UK 'ਚ ਕਿਤੇ ਕਿਸੇ ਅਣਜਾਣ ਨੂੰ ਨਾ ਆਖ ਬੈਠਿਓ 'ਆਂਟੀ'

ਇੰਗਲੈਂਡ ਵਿਚ ਭਾਰਤੀ ਮੂਲ ਦੀ ਇੱਕ ਮਹਿਲਾ ਨੂੰ ‘ਆਂਟੀ’ ਕਿਹਾ ਗਿਆ ਤਾਂ ਉਸ ਨੂੰ ਉਮਰ ਅਤੇ ਲਿੰਗ ਦੇ ਆਧਾਰ 'ਤੇ ਤਸ਼ੱਦਦ ਮੰਨਿਆ ਜਾਵੇਗਾ। ਭਾਰਤ ਵਿਚ ਤਾਂ ‘ਆਂਟੀ’ ਸ਼ਬਦ ਬਜ਼ੁਰਗਾਂ ਅਤੇ ਔਰਤਾਂ ਲਈ ਸਤਿਕਾਰ ਵਾਲਾ ਸ਼ਬਦ ਮੰਨਿਆ ਜਾਂਦਾ ਹੈ, ਪਰ

Update: 2026-04-08 12:26 GMT

ਤੁਰੰਤ ਲੱਗ ਜਾਵੇਗਾ ਭਾਰੀ ਜੁਰਮਾਨਾ

ਛੋਟੀ ਟਿੱਪਣੀ ਨਾਲ਼ ਖੜ੍ਹੀ ਹੋ ਸਕਦੀ ਹੈ ਵੱਡੀ ਸਮੱਸਿਆ

ਨਵੀਂ ਦਿੱਲੀ: ਇੰਗਲੈਂਡ ਵਿਚ ਭਾਰਤੀ ਮੂਲ ਦੀ ਇੱਕ ਮਹਿਲਾ ਨੂੰ ‘ਆਂਟੀ’ ਕਿਹਾ ਗਿਆ ਤਾਂ ਉਸ ਨੂੰ ਉਮਰ ਅਤੇ ਲਿੰਗ ਦੇ ਆਧਾਰ 'ਤੇ ਤਸ਼ੱਦਦ ਮੰਨਿਆ ਜਾਵੇਗਾ। ਭਾਰਤ ਵਿਚ ਤਾਂ ‘ਆਂਟੀ’ ਸ਼ਬਦ ਬਜ਼ੁਰਗਾਂ ਅਤੇ ਔਰਤਾਂ ਲਈ ਸਤਿਕਾਰ ਵਾਲਾ ਸ਼ਬਦ ਮੰਨਿਆ ਜਾਂਦਾ ਹੈ, ਪਰ ਯੂਕੇ (UK) ਦੀ ਇੱਕ ਅਦਾਲਤ ਨੇ ਇਸ ਨੂੰ ਕੰਮਕਾਜ ਵਾਲ਼ੇ ਸਥਾਨ 'ਤੇ 'ਗ਼ਲਤ ਵਿਵਹਾਰ' ਐਲਾਨ ਦਿੱਤਾ ਹੈ।

ਪੱਛਮੀ ਲੰਡਨ ਦੇ ਐਨਐਚਐੱਸ (NHS) ਟਰੱਸਟ ਨੂੰ ਇਸ ਘਟਨਾ ਲਈ ਭਾਰਤੀ ਮੂਲ ਦੀ ਹੈਲਥਕੇਅਰ ਅਸਿਸਟੈਂਟ ਇਲਡਾ ਐਸਟੇਵੇਸ (64 ਸਾਲ) ਨੂੰ 1,425 ਪੌਂਡ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ; ਜੋ ਇੱਕ ਲੱਖ 77 ਹਜ਼ਾਰ ਭਾਰਤੀ ਰੁਪਏ ਬਣਦੇ ਹਨ। ਇਮਪਲਾਇਮੈਂਟ ਟ੍ਰਿਬਿਊਨਲ ਦੇ ਜੱਜ ਐਲੀਟ ਨੇ ਇਹ ਫੈਸਲਾ ਸੁਣਾਇਆ ਹੈ।

