ਦੇਖੋ, ਕਿਹੜੇ ਸਾਲ ’ਚ ਹੋਵੇਗਾ ਦੁਨੀਆ ਦਾ ਅੰਤ!ਬਾਬਾ ਵੇਂਗਾ ਦੀ ਨਵੀਂ ਭਵਿੱਖਬਾਣੀ

ਭਵਿੱਖਬਾਣੀਆਂ ਕਰਨ ਲਈ ਮਸ਼ਹੂਰ ਬੁਲਗਾਰੀਆ ਦੀ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ, ਜਿਸ ਕਰਕੇ ਵਿਸ਼ਵ ਭਰ ਦੇ ਲੋਕਾਂ ਵੱਲੋਂ ਉਨ੍ਹਾਂ ਦੀਆਂ ਭਵਿੱਖਬਾਣੀਆਂ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਏ। ਵਰਲਡ ਟ੍ਰੇਡ ਸੈਂਟਰ ’ਤੇ ਹੋਏ ਹਮਲੇ ਦੀ ਭਵਿੱਖਬਾਣੀ ਬਾਬਾ ਵੇਂਗਾ ਨੇ ਪਹਿਲਾਂ ਹੀ ਕਰ ਦਿੱਤੀ

Update: 2024-07-07 10:33 GMT

ਸੋਫੀਆ : ਭਵਿੱਖਬਾਣੀਆਂ ਕਰਨ ਲਈ ਮਸ਼ਹੂਰ ਬੁਲਗਾਰੀਆ ਦੀ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ, ਜਿਸ ਕਰਕੇ ਵਿਸ਼ਵ ਭਰ ਦੇ ਲੋਕਾਂ ਵੱਲੋਂ ਉਨ੍ਹਾਂ ਦੀਆਂ ਭਵਿੱਖਬਾਣੀਆਂ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਏ। ਵਰਲਡ ਟ੍ਰੇਡ ਸੈਂਟਰ ’ਤੇ ਹੋਏ ਹਮਲੇ ਦੀ ਭਵਿੱਖਬਾਣੀ ਬਾਬਾ ਵੇਂਗਾ ਨੇ ਪਹਿਲਾਂ ਹੀ ਕਰ ਦਿੱਤੀ ਸੀ ਜੋ ਬਾਅਦ ਵਿਚ ਸੱਚ ਸਾਬਤ ਹੋਈ। ਹੁਣ ਫਿਰ ਉਨ੍ਹਾਂ ਦੀਆਂ 2025 ਅਤੇ ਆਉਣ ਵਾਲੇ ਕਈ ਸਾਲਾਂ ਨੂੰ ਲੈ ਕੇ ਭਵਿੱਖਬਾਣੀਆਂ ਸਾਹਮਣੇ ਆਈਆਂ ਨੇ, ਜਿਨ੍ਹਾਂ ਬਾਰੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਜਾਵੇਗੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਨੇ ਬਾਬਾ ਵੇਂਗਾ ਦੀਆਂ ਨਵੀਂਆਂ ਭਵਿੱਖਬਾਣੀਆਂ ਅਤੇ ਕਿਉਂ ਡਰੇ ਹੋਏ ਨੇ ਦੁਨੀਆ ਭਰਦੇ ਲੋਕ?

ਬੁਲਗਾਰੀਆ ਦੀ ਰਹਿਣ ਵਾਲੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨੂੰ ਦੁਨੀਆ ਭਰ ਦੇ ਲੋਕਾਂ ਵੱਲੋਂ ਕਾਫ਼ੀ ਹੱਦ ਤੱਕ ਸਹੀ ਮੰਨਿਆ ਜਾਂਦਾ ਏ ਅਤੇ ਉਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਏ ਕਿਉਂਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ।

ਬਾਬਾ ਵੇਂਗਾ ਭਾਵੇਂ ਹੁਣ ਇਸ ਦੁਨੀਆ ਵਿਚ ਮੌਜੂਦ ਨਹੀਂ ਪਰ ਉਨ੍ਹਾਂ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਭਵਿੱਖਬਾਣੀਆਂ ਦਰਜ ਕਰ ਦਿੱਤੀਆਂ ਗਈਆਂ ਸੀ ਜੋ ਇਕ ਇਕ ਕਰਕੇ ਬਾਹਰ ਆ ਰਹੀਆਂ ਨੇ। ਸਾਲ 2025 ਸਮੇਤ ਹੋਰਨਾਂ ਸਾਲਾਂ ਨੂੰ ਲੈ ਕੇ ਵੀ ਬਾਬਾ ਵੇਂਗਾ ਵੱਲੋਂ ਕਈ ਭਵਿੱਖਬਾਣੀਆਂ ਕੀਤੀਆਂ ਗਈਆਂ ਸੀ ਜੋ ਹੁਣ ਸਾਹਮਣੇ ਆਈਆਂ ਨੇ। ਇਨ੍ਹਾਂ ਭਵਿੱਖਬਾਣੀਆਂ ਨੂੰ ਸੁਣ ਕੇ ਪੂਰੀ ਦੁਨੀਆ ਦੇ ਲੋਕ ਡਰੇ ਹੋਏ ਨੇ ਕਿਉਂਕਿ ਇਨ੍ਹਾਂ ਵਿਚ ਦੁਨੀਆ ਦੇ ਖ਼ਤਮ ਹੋਣ ਦੀ ਭਵਿੱਖਬਾਣੀ ਵੀ ਬਾਬਾ ਵੇਂਗਾ ਵੱਲੋਂ ਕੀਤੀ ਗਈ ਐ।

ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਦੇ ਮੁਤਾਬਕ ਸਾਲ 2025 ਵਿਚ ਯੂਰਪ ਵਿਚ ਇਕ ਵੱਡਾ ਸੰਘਰਸ਼ ਮਹਾਂਦੀਪ ਦੀ ਆਬਾਦੀ ਵਿਚ ਮਹੱਤਵਪੂਰਨ ਕਮੀ ਦਾ ਵੱਡਾ ਕਾਰਨ ਬਣੇਗਾ। ਹੁਣ ਇਹ ਵੱਡਾ ਸੰਘਰਸ਼ ਕੋਈ ਜੰਗ ਵੀ ਹੋ ਸਕਦੀ ਐ ਜਾਂ ਕੁੱਝ ਹੋਰ? ਇਸ ਨੂੰ ਲੈ ਕੇ ਲੋਕ ਕਾਫ਼ੀ ਡਰੇ ਹੋਏ ਨੇ।

ਇਸੇ ਤਰ੍ਹਾਂ ਬਾਬਾ ਵੇਂਗਾ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਸਾਲ 2028 ਵਿਚ ਊਰਜਾ ਦੇ ਨਵੇਂ ਸਰੋਤ ਲੱਭਣ ਦੀ ਕੋਸ਼ਿਸ਼ ਵਿਚ ਮਨੁੱਖ ਵੀਨਸ ਗ੍ਰਹਿ ਤੱਕ ਪਹੁੰਚ ਜਾਵੇਗਾ। ਸਾਲ 2033 ਵਿਚ ਧਰੁਵੀ ਬਰਫ਼ ਦੇ ਪਿਘਲਣ ਨਾਲ ਸਮੁੰਦਰ ਦੇ ਪੱਧਰ ਵਿਚ ਮਹੱਤਵਪੂਰਨ ਵਾਧਾ ਹੋਵੇਗਾ ਜੋ ਕਈ ਦੇਸ਼ਾਂ ਦੇ ਸਮੁੰਦਰ ਕੰਢੇ ਵਸਦੇ ਸ਼ਹਿਰਾਂ ਲਈ ਵੱਡਾ ਖ਼ਤਰਾ ਪੈਦਾ ਕਰ ਸਕਦਾ ਏ।

ਇਸੇ ਤਰ੍ਹਾਂ ਬਾਬਾ ਵੇਂਗਾ ਵੱਲੋਂ ਸਾਲ 2076 ਵਿਚ ਕਮਿਊਨਿਜ਼ਮ ਦੇ ਵਿਸ਼ਵ ਪੱਧਰ ’ਤੇ ਵਾਪਸ ਆਉਣ ਦੀ ਗੱਲ ਆਖੀ ਗਈ ਸੀ। ਸਾਲ 2130 ਵਿਚ ਮਨੁੱਖ ਦਾ ਬਾਹਰੀ ਸੱਭਿਅਤਾਵਾਂ ਨਾਲ ਸੰਪਰਕ ਹੋਵੇਗਾ ਪਰ ਸਾਲ 2170 ਵਿਚ ਵਿਸ਼ਵ ਨੂੰ ਭਾਰੀ ਸੋਕੇ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਸਾਲ 3005 ਵਿਚ ਮੰਗਲ ’ਤੇ ਜੰਗ ਛਿੜੇਗੀ, ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਉਹ ਧਰਤੀ ਦੇ ਕੁੱਝ ਦੇਸ਼ਾਂ ਵਿਚਾਲੇ ਹੋਵੇਗੀ ਜਾਂ ਫਿਰ ਬਾਹਰੀ ਸੱਭਿਅਤਾਵਾਂ ਦੇ ਲੋਕਾਂ ਨਾਲ ਜਿਵੇਂ ਕਿ ਏਲੀਅਨਜ਼।

ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਦਾ ਸਿਲਸਿਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਸਾਲ 3797 ਨੂੰ ਲੈ ਕੇ ਜੋ ਭਵਿੱਖਬਾਣੀ ਬਾਬਾ ਵੇਂਗਾ ਵੱਲੋਂ ਕੀਤੀ ਗਈ ਐ, ਉਸ ਨੂੰ ਲੈ ਕੇ ਲੋਕ ਕਾਫ਼ੀ ਡਰੇ ਹੋਏ ਨੇ ਕਿਉਂਕਿ ਬਾਬਾ ਵੇਂਗਾ ਦੀ ਭਵਿੱਖਬਾਣੀ ਮੁਤਾਬਕ 3797 ਵਿਚ ਧਰਤੀ ਵਿਨਾਸ਼ ਵੱਲ ਵਧੇਗੀ ਅਤੇ ਮਨੁੱਖ ਸੂਰਜੀ ਪ੍ਰਣਾਲੀ ਦੇ ਅੰਦਰ ਕਿਸੇ ਹੋਰ ਗ੍ਰਹਿ ਦਾ ਦੌਰਾ ਕਰੇਗਾ। ਫਿਰ 5079 ਵਿਚ ਦੁਨੀਆ ਦਾ ਅੰਤ ਹੋ ਜਾਵੇਗਾ। ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਭਵਿੱਖਬਾਣੀ 11 ਸਤੰਬਰ 2001 ਨੂੰ ਨਿਊਯਾਰਕ ਦੇ ਟਵਿਨ ਟਾਵਰਾਂ ’ਤੇ ਹੋਇਆ ਅੱਤਵਾਦੀ ਹਮਲਾ ਸੀ।

ਦੱਸ ਦਈਏ ਕਿ ਬਾਬਾ ਵੇਂਗਾ ਦਾ ਅਸਲੀ ਨਾਮ ਵੈਂਗੇਲੀਆ ਪਾਂਡਵਾ ਗੁਸ਼ਤੇਰੋਵਾ ਸੀ, ਜਿਨ੍ਹਾਂ ਨੂੰ ਬਾਅਦ ਵਿਚ ਬਾਬਾ ਵੇਂਗਾ ਦੇ ਨਾਂਅ ਨਾਲ ਜਾਣਿਆ ਗਿਆ। 85 ਸਾਲ ਦੀ ਉਮਰ ਵਿਚ ਬਾਬਾ ਵੇਂਗਾ ਦੀ ਮੌਤ 1996 ਵਿਚ ਹੋ ਗਈ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਲੋਕ ਉਨ੍ਹਾਂ ਵੱਲੋਂ ਕੀਤੀਆਂ ਭਵਿੱਖਬਾਣੀਆਂ ਤੋਂ ਕਾਫੀ ਪ੍ਰਭਾਵਿਤ ਹੁੰਦੇ ਨੇ। ਬਾਲਕਨਜ਼ ਦੇ ਨੇਸਤਰਾਡੇਮਸ ਵਜੋਂ ਜਾਣੀ ਜਾਂਦੀ ਬਾਬਾ ਵੇਂਗਾ ਨੇ ਦਾਅਵਾ ਕੀਤਾ ਸੀ ਕਿ 12 ਸਾਲਾਂ ਦੀ ਉਮਰ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਅੰਦਰ ਭਵਿੱਖਬਾਣੀ ਦੀ ਦਾਤ ਵਿਕਸਤ ਹੋਈ।

Tags:    

Similar News