Canada ਵੱਲੋਂ immigration ਫ਼ੀਸਾਂ ਵਿਚ ਵਾਧਾ
ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਏ ਲੋਕਾਂ ਵੱਲੋਂ ਮੁਲਕ ਦੇ ਜੀ.ਡੀ.ਪੀ. ਵਿਚ ਅਰਬਾਂ ਡਾਲਰ ਦਾ ਯੋਗਦਾਨ ਪਾਉਣ ਦੀਆਂ ਰਿਪੋਰਟਾਂ ਦਰਮਿਆਨ ਪਰਮਾਨੈਂਟ ਰੈਜ਼ੀਡੈਂਸੀ ਸਣੇ ਕਈ ਇੰਮੀਗ੍ਰੇਸ਼ਨ ਸ਼੍ਰੇਣੀਆਂ ਦੀ ਫ਼ੀਸ 30 ਅਪ੍ਰੈਲ ਤੋਂ ਵਧਾਈ ਜਾ ਰਹੀ ਹੈ
ਟੋਰਾਂਟੋ : ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਏ ਲੋਕਾਂ ਵੱਲੋਂ ਮੁਲਕ ਦੇ ਜੀ.ਡੀ.ਪੀ. ਵਿਚ ਅਰਬਾਂ ਡਾਲਰ ਦਾ ਯੋਗਦਾਨ ਪਾਉਣ ਦੀਆਂ ਰਿਪੋਰਟਾਂ ਦਰਮਿਆਨ ਪਰਮਾਨੈਂਟ ਰੈਜ਼ੀਡੈਂਸੀ ਸਣੇ ਕਈ ਇੰਮੀਗ੍ਰੇਸ਼ਨ ਸ਼੍ਰੇਣੀਆਂ ਦੀ ਫ਼ੀਸ 30 ਅਪ੍ਰੈਲ ਤੋਂ ਵਧਾਈ ਜਾ ਰਹੀ ਹੈ। ਜੀ ਹਾਂ, ਪੀ.ਆਰ. ਫ਼ੀਸ 575 ਡਾਲਰ ਤੋਂ ਵਧ ਕੇ 600 ਡਾਲਰ ਹੋ ਜਾਵੇਗੀ ਜਦਕਿ ਬਿਜ਼ਨਸ ਇੰਮੀਗ੍ਰੇਸ਼ਨ ਦੀ ਫ਼ੀਸ 1,810 ਡਾਲਰ ਤੋਂ ਵਧਾ ਕੇ 1,895 ਡਾਲਰ ਕੀਤੀ ਜਜ ਰਹੀ ਹੈ। ਐਕਸਪ੍ਰੈਸ ਐਂਟਰੀ ਅਤੇ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਵਿਚ ਪ੍ਰਿੰਸੀਪਲ ਐਪਲੀਕੈਂਟ ਅਤੇ ਸਪਾਊਜ਼ ਵਾਸਤੇ ਪ੍ਰੋਸੈਸਿੰਗ ਫ਼ੀਸ 950 ਡਾਲਰ ਤੋਂ 990 ਡਾਲਰ ਕੀਤੀ ਜਾ ਰਹੀ ਹੈ। ਫੈਡਰਲ ਸਕਿਲਡ ਵਰਕਰ ਅਤੇ ਕੇਨੇਡੀਅਨ ਐਕਸਪੀਰੀਐਂਸ ਕਲਾਸ ਅਧੀਨ ਵਸੂਲ ਕੀਤੀ ਜਾਣ ਵਾਲੀ ਫ਼ੀਸ 1,365 ਡਾਲਰ ਤੋਂ ਵਧਾ ਕੇ 1,530 ਡਾਲਰ ਕਰ ਦਿਤੀ ਗਈ ਹੈ।
ਪੀ.ਆਰ. ਫ਼ੀਸ ਵਧਾ ਕੇ 1,530 ਡਾਲਰ ਕੀਤੀ
ਸਪਾਊਜ਼ ਵਾਸਤੇ 1,300 ਡਾਲਰ ਅਤੇ ਹਰ ਨਿਰਭਰ ਬੱਚੇ ਵਾਸਤੇ 260 ਡਾਲਰ ਅਦਾ ਕਰਨੇ ਹੋਣਗੇ। ਫ਼ੈਮਿਲੀ ਸਪੌਂਸਰਸ਼ਿਪ ਕੇਸਾਂ ਵਿਚ ਪ੍ਰਿੰਸੀਪਲ ਐਪੀਕੈਂਟ ਫ਼ੀਸ 545 ਡਾਲਰ ਤੋਂ 570 ਡਾਲਰ ਕੀਤੀ ਜਾ ਰਹੀ ਹੈ ਜਦਕਿ ਸਪੌਂਸਰਸ਼ਿਪ ਫ਼ੀਸ 85 ਡਾਲਰ ਤੋਂ 90 ਡਾਲਰ ਹੋ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਫ਼ੀਸਾਂ ਵਿਚ ਵਾਧਾ 30 ਅਪ੍ਰੈਲ ਤੋਂ ਲਾਗੂ ਹੋਵੇਗਾ ਪਰ ਸਿਟੀਜ਼ਨਸ਼ਿਪ ਫ਼ੀਸ 31 ਮਾਰਚ 123 ਡਾਲਰ ਹੋ ਜਾਵੇਗੀ। ਅੰਤਮ ਤਰੀਕ ਤੋਂ ਪਹਿਲਾਂ ਆਨਲਾਈਨ ਅਰਜ਼ੀਆਂ ਦਾਖ਼ਲ ਕਰਨ ਵਾਲੇ ਫ਼ੀਸ ਵਾਧੇ ਤੋਂ ਪ੍ਰਭਾਵਤ ਨਹੀਂ ਹੋਣਗੇ ਪਰ ਹਾਰਡ ਕੌਪੀ ਦਾਖਲ ਕਰਨ ਵਾਲਿਆਂ ਨੂੰ ਨਵੀਆਂ ਦਰਾਂ ਤਹਿਤ ਫ਼ੀਸ ਜਮ੍ਹਾਂ ਕਰਵਾਉਣ ਵਾਸਤੇ ਆਖਿਆ ਜਾ ਸਕਦਾ ਹੈ। ਦੂਜੇ ਪਾਸੇ ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਨਾਲ ਸਬੰਧਤ ਰਿਪੋਰਟ ਖੁਸ਼ੀਆਂ ਖੇੜੇ ਲੈ ਕੇ ਆਈ ਜਿਸ ਮੁਤਾਬਕ 2025 ਦੇ ਅੰਤਮ ਤਿਮਾਹੀ ਦੌਰਾਨ ਇੰਟਰਨੈਸ਼ਨਲ ਵਿਜ਼ਟਰਜ਼ ਨੇ 6.4 ਅਰਬ ਡਾਲਰ ਖ਼ਰਚ ਕੀਤੇ ਅਤੇ ਇਹ ਅੰਕੜਾ 2024 ਦੀ ਅੰਤਮ ਤਿਮਾਹੀ ਦੇ ਮੁਕਾਬਲੇ 3.6 ਫ਼ੀ ਸਦੀ ਵੱਧ ਬਣਦਾ ਹੈ।
ਫੈਮਿਲੀ ਸਪੌਂਸਰਸ਼ਿਪ ਅਤੇ ਬਿਜ਼ਨਸ ਇੰਮੀਗ੍ਰੇਸ਼ਨ ਵੀ ਮਹਿੰਗੇ
ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਕਹਿੰਦੀ ਹੈ ਕਿ ਮੁਲਕ ਵਿਚ ਸੈਰ ਸਪਾਟਾ ਖੇਤਰ ਦੀ ਕੁਲ ਕਮਾਈ ਵਿਚੋਂ 24 ਫ਼ੀ ਸਦੀ ਹਿੱਸਾ ਇੰਟਰਨੈਸ਼ਨਲ ਵਿਜ਼ਟਰਜ਼ ਨੇ ਖ਼ਰਚ ਕੀਤਾ। ਅਮਰੀਕਾ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਘਟਣ ਦੇ ਬਾਵਜੂਦ ਕੌਮਾਂਤਰੀ ਸੈਲਾਨੀ ਉਦਯੋਗ ਨੂੰ ਮਿਲਿਆ ਹੁਲਾਰਾ ਆਸ ਦੀ ਨਵੀਂ ਕਿਰਨ ਨਜ਼ਰ ਆ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਪਿਛਲੇ ਸਮੇਂ ਦੌਰਾਨ ਕੈਨੇਡਾ ਨੂੰ ਆਪਣਾ 51ਵਾਂ ਸੂਬਾ ਦੱਸ ਚੁੱਕੇ ਹਨ ਅਤੇ ਇੰਮੀਗ੍ਰੇਸ਼ਨ ਸਖ਼ਤੀ ਕਰ ਕੇ ਕੈਨੇਡਾ ਵਾਲਿਆਂ ਨੇ ਅਮਰੀਕਾ ਦੇ ਗੇੜੇ ਬੇਹੱਦ ਘਟਾ ਦਿਤੇ।