America ਵਿਚ ਟੰਗਿਆ ਪੰਜਾਬੀ transporter

ਅਮਰੀਕਾ ਵਿਚ ਪੰਜਾਬੀ ਟ੍ਰਾਂਸਪੋਰਟਰ ਨੂੰ ਸਰਕਾਰ ਨਾਲ ਠੱਗੀ-ਠੋਰੀ ਦੇ ਦੋਸ਼ ਹੇਠ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ

Update: 2026-03-24 12:25 GMT

ਫ਼ਰਿਜ਼ਨੋ : ਅਮਰੀਕਾ ਵਿਚ ਪੰਜਾਬੀ ਟ੍ਰਾਂਸਪੋਰਟਰ ਨੂੰ ਸਰਕਾਰ ਨਾਲ ਠੱਗੀ-ਠੋਰੀ ਦੇ ਦੋਸ਼ ਹੇਠ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। 37 ਸਾਲ ਦੇ ਗੁਰਜੀਤ ਬਾਠ ਨੇ ਕੋਰੋਨਾ ਮਹਾਮਾਰੀ ਦੌਰਾਨ ਆਪਣੀਆਂ ਟ੍ਰਾਂਸਪੋਰਟ ਕੰਪਨੀਆਂ ਦੇ ਮੁਲਾਜ਼ਮਾਂ ਦੀ ਗਿਣਤੀ ਫਰਜ਼ੀ ਤਰੀਕੇ ਨਾਲ ਵਧਾਉਂਦਿਆਂ ਸਰਕਾਰ ਤੋਂ ਪੇਅ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਅਧੀਨ 10 ਲੱਖ ਡਾਲਰ ਤੋਂ ਵੱਧ ਰਕਮ ਹਾਸਲ ਕੀਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਗੁਰਜੀਤ ਬਾਠ ਅਤੇ ਉਸ ਦੇ ਪਰਵਾਰਕ ਮੈਂਬਰ ਫਰਿਜ਼ਨੋ ਕਾਊਂਟੀ ਵਿਚ ਦੋ ਟ੍ਰਾਂਸਪੋਰਟ ਕੰਪਨੀਆਂ ਜੀ.ਐਸ. ਬਾਠ ਇਨਕਾਰਪੋਰੇਸ਼ਨ ਅਤੇ ਕੰਪਲੀਟ ਟ੍ਰਾਂਸਪੋਰਟੇਸ਼ਨ ਸੌਲਿਊਸ਼ਨਜ਼ ਚਲਾਉਂਦੇ ਹਨ। 2020 ਅਤੇ 2021 ਦੌਰਾਨ ਗੁਰਜੀਤ ਬਾਠ ਨੇ ਪੇਅ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਤਹਿਤ ਅਰਜ਼ੀ ਦਾਇਰ ਕਰਦਿਆਂ ਇਕ ਮਿਲੀਅਨ ਡਾਲਰ ਤੋਂ ਵੱਧ ਰਕਮ ਹਾਸਲ ਕੀਤੀ।

10 ਲੱਖ ਦੀ ਠੱਗੀ ਦੇ ਮਾਮਲੇ ਵਿਚ 14 ਮਹੀਨੇ ਕੈਦ

ਇਸ ਧੋਖਾਧੜੀ ਵਾਸਤੇ ਨਾ ਸਿਰਫ਼ ਟ੍ਰਾਂਸਪੋਰਟ ਕੰਪਨੀਆਂ ਦੇ ਮੁਲਾਜ਼ਮਾਂ ਦੀ ਗਿਣਤੀ ਫ਼ਰਜ਼ੀ ਤਰੀਕੇ ਨਾਲ ਵਧਾਈ ਸਗੋਂ ਉਨ੍ਹਾਂ ਦੀਆਂ ਤਨਖਾਹਾਂ ਵੀ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ। ਸਰਕਾਰ ਤੋਂ ਮਿਲੀ ਰਕਮ ਨਾਲ ਗੁਰਜੀਤ ਸਿੰਘ ਬਾਠ ਨੇ ਫਰਿਜ਼ਨੋ ਕਾਊਂਟੀ ਵਿਚ ਖੇਤੀਯੋਗ ਜ਼ਮੀਨ ਖਰੀਦੀ ਪਰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਪੜਤਾਲ ਦੌਰਾਨ ਅੜਿੱਕੇ ਆ ਗਿਆ। ਸੈਕਰਾਮੈਂਟੋ ਵਿਖੇ ਐਫ਼.ਬੀ.ਆਈ. ਦੇ ਸਪੈਸ਼ਲ ਏਜੰਟ ਇਨਚਾਰਜ ਸਿਡ ਪਟੇਲ ਨੇ ਦੱਸਿਆ ਕਿ ਮਹਾਂਮਾਰੀ ਦੌਰਾਨ ਫਰਜ਼ੀ ਦਸਤਾਵੇਜ਼ ਰਾਹੀਂ ਮੋਟੀਆਂ ਰਕਮਾਂ ਹਾਸਲ ਕਰਨ ਵਾਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਗੁਰਜੀਤ ਬਾਠ ਨੇ ਪਿਛਲੇ ਸਾਲ ਮਈ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਅਤੇ ਸਜ਼ਾ ਦਾ ਐਲਾਨ ਹੁਣ ਕੀਤਾ ਗਿਆ ਹੈ ਜਦਕਿ ਇਕ ਲੱਖ ਡਾਲਰ ਜੁਰਮਾਨਾ ਵੱਖਰੇ ਤੌਰ ’ਤੇ ਅਦਾ ਕਰਨਾ ਹੋਵੇਗਾ।

Tags:    

Similar News