… ਤਾਂ ਅਸੀਂ Kharg Island ’ਤੇ ਕਬਜ਼ਾ ਕਰ ਲਵਾਂਗੇ : ਡੋਨਾਲਡ ਟਰੰਪ

ਡੋਨਾਲਡ ਟਰੰਪ ਨੇ ਇਰਾਨ ਦੇ ਮੁੱਖ ਤੇਲ ਟਰਮੀਨਲ ਖਾਰਗ ਆਇਲੈਂਡ ’ਤੇ ਕਬਜ਼ੇ ਦੀ ਸੰਭਾਵਨਾ ਬਾਰੇ ਇੱਕ ਮਹੱਤਵਪੂਰਨ ਬਿਆਨ...

Update: 2026-03-30 12:40 GMT

ਵਾਸ਼ਿੰਗਟਨ, 30 ਮਾਰਚ : ਡੋਨਾਲਡ ਟਰੰਪ ਨੇ ਇਰਾਨ ਦੇ ਮੁੱਖ ਤੇਲ ਟਰਮੀਨਲ ਖਾਰਗ ਆਇਲੈਂਡ ’ਤੇ ਕਬਜ਼ੇ ਦੀ ਸੰਭਾਵਨਾ ਬਾਰੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ। ਫਾਇਨੈਂਸ਼ਲ ਟਾਈਮਜ਼ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਕੋਲ ਇਸ ਮਾਮਲੇ ਵਿੱਚ ਕਈ ਵਿਕਲਪ ਮੌਜੂਦ ਹਨ ਅਤੇ ਉਹ ਇਸ ਰਣਨੀਤਿਕ ਟਾਪੂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦਾ ਹੈ।

ਉਨ੍ਹਾਂ ਨੇ ਇਰਾਨ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਦੱਸਦਿਆਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਅਮਰੀਕੀ ਫੌਜ ਉੱਥੇ ਲੰਬੇ ਸਮੇਂ ਲਈ ਤੈਨਾਤ ਰਹਿ ਸਕਦੀ ਹੈ। ਟਰੰਪ ਦੇ ਇਸ ਬਿਆਨ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ’ਤੇ ਤਣਾਅ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨਾਲ ਵਿਸ਼ਵ ਰਾਜਨੀਤੀ ਵਿੱਚ ਨਵੀਂ ਹਲਚਲ ਦੇਖਣ ਨੂੰ ਮਿਲ ਸਕਦੀ ਹੈ।

ਦੂਜੇ ਪਾਸੇ, ਇਰਾਨ ਨੇ ਸਖ਼ਤ ਰੁਖ ਅਪਣਾਉਂਦਿਆਂ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕੀ ਫੌਜ ਨੇ ਉਸ ਦੀ ਜ਼ਮੀਨ ’ਤੇ ਕਦਮ ਰੱਖਿਆ ਤਾਂ ਉਹ ਖਾੜੀ ਦੇ ਅਰਬ ਦੇਸ਼ਾਂ ’ਤੇ ਜਮੀਨੀ ਹਮਲੇ ਅਤੇ ਨਵੀਂ ਸੈਨਿਕ ਕਾਰਵਾਈ ਸ਼ੁਰੂ ਕਰ ਸਕਦਾ ਹੈ। ਇਸ ਦੌਰਾਨ ਟਰੰਪ ਨੇ ਮੁਹੰਮਦ ਬਾਘੇਰ ਕਾਲੀਬਾਫ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਟ੍ਰੇਟ ਆਫ ਹੋਰਮੁਜ਼ ਰਾਹੀਂ ਤੇਲ ਟੈਂਕਰਾਂ ਨੂੰ ਲੰਘਣ ਦੀ ਇਜਾਜ਼ਤ ਉਨ੍ਹਾਂ ਵੱਲੋਂ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ 10 ਪਾਕਿਸਤਾਨੀ ਝੰਡੇ ਵਾਲੇ ਟੈਂਕਰਾਂ ਨੂੰ ਲੰਘਣ ਦਿੱਤਾ ਗਿਆ ਸੀ, ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 20 ਹੋ ਗਈ ਹੈ। ਟਰੰਪ ਨੇ ਇਸਨੂੰ “ਇੱਕ ਤਰ੍ਹਾਂ ਦਾ ਤੋਹਫ਼ਾ” ਦੱਸਦਿਆਂ ਕਿਹਾ ਕਿ ਇਰਾਨ ਨਾਲ ਗੱਲਬਾਤ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ।

Tags:    

Similar News