'Artemis-2' mission ਵੱਲੋਂ ਚੰਦਰਮਾ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਜਾਰੀ

By :  Gill
Update: 2026-04-08 16:35 GMT

'ਆਰਟੇਮਿਸ-2' ਮਿਸ਼ਨ ਵੱਲੋਂ ਚੰਦਰਮਾ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਜਾਰੀ

ਵੈਨਕੂਵਰ, 8 ਅਪ੍ਰੈਲ (ਮਲਕੀਤ ਸਿੰਘ) – ਨਾਸਾ ਦੇ ‘ਆਰਟੇਮਿਸ-2’ ਮਿਸ਼ਨ ਦੌਰਾਨ ਚੰਦਰਮਾ ਦੇ ਨੇੜੇੋਂ ਲੰਘਦੇ ਹੋਏ ਖਿੱਚੀਆਂ ਗਈਆਂ ਸ਼ਾਨਦਾਰ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਸੰਸਾਰ ਭਰ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਸਵੀਰਾਂ ਓਰਾਇਨ ਯਾਨ ਤੋਂ ਲਈਆਂ ਗਈਆਂ ਹਨ, ਜਿਨ੍ਹਾਂ ਵਿੱਚ ਚੰਦਰਮਾ ਦੇ ਦ੍ਰਿਸ਼ਾਂ ਦੇ ਨਾਲ ਧਰਤੀ ਦਾ ਦ੍ਰਿਸ਼ ਵੀ ਨਜ਼ਰੀ ਆਉਂਦਾ ਹੈ

ਦੱਸਿਆ ਜਾ ਰਿਹਾ ਹੈ ਕਿ ਇਸ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੇ ਦੂਰੀ ਤੈਅ ਕਰਨ ਦਾ ਨਵਾਂ ਰਿਕਾਰਡ ਵੀ ਬਣਾਇਆ ਹੈ, ਜੋ ਮਨੁੱਖੀ ਪੁਲਾੜ ਯਾਤਰਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਨਾਸਾ ਵੱਲੋਂ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਵਿਗਿਆਨਕ ਤੌਰ ’ਤੇ ਵੀ ਮਹੱਤਵਪੂਰਨ ਹਨ ਅਤੇ ਇਹ ਚੰਦਰਮਾ ਦੇ ਨਾਲ ਨਾਲ ਪਲਾੜ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।

 

Similar News