ਨਕਲੀ ਦਿਲ ਨਾਲ ਬਚਾਈ 105 ਦਿਨਾਂ ਤੱਕ ਜਾਨ
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਸੇਂਟ ਵਿਨਸੇਂਟ ਹਸਪਤਾਲ ਵਿਚ ਵਿਗਿਆਨ ਨੇ ਇੱਕ ਚਮਤਕਾਰ ਕੀਤਾ ਜਦੋਂ ਇੱਕ 40 ਸਾਲ ਦੇ ਮਰੀਜ ਨੂੰ ਇੱਕ ਟਾਈਟੈਨੀਅਮ ਧਾਤ ਦਾ ਬਣਿਆ ਨਕਲੀ ਦਿਲ ਲਾਇਆ ਗਿਆ | ਇਸ ਮਰੀਜ ਨੂੰ ਹਾਰਟ ਟਰਾਂਸਪਲਾਂਟ ਦੀ ਲੋੜ ਦੱਸੀ ਜਾ ਰਹੀ ਸੀ। ਪਰ ਕੋਈ ਡੋਨਰ ਨਹੀਂ ਮਿਲਿਆ ਤੇ ਓਨੀ ਦੇਰ ਤੱਕ ਇਸ ਨਕਲੀ ਦਿਲ ਨੇ ਇਸ ਮਰੀਜ ਨੂੰ 105 ਦਿਨ ਤੱਕ ਜਿੰਦਾ ਰਖਿਆ ਜਦ ਤੀਕਰ ਉਸਨੂੰ ਦਿਲ ਦਾਨ ਕਰਨ ਵਾਲਾ ਸੱਜਣ ਨਹੀਂ ਮਿਲ ਗਿਆ।
ਸਿਡਨੀ,(ਸੁਖਵੀਰ ਸਿੰਘ ਸ਼ੇਰਗਿੱਲ):ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਸੇਂਟ ਵਿਨਸੇਂਟ ਹਸਪਤਾਲ ਵਿਚ ਵਿਗਿਆਨ ਨੇ ਇੱਕ ਚਮਤਕਾਰ ਕੀਤਾ ਜਦੋਂ ਇੱਕ 40 ਸਾਲ ਦੇ ਮਰੀਜ ਨੂੰ ਇੱਕ ਟਾਈਟੈਨੀਅਮ ਧਾਤ ਦਾ ਬਣਿਆ ਨਕਲੀ ਦਿਲ ਲਾਇਆ ਗਿਆ | ਇਸ ਮਰੀਜ ਨੂੰ ਹਾਰਟ ਟਰਾਂਸਪਲਾਂਟ ਦੀ ਲੋੜ ਦੱਸੀ ਜਾ ਰਹੀ ਸੀ।
ਪਰ ਕੋਈ ਡੋਨਰ ਨਹੀਂ ਮਿਲਿਆ ਤੇ ਓਨੀ ਦੇਰ ਤੱਕ ਇਸ ਨਕਲੀ ਦਿਲ ਨੇ ਇਸ ਮਰੀਜ ਨੂੰ 105 ਦਿਨ ਤੱਕ ਜਿੰਦਾ ਰਖਿਆ ਜਦ ਤੀਕਰ ਉਸਨੂੰ ਦਿਲ ਦਾਨ ਕਰਨ ਵਾਲਾ ਸੱਜਣ ਨਹੀਂ ਮਿਲ ਗਿਆ।
ਹੁਣ 6 ਮਾਰਚ ਨੂੰ ਇਸ ਮਰੀਜ ਨੂੰ ਦਾਨੀ ਮਿਲਣ ਤੇ ਇਹ ਧਾਤ ਦਾ ਦਿਲ ਕੱਢ ਕੇ ਨਵਾਂ ਦਿਲ ਲਗਾ ਦਿੱਤਾ ਗਿਆ ਏ।
ਇਹ ਖੋਜ ਕਾਰਜ ਸਿਹਤ ਖੇਤਰ ਵਿਚ ਇੱਕ ਚਮਤਕਾਰੀ ਖੋਜ ਹੈ।
ਇਸ ਨਾਲ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ ਜੋ ਹਾਰਟ ਟਰਾਂਸਪਲਾਂਟ ਵਾਸਤੇ ਕਤਾਰ ਵਿਚ ਲੱਗੇ ਨੇ ਤੇ ਜਿਹਨਾਂ ਨੂੰ ਡੋਨਰ ਨਹੀਂ ਮਿਲਦਾ ਵਕ਼ਤ ਸਿਰ |
ਇਸ ਦਿਲ ਨੂੰ ਤਿਆਰ ਕੀਤਾ ਹੈ ਆਸਟ੍ਰੇਲੀਆ ਦੇ ਬਾਇਓ ਮੈਡੀਕਲ ਇੰਜੀਨੀਅਰ ਡੇਨੀਅਲ ਟਿੱਮ ਨੇ,ਡੇਨੀਅਲ ਟਿੱਮ ਇੱਕ ਪਲੰਬਰ ਦਾ ਲੜਕਾ ਹੈ ਜਿਸਦੇ ਬਾਪ ਨੂੰ ਕੁਝ ਸਾਲ ਪਹਿਲਾਂ ਹਾਰਟ ਅਟੈਕ ਹੋ ਗਿਆ ਸੀ ਤੇ ਉਹ ਉਦੋਂ ਤੋਂ ਹੀ ਲਗਾਤਾਰਤਾ 'ਚ ਦਿਲ ਬਣਾਉਣ ਦੀਆਂ ਵਿਉਂਤਾਂ ਘੜ ਰਿਹਾ ਸੀ।
ਹੁਣ ਉਸਨੂੰ ਖੁਸ਼ੀ ਆ ਕੇ ਉਸਦੇ ਡਿਜ਼ਾਈਨ ਨਾਲ ਹਾਰਟ ਅਟੈਕ ਦੇ ਮਰੀਜ ਦੀ ਜਾਨ ਬਚਾਈ ਗਈ ਏ |
ਡੇਨੀਅਲ ਟਿੱਮ ਦੀ ਇਸ ਖੋਜ ਨੇ ਹੁਣ ਦੁਨੀਆਂ ਦੇ ਉਮਦਾ ਅਵਿਸ਼ਕਾਰਾਂ 'ਚ ਉਸਦਾ ਨਾਮ ਲਿਖਵਾ ਦਿੱਤਾ ਹੈ ਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਆਸ ਦੀ ਇੱਕ ਕਿਰਨ ਵੀ ਦਿਖਾਲੀ ਦੇਣ ਲੱਗੀ ਹੈ|