ਇਲਡਾ ਐਸਟੇਵੇਸ ਐਨਐਚਐੱਸ ਹਸਪਤਾਲ ਵਿਚ ਕੰਮ ਕਰਦੀ ਹੈ। ਉਸ ਦੇ ਘਾਨਾ ਮੂਲ ਦੇ ਸਹਿਕਰਮੀ ਚਾਰਲਸ ਓਪੋਂਗ ਨੇ ਕੰਮ ਦੌਰਾਨ ਉਸ ਨੂੰ ਵਾਰ-ਵਾਰ ‘ਆਂਟੀ’ ਕਿਹਾ। ਇਲਡਾ ਨੇ ਉਸ ਨੂੰ ਕਈ ਵਾਰ ਟੋਕਿਆ ਅਤੇ ਕਿਹਾ ਕਿ ਇਸ ਤਰ੍ਹਾਂ ਨਾ ਬੁਲਾਇਆ ਕਰੋ, ਪਰ ਓਪੋਂਗ ਨਾ ਮੰਨਿਆ।

ਜੂਨ 2023 ਵਿਚ ਓਪੋਂਗ ਨੇ ਇੱਕ ਹੋਰ ਟਿੱਪਣੀ ਵੀ ਕੀਤੀ। ਉਸ ਨੇ ਇਲਡਾ ਨੂੰ ਕਿਹਾ ਕਿ ਉਹ 61 ਸਾਲਾ ਇੱਕ ਬਜ਼ੁਰਗ ਸਟਾਫ ਮੈਂਬਰ ਜਾਰਜ ਲਈ ਵਧੀਆ ਪਾਰਟਨਰ ਬਣ ਸਕਦੀ ਹੈ। ਇਸ ਨਾਲ ਇਲਡਾ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ।

ਟ੍ਰਿਬਿਊਨਲ ਵਿਚ ਚਾਰਲਸ ਓਪੋਂਗ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਵਾਰ-ਵਾਰ ‘ਆਂਟੀ’ ਕਿਹਾ। ਪਰ ਉਸ ਨੇ ਇੱਕ ਵਾਰ ਇਸ ਤਰ੍ਹਾਂ ਬੁਲਾਉਣ ਦੀ ਗੱਲ ਮੰਨ ਲਈ। ਜੱਜ ਐਲੀਟ ਨੇ ਫੈਸਲਾ ਸੁਣਾਉਂਦਿਆਂ ਕਿਹਾ:

“ਭਾਵੇਂ ਕਈ ਸੱਭਿਆਚਾਰਾਂ ਵਿਚ ‘ਆਂਟੀ’ ਬਜ਼ੁਰਗਾਂ ਪ੍ਰਤੀ ਸਤਿਕਾਰ ਵਾਲਾ ਸ਼ਬਦ ਹੈ, ਪਰ ਇਲਡਾ ਇਸ ਨੂੰ ਪਸੰਦ ਨਹੀਂ ਕਰਦੀ ਸੀ। ਇਸ ਲਈ ਇਹ ਉਸ ਲਈ ਅਪਮਾਨਜਨਕ ਸੀ। ਇਹ ਚੰਗਾ ਵਿਹਾਰ ਨਹੀਂ ਸੀ। ਕੰਮ–ਕਾਜ ਵਾਲ਼ੀ ਥਾਂ ਉਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੇ ਇਸ ਮਹਿਲਾ ਨੂੰ ਠੇਸ ਪਹੁੰਚਾਈ ਹੈ। ਇਹ ਉਸ ਦੀ ਉਮਰ ਅਤੇ ਲਿੰਗ ਨਾਲ ਜੁੜਿਆ ਤਸ਼ੱਦਦ ਹੈ।”

ਅਦਾਲਤ ਨੇ ਇਲਡਾ ਦੇ ਤਸ਼ੱਦਦ ਵਾਲੇ ਦਾਅਵੇ ਨੂੰ ਸਹੀ ਠਹਿਰਾਇਆ। ਹਾਲਾਂਕਿ ਉਸ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਉਸ ਨੂੰ ਖਾਰਜ ਕਰ ਦਿੱਤਾ।

ਭਾਰਤ ਵਿਚ ‘ਆਂਟੀ’ ਕਿਹਾ ਜਾਣਾ ਇੱਕ ਆਮ ਅਤੇ ਸਤਿਕਾਰ ਵਾਲੀ ਗੱਲ ਹੈ। ਲੋਕ ਆਪਣੇ ਤੋਂ ਵੱਡੀਆਂ ਔਰਤਾਂ ਨੂੰ ਇਸੇ ਤਰ੍ਹਾਂ ਬੁਲਾਉਂਦੇ ਹਨ। ਪਰ ਯੂਕੇ ਵਿਚ ਵਰਕਪਲੇਸ ਉੱਤੇ ਇਸ ਨੂੰ ਉਮਰ ਅਤੇ ਲਿੰਗ ਆਧਾਰਿਤ ਤਸ਼ੱਦਦ ਮੰਨਿਆ ਗਿਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਇਸ ਸ਼ਬਦ ਤੋਂ ਤੰਗ ਆ ਰਿਹਾ ਹੈ ਤਾਂ ਇਸ ਨੂੰ ਨਾ ਵਰਤਿਆ ਜਾਵੇ।

ਇਸ ਫੈਸਲੇ ਨਾਲ ਯੂਕੇ ਵਿਚ ਕੰਮ ਕਰ ਰਹੀਆਂ ਭਾਰਤੀ ਅਤੇ ਏਸ਼ੀਆਈ ਮੂਲ ਦੀਆਂ ਔਰਤਾਂ ਵਿਚ ਚਰਚਾ ਛਿੜ ਗਈ ਹੈ। ਬਹੁਤ ਸਾਰੇ ਲੋਕ ਇਸ ਨੂੰ ਸੱਭਿਆਚਾਰਕ ਫ਼ਰਕ ਵਜੋਂ ਵੇਖ ਰਹੇ ਹਨ। ਇਸ ਤੋਂ ਇਲਾਵਾ ਇਹ ਫੈਸਲਾ ਵਰਕਪਲੇਸ ਵਿਚ ਔਰਤਾਂ ਨਾਲ ਚੰਗਾ ਵਿਵਹਾਰ ਬਾਰੇ ਨਵੀਂ ਚਰਚਾ ਵੀ ਸ਼ੁਰੂ ਕਰ ਰਿਹਾ ਹੈ।

ਇਸ ਮਾਮਲੇ ਨੇ ਸਾਬਤ ਕੀਤਾ ਹੈ ਕਿ ਵਰਕਪਲੇਸ ਵਿਚ ਛੋਟੀਆਂ ਟਿੱਪਣੀਆਂ ਵੀ ਕਿਵੇਂ ਵੱਡੀ ਸਮੱਸਿਆ ਬਣ ਸਕਦੀਆਂ ਹਨ। ਐਨਐਚਐੱਸ ਟਰੱਸਟ ਨੂੰ ਹੁਣ ਇਲਡਾ ਨੂੰ ਮੁਆਵਜ਼ਾ ਦੇਣਾ ਪਵੇਗਾ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਆਪਣੀਆਂ ਪਾਲਿਸੀਆਂ ਵੀ ਮਜ਼ਬੂਤ ਕਰਨੀਆਂ ਪੈਣਗੀਆਂ।

Tags:    

Similar News