱਚ, 9 ਬਹਿਰੀਨ ਵਿੱਚ, 4 ਕੁਵੈਤ ਵਿੱਚ, 5 ਕਤਰ ਵਿੱਚ, 2 ਈਰਾਨ ਵਿੱਚ ਅਤੇ 1-1 ਮਸਕਟ ਤੇ ਆਰਮੀਨੀਆ ਵਿੱਚ ਫਸੇ ਹੋਏ ਹਨ।
ਖਾੜੀ ਦੇਸ਼ਾਂ ਵਿੱਚ ਫਸੇ ਪੰਜਾਬੀ ਕਾਮਿਆਂ ਵਿੱਚ ਜ਼ਿਆਦਾਤਰ – ਬਿਲਡਰ, ਡਰਾਈਵਰ, ਹੋਟਲ ਸਟਾਫ਼ ਹਨ। ਉਨ੍ਹਾਂ ਸਭਨਾਂ ਨੇ ਅਬੂ ਧਾਬੀ ਵਿੱਚ ਮਿਜ਼ਾਈਲ ਹਮਲੇ ਦਾ ਸਾਹਮਣਾ ਕੀਤਾ ਹੈ, ਜਿੱਥੇ 2,000-4,000 ਪੰਜਾਬੀ ਕੈਂਪਾਂ ਵਿੱਚ ਫਸੇ ਹਨ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਪੀਐੱਮ ਨਰਿੰਦਰ ਮੋਦੀ ਨੂੰ ਪੰਜਾਬੀਆਂ ਨੂੰ ਤੁਰੰਤ ਬਚਾਉਣ ਦੀ ਅਪੀਲ ਕੀਤੀ ਹੈ।
ਭਾਰਤ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ: ਐੱਮਈਏ ਨੇ ਯੁੱਧ ਤੋਂ ਬਾਅਦ ਤਹਿਰਾਨ ਐੰਬੈਸੀ ਨੂੰ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਜਾਣ ਲਈ ਕਿਹਾ ਹੈ